"ਜੇ ਪਾਨ ਦੇ ਪੱਤਿਆਂ ਦੀ ਫ਼ਸਲ ਬਚ ਜਾਂਦੀ, ਤਾਂ ਇਸ ਨਾਲ਼ ਮੈਨੂੰ [2023 ਵਿੱਚ] ਘੱਟੋ-ਘੱਟ 2 ਲੱਖ ਰੁਪਏ ਦੀ ਕਮਾਈ ਹੁੰਦੀ," ਢੇਉਰੀ ਪਿੰਡ ਦੇ 29 ਸਾਲਾ ਕਿਸਾਨ ਕਹਿੰਦੀ ਹਨ ਉਨ੍ਹਾਂ ਦੀ ਆਵਾਜ਼ ਵਿੱਚ ਉਦਾਸੀ ਅਤੇ ਨਿਰਾਸ਼ਾ ਹੈ। ਕਦੇ ਉਨ੍ਹਾਂ ਦਾ ਬਰੇਜਾ (ਬਗ਼ੀਚੀ) ਪ੍ਰਸਿੱਧ ਮਗਹੀ ਸੁਪਰੀ ਦੇ ਪੱਤਿਆਂ ਨਾਲ਼ ਲਿਸ਼-ਲਿਸ਼ ਕਰਦਾ ਹੁੰਦਾ, ਜੋ ਅੱਜ ਕੰਕਾਲ ਬਣ ਗਿਆ ਹੈ। ਇਸ ਮਾਰ ਨੇ ਉਨ੍ਹਾਂ ਨੂੰ ਦੂਜਿਆਂ ਦੇ ਬਰੇਜਾ ਵਿੱਚ ਮਜ਼ਦੂਰੀ ਕਰਨ ਲਈ ਮਜ਼ਬੂ਼ਰ ਕਰ ਦਿੱਤਾ ਹੈ।

ਨਵਾਦਾ ਉਨ੍ਹਾਂ ਦਰਜਨ ਜ਼ਿਲ੍ਹਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਕਈ ਦਿਨਾਂ ਤੱਕ ਤੀਬਰ ਗਰਮੀ ਦਾ ਸਾਹਮਣਾ ਕੀਤਾ। ਉਸ ਸਾਲ ਦੀ ਗਰਮੀ ਦਾ ਵਰਣਨ ਕਰਦੇ ਹੋਏ, ਉਹ ਅੱਗੇ ਕਹਿੰਦੀ ਹਨ, " ਲਗਤਾ ਥਾ ਕੀ ਆਸਮਾਨ ਸੇ ਆਗ ਬਾਰਸ ਰਹਾ ਹੋ ਔਰ ਹਮਲੋਂਗ ਜਲ ਜਾਏਂਗੇ। ਦੋਪਹਰ ਕੋ ਤੋ ਗਾਓਂ ਏਕਦਮ ਸੁਨਸਾਨ ਹੋ ਜਾਤਾ ਥਾ ਜੈਸੇ ਕੀ ਕਰਫੂ ਲਗ ਗਯਾ ਹੋ । ਜ਼ਿਲ੍ਹੇ ਦੇ ਵਾਰਿਸਾਲੀਗੰਜ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ ਸੈਲਸੀਅਸ ਦਰਜ ਕੀਤਾ ਸੀ। 18 ਜੂਨ, 2023 ਨੂੰ ਦਿ ਹਿੰਦੂ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਇਸ ਘਟਨਾ ਤੋਂ ਬਾਅਦ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਲੂੰਹਦੀ ਗਰਮੀ ਦੇ ਬਾਵਜੂਦ ਵੀ "ਅਸੀਂ ਬਰੇਜਾ ਜਾਇਆ ਕਰਦੇ," ਕਰੁਣਾ ਦੇਵੀ ਕਹਿੰਦੀ ਹਨ। ਉਨ੍ਹਾਂ ਦਾ ਪਰਿਵਾਰ ਕੋਈ ਖ਼ਤਰਾ ਨਹੀਂ ਚੁੱਕ ਰਿਹਾ ਸੀ ਭਾਵੇਂਕਿ ਉਨ੍ਹਾਂ ਨੇ ਬਰੇਜਾ ਵਿੱਚ ਖੇਤੀ ਕਰਨ ਲਈ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਛੇ ਕੋਟਾ [ਲਗਭਗ 8,000 ਵਰਗ ਫੁੱਟ] ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।

Betel leaf farmers, Karuna Devi and Sunil Chaurasia in their bareja . Their son holding a few gourds grown alongside the betel vines, and the only crop (for their own use) that survived
PHOTO • Shreya Katyayini

ਪਾਨ ਕਿਸਾਨ, ਕਰੁਣਾ ਦੇਵੀ ਅਤੇ ਸੁਨੀਲ ਚੌਰਸੀਆ, ਇੱਕ ਏਕੜ ਦੇ ਲਗਭਗ ਦਸਵੇਂ ਹਿੱਸੇ ਵਿੱਚ ਫੈਲੇ ਆਪਣੇ ਬਰੇਜਾ ਵਿਖੇ। ਉਨ੍ਹਾਂ ਦੇ ਬੇਟੇ ਨੇ ਸੁਪਾਰੀ ਦੀਆਂ ਵੇਲਾਂ ਦੇ ਨਾਲ਼ ਉਗੀਆਂ ਕੁਝ ਲੌਕੀਆਂ ਫੜ੍ਹੀਆਂ ਹਨ। ਇਹੀ ਇਕਲੌਤੀ ਫ਼ਸਲ ਬਚੀ (ਜੋ ਉਨ੍ਹਾਂ ਨੇ ਆਪਣੀ ਵਰਤੋਂ ਲਈ ਉਗਾਈ ਸੀ)

Newada district experienced intense heat in the summer of 2023, and many betel leaf farmers like Sunil (left) were badly hit. Karuna Devi (right) also does daily wage work in other farmers' betel fields for which she earns Rs. 200 a day
PHOTO • Shreya Katyayini
Newada district experienced intense heat in the summer of 2023, and many betel leaf farmers like Sunil (left) were badly hit. Karuna Devi (right) also does daily wage work in other farmers' betel fields for which she earns Rs. 200 a day
PHOTO • Shreya Katyayini

ਨਵਾਦਾ ਜ਼ਿਲ੍ਹੇ ਨੂੰ 2023 ਦੀਆਂ ਗਰਮੀਆਂ ਵਿੱਚ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਿਆ ਅਤੇ ਸੁਨੀਲ (ਖੱਬੇ) ਵਰਗੇ ਕਈ ਪਾਨ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਕਰੁਣਾ ਦੇਵੀ (ਸੱਜੇ) ਹੋਰ ਕਿਸਾਨਾਂ ਦੇ ਸੁਪਾਰੀ ਖੇਤਾਂ ਵਿੱਚ ਦਿਹਾੜੀਆਂ ਲਾਉਂਦੀ ਹੋਈ 200 ਰੁਪਏ (ਦਿਹਾੜੀ) ਕਮਾਉਂਦੀ ਹਨ

ਬਿਹਾਰ ਵਿੱਚ ਪਾਨ ਦੇ ਪੱਤਿਆਂ ਦੇ ਬਾਗ਼ ਨੂੰ ਬਰੇਜਾ ਜਾਂ ਬਰੇਠਾ ਕਿਹਾ ਜਾਂਦਾ ਹੈ। ਇਹ ਝੌਂਪੜੀ ਵਰਗੀ ਬਣਤਰ ਨਾਜ਼ੁਕ ਵੇਲਾਂ ਨੂੰ ਗਰਮੀਆਂ ਵਿੱਚ ਧੁੱਪ ਅਤੇ ਸਰਦੀਆਂ ਵਿੱਚ ਤੇਜ਼ ਹਵਾਵਾਂ ਤੋਂ ਬਚਾਉਂਦੀ ਹੈ। ਇਹ ਢਾਂਚਾ ਆਮ ਤੌਰ 'ਤੇ ਬਾਂਸ ਦੀਆਂ ਡੰਡੀਆਂ, ਖਜੂਰ ਅਤੇ ਨਾਰੀਅਲ ਦੇ ਸੱਕਾਂ, ਕਣਕ ਦੀਆਂ ਨਾੜਾਂ, ਝੋਨੇ ਦੀ ਪਰਾਲੀ ਅਤੇ ਅਰਹਰ ਦੀਆਂ ਡੰਡੀਆਂ ਨਾਲ਼ ਘਿਰਿਆ ਹੁੰਦਾ ਹੈ। ਬਰੇਜਾ ਦੇ ਅੰਦਰ ਮਿੱਟੀ ਨੂੰ ਲੰਬੀਆਂ ਅਤੇ ਡੂੰਘੀਆਂ ਕਿਆਰੀਆਂ ਵਿੱਚ ਜੋਤਿਆ ਜਾਂਦਾ ਹੈ ਅਤੇ ਜਿੱਥੇ ਮਿੱਟੀ ਜਮ੍ਹਾਂ ਹੁੰਦੀ ਹੈ ਭਾਵ ਵੱਟਾਂ ਦੇ ਉੱਪਰ ਹੀ ਤਣਿਆਂ ਨੂੰ ਲਗਾਇਆ ਜਾਂਦਾ ਹੈ, ਤਾਂ ਜੋ ਪਾਣੀ ਪੌਦੇ ਦੀ ਜੜ੍ਹ ਤੱਕ ਨਾ ਪਹੁੰਚ ਸਕੇ, ਕਿਉਂਕਿ ਜੜ੍ਹ ਵਿੱਚ ਪਾਣੀ ਜਮ੍ਹਾਂ ਹੁੰਦਿਆਂ ਹੀ ਪੌਦੇ ਸੜ ਜਾਂਦੇ ਹਨ।

ਪਿਛਲੇ ਸਾਲ, ਭਿਆਨਕ ਗਰਮੀ ਦਾ ਸਾਹਮਣਾ ਕਰਦੇ ਹੋਏ, ਕਰੁਣਾ ਦੇਵੀ ਦੇ ਪਤੀ ਯਾਦ ਕਰਦੇ ਹਨ ਕਿ ਕਿਵੇਂ "ਅਸੀਂ ਪੌਦਿਆਂ ਨੂੰ ਦਿਨ ਵਿੱਚ ਸਿਰਫ਼ 2-3 ਵਾਰ ਹੀ ਪਾਣੀ ਦਿੰਦੇ ਸੀ, ਕਿਉਂਕਿ ਵਧੇਰੇ ਸਿੰਚਾਈ ਨਾਲ਼ ਲਾਗਤ ਵਧ ਜਾਂਦੀ ਸੀ। ਪਰ ਮੌਸਮ ਇੰਨਾ ਗਰਮ ਸੀ ਕਿ ਕੋਈ ਪੌਦਾ ਬਚ ਨਾ ਪਾਇਆ। "ਪੌਦੇ ਸੁੱਕਣੇ ਸ਼ੁਰੂ ਹੋ ਗਏ ਅਤੇ ਜਲਦੀ ਹੀ ਬਰੇਜਾ ਬਰਬਾਦ ਹੋ ਗਿਆ," 40 ਸਾਲਾ ਸੁਨੀਲ ਚੌਰਸੀਆ ਕਹਿੰਦੇ ਹਨ। ਪਾਨ ਦੇ ਪੱਤਿਆਂ ਦੀ ਪੂਰੀ ਫ਼ਸਲ ਬਰਬਾਦ ਹੋ ਗਈ। "ਮੈਨੂੰ ਨਹੀਂ ਪਤਾ ਕਿ ਅਸੀਂ ਕਰਜ਼ਾ ਕਿਵੇਂ ਮੋੜਾਂਗੇ," ਚਿੰਤਤ ਕਰੁਣਾ ਕਹਿੰਦੀ ਹਨ।

ਇਸ ਖੇਤਰ ਦਾ ਅਧਿਐਨ ਕਰਨ ਵਾਲ਼ੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਗਧ ਖੇਤਰ ਵਿੱਚ ਮੌਸਮ ਦਾ ਪੈਟਰਨ ਬਦਲ ਰਿਹਾ ਹੈ। ਵਾਤਾਵਰਣ ਵਿਗਿਆਨੀ ਪ੍ਰੋ. ਪ੍ਰਧਾਨ ਪਾਰਥ ਸਾਰਥੀ ਕਹਿੰਦੇ ਹਨ, "ਅਸੀਂ ਦੇਖ ਰਹੇ ਹਾਂ ਕਿ ਮੌਸਮ ਦਾ ਜਿਹੜਾ ਪੈਟਰਨ ਪਹਿਲਾਂ ਇੱਕੋ ਜਿਹਾ ਹੁੰਦਾ ਸੀ, ਉਹ ਹੁਣ ਕਾਫ਼ੀ ਅਨਿਯਮਿਤ ਹੋ ਗਿਆ ਹੈ। ਤਾਪਮਾਨ ਵਿੱਚ ਅਚਾਨਕ ਵਾਧਾ ਹੋ ਜਾਂਦਾ ਹੈ ਅਤੇ ਕਈ ਵਾਰ ਇੱਕ ਜਾਂ ਦੋ ਦਿਨਾਂ ਵਿੱਚ ਭਾਰੀ ਬਾਰਸ਼ ਹੋ ਜਾਂਦੀ ਹੈ।''

ਸਾਲ 2022 'ਚ ਸਾਇੰਸ ਡਾਇਰੈਕਟ ਜਰਨਲ 'ਚ ਪ੍ਰਕਾਸ਼ਿਤ 'ਭਾਰਤ ਦੇ ਦੱਖਣੀ ਬਿਹਾਰ 'ਚ ਵਾਤਾਵਰਣ ਤਬਦੀਲੀ ਅਤੇ ਧਰਤੀ ਹੇਠਲੇ ਪਾਣੀ ਦੀ ਪਰਿਵਰਤਨਸ਼ੀਲਤਾ' ਸਿਰਲੇਖ ਵਾਲ਼ੇ ਇਕ ਖੋਜ ਪੱਤਰ 'ਚ ਕਿਹਾ ਗਿਆ ਹੈ ਕਿ 1958-2019 ਦੌਰਾਨ ਔਸਤ ਤਾਪਮਾਨ 'ਚ 0.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 1990ਵਿਆਂ ਦੇ ਦਹਾਕੇ ਤੋਂ ਮਾਨਸੂਨ ਦੀ ਬਾਰਸ਼ ਵਿੱਚ ਸਪੱਸ਼ਟ ਤੇ ਕਾਫ਼ੀ ਅਨਿਸ਼ਚਿਤਤਾ ਦੇਖੀ ਗਈ ਹੈ।

Magahi paan needs fertile clay loam soil found in the Magadh region in Bihar. Water logging can be fatal to the crop, so paan farmers usually select land with proper drainage to cultivate it
PHOTO • Shreya Katyayini
Magahi paan needs fertile clay loam soil found in the Magadh region in Bihar. Water logging can be fatal to the crop, so paan farmers usually select land with proper drainage to cultivate it
PHOTO • Shreya Katyayini

ਮਗਹੀ ਦੇ ਪੱਤਿਆਂ ਨੂੰ ਵਧਣ ਲਈ ਬਿਹਾਰ ਦੇ ਮਗਧ ਖੇਤਰ ਵਿੱਚ ਪਾਈ ਜਾਣ ਵਾਲ਼ੀ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਪਾਣੀ ਭਰਨਾ ਫ਼ਸਲਾਂ ਲਈ ਘਾਤਕ ਵੀ ਹੋ ਸਕਦਾ ਹੈ, ਇਸ ਲਈ ਪਾਨ ਕਿਸਾਨ ਆਮ ਤੌਰ ' ਤੇ ਇਸ ਦੀ ਕਾਸ਼ਤ ਕਰਨ ਲਈ ਸਹੀ ਨਿਕਾਸੀ ਵਾਲ਼ੀ ਜ਼ਮੀਨ ਨੂੰ ਤਰਜੀਹ ਦਿੰਦੇ ਹਨ

A betel-leaf garden is called bareja in Bihar. This hut-like structure protects the delicate vines from the scorching sun in summers and harsh winds in winters. It is typically fenced with sticks of bamboo, and palm and coconut fronds, coir, paddy straws, and arhar stalks. Inside the bareja , the soil is ploughed into long and deep furrows. Stems are planted in such a way that water does not collect near the root and rot the vine
PHOTO • Shreya Katyayini
A betel-leaf garden is called bareja in Bihar. This hut-like structure protects the delicate vines from the scorching sun in summers and harsh winds in winters. It is typically fenced with sticks of bamboo, and palm and coconut fronds, coir, paddy straws, and arhar stalks. Inside the bareja , the soil is ploughed into long and deep furrows. Stems are planted in such a way that water does not collect near the root and rot the vine
PHOTO • Shreya Katyayini

ਬਿਹਾਰ ਵਿੱਚ ਪਾਨ ਦੇ ਪੱਤਿਆਂ ਦੇ ਬਾਗ਼ ਨੂੰ ਬਰੇਜਾ ਜਾਂ ਬਰੇਠਾ ਕਿਹਾ ਜਾਂਦਾ ਹੈ। ਇਹ ਝੌਂਪੜੀ ਵਰਗੀ ਬਣਤਰ ਨਾਜ਼ੁਕ ਵੇਲਾਂ ਨੂੰ ਗਰਮੀਆਂ ਵਿੱਚ ਧੁੱਪ ਅਤੇ ਸਰਦੀਆਂ ਵਿੱਚ ਤੇਜ਼ ਹਵਾਵਾਂ ਤੋਂ ਬਚਾਉਂਦੀ ਹੈ। ਇਹ ਢਾਂਚਾ ਆਮ ਤੌਰ ' ਤੇ ਬਾਂਸ ਦੀਆਂ ਡੰਡੀਆਂ, ਖਜੂਰ ਅਤੇ ਨਾਰੀਅਲ ਦੇ ਸੱਕਾਂ, ਕਣਕ ਦੀਆਂ ਨਾੜਾਂ, ਝੋਨੇ ਦੀ ਪਰਾਲੀ ਅਤੇ ਅਰਹਰ ਦੀਆਂ ਡੰਡੀਆਂ ਨਾਲ਼ ਘਿਰਿਆ ਹੁੰਦਾ ਹੈ। ਮਿੱਟੀ ਨੂੰ ਲੰਬੀਆਂ ਅਤੇ ਡੂੰਘੀਆਂ ਕਿਆਰੀਆਂ ਵਿੱਚ ਜੋਤਿਆ ਜਾਂਦਾ ਹੈ ਅਤੇ ਜਿੱਥੇ ਮਿੱਟੀ ਜਮ੍ਹਾਂ ਹੁੰਦੀ ਹੈ ਭਾਵ ਵੱਟਾਂ ਦੇ ਉੱਪਰ ਹੀ ਤਣਿਆਂ ਨੂੰ ਲਗਾਇਆ ਜਾਂਦਾ ਹੈ, ਤਾਂ ਜੋ ਪਾਣੀ ਪੌਦੇ ਦੀ ਜੜ੍ਹ ਤੱਕ ਨਾ ਪਹੁੰਚ ਸਕੇ, ਕਿਉਂਕਿ ਜੜ੍ਹ ਵਿੱਚ ਪਾਣੀ ਜਮ੍ਹਾਂ ਹੁੰਦਿਆਂ ਹੀ ਪੌਦੇ ਸੜ ਜਾਂਦੇ ਹਨ

ਢੇਉਰੀ ਪਿੰਡ ਦੇ ਇੱਕ ਹੋਰ ਕਿਸਾਨ, ਅਜੈ ਪ੍ਰਸਾਦ ਚੌਰਸੀਆ ਕਹਿੰਦੇ ਹਨ, " ਮਗਹੀ ਪਾਨ ਕਾ ਖੇਤੀ ਜੁਆ ਜੈਸਾ ਹੈ। " ਉਹ ਕਈ ਮਗਹੀ ਕਿਸਾਨਾਂ ਵੱਲੋਂ ਹੀ ਬੋਲ ਰਹੇ ਹਨ ਜੋ ਇਹਦਾ ਨੁਕਸਾਨ ਝੱਲ ਚੁੱਕੇ ਹਨ। ''ਅਸੀਂ ਸਖ਼ਤ ਮਿਹਨਤ ਕਰਦੇ ਹਾਂ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਸੁਪਾਰੀ ਦੇ ਪੌਦੇ ਬਚਣਗੇ ਵੀ ਜਾਂ ਨਹੀਂ," ਉਹ ਅੱਗੇ ਕਹਿੰਦੇ ਹਨ।

ਪਾਨ ਦੇ ਪੱਤੇ ਰਵਾਇਤੀ ਤੌਰ 'ਤੇ ਚੌਰਸੀਆ ਲੋਕਾਂ ਦੁਆਰਾ ਉਗਾਏ ਜਾਂਦੇ ਹਨ, ਜੋ ਬਿਹਾਰ ਦੇ ਸਭ ਤੋਂ ਪਿਛੜੇ ਵਰਗ (ਈਬੀਸੀ) ਨਾਲ਼ ਸਬੰਧਤ ਹਨ। ਬਿਹਾਰ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਏ ਗਏ ਜਾਤੀ ਸਰਵੇਖਣ ਅਨੁਸਾਰ ਰਾਜ ਵਿੱਚ ਛੇ ਲੱਖ ਤੋਂ ਵੱਧ ਚੌਰਸੀਆ ਲੋਕ ਰਹਿੰਦੇ ਹਨ।

ਢੇਉਰੀ ਪਿੰਡ ਨਵਾਦਾ ਦੇ ਹਿਸੂਆ ਬਲਾਕ ਵਿੱਚ ਸਥਿਤ ਹੈ; ਇਸ ਦੀ 1,549 (ਮਰਦਮਸ਼ੁਮਾਰੀ 2011) ਦੀ ਅੱਧੀ ਤੋਂ ਵੱਧ ਆਬਾਦੀ ਖੇਤੀਬਾੜੀ ਵਿੱਚ ਲੱਗੀ ਹੋਈ ਹੈ।

Betel leaf farmer Ajay Chaurasia says, ' Magahi betel leaf cultivation is as uncertain as gambling...we work very hard, but there is no guarantee that betel plants will survive'
PHOTO • Shreya Katyayini

ਪਾਨ ਕਿਸਾਨ ਅਜੈ ਚੌਰਸੀਆ ਕਹਿੰਦੇ ਹਨ, ਮਗਹੀ ਪਾਨ ਦੀ ਕਾਸ਼ਤ ਜੂਏ ਵਾਂਗ ਹੀ ਅਨਿਸ਼ਚਿਤ ਹੈ। ਅਸੀਂ ਸਖਤ ਮਿਹਨਤ ਕਰਦੇ ਹਾਂ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਸੁਪਾਰੀ ਦੇ ਪੌਦੇ ਬਚਣਗੇ

2023 ਦੀ ਗਰਮੀ ਦੀ ਲਹਿਰ ਤੋਂ ਪਹਿਲਾਂ, 2022 ਵਿੱਚ ਬਹੁਤ ਭਾਰੀ ਬਾਰਸ਼ ਹੋਈ ਸੀ। ਰਣਜੀਤ ਚੌਰਸੀਆ ਕਹਿੰਦੇ ਹਨ, " ਲਗਤਾ ਥਾ ਜੈਸੇ ਪ੍ਰਲੇ ਆਨੇ ਵਾਲ਼ਾ ਹੋ। ਅੰਧੇਰਾ ਛਾ ਜਾਤਾ ਥਾ ਅਤੇ ਲਗਤਾਰ ਬਰਸਾ ਹੋਤਾ ਥਾ। ਹਮ ਲੋਗ ਭੀਗ ਭੀਗ ਕਰ ਖੇਤ ਵਿੱਚ ਰਹਿਤੇ ਥੇ। ‘‘

55 ਸਾਲਾ ਰਣਜੀਤ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਚੜ੍ਹ ਗਿਆ ਸੀ ਅਤੇ ਕਾਫ਼ੀ ਨੁਕਸਾਨ ਹੋਇਆ। "ਮੇਰੇ ਪਿੰਡ ਦੇ ਜ਼ਿਆਦਾਤਰ ਸੁਪਾਰੀ ਕਿਸਾਨਾਂ ਨੂੰ ਉਸ ਸਾਲ ਨੁਕਸਾਨ ਝੱਲਣਾ ਪਿਆ," ਉਹ ਕਹਿੰਦੇ ਹਨ,''ਮੈਂ ਪੰਜ ਕੱਟਾ (ਲਗਭਗ 6,800 ਵਰਗ ਫੁੱਟ) ਵਿੱਚ ਪਾਨ ਦੇ ਪੱਤਿਆਂ ਦੀ ਕਾਸ਼ਤ ਕੀਤੀ। ਪਾਣੀ ਭਰਨ ਕਾਰਨ ਵੇਲਾਂ ਸੁੱਕ ਗਈਆਂ।'' ਓਡੀਸ਼ਾ ਵਿੱਚ ਚੱਕਰਵਾਤ, ਅਸਾਨੀ ਕਾਰਨ ਤਿੰਨ-ਚਾਰ ਦਿਨਾਂ ਤੱਕ ਭਾਰੀ ਬਾਰਸ਼ ਹੋਈ।

"ਲੂ ਮਿੱਟੀ ਨੂੰ ਸੁਕਾ ਦਿੰਦੀ ਹੈ, ਸੋ ਪੌਦੇ ਦਾ ਵਿਕਾਸ ਵੀ ਰੁੱਕ ਜਾਂਦਾ ਹੈ ਅਤੇ ਜਦੋਂ ਅਚਾਨਕ ਮੀਂਹ ਪੈਂਦਾ ਹੈ, ਤਾਂ ਪੌਦੇ ਸੁੱਕ ਜਾਂਦੇ ਹਨ," ਮਗਹੀ ਪਾਨ ਉਤਪਾਦਕ ਭਲਾਈ ਕਮੇਟੀ ਦੇ ਪ੍ਰਧਾਨ ਰਣਜੀਤ ਕਹਿੰਦੇ ਹਨ, "ਪੌਦੇ ਨਵੇਂ ਸਨ। ਉਨ੍ਹਾਂ ਦੀ ਦੇਖਭਾਲ਼ ਨਵਜੰਮੇ ਬੱਚੇ ਵਾਂਗ ਕੀਤੀ ਜਾਣੀ ਚਾਹੀਦੀ ਸੀ। ਜਿਨ੍ਹਾਂ ਨੇ ਇੰਝ ਨਹੀਂ ਕੀਤਾ, ਉਨ੍ਹਾਂ ਦੀਆਂ ਵੇਲਾਂ ਸੁੱਕ ਗਈਆਂ।''

2023 ਵਿੱਚ, ਉਨ੍ਹਾਂ ਦੇ ਪੌਦੇ ਲੂ ਤੋਂ ਜਿਵੇਂ-ਕਿਵੇਂ ਬਚ ਗਏ, ਕਿਉਂਕਿ ਉਨ੍ਹਾਂ ਨੇ ਕਈ ਵਾਰ ਇਸ 'ਤੇ ਪਾਣੀ ਛਿੜਕਿਆ, "ਮੈਨੂੰ ਉਨ੍ਹਾਂ ਨੂੰ ਕਈ-ਕਈ ਵਾਰ ਪਾਣੀ ਦੇਣਾ ਪਿਆ। ਕਈ ਵਾਰ ਦਿਨ ਵਿੱਚ 10 ਵਾਰ ਵੀ,'' ਰਣਜੀਤ ਕਹਿੰਦੇ ਹਨ।

Uncertainty of weather and subsequent crop losses, has forced many farmers of Dheuri village to give up betel cultivation. 'Till 10 years ago, more than 150 farmers used to cultivate betel leaf in 10 hectares, but now their number has reduced to less than 100 and currently it is being grown in 7-8 hectares,' says Ranjit Chaurasia
PHOTO • Shreya Katyayini

ਮੌਸਮ ਦੀ ਅਨਿਸ਼ਚਿਤਤਾ ਅਤੇ ਇਸ ਦੇ ਨਤੀਜੇ ਵਜੋਂ ਹੋਏ ਨੁਕਸਾਨ ਨੇ ਢੇਉਰੀ ਪਿੰਡ ਦੇ ਬਹੁਤ ਸਾਰੇ ਕਿਸਾਨਾਂ ਨੂੰ ਸੁਪਾਰੀ ਦੀ ਕਾਸ਼ਤ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਰਣਜੀਤ ਚੌਰਸੀਆ ਕਹਿੰਦੇ ਹਨ, ‘10 ਸਾਲ ਪਹਿਲਾਂ ਤੱਕ 10 ਹੈਕਟੇਅਰ ਵਿੱਚ 150 ਤੋਂ ਵੱਧ ਕਿਸਾਨ ਪਾਨ ਦੀ ਕਾਸ਼ਤ ਕਰਦੇ ਸਨ, ਪਰ ਹੁਣ ਇਹ ਗਿਣਤੀ 100 ਤੋਂ ਵੀ ਘੱਟ ਰਹਿ ਗਈ ਹੈ ਅਤੇ ਹੁਣ ਇਹ ਸਿਰਫ 7-8 ਹੈਕਟੇਅਰ ਵਿੱਚ ਹੀ ਖੇਤੀ ਕੀਤੀ ਜਾ ਰਹੀ ਹੈ

ਮਗਹੀ ਉਗਾਉਣ ਵਾਲ਼ੇ ਸਾਥੀ ਕਿਸਾਨ ਅਜੈ ਅਤੇ ਉਨ੍ਹਾਂ ਦੇ ਗੁਆਂਢੀ ਦਾ ਕਹਿਣਾ ਹੈ ਕਿ ਮੌਸਮ ਵਿੱਚ ਭਾਰੀ ਤਬਦੀਲੀ ਦੀਆਂ ਘਟਨਾਵਾਂ ਕਾਰਨ ਉਨ੍ਹਾਂ ਨੂੰ ਪੰਜ ਸਾਲਾਂ ਵਿੱਚ ਦੋ ਵਾਰ ਨੁਕਸਾਨ ਝੱਲਣਾ ਪਿਆ। 2019 ਵਿੱਚ, 45 ਸਾਲਾ ਅਜੈ ਨੇ ਚਾਰ ਕੱਟਾ (ਲਗਭਗ 5,444 ਵਰਗ ਫੁੱਟ) ਵਿੱਚ ਸੁਪਾਰੀ ਦੀ ਖੇਤੀ ਕੀਤੀ। ਇਹ ਭਿਆਨਕ ਠੰਡ ਨਾਲ਼ ਬਰਬਾਦ ਹੋ ਗਈ; ਅਕਤੂਬਰ 2021 ਵਿੱਚ, ਚੱਕਰਵਾਤ ਗੁਲਾਬ ਕਾਰਨ ਹੋਈ ਭਾਰੀ ਬਾਰਸ਼ ਨੇ ਪਾਨ ਦੀ ਖੇਤੀ ਨੂੰ ਤਬਾਹ ਕਰ ਦਿੱਤਾ। "ਦੋਵਾਂ ਸਾਲਾਂ ਵਿੱਚ ਮੈਨੂੰ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋਇਆ," ਉਹ ਯਾਦ ਕਰਦੇ ਹਨ।

*****

ਅਜੈ ਚੌਰਸੀਆ ਸੁਪਾਰੀ ਵੇਲਾਂ ਨੂੰ ਬਾਂਸ ਜਾਂ ਸਰਕੰਡਾ ਦੇ ਪਤਲੇ ਤੀਲਿਆਂ ਨਾਲ਼ ਬੰਨ੍ਹ ਰਹੇ ਹਨ ਤਾਂ ਜੋ ਇਸ ਨੂੰ ਹਿੱਲਣ ਅਤੇ ਡਿੱਗਣ ਤੋਂ ਰੋਕਿਆ ਜਾ ਸਕੇ। ਦਿਲ ਦੇ ਆਕਾਰ ਦੇ ਪਾਨ ਦੇ ਚਮਕਦਾਰ ਪੱਤੇ ਵੇਲ਼ ਤੋਂ ਲਮਕੇ ਹੋਏ ਹਨ; ਉਹ ਕੁਝ ਦਿਨਾਂ ਵਿੱਚ ਤੁੜਾਈ ਲਈ ਤਿਆਰ ਹੋ ਜਾਣਗੇ।

ਹਰੇ ਢਾਂਚੇ ਵਿੱਚ ਤਾਪਮਾਨ ਬਾਹਰ ਨਾਲੋਂ ਠੰਡਾ ਹੁੰਦਾ ਹੈ। ਅਜੈ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮੀ, ਠੰਡ ਅਤੇ ਜ਼ਿਆਦਾ ਬਾਰਸ਼ ਸੁਪਾਰੀ ਪਲਾਂਟ ਲਈ ਸਭ ਤੋਂ ਵੱਡਾ ਖਤਰਾ ਹੈ। ਗਰਮੀਆਂ ਵਿੱਚ, ਜੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਵੇ ਤਾਂ ਉਨ੍ਹਾਂ ਨੂੰ ਆਪਣੇ ਆਪ ਪਾਣੀ ਦਾ ਛਿੜਕਾਅ ਕਰਨਾ ਪੈਂਦਾ ਹੈ। ਉਹ ਆਪਣੇ ਮੋਢਿਆਂ 'ਤੇ ਲਗਭਗ ਪੰਜ ਲੀਟਰ ਪਾਣੀ ਦਾ ਘੜਾ ਚੁੱਕੀ ਹੌਲ਼ੀ-ਹੌਲ਼ੀ ਅੱਗੇ ਵੱਧਦੇ ਜਾਂਦੇ ਹਨ ਤੇ ਨਿਕਲ਼ਦੀ ਧਾਰ ਨੂੰ ਖਿੰਡਾਉਣ ਲਈ ਹੱਥ ਦੀ ਵਰਤੋਂ ਕਰਦੇ ਹਨ। "ਜੇ ਮੌਸਮ ਬਹੁਤ ਗਰਮ ਹੋਵੇ ਤਾਂ ਸਾਨੂੰ ਕਈ ਵਾਰ ਇੰਝ ਕਰਨਾ ਪੈਂਦਾ ਹੈ। ਪਰ ਪੌਦਿਆਂ ਨੂੰ ਮੀਂਹ ਅਤੇ ਠੰਡ ਤੋਂ ਬਚਾਉਣ ਦਾ ਸਾਡੇ ਕੋਲ਼ ਕੋਈ ਤਰੀਕਾ ਨਹੀਂ,'' ਉਹ ਕਹਿੰਦ ਹਨ।

ਗਯਾ ਵਿੱਚ ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ ਦੇ ਸਕੂਲ ਆਫ਼ ਅਰਥ, ਬਾਇਓਲੋਜੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਡੀਨ ਸਾਰਥੀ ਕਹਿੰਦੇ ਹਨ, "ਹਾਲਾਂਕਿ ਇਸ 'ਤੇ ਕੋਈ ਅਧਿਐਨ ਨਹੀਂ ਹੋਇਆ ਹੈ ਕਿ ਜਲਵਾਯੂ ਤਬਦੀਲੀ ਨੇ ਮੌਸਮ ਨੂੰ ਅਨਿਯਮਤ ਬਣਾਉਣ ਵਿੱਚ ਕਿਸ ਹੱਦ ਤੱਕ ਯੋਗਦਾਨ ਪਾਇਆ, ਪਰ ਬਦਲਦੇ ਮੌਸਮ ਦੇ ਪੈਟਰਨ ਜਲਵਾਯੂ ਤਬਦੀਲੀ ਦੇ ਅਸਰ ਦਾ ਸੰਕੇਤ ਜ਼ਰੂਰ ਦਿੰਦੇ ਹਨ।''

ਅਜੈ ਕੋਲ਼ ਅੱਠ ਕੱਠਾ (ਲਗਭਗ 10,000 ਵਰਗ ਫੁੱਟ) ਜ਼ਮੀਨ ਹੈ, ਪਰ ਇਹ ਖਿੱਲਰੀ ਹੋਈ ਹੈ, ਇਸ ਲਈ ਉਸਨੇ ਤਿੰਨ ਕੱਠੇ ਜ਼ਮੀਨ 5,000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ਼ ਕਿਰਾਏ 'ਤੇ ਲਈ ਹੈ ਅਤੇ ਉਸ ਜ਼ਮੀਨ 'ਤੇ ਮਗਹੀ ਸੁਪਾਰੀ ਪੱਤਿਆਂ ਦੀ ਕਾਸ਼ਤ ਕਰਨ ਲਈ 75,000 ਰੁਪਏ ਦਾ ਨਿਵੇਸ਼ ਕੀਤਾ ਹੈ। ਉਸਨੇ ਇੱਕ ਸਥਾਨਕ ਸਵੈ-ਸਹਾਇਤਾ ਸਮੂਹ ਤੋਂ 40,000 ਰੁਪਏ ਦਾ ਕਰਜ਼ਾ ਲਿਆ ਹੈ, ਜਿਸ ਨੂੰ ਅਗਲੇ ਅੱਠ ਮਹੀਨਿਆਂ ਵਿੱਚ 6,000 ਰੁਪਏ ਪ੍ਰਤੀ ਮਹੀਨਾ ਦੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਵਾਪਸ ਕਰਨਾ ਹੈ। ਸਤੰਬਰ 2023 ਵਿੱਚ ਸਾਡੇ ਨਾਲ਼ ਗੱਲ ਕਰਦਿਆਂ, ਉਹ ਕਹਿੰਦੇ ਹਨ, "ਹੁਣ ਤੱਕ, ਮੈਂ ਦੋ ਕਿਸ਼ਤਾਂ (12,000 ਰੁਪਏ) ਦਾ ਹੀ ਭੁਗਤਾਨ ਕੀਤਾ ਹੈ।''

Ajay is sprinkling water on betel plants. He places an earthen pot on his shoulder and puts his palm on the mouth of the pot. As he walks in the furrows the water drips onto the vines
PHOTO • Shreya Katyayini

ਅਜੈ ਸੁਪਾਰੀ ਪਲਾਂਟ ' ਤੇ ਪਾਣੀ ਦਾ ਛਿੜਕਾਅ ਕਰ ਰਹੇ ਹਨ। ਉਹ ਆਪਣੇ ਮੋਢਿਆਂ ' ਤੇ ਲਗਭਗ ਪੰਜ ਲੀਟਰ ਪਾਣੀ ਦਾ ਘੜਾ ਚੁੱਕੀ ਹੌਲ਼ੀ-ਹੌਲ਼ੀ ਅੱਗੇ ਵੱਧਦੇ ਜਾਂਦੇ ਹਨ ਤੇ ਨਿਕਲ਼ਦੀ ਧਾਰ ਨੂੰ ਖਿੰਡਾਉਣ ਲਈ ਹੱਥ ਦੀ ਵਰਤੋਂ ਕਰਦੇ ਹਨ ਅਤੇ ਪਾਣੀ ਦੀਆਂ ਬੂੰਦਾਂ ਵੇਲ਼ਾਂ ' ਤੇ ਪੈਂਆਂ ਜਾਂਦੀਆਂ ਹਨ

Although Ajay's wife, Ganga Devi has her own bareja , losses have forced her to also seek wage work outside
PHOTO • Shreya Katyayini

ਹਾਲਾਂਕਿ ਅਜੇ ਦੀ ਪਤਨੀ ਗੰਗਾ ਦੇਵੀ ਦੀ ਆਪਣੀ ਬਰੇਜਾ ਹੈ, ਪਰ ਘਾਟੇ ਨੇ ਉਨ੍ਹਾਂ ਨੂੰ ਵੀ ਦਿਹਾੜੀਆਂ ਲਾਉਣ ਨੂੰ ਮਜਬੂਰ ਕਰ ਦਿੱਤਾ ਹੈ

ਅਜੈ ਦੀ ਪਤਨੀ, 40 ਸਾਲਾ ਗੰਗਾ ਦੇਵੀ, ਕਈ ਵਾਰ ਖੇਤਾਂ ਵਿੱਚ ਉਨ੍ਹਾਂ ਦੀ ਮਦਦ ਕਰਦੀ ਹਨ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਖੇਤ ਮਜ਼ਦੂਰੀ ਵੀ ਕਰਦੀ ਹਨ। "ਇਹ ਇੱਕ ਮੁਸ਼ਕਲ ਕੰਮ ਹੈ ਤੇ ਸਾਨੂੰ ਸਿਰਫ਼ 200 ਰੁਪਏ ਦਿਹਾੜੀ ਮਿਲ਼ਦੀ ਹੈ," ਉਹ ਆਪਣੀ ਤਨਖਾਹ ਬਾਰੇ ਕਹਿੰਦੇ ਹਨ। ਉਨ੍ਹਾਂ ਦੇ ਚਾਰ ਬੱਚੇ- ਨੌ ਸਾਲਾ ਧੀ ਤੇ 14, 13 ਤੇ 6 ਸਾਲਾ ਪੁੱਤਰ ਦੇਉਰੀ ਦੇ ਸਰਕਾਰੀ ਸਕੂਲ ਪੜ੍ਹਦੇ ਹਨ।

ਮੌਸਮ ਵਿੱਚ ਭਾਰੀ ਤਬਦੀਲੀਆਂ ਦੀਆਂ ਘਟਨਾਵਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਨੇ ਪਾਨ ਕਿਸਾਨਾਂ ਨੂੰ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ਼ ਇਨ੍ਹਾਂ ਫ਼ਸਲਾਂ ਦੀ ਬਿਜਾਈ ਕਰਨ ਵਿੱਚ ਮੁਹਾਰਤ ਹੈ।

*****

ਮਗਹੀ ਪਾਨ ਦੇ ਪੱਤਿਆਂ ਦਾ ਨਾਮ ਮਗਧ ਤੋਂ ਮਿਲਿਆ ਹੈ, ਜਿੱਥੇ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਕਾਸ਼ਤ ਕੀਤੀ ਜਾਂਦੀ ਹੈ। ਮਗਧ ਖੇਤਰ ਵਿੱਚ ਦੱਖਣੀ ਬਿਹਾਰ ਦੇ ਗਯਾ, ਔਰੰਗਾਬਾਦ, ਨਵਾਦਾ ਅਤੇ ਨਾਲੰਦਾ ਜ਼ਿਲ੍ਹੇ ਸ਼ਾਮਲ ਹਨ। "ਕੋਈ ਨਹੀਂ ਜਾਣਦਾ ਕਿ ਮਗਹੀ ਦੇ ਪੌਦੇ ਦੀ ਪਹਿਲੀ ਕਲਮ ਕਿਵੇਂ ਅਤੇ ਕਦੋਂ ਇੱਥੇ ਪਹੁੰਚੀ, ਪਰ ਇਸ ਦੀ ਕਾਸ਼ਤ ਪੀੜ੍ਹੀਆਂ ਤੋਂ ਚੱਲ ਰਹੀ ਹੈ। ਅਸੀਂ ਸੁਣਿਆ ਹੈ ਕਿ ਪਹਿਲਾ ਪੌਦਾ ਮਲੇਸ਼ੀਆ ਤੋਂ ਆਇਆ ਸੀ,'' ਰਣਜੀਤ ਕਹਿੰਦੇ ਹਨ ਜਿਨ੍ਹਾਂ ਨੂੰ ਪਾਨ ਦੇ ਪੱਤਿਆਂ ਵਿੱਚ ਡੂੰਘੀ ਦਿਲਚਸਪੀ ਹੈ। ਉਨ੍ਹਾਂ ਨੇ ਹੀ ਮਗਹੀ ਪਾਨ ਦੇ ਪੱਤਿਆਂ ਦੇ ਭੂਗੋਲਿਕ ਸੰਕੇਤ (ਜੀਆਈ) ਟੈਗ ਲਈ ਅਰਜ਼ੀ ਦਿੱਤੀ ਸੀ।

ਮਗਹੀ ਪਾਨ ਦਾ ਪੱਤਾ ਇੱਕ ਛੋਟੇ ਬੱਚੇ ਦੀ ਤਲ਼ੀ ਦੇ ਆਕਾਰ ਦਾ ਹੁੰਦਾ ਹੈ, ਭਾਵ 8 ਤੋਂ 15 ਸੈਂਟੀਮੀਟਰ ਲੰਬਾ ਅਤੇ 6.6 ਤੋਂ 12 ਸੈਂਟੀਮੀਟਰ ਚੌੜਾ। ਸੁਗੰਧਿਤ ਅਤੇ ਮਲੂਕ ਜਿਹੇ ਇਸ ਪੱਤੇ ਵਿੱਚ ਲਗਭਗ ਕੋਈ ਫਾਈਬਰ ਨਹੀਂ ਹੁੰਦਾ, ਇਸ ਲਈ ਇਹ ਮੂੰਹ ਵਿੱਚ ਬਹੁਤ ਆਸਾਨੀ ਨਾਲ਼ ਘੁਲ਼ ਜਾਂਦਾ ਹੈ। ਇਸ ਵਿੱਚ ਇੱਕ ਵਿਲੱਖਣ ਗੁਣ ਹੈ, ਜੋ ਇਸ ਨੂੰ ਹੋਰ ਪਾਨ ਦੀਆਂ ਕਿਸਮਾਂ ਨਾਲ਼ੋਂ ਉੱਤਮ ਬਣਾਉਂਦਾ ਹੈ। ਇਸ ਦੀ ਉਮਰ ਵੀ ਲੰਬੀ ਹੁੰਦੀ ਹੈ। ਇਸ ਨੂੰ ਤੋੜਨ ਤੋਂ ਬਾਅਦ 3-4 ਮਹੀਨਿਆਂ ਲਈ ਰੱਖਿਆ ਜਾ ਸਕਦਾ ਹੈ।

Ajay Chaurasia is tying the plant with a stick so that it does not bend with the weight of leaves. Magahi betel leaves are fragrant and soft to the touch. There is almost no fibre in the leaf so it dissolves very easily in the mouth – a singularly outstanding quality that makes it superior to other species of betel leaf
PHOTO • Shreya Katyayini
Ajay Chaurasia is tying the plant with a stick so that it does not bend with the weight of leaves. Magahi betel leaves are fragrant and soft to the touch. There is almost no fibre in the leaf so it dissolves very easily in the mouth – a singularly outstanding quality that makes it superior to other species of betel leaf
PHOTO • Shreya Katyayini

ਅਜੈ ਚੌਰਸੀਆ ਪੌਦੇ ਨੂੰ ਡੰਡੇ ਨਾਲ ਬੰਨ੍ਹ ਰਹੇ ਹਨ ਤਾਂ ਜੋ ਪੱਤਿਆਂ ਦੇ ਭਾਰ ਕਾਰਨ ਇਹ ਝੁਕ ਨਾ ਜਾਵੇ। ਮਗਹੀ ਪਾਨ ਦੇ ਪੱਤੇ ਸੁਗੰਧਿਤ ਅਤੇ ਮਲ਼ੂਕ ਹੁੰਦੇ ਹਨ। ਪੱਤੇ ਵਿੱਚ ਲਗਭਗ ਕੋਈ ਫਾਈਬਰ ਨਹੀਂ ਹੁੰਦਾ, ਇਸ ਲਈ ਇਹ ਮੂੰਹ ਵਿੱਚ ਬਹੁਤ ਆਸਾਨੀ ਨਾਲ਼ ਘੁਲ਼ ਜਾਂਦਾ ਹੈ। ਇਸ ਦਾ ਇਹ ਵਿਲੱਖਣ ਗੁਣ ਇਸ ਨੂੰ ਹੋਰ ਪਾਨ ਦੀਆਂ ਕਿਸਮਾਂ ਤੋਂ ਵਿਸ਼ੇਸ਼ ਬਣਾਉਂਦਾ ਹੈ

"ਉਨ੍ਹਾਂ ਨੂੰ ਗਿੱਲੇ ਕੱਪੜੇ ਵਿੱਚ ਲਪੇਟ ਕੇ ਠੰਡੀ ਥਾਂ 'ਤੇ ਰੱਖਣਾ ਪੈਂਦਾ ਹੈ ਅਤੇ ਰੋਜ਼ਾਨਾ ਜਾਂਚ ਕਰਨੀ ਪੈਂਦੀ ਹੈ ਕਿ ਕਿਤੇ ਕੋਈ ਪੱਤਾ ਸੜ ਤਾਂ ਨਹੀਂ ਰਿਹਾ। ਜੇ ਇੰਝ ਹੋਵੇ ਤਾਂ ਇਸ ਨੂੰ ਤੁਰੰਤ ਹਟਾਉਣਾ ਪੈਂਦਾ ਹੈ, ਨਹੀਂ ਤਾਂ ਹੋਰ ਪੱਤੇ ਵੀ ਸੜ ਸਕਦੇ ਹਨ,'' ਰਣਜੀਤ ਕਹਿੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੇ ਪੱਕੇ ਘਰ ਵਿੱਚ ਫਰਸ਼ 'ਤੇ ਬੈਠੇ ਪਾਨ ਦੇ ਪੱਤਿਆਂ ਨੂੰ ਲਪੇਟਦੇ ਵੇਖਦੇ ਰਹਿੰਦੇ ਹਾਂ।

ਉਹ ਇੱਕ ਦੇ ਉੱਪਰ ਇੱਕ 200 ਪੱਤੇ ਰੱਖਦੇ ਹਨ ਅਤੇ ਡੰਠਲ ਨੂੰ ਬਲੇਡ ਨਾਲ਼ ਕੱਟ ਦਿੰਦੇ ਹਨ। ਫਿਰ ਉਹ ਪੱਤਿਆਂ ਨੂੰ ਧਾਗੇ ਨਾਲ਼ ਬੰਨ੍ਹਦੇ ਹਨ ਅਤੇ ਉਨ੍ਹਾਂ ਨੂੰ ਬਾਂਸ ਦੀ ਟੋਕਰੀ ਵਿੱਚ ਰੱਖ ਦਿੰਦੇ ਹਨ।

ਪਾਨ ਦੇ ਪੌਦੇ ਦੀਆਂ ਕਲਮਾਂ ਬੀਜੀਆਂ ਜਾਂਦੀਆਂ ਹਨ, ਕਿਉਂਕਿ ਉਹ ਫੁੱਲ ਨਹੀਂ ਦਿੰਦੇ, ਇਸ ਲਈ ਬੀਜ ਨਹੀਂ ਹੁੰਦੇ। ਰਣਜੀਤ ਚੌਰਸੀਆ ਕਹਿੰਦੇ ਹਨ, "ਜਦੋਂ ਕਿਸੇ ਸਾਥੀ ਕਿਸਾਨ ਦੀ ਫ਼ਸਲ ਖਰਾਬ ਹੋ ਜਾਂਦੀ ਹੈ, ਤਾਂ ਦੂਜੇ ਕਿਸਾਨ ਉਸ ਦੇ ਖੇਤ ਨੂੰ ਮੁੜ ਤਿਆਰ ਕਰਨ ਲਈ ਆਪਣੀ ਉਪਜ ਉਸ ਨਾਲ਼ ਸਾਂਝਾ ਕਰਦੇ ਹਨ। ਇੰਝ ਕਰਦਿਆਂ ਅਸੀਂ ਕਦੇ ਵੀ ਇਕ-ਦੂਜੇ ਤੋਂ ਪੈਸੇ ਨਹੀਂ ਲੈਂਦੇ।''

ਬਰੇਜਾ ਵਿੱਚ ਵੇਲਾਂ ਉਗਾਈਆਂ ਜਾਂਦੀਆਂ ਹਨ ਅਤੇ ਇੱਕ ਕੱਠਾ (ਲਗਭਗ 1,361 ਵਰਗ ਫੁੱਟ) ਜ਼ਮੀਨ ਵਿੱਚ ਬਰੇਜਾ ਬਣਾਉਣ ਦੀ ਲਾਗਤ ਲਗਭਗ 30,000 ਰੁਪਏ ਆਉਂਦੀ ਹੈ। ਦੋ ਕੱਠਿਆਂ ਦੀ ਕੀਮਤ 45,000 ਰੁਪਏ ਤੱਕ ਜਾਂਦੀ ਹੈ। ਮਿੱਟੀ ਨੂੰ ਲੰਬੀਆਂ ਅਤੇ ਡੂੰਘੀਆਂ ਕਿਆਰੀਆਂ ਵਿੱਚ ਜੋਤਿਆ ਜਾਂਦਾ ਹੈ ਅਤੇ ਜਿੱਥੇ ਮਿੱਟੀ ਜਮ੍ਹਾਂ ਹੁੰਦੀ ਹੈ ਭਾਵ ਵੱਟਾਂ ਦੇ ਉੱਪਰ ਹੀ ਤਣਿਆਂ ਨੂੰ ਲਗਾਇਆ ਜਾਂਦਾ ਹੈ, ਤਾਂ ਜੋ ਪਾਣੀ ਪੌਦੇ ਦੀ ਜੜ੍ਹ ਤੱਕ ਨਾ ਪਹੁੰਚ ਸਕੇ, ਕਿਉਂਕਿ ਜੜ੍ਹ ਵਿੱਚ ਪਾਣੀ ਜਮ੍ਹਾਂ ਹੁੰਦਿਆਂ ਹੀ ਪੌਦੇ ਸੜ ਜਾਂਦੇ ਹਨ।

Ranjit Chaurasia’s mother (left) is segregating betel leaves. A single rotting leaf can damage the rest when kept together in storage for 3-4 months. 'You have to wrap them in wet cloths and keep them in a cool place, and check daily if any leaves are rotting and immediately remove them or it will spread to other leaves,' says Ranjit (right)
PHOTO • Shreya Katyayini
Ranjit Chaurasia’s mother (left) is segregating betel leaves. A single rotting leaf can damage the rest when kept together in storage for 3-4 months. 'You have to wrap them in wet cloths and keep them in a cool place, and check daily if any leaves are rotting and immediately remove them or it will spread to other leaves,' says Ranjit (right)
PHOTO • Shreya Katyayini

ਰਣਜੀਤ ਚੌਰਸੀਆ ਦੀ ਮਾਂ (ਖੱਬੇ) ਪਾਨ ਦੇ ਪੱਤਿਆਂ ਨੂੰ ਵੱਖ ਕਰ ਰਹੀ ਹਨ। ਪੱਤਿਆਂ ਨੂੰ 3-4 ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ, ਪਰ ਇੱਕ ਸੜਿਆ ਪੱਤਾ ਵੀ ਬਾਕੀ ਪੱਤਿਆਂ ਨੂੰ ਖਰਾਬ ਕਰ ਸਕਦਾ ਹੈ। ਰਣਜੀਤ (ਸੱਜੇ) ਕਹਿੰਦੇ ਹਨ, ' ਉਨ੍ਹਾਂ ਨੂੰ ਗਿੱਲੇ ਕੱਪੜੇ ਵਿਚ ਲਪੇਟ ਕੇ ਠੰਡੀ ਥਾਂ ' ਤੇ ਰੱਖਣਾ ਪੈਂਦਾ ਹੈ ਅਤੇ ਰੋਜ਼ਾਨਾ ਜਾਂਚ ਕਰਨੀ ਪੈਂਦੀ ਹੈ ਕਿ ਕਿਤੇ ਕੋਈ ਪੱਤਾ ਸੜ ਤਾਂ ਨਹੀਂ ਰਿਹਾ, ਜੇ ਇੰਝ ਹੋਵੇ ਤਾਂ ਉਹਨੂੰ ਤੁਰੰਤ ਹਟਾਉਣਾ ਪੈਂਦਾ ਹੈ, ਨਹੀਂ ਤਾਂ ਹੋਰ ਪੱਤੇ ਵੀ ਸੜ ਸਕਦੇ ਹੁੰਦੇ ਹਨ'

In its one year life, a Magahi betel plant produces at least 50 leaves. A leaf is sold for a rupee or two in local markets as well as in the wholesale mandi of Banaras in Uttar Pradesh. It is a cash crop, but the Bihar government considers it as horticulture, hence farmers do not get benefits of agricultural schemes
PHOTO • Shreya Katyayini
In its one year life, a Magahi betel plant produces at least 50 leaves. A leaf is sold for a rupee or two in local markets as well as in the wholesale mandi of Banaras in Uttar Pradesh. It is a cash crop, but the Bihar government considers it as horticulture, hence farmers do not get benefits of agricultural schemes
PHOTO • Shreya Katyayini

ਮਗਹੀ ਪਾਨ ਦੇ ਪੌਦੇ ਦੇ ਆਪਣੇ ਜੀਵਨ ਦੇ ਇੱਕ ਸਾਲ ਵਿੱਚ ਘੱਟੋ ਘੱਟ 50 ਪੱਤੇ ਲੱਗਦੇ ਹਨ। ਇਹ ਪੱਤਾ ਸਥਾਨਕ ਬਾਜ਼ਾਰਾਂ ਦੇ ਨਾਲ਼-ਨਾਲ਼ ਉੱਤਰ ਪ੍ਰਦੇਸ਼ ਦੇ ਬਨਾਰਸ ਦੇ ਥੋਕ ਬਾਜ਼ਾਰ ਵਿੱਚ ਇੱਕ ਜਾਂ ਦੋ ਰੁਪਏ ਵਿੱਚ ਵੇਚਿਆ ਜਾਂਦਾ ਹੈ। ਇਹ ਨਕਦੀ ਫ਼ਸਲ ਹੈ, ਪਰ ਬਿਹਾਰ ਸਰਕਾਰ ਇਸ ਨੂੰ ਬਾਗ਼ਬਾਨੀ ਮੰਨਦੀ ਹੈ, ਇਸ ਲਈ ਕਿਸਾਨਾਂ ਨੂੰ ਖੇਤੀਬਾੜੀ ਯੋਜਨਾਵਾਂ ਦਾ ਲਾਭ ਨਹੀਂ ਮਿਲ਼ਦਾ

ਮਗਹੀ ਪਾਨ ਦੇ ਪੌਦੇ ਦੇ ਆਪਣੇ ਜੀਵਨ ਦੇ ਇੱਕ ਸਾਲ ਵਿੱਚ ਘੱਟੋ ਘੱਟ 50 ਪੱਤੇ ਲੱਗਦੇ ਹਨ। ਇਹ ਪੱਤਾ ਸਥਾਨਕ ਬਾਜ਼ਾਰਾਂ ਦੇ ਨਾਲ਼-ਨਾਲ਼ ਉੱਤਰ ਪ੍ਰਦੇਸ਼ ਦੇ ਬਨਾਰਸ ਦੇ ਥੋਕ ਬਾਜ਼ਾਰ ਵਿੱਚ ਇੱਕ ਜਾਂ ਦੋ ਰੁਪਏ ਵਿੱਚ ਵੇਚਿਆ ਜਾਂਦਾ ਹੈ। ਇੱਥੇ ਹੀ ਦੇਸ਼ ਦੀ ਸਭ ਤੋਂ ਵੱਡੀ ਪਾਨ ਮੰਡੀ ਮੌਜੂਦ ਹੈ।

ਮਗਹੀ ਪਾਨ ਦੇ ਪੱਤਿਆਂ ਨੂੰ 2017 ਵਿੱਚ ਜੀਆਈ ਟੈਗ ਮਿਲਿ਼ਆ ਸੀ। ਇਹ ਜੀਆਈ ਵਿਸ਼ੇਸ਼ ਤੌਰ 'ਤੇ ਮਗਧ ਦੇ ਭੂਗੋਲਿਕ ਖੇਤਰ ਦੇ 439 ਹੈਕਟੇਅਰ ਵਿੱਚ ਉਗਾਏ ਜਾਣ ਵਾਲੇ ਪੱਤਿਆਂ ਲਈ ਹੈ ਅਤੇ ਕਿਸਾਨ ਜੀਆਈ ਟੈਗ ਪ੍ਰਾਪਤ ਕਰਕੇ ਉਤਸ਼ਾਹਿਤ ਅਤੇ ਰਾਹਤ ਮਹਿਸੂਸ ਕਰ ਰਹੇ ਸਨ। ਹਾਲਾਂਕਿ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ ਹੈ। ਰਣਜੀਤ ਚੌਰਸੀਆ ਨੇ ਸਾਨੂੰ ਦੱਸਿਆ, "ਸਾਨੂੰ ਉਮੀਦ ਸੀ ਕਿ ਸਰਕਾਰ ਮਗਹੀ ਦਾ ਇਸ਼ਤਿਹਾਰ ਦੇਵੇਗੀ, ਜਿਸ ਨਾਲ਼ ਵਧੇਰੇ ਮੰਗ ਪੈਦਾ ਹੋਵੇਗੀ ਅਤੇ ਸਾਨੂੰ ਚੰਗੀ ਕੀਮਤ ਮਿਲੇਗੀ, ਪਰ ਅਜਿਹਾ ਕੁਝ ਨਹੀਂ ਹੋਇਆ। ਸਰਕਾਰ ਇਸ ਨੂੰ ਖੇਤੀਬਾੜੀ (ਖੇਤੀਬਾੜੀ ਦਾ ਕੰਮ) ਵੀ ਨਹੀਂ ਮੰਨਦੀ। "

ਉਹ ਕਹਿੰਦੇ ਹਨ, "ਬਿਹਾਰ ਸਰਕਾਰ ਨੇ ਇਸ ਨੂੰ ਬਾਗਬਾਨੀ ਅਧੀਨ ਰੱਖਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਬੀਮਾ ਵਰਗੀਆਂ ਖੇਤੀਬਾੜੀ ਯੋਜਨਾਵਾਂ ਦਾ ਲਾਭ ਨਹੀਂ ਮਿਲ਼ਦਾ। ਜਦੋਂ ਖ਼ਰਾਬ ਮੌਸਮ ਕਾਰਨ ਸਾਡੀਆਂ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ, ਤਾਂ ਸਾਨੂੰ ਹੋਰ ਕੋਈ ਲਾਭ ਨਹੀਂ ਮਿਲ਼ਦਾ ਸਿਰਫ਼ ਮੁਆਵਜ਼ਾ ਹੀ ਮਿਲ਼ਦਾ ਹੈ, ਉਹਦੀ ਰਕਮ ਵੀ ਹਾਸੋਹੀਣੀ ਹੁੰਦੀ ਹੈ," ਰਣਜੀਤ ਚੌਰਸੀਆ ਕਹਿੰਦੇ ਹਨ, ਇਹ ਦੱਸਦੇ ਹੋਏ ਕਿ ਇੱਕ ਹੈਕਟੇਅਰ (ਲਗਭਗ 79 ਕੱਠਾ) ਦੇ ਨੁਕਸਾਨ ਬਦਲੇ ਮਿਲ਼ਣ ਵਾਲ਼ਾ ਮੁਆਵਜ਼ਾ 10,000 ਰੁਪਏ ਹੈ। ਉਹ ਅੱਗੇ ਕਹਿੰਦੇ ਹਨ, "ਜੇ ਤੁਸੀਂ ਇਸ ਦੀ ਗਣਨਾ ਇੱਕ ਕੱਠੇ ਦੇ ਹਿਸਾਬ ਨਾਲ਼ ਕਰਦੇ ਹੋ, ਤਾਂ ਹਰੇਕ ਕਿਸਾਨ ਨੂੰ ਇੱਕ ਕੱਠੇ ਦੇ ਨੁਕਸਾਨ ਲਈ ਲਗਭਗ 126 ਰੁਪਏ ਮਿਲ਼ਦੇ ਹਨ। ਉਨ੍ਹਾਂ ਮੁਤਾਬਕ ਕਿਸਾਨਾਂ ਨੂੰ ਬੜੀ ਵਾਰ ਜ਼ਿਲ੍ਹਾ ਖੇਤੀ ਦਫ਼ਤਰ ਦੇ ਚੱਕਰ ਲਾਉਣੇ ਪੈਂਦੇ ਹਨ, ਇਸਲਈ ਅਕਸਰ ਉਹ ਮੁਆਵਜ਼ੇ ਦਾ ਦਾਅਵਾ ਨਹੀਂ ਵੀ ਕਰਦੇ।

*****

Left: Karuna Devi and her husband Sunil Chaurasia at their home. Karuna Devi had taken a loan of Rs. 1 lakh to cultivate Magahi betel leaves, in the hope that she would repay it from the harvest. She mortgaged some of her jewellery as well.
PHOTO • Shreya Katyayini
Right: Ajay and his wife Ganga Devi at their house in Dheuri village. The family lost a crop in 2019 to severe cold, and in October 2021 to heavy rains caused by Cyclone Gulab. 'I incurred a loss of around Rs . 2 lakh in both the years combined,' he says
PHOTO • Shreya Katyayini

ਖੱਬੇ: ਕਰੁਣਾ ਦੇਵੀ ਅਤੇ ਉਨ੍ਹਾਂ ਦੇ ਪਤੀ ਸੁਨੀਲ ਚੌਰਸੀਆ ਆਪਣੇ ਘਰ ਵਿੱਚ। ਕਰੁਣਾ ਦੇਵੀ ਨੇ ਮਗਹੀ ਪਾਨ ਦੇ ਪੱਤਿਆਂ ਦੀ ਕਾਸ਼ਤ ਲਈ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਜਦੋਂ ਵਾਢੀ ਖ਼ਤਮ ਹੋ ਜਾਵੇਗੀ ਤਾਂ ਉਹ ਇਸਦਾ ਭੁਗਤਾਨ ਕਰੇਗੀ। ਉਨ੍ਹਾਂ ਨੇ ਆਪਣੀਆਂ ਕੁਝ ਟੂੰਬਾਂ ਵੀ ਗਹਿਣੇ ਗਹਿਣੇ ਰੱਖ ਦਿੱਤੀਆਂ ਸਨ। ਸੱਜੇ: ਅਜੈ ਅਤੇ ਉਨ੍ਹਾਂ ਦੀ ਪਤਨੀ ਗੰਗਾ ਦੇਵੀ ਢੇਉਰੀ ਪਿੰਡ ਵਿੱਚ ਆਪਣੇ ਘਰ ਵਿੱਚ। ਸਾਲ 2019 ' ਚ ਅਕਤੂਬਰ 2021 ' ਚ ਚੱਕਰਵਾਤ ਗੁਲਾਬ ਕਾਰਨ ਪਈ ਭਿਆਨਕ ਠੰਡ ਅਤੇ ਭਾਰੀ ਮੀਂਹ ਕਾਰਨ ਉਨ੍ਹਾਂ ਦੀ ਫ਼ਸਲ ਤਬਾਹ ਹੋ ਗਈ। ' ਮੈਂ ਦੋਵਾਂ ਸਾਲਾਂ ਵਿੱਚ ਲਗਭਗ ੨ ਲੱਖ ਰੁਪਏ ਗੁਆ ਦਿੱਤੇ, ' ਉਹ ਕਹਿੰਦੇ ਹਨ

ਸੁਨੀਲ ਅਤੇ ਉਨ੍ਹਾਂ ਦੀ ਪਤਨੀ ਹੁਣ ਬਰੇਜਾ ਵਿਖੇ ਹੋਰ ਕਿਸਾਨਾਂ ਲਈ ਕੰਮ ਕਰਦੇ ਹਨ ਕਿਉਂਕਿ 2023 ਵਿੱਚ ਬਹੁਤ ਜ਼ਿਆਦਾ ਗਰਮੀ ਕਾਰਨ ਉਨ੍ਹਾਂ ਦੀ ਫ਼ਸਲ ਤਬਾਹ ਹੋ ਗਈ ਸੀ। "ਘਰ ਚਲਾਉਣ ਲਈ ਮਜ਼ਦੂਰੀ ਕਰਨੀ ਪੈਂਦੀ ਹੈ। ਪਾਨ ਦੇ ਖੇਤ ਵਿੱਚ ਕੰਮ ਕਰਨਾ ਮੇਰੇ ਲਈ ਆਸਾਨ ਹੈ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਆ ਰਹੇ ਹਾਂ,'' ਉਹ ਕਹਿੰਦੇ ਹਨ। ਸੁਨੀਲ 300 ਰੁਪਏ ਦਿਹਾੜੀ ਕਮਾਉਂਦੇ ਹਨ ਅਤੇ ਉਨ੍ਹਾਂ ਦੀ ਪਤਨੀ ਕਰੁਣਾ ਦੇਵੀ 8-10 ਘੰਟੇ ਦੀ ਮਜ਼ਦੂਰੀ ਕਰਕੇ 200 ਰੁਪਏ ਕਮਾ ਪਾਉਂਦੀ ਹਨ। ਇਹੀ ਕਮਾਈ ਛੇ ਮੈਂਬਰੀ ਪਰਿਵਾਰ ਦਾ ਪੇਟ ਭਰਨ ਦਾ ਮੁੱਖ ਵਸੀਲਾ ਹੈ, ਜਿਸ ਵਿੱਚ ਤਿੰਨ ਸਾਲਾ ਧੀ, ਇੱਕ ਸਾਲਾ, ਪੰਜ ਸਾਲਾ ਅਤੇ ਸੱਤ ਸਾਲਾ ਤਿੰਨ ਪੁੱਤਰ ਸ਼ਾਮਲ ਹਨ।

ਸਾਲ 2020 'ਚ ਕੋਵਿਡ-19 ਕਾਰਨ ਲੌਕਡਾਊਨ 'ਚ ਵੀ ਨੁਕਸਾਨ ਹੋਇਆ ਸੀ। "ਤਾਲਾਬੰਦੀ ਦੌਰਾਨ, ਬਾਜ਼ਾਰਾਂ ਤੋਂ ਲੈ ਕੇ ਆਵਾਜਾਈ ਤੱਕ ਸਭ ਕੁਝ ਬੰਦ ਸੀ," ਉਹ ਯਾਦ ਕਰਦੇ ਹਨ। ਮੇਰੇ ਘਰ ਵਿੱਚ 500 ਢੋਲੀ (200 ਪਾਨ ਦੇ ਪੱਤਿਆਂ ਦੇ ਬੰਡਲ) ਸਨ। ਮੈਂ ਉਸ ਨੂੰ ਵੇਚ ਨਾ ਸਕਿਆ ਅਤੇ ਉਹ ਸੜ ਗਏ। ''

"ਮੈਂ ਅਕਸਰ ਉਨ੍ਹਾਂ ਨੂੰ ਇਹ ਕੰਮ [ਪਾਨ ਦੀ ਕਾਸ਼ਤ] ਛੱਡਣ ਲਈ ਕਹਿੰਦੀ ਹਾਂ," ਕਰੁਣਾ ਦੇਵੀ ਕਹਿੰਦੀ ਹਨ, ਪਰ ਸੁਨੀਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੰਦੇ ਹਨ, "ਇਹ ਸਾਡੇ ਪੁਰਖਿਆਂ ਦੀ ਵਿਰਾਸਤ ਹੈ। ਅਸੀਂ ਇਸ ਨੂੰ ਕਿਵੇਂ ਛੱਡ ਸਕਦੇ ਹਾਂ ਅਤੇ ਇਸ ਨੂੰ ਛੱਡ ਕੇ ਅਸੀਂ ਕਰਾਂਗੇ ਵੀ ਕੀ?"

ਇਹ ਕਹਾਣੀ ਬਿਹਾਰ ਦੇ ਇੱਕ ਟਰੇਡ ਯੂਨੀਅਨਿਸਟ ਦੀ ਯਾਦ ਵਿੱਚ ਜਾਰੀ ਕੀਤੀ ਗਈ ਫੈਲੋਸ਼ਿਪ ਦਾ ਹਿੱਸਾ ਹੈ ਜਿਨ੍ਹਾਂ ਨੇ ਰਾਜ ਦੇ ਹਾਸ਼ੀਏ ' ਤੇ ਪਏ ਵਰਗਾਂ ਦੇ ਅਧਿਕਾਰਾਂ ਲਈ ਲੜਾਈ ਲੜੀ।

ਪੰਜਾਬੀ ਤਰਜਮਾ: ਕਮਲਜੀਤ ਕੌਰ

Umesh Kumar Ray

উমেশ কুমার রায় ২০২২এর পারি ফেলো। বিহার-নিবাসী এই স্বতন্ত্র সাংবাদিকটি প্রান্তবাসী সম্প্রদায়দের নিয়ে লেখালেখি করেন।

Other stories by Umesh Kumar Ray
Shreya Katyayini

শ্রেয়া কাত্যায়নী একজন চলচ্চিত্র নির্মাতা এবং পিপলস আর্কাইভ অফ রুরাল ইন্ডিয়ার বরিষ্ঠ ভিডিও সম্পাদক। তিনি পারি’র জন্য ছবিও আঁকেন।

Other stories by শ্রেয়া কাত্যায়ণী
Photographs : Shreya Katyayini

শ্রেয়া কাত্যায়নী একজন চলচ্চিত্র নির্মাতা এবং পিপলস আর্কাইভ অফ রুরাল ইন্ডিয়ার বরিষ্ঠ ভিডিও সম্পাদক। তিনি পারি’র জন্য ছবিও আঁকেন।

Other stories by শ্রেয়া কাত্যায়ণী
Editor : Priti David

প্রীতি ডেভিড পারি-র কার্যনির্বাহী সম্পাদক। তিনি জঙ্গল, আদিবাসী জীবন, এবং জীবিকাসন্ধান বিষয়ে লেখেন। প্রীতি পারি-র শিক্ষা বিভাগের পুরোভাগে আছেন, এবং নানা স্কুল-কলেজের সঙ্গে যৌথ উদ্যোগে শ্রেণিকক্ষ ও পাঠক্রমে গ্রামীণ জীবন ও সমস্যা তুলে আনার কাজ করেন।

Other stories by Priti David
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur