"ਇਸ ਵਰ੍ਹੇ, ਇਨ੍ਹਾਂ ਕਿਸਾਨ-ਵਿਰੋਧੀ ਬਿੱਲਾਂ ਦੇ ਪੰਨਿਆਂ ਨੂੰ ਭਾਂਬੜ ਵਿੱਚ ਸਾੜ ਕੇ ਸੁਆਹ ਕਰਨਾ ਹੀ ਸਾਡੇ ਲਈ ਲੋਹੜੀ ਦਾ ਤਿਓਹਾਰ ਰਿਹਾ," ਸੁਖਦੇਵ ਸਿੰਘ ਕਹਿੰਦਾ ਹੈ, ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਆਏ ਹਨ। ਸਿੰਘ ਆਪਣੀ ਅੱਧ 60 ਸਾਲ ਦੀ ਉਮਰ ਤੋਂ ਬਹੁਤੀ ਉਮਰ ਕਿਾਸਨੀ ਹੀ ਕੀਤੀ ਹੈ। ਮੌਜੂਦਾ ਸਮੇਂ, ਦਿੱਲੀ-ਹਰਿਆਣਾ ਵਿਖੇ ਸਿੰਘੂ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਹਨ।

"ਇਸ ਲੋਹੜੀ, ਬੇਸ਼ੱਕ, ਵੱਖਰੀ ਰਹੀ," ਉਹ ਕਹਿੰਦੇ ਹਨ। "ਆਮ ਕਰਕੇ, ਇਹ ਤਿਓਹਾਰ ਅਸੀਂ ਘਰਾਂ ਵਿੱਚ ਆਪਣੇ ਰਿਸ਼ਤੇਦਾਰਾਂ, ਦੋਸਤਾਂ ਦੇ ਨਾਲ਼ ਮਨਾਉਂਦੇ ਹਨ, ਇੰਨਾ ਹੀ ਨਹੀਂ ਇਹ ਤਿਓਹਾਰ ਖ਼ੁਸ਼ੀ-ਖੇੜੇ ਦਾ ਸਮਾਂ ਹੁੰਦਾ ਹੈ। ਇਸ ਵਾਰ, ਅਸੀਂ ਆਪਣੇ ਖੇਤਾਂ ਅਤੇ ਘਰਾਂ ਤੋਂ ਦੂਰ ਹਾਂ। ਪਰ ਬਾਵਜੂਦ ਇਹਦੇ ਅਸੀਂ ਇਕੱਠੇ ਹਾਂ। ਜਦੋਂ ਤੱਕ ਇਹ ਕਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਆਪਣੇ ਘਰਾਂ ਨੂੰ ਮੁੜਾਂਗੇ ਨਹੀਂ, ਭਾਵੇਂ ਸਾਨੂੰ ਮੌਜੂਦਾ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੱਕ ਇੱਥੇ ਹੀ ਕਿਉਂ ਨਾ ਰੁਕਣਾ ਪਵੇ।"

ਲੋਹੜੀ ਦਾ ਪ੍ਰਸਿੱਧ ਤਿਓਹਾਰ ਮੁੱਢਲੇ ਤੌਰ 'ਤੇ ਪੰਜਾਬ ਅਤੇ ਉੱਤਰ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ। ਇਹ ਤਿਓਹਾਰ ਮਾਘੀ (ਚੰਦਰ ਪੰਚਾਂਗ ਦੇ ਸਰਦੀਆਂ ਲੰਘਦੇ ਮਹੀਨੇ ਦਾ ਆਖ਼ਰੀ ਦਿਨ) ਤੋਂ ਇੱਕ ਰਾਤ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਇਹਨੂੰ ਬਸੰਤ ਅਤੇ ਲੰਬੇ ਦਿਨਾਂ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਲੋਕ ਭਾਂਬੜ ਬਾਲ਼ਦੇ ਹਨ ਅਤੇ ਗੁੜ, ਮੂੰਗਫਲੀ, ਤਿੱਲ ਅਤੇ ਖਾਣਯੋਗ ਹੋਰ ਪਰੰਪਰਾਗਤ ਵਸਤਾਂ ਨੂੰ ਸੂਰਜ ਅੱਗੇ ਪੇਸ਼ ਕੀਤਾ ਜਾਂਦਾ ਹੈ, ਜਿਸ ਦੌਰਾਨ ਖ਼ੁਸ਼ੀ, ਖ਼ੁਸ਼ਹਾਲੀ ਅਤੇ ਚੰਗੀ ਫ਼ਸਲ ਦੀ ਅਰਦਾਸ ਕੀਤੀ ਜਾਂਦੀ ਹੈ।

ਇਸ ਸਾਲ ਸਿੰਘੂ ਬਾਰਡਰ ਵਿਖੇ, 13 ਜਨਵਰੀ ਨੂੰ ਧਰਨੇ ਦੇ ਰੂਟਾਂ ਦੀਆਂ ਵੱਖੋ-ਵੱਖ ਥਾਵਾਂ 'ਤੇ ਧੂਣੀ ਬਾਲ਼ ਕੇ ਲੋਹੜੀ ਦਾ ਜਸ਼ਨ ਮਨਾਇਆ ਗਿਆ, ਇਸ ਧੂਣੀ ਵਿੱਚ ਤਿੰਨੋਂ ਬਿੱਲਾਂ ਦੇ ਪੰਨਿਆਂ ਨੂੰ ਸਾੜਿਆ ਗਿਆ। ਕਿਸਾਨਾਂ ਨੇ ਇਕਜੁਟਤਾ ਦੇ ਨਾਅਰੇ ਲਾਏ ਅਤੇ ਟਰੈਕਟਰਾਂ ਦੇ ਨਾਲ਼ ਕਰਕੇ ਬਾਲ਼ੀ ਇਸ ਪਵਿੱਤਰ ਅੱਗ ਵਿੱਚ ਜਿਓਂ ਹੀ ਬਿੱਲ ਸੜ ਕੇ ਸੁਆਹ ਹੋਏ ਕਿਸਾਨਾਂ ਨੇ ਗੀਤ ਗਾਏ ਅਤੇ ਨੱਚ ਕੀਤਾ।

ਜਿਨ੍ਹਾਂ ਤਿੰਨ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।
PHOTO • Anustup Roy

ਪੰਜਾਬ ਦੇ ਕਿਸਾਨ ਆਪਣੇ ਟਰੈਕਟਰ ਰੈਲੀ ਦੌਰਾਨ ਗੀਤ ਗਾਉਂਦੇ ਹੋਏ, ਉਹ ਲੋਹੜੀ ਦੇ ਜਸ਼ਨ ਵਿੱਚ ਗੀਤ ਗਾ ਰਹੇ ਹਨ


PHOTO • Anustup Roy

ਪੰਜਾਬ ਤੋਂ ਹਰਪ੍ਰੀਤ ਸਿੰਘ ਅਤੇ ਹਰਿਆਣਾ ਤੋਂ ਰੋਹਿਤ, ਦੋਵੇਂ ਕਿਸਾਨ ਧਰਨਾ ਸਥਲ 'ਤੇ ਸ਼ਾਮ ਵੇਲ਼ੇ ਲੋਹੜੀ ਦੀ ਧੂਣੀ ਬਾਲ਼ਣ ਤੋਂ ਪਹਿਲਾਂ ਡਰੰਮ ਵਜਾਉਂਦੇ ਹੋਏ


PHOTO • Anustup Roy

ਲੋਹੜੀ ਦੇ ਖ਼ਾਸ ਤਿਓਹਾਰ ਮੌਕੇ ਲੰਗਰ ਲਈ ਰੋਟੀਆਂ ਤਿਆਰ ਕਰਦੇ ਹੋਏ- ਇਸ ਸਾਲ ਲੋਹੜੀ ਦੇ ਤਿਓਹਾਰ ਨੇ ਬਿੱਲਾਂ ਦੇ ਰੱਦ ਨਾ ਹੋਣ ਤੱਕ ਪ੍ਰਦਰਸ਼ਨ ਵਿੱਚ ਪੱਕੇ-ਪੈਰੀਂ ਡਟੇ ਰਹਿਣ ਦਾ ਟੀਚਾ ਦਿੱਤਾ


PHOTO • Anustup Roy

ਲੋਹੜੀ ਵਿੱਚ ਖਾਣੇ ਦੇ ਹਿੱਸੇ ਵਜੋਂ ਜਲੇਬੀਆਂ ਬਣਾਈਆਂ ਜਾਂਦੀਆਂ ਹੋਈਆਂ


Left: Posters announcing that the three farm laws will be burnt at 7 that evening on the occasion of Lohri. Right: Farmers raise slogans as the Lohri fire burns.
PHOTO • Anustup Roy
Left: Posters announcing that the three farm laws will be burnt at 7 that evening on the occasion of Lohri. Right: Farmers raise slogans as the Lohri fire burns.
PHOTO • Anustup Roy

ਖੱਬੇ: ਤਖ਼ਤੀਆਂ ਦਰਸਾ ਰਹੀਆਂ ਹਨ ਕਿ ਲੋਹੜੀ ਦੇ ਸ਼ੁੱਭ ਮੌਕੇ 'ਤੇ ਸ਼ਾਮ 7 ਵਜੇ ਤਿੰਨੋਂ ਖੇਤੀ ਬਿੱਲ ਸਾੜੇ ਜਾਣਗੇ। ਸੱਜੇ: ਜਿਓਂ ਹੀ ਲੋਹੜੀ ਦੀ ਪਵਿੱਤਰ ਧੂਣੀ ਬਲ਼ਦੀ ਹੈ ਕਿਸਾਨ ਨਾਅਰੇ ਲਾਉਂਦੇ ਹਨ


PHOTO • Anustup Roy

ਇੱਕ ਕਿਸਾਨ ਤਿੰਨੋਂ ਖੇਤੀ ਬਿੱਲਾਂ ਦੇ ਲਿਖਿਤ ਪੰਨਿਆਂ ਨੂੰ ਲੋਹੜੀ ਦੀ ਧੂਣੀ ਵਿੱਚ ਸਾੜਦਾ ਹੈ


PHOTO • Anustup Roy

ਬਿੱਲਾਂ ਦੇ ਅਜਿਹੇ ਹੋਰ ਲਿਖਤੀ ਕਾਗਜ਼ਾਤ ਅੱਗ ਦੀਆਂ ਲਪਟਾਂ ਦੀ ਭੇਂਟ ਚੜ੍ਹਦੇ ਹੋਏ


PHOTO • Anustup Roy

ਇਸ ਵਰ੍ਹੇ, ਬਿੱਲਾਂ ਦੇ ਲਿਖਤੀ ਰੂਪਾਂ (ਕਾਗਜ਼ਾਤਾਂ) ਨੂੰ ਲੋਹੜੀ ਦੀ ਧੂਣੀ ਵਿੱਚ ਸਾੜਨਾਂ ਸਾਡੇ ਲਈ ਯਾਦ ਬਣ ਗਿਆ', ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਸੁਖਦੇਵ ਸਿੰਘ ਦਾ ਕਹਿਣਾ ਹੈ


PHOTO • Anustup Roy

ਜਿਓਂ ਤਿਰਕਾਲ ਪਈ ਕਿਸਾਨ ਇਕੱਠਿਆਂ ਹੋ ਕੇ ਨੱਚਣ ਅਤੇ ਗਾਉਣ ਲੱਗੇ। 'ਬੇਸ਼ੱਕ, ਇਸ ਵਾਰ ਲੋਹੜੀ, ਵੱਖਰੀ ਹੈ,' ਸੁਖਦੇਵ ਸਿੰਘ ਦਾ ਕਹਿਣਾ ਹੈ। "ਆਮ ਕਰਕੇ, ਇਹ ਤਿਓਹਾਰ ਅਸੀਂ ਘਰਾਂ ਵਿੱਚ ਆਪਣੇ ਰਿਸ਼ਤੇਦਾਰਾਂ, ਦੋਸਤਾਂ ਦੇ ਨਾਲ਼ ਮਨਾਉਂਦੇ ਹਨ, ਇੰਨਾ ਹੀ ਨਹੀਂ ਇਹ ਤਿਓਹਾਰ ਖ਼ੁਸ਼ੀ-ਖੇੜੇ ਦਾ ਸਮਾਂ ਹੁੰਦਾ ਸੀ। ਇਸ ਵਾਰ, ਅਸੀਂ ਆਪਣੇ ਖੇਤਾਂ ਅਤੇ ਘਰਾਂ ਤੋਂ ਦੂਰ ਹਾਂ। ਪਰ ਬਾਵਜੂਦ ਇਹਦੇ ਅਸੀਂ ਇਕੱਠੇ ਹਾਂ। ਜਦੋਂ ਤੱਕ ਇਹ ਕਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਆਪਣੇ ਘਰਾਂ ਨੂੰ ਮੁੜਾਂਗੇ ਨਹੀਂ, ਭਾਵੇਂ ਸਾਨੂੰ ਮੌਜੂਦਾ ਸਰਕਾਰ ਦੇ ਕਾਰਜਕਾਲ ਖ਼ਤਮ ਹੋਣ ਤੱਕ ਇੱਥੇ ਹੀ ਕਿਉਂ ਨਾ ਰੁਕਣਾ ਪਵੇ"

ਤਰਜਮਾ: ਕਮਲਜੀਤ ਕੌਰ

Anustup Roy

অনুষ্টুপ রায় কলকাতায় থাকেন, পেশায় সফটওয়্যার ইঞ্জিনিয়ার। অবকাশ পেলেই, ক্যামেরা নিয়ে ঘুরে বেড়ান ভারতের নানা প্রান্তে।

Other stories by Anustup Roy
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur