ਮੀਂਹ ਅਤੇ ਪਾਣੀ ਦੀ ਘਾਟ ਵਾਸਤੇ ਜਾਣੇ ਜਾਂਦੇ ਇਸ ਇਲਾਕੇ ਵਿੱਚ ਇੱਕ ਲੋਕਗੀਤ ਪ੍ਰਚਲਿਤ ਹੈ ਜੋ 'ਮਿੱਠੇ ਪਾਣੀਆਂ' ਦੀ ਮਹੱਤਤਾ ਨੂੰ ਬਿਆਨਦਾ ਹੈ। ਇਸ ਗੀਤ ਵਿੱਚ ਕੁਤਚ (ਜਿਹਨੂੰ ਕੱਛ ਵੀ ਕਿਹਾ ਜਾਂਦਾ ਹੈ) ਅਤੇ ਇਸ ਇਲਾਕੇ ਦੇ ਲੋਕਾਂ ਦੇ ਵਿਸ਼ਾਲ ਸੱਭਿਆਚਾਰ ਦੀ ਵੰਨ-ਸੁਵੰਨਤਾ ਦਾ ਜ਼ਿਕਰ ਵੀ ਮਿਲ਼ਦਾ ਹੈ।
ਕਰੀਬ ਕਰੀਬ ਇੱਕ ਸਾਲ ਪਹਿਲਾਂ ਲਾਖੋ ਫੁਲਾਨੀ (920 ਈਸਵੀ ਨੂੰ ਪੈਦਾ ਹੋਏ) ਕੱਛ, ਸਿੰਧ ਤੇ ਸੌਰਾਸ਼ਟਰ ਦੇ ਇਲਾਕਿਆਂ ਵਿੱਚ ਰਹਿ ਕੇ ਹਕੂਮਤ ਕਰਦੇ ਸਨ। ਆਪਣੀ ਪ੍ਰਜਾ ਪ੍ਰਤੀ ਬੜਾ ਮੋਹ ਅਤੇ ਸੇਵਾ-ਭਾਵ ਰੱਖਣ ਕਾਰਨ ਉਨ੍ਹਾਂ ਦਾ ਬੜਾ ਮਾਣ-ਸਨਮਾਨ ਵੀ ਸੀ। ਉਨ੍ਹਾਂ ਦੀਆਂ ਉਦਾਰ ਹਕੂਮਤੀ-ਨੀਤੀਆਂ ਨੂੰ ਚੇਤੇ ਕਰਦਿਆਂ ਲੋਕ ਅੱਜ ਵੀ ਕਹਿੰਦੇ ਹਨ,''ਲੱਖਾ ਤਾਂ ਲੱਖ ਮਲਾਸ਼ੇ ਪਾਨ ਫੁਲਾਨੀ ਏ ਫੇਰ (ਲੱਖਾਂ ਨਾਵਾਂ ਦੇ ਅਣਗਿਣਤ ਲੋਕੀਂ ਹੋਣਗੇ, ਪਰ ਸਾਡੇ ਦਿਲਾਂ 'ਤੇ ਰਾਜ ਕਰਨ ਵਾਲ਼ੇ ਲਾਖੋ ਫੁਲਾਨੀ ਤਾਂ ਬੱਸ ਇੱਕੋ ਹੀ ਹਨ)''
ਇਸ ਲੋਕਗੀਤ ਵਿੱਚ ਉਨ੍ਹਾਂ ਦਾ ਵਿਆਪਕ ਢੰਗ ਨਾਲ਼ ਜ਼ਿਕਰ ਕੀਤਾ ਗਿਆ ਹੈ ਤੇ ਨਾਲ਼ ਹੀ ਉਸ ਧਾਰਮਿਕ ਸਦਭਾਵਨਾ ਅਤੇ ਭਾਵਨਾਵਾਂ ਦਾ ਵੀ ਬਿਆਨ ਕੀਤਾ ਗਿਆ ਮਿਲ਼ਦਾ ਹੈ। ਕੱਛ ਵਿੱਚ ਹਾਜੀ ਪੀਰ ਦੀ ਦਰਗਾਹ ਅਤੇ ਦੇਸ਼ਦੇਵੀ ਵਿੱਚ ਸਥਿਤ ਆਸ਼ਪੁਰਾ ਦੇ ਮੰਦਰ ਜਿਵੇਂ ਅਜਿਹੇ ਕਈ ਧਾਰਮਿਕ ਥਾਂ ਹੈ ਜਿੱਥੇ ਹਿੰਦੂ ਤੇ ਮੁਸਲਮਾਨ ਦੋਵੇਂ ਜਾਂਦੇ ਹਨ। ਇਹ ਲੋਕਗੀਤ ਫੁਲਾਨੀ ਦੁਆਰਾ ਕਾਰਾਕੋਟ ਪਿੰਡ ਵਿੱਚ ਬਣਾਏ ਗਏ ਕਿਲ੍ਹੇ ਜਿਵੇਂ ਇਤਿਹਾਸਕ ਸੰਦਰਭ ਨੂੰ ਵੀ ਬਿਆਨ ਕਰਦਾ ਹੈ।
ਇਹ ਗੀਤ, ਸੰਗ੍ਰਹਿ ਦੇ ਹੋਰ ਗੀਤਾਂ ਵਾਂਗਰ, ਪ੍ਰੇਮ, ਲਾਭ, ਹਾਨੀ, ਵਿਆਹ, ਮਾਂ-ਭੂਮੀ ਤੋਂ ਲੈ ਕੇ ਲਿੰਗਕ ਜਾਗਰੂਕਤਾ, ਲੋਕਤੰਤਰਿਕ ਅਧਿਕਾਰਾਂ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਛੂੰਹਦਾ ਹੈ।
ਪਾਰੀ, ਕੱਛੀ ਲੋਕਗੀਤਾਂ ਦੇ ਮਲਟੀਮੀਡੀਆ ਸੰਗ੍ਰਹਿ ਨੂੰ ਪ੍ਰਕਾਸ਼ਤ ਕਰੇਗਾ ਜਿਨ੍ਹਾਂ ਵਿੱਚ ਕੱਛ ਖੇਤਰ ਦੇ 341 ਗੀਤ ਸ਼ਾਮਲ ਰਹਿਣਗੇ। ਇਸ ਸਟੋਰੀ ਦੇ ਨਾਲ਼ ਪੇਸ਼ਕਸ ਆਡਿਓ ਫ਼ਾਈਲ ਅਸਲ ਵਿੱਚ ਮੁਕਾਮੀ ਕਲਾਕਾਰਾਂ ਦੇ ਗੀਤਾਂ ਦੀ ਉਨ੍ਹਾਂ ਦੀ ਮੌਲਿਕ ਭਾਸ਼ਾ ਵਿੱਚ ਝਲਕ ਪੇਸ਼ ਕਰਦੀ ਹੈ। ਇਨ੍ਹਾਂ ਲੋਕਗੀਤਾਂ ਨੂੰ ਪਾਠਕਾਂ ਦੀ ਸੁਵਿਧਾ ਲਈ ਗੁਜਰਾਤੀ ਲਿਪੀ ਦੇ ਇਲਾਵਾ ਅੰਗਰੇਜ਼ੀ ਤੇ 14 ਲੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦਤ ਕੀਤਾ ਜਾਵੇਗਾ। ਇਹ ਉਹ ਭਾਸ਼ਾਵਾਂ ਹਨ ਜਿਨ੍ਹਾਂ ਵਿੱਚੋਂ ਹੁਣ ਪਾਰੀ ਵਿੱਚ ਪ੍ਰਕਾਸ਼ਨ ਕੀਤਾ ਜਾਂਦਾ ਹੈ।
ਕੱਛ ਦਾ ਪੂਰਾ ਇਲਾਕਾ 45,612 ਵਰਗ ਕਿਲੋਮੀਟਰ ਤੱਕ ਫ਼ੈਲਿਆ ਹੋਇਆ ਹੈ ਜਿੱਥੋਂ ਦਾ ਵਾਤਾਵਰਣਕ ਤੰਤਰ ਬੜਾ ਨਾਜ਼ੁਕ ਮੰਨਿਆ ਜਾਂਦਾ ਹੈ। ਇਹਦੇ ਦੱਖਣ ਵਿੱਚ ਸਮੁੰਦਰ ਅਤੇ ਉੱਤਰ ਵਿੱਚ ਮਾਰੂਥਲ ਹੈ। ਇਹ ਭਾਰਤ ਦੇ ਸਭ ਤੋਂ ਵੱਡੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜੋ ਭੂਗੋਲਿਕ ਨਜ਼ਰੋਂ ਅਰਧ-ਖ਼ੁਸ਼ਕ ਜਲਵਾਯੂ ਇਲਾਕੇ ਵਿੱਚ ਪੈਂਦਾ ਹੈ। ਇਹ ਪੂਰਾ ਇਲਾਕਾ ਪਾਣੀ ਦੀ ਘਾਟ ਅਤੇ ਸੋਕੇ ਜਿਹੀਆਂ ਸਮੱਸਿਆਵਾਂ ਤੋਂ ਨਿਰੰਤਰ ਜੂਝਦਾ ਰਹਿੰਦਾ ਹੈ।
ਕੱਛ ਵਿਖੇ ਅਲੱਗ-ਅਲੱਗ ਜਾਤਾਂ, ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਵਿੱਚੋਂ ਵਧੇਰੇ ਲੋਕੀਂ ਉਨ੍ਹਾਂ ਪ੍ਰਵਾਸੀਆਂ ਦੇ ਵੰਸ਼ਜ ਹਨ ਜੋ ਇਸ ਇਲਾਕੇ ਵਿੱਚ ਪਿਛਲੇ ਇੱਕ ਹਜ਼ਾਰ ਸਾਲਾਂ ਵਿੱਚ ਉਜੜ ਕੇ ਆਏ ਅਤੇ ਵੱਸ ਗਏ। ਇਨ੍ਹਾਂ ਲੋਕਾਂ ਵਿੱਚ ਹਿੰਦੂ, ਮੁਸਲਮਾਨ ਅਤੇ ਜੈਨ ਸੰਪਰਦਾਵਾਂ ਅਤੇ ਰਬਾੜੀ, ਗੜਵੀ, ਜਾਟ, ਮੇਘਵਾਲ, ਮੁਤਵਾ, ਸੋਢਾ, ਰਾਜਪੂਤ, ਕੋਲੀ, ਸਿੰਧੀ ਅਤੇ ਦਰਬਾਰ ਉਪ-ਸਮੂਹਾਂ ਦੇ ਮੈਂਬਰ ਹਨ। ਕੱਛ ਦੇ ਲੋਕ ਜੀਵਨ ਦੀ ਖ਼ੁਸ਼ਹਾਲੀ ਅਤੇ ਬਹੁਲਵਾਦੀ ਵਿਰਾਸਤ ਉਨ੍ਹਾਂ ਦੀ ਵਿਲੱਖਣ ਵੇਸ਼ਭੂਸਾ ਅਤੇ ਪੁਸ਼ਾਕ, ਕਢਾਈ-ਬੁਣਾਈ, ਸੰਗੀਤ ਅਤੇ ਦੂਸਰੀਆਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਮਹਿਜ ਰੂਪ ਵਿੱਚ ਦ੍ਰਿਸ਼ੀਗਤ ਹੁੰਦੀ ਹੈ। ਸਾਲ 1989 ਵਿੱਚ ਸਥਾਪਤ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਇਨ੍ਹਾਂ ਭਾਈਚਾਰਿਆਂ ਅਤੇ ਇਸ ਖੇਤਰ ਦੀ ਰਵਾਇਤੀ ਵਿਰਾਸਤਾਂ ਨੂੰ ਸੰਗਠਤ ਕਰਨ ਅਤੇ ਆਪਣਾ ਸਹਿਯੋਗ ਦੇਣ ਵਿੱਚ ਗਤੀਸ਼ੀਲ ਰਿਹਾ ਹੈ।



