ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹਨ ਤਾਂ ਉਦੋਂ ਤੱਕ ਉਹਨਾਂ ਕੋਲ਼ ਆਪਣਾ ਬੈਂਕ ਖਾਤਾ ਤੱਕ ਨਹੀਂ ਸੀ। ਉਹਨਾਂ ਦੀ ਪਤਨੀ ਨੇ ਉਹਨਾ ਨੂੰ 15,000 ਰੁਪਏ ਉਧਾਰ ਦਿੱਤੇ। ਉਹਨਾਂ ਦੀ ਪਤਨੀ ਇੱਕ ਆਦਿਵਾਸੀ ਰਿਹਾਇਸ਼ੀਸਕੂਲ ਵਿੱਚ ਅਧਿਆਪਕਾ ਵਜੋਂ ਕੰਮ ਕਰਦੇ ਸਨ।ਉਹਨਾਂ ਦੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਸੰਭਵ ਸੀ ਯੋਗਦਾਨ ਦਿੱਤਾ ਅਤੇ ਉਹ ਚੋਣ ਫ਼ਾਰਮ ਭਰਨ ਤੋਂ ਪਹਿਲਾਂ 52,000 ਰੁਪਏ ਦੀ ਰਕਮ ਇਕੱਠੀ ਕਰਨ ਵਿੱਚ ਕਾਮਯਾਬ ਰਹੇ।
ਵਿਨੋਦ ਨਿਕੋਲੇ ਦੇ ਵਿਰੁੱਧ ਹਾਲਾਤਾਂ ਦੀ ਸਥਿਤੀ ਇਸ ਤੋਂ ਬੁਰੀ ਨਹੀਂ ਹੋ ਸਕਦੀ ਸੀ।ਉਹਨਾਂ ਦੇ ਮੁੱਖ ਵਿਰੋਧੀ ਮੌਜੂਦਾ ਵਿਧਾਇਕ ਧਨਾਰੇ ਪਾਸਕਲ ਜੰਨਿਆ ਸਨ ਜੋ 2014 ਵਿੱਚ ਦਹਾਨੂ ਹਲਕੇ ਤੋਂ 16,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ਼ ਜੇਤੂ ਰਹੇ ਸਨ। ਉਹ ਭਾਰਤੀ ਜਨਤਾ ਪਾਰਟੀ ਨਾਲ਼ ਸਬੰਧ ਰੱਖਦੇ ਸਨ ਜਿਨ੍ਹਾਂ ਨੇ ਅਧਿਕਾਰਿਕ ਤੌਰ 'ਤੇ ਉਸ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ 82 ਕਰੋੜ ਰੁਪਏ ਤੋਂ ਵੱਧ ਖਰਚ ਕਰਨ ਦੀ ਗੱਲ ਕਬੂਲ ਕੀਤੀ ਸੀ।
ਪਰ ਜਦੋਂ ਨਤੀਜੇ ਆਏ ਤਾਂ ਇਹ ਸਾਬਿਤ ਹੋ ਗਿਆ ਕਿ ਸਾਧਨਾਂ ਦੀ ਕਮੀ ਕੋਈ ਮਾਇਨੇ ਨਹੀਂ ਰੱਖਦੀ। ਨਿਕੋਲੇ ਲਗਭਗ 5,000 ਵੋਟਾਂ ਦੇ ਵਾਜਿਬ ਜਿਹੇ ਫ਼ਰਕ ਨਾਲ਼ ਵਿਧਾਇਕ ਬਣ ਗਏ ਸਨ।
"ਮੇਰੇ ਭਰਾ ਨੇ ਮੈਨੂੰ ਲਗਭਗ 70,000 ਰੁਪਏ ਉਧਾਰ ਦਿੱਤੇ ਸੀ। ਚੋਣਾਂ ਤੋਂ ਪਹਿਲਾਂ ਮੇਰੇ ਕੋਲ਼ ਉਹ 70,000 ਹੀ ਇੱਕੋ-ਇੱਕ ਨਕਦ ਰਕਮ ਸੀ," ਦਹਾਨੂ ਕਸਬੇ ਵਿੱਚ ਆਪਣੇ ਦਫ਼ਤਰ ਦੇ ਬਾਹਰ ਪਲਾਸਟਿਕ ਦੀ ਕੁਰਸੀ 'ਤੇ ਬੈਠਿਆਂ ਉਹ ਹਲਕਾ ਮੁਸਕਰਾਉਂਦੇਹੋਏ ਕਹਿੰਦੇ ਹਨ। ਦਹਾਨੂ, ਕਬਾਇਲੀ ਬਹੁਤਾਤ ਵਾਲ਼ੇ ਪਾਲਘਰ ਜ਼ਿਲ੍ਹੇ ਵਿੱਚ ਪੈਂਦਾ ਹੈ।
ਇਹ ਉਸ ਭਾਰਤ ਦੀ ਕਹਾਣੀ ਲੱਗਦੀ ਹੈ ਜਿਸ ਦਾ ਹੁਣ ਵਜੂਦ ਨਹੀਂ। ਪਰ ਇਹ ਘਟਨਾ 2019 ਵਿੱਚ ਹੀ ਘਟੀ ਸੀ। ਅਤੇ ਫ਼ਿਰ 2024 ਵਿੱਚ ਵੀ। ਉਸ ਸਮੇਂ ਜਦੋਂ ਭਾਜਪਾ ਇੱਕ ਤੋਂ ਬਾਅਦ ਇੱਕ ਚੋਣ ਵਿੱਚ ਵਿਰੋਧੀਆਂਨੂੰ ਦਰੜ ਰਹੀ ਸੀ ਅਤੇ ਸਿਆਸਤ ਇੱਕ ਅਜਿਹੀ ਖੇਡ ਜਾਪਦੀ ਸੀ ਜੋ ਪੈਸੇ ਦੀ ਬੇਸ਼ਰਮ ਵਰਤੋਂ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ। ਅਜਿਹੇ ਸਮੇਂ ਵਿੱਚ ਭਾਰਤੀ ਕਮਿਊਨਿਸਟਪਾਰਟੀ (ਮਾਰਕਸਵਾਦੀ) ਨਾਲ਼ ਸਬੰਧ ਰੱਖਦੇ 48 ਸਾਲਾ ਨਿਕੋਲੇ, ਬੜੇ ਆਰਾਮ ਨਾਲ਼ ਆਪਣੀ ਦੂਜੀ ਪਾਰੀ ਖੇਡ ਰਹੇ ਹਨ। ਉਹ ਵੀ ਇੱਕ ਅਜਿਹੇ ਸੂਬੇ ਵਿੱਚ, ਜਿੱਥੇ 93 ਫ਼ੀਸਦੀ ਵਿਧਾਇਕ ਕਰੋੜਪਤੀ ਹਨ। ਮਹਾਰਾਸ਼ਟਰਕੁੱਲ ਸੂਬਾਈ ਘਰੇਲੂ ਉਤਪਾਦ (ਜੀ. ਐਸ. ਡੀ. ਪੀ.) ਦੇ ਲਿਹਾਜ਼ ਨਾਲ਼ ਸਭ ਤੋਂ ਅਮੀਰ ਸੂਬੇ ਵਜੋਂ ਦਰਜ ਹੈ।
ਦਹਾਨੂ ਕਸਬੇ ਤੋਂ ਚਾਰ ਕਿਲੋਮੀਟਰਦੂਰ ਪੈਂਦੇ ਵਾਕੀ ਪਿੰਡ ਵਿੱਚ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲ਼ਿਆਂ ਦੇ ਘਰ ਜਨਮੇ ਨਿਕੋਲੇ, ਮਹਾਰਾਸ਼ਟਰਦਾ ਸਭ ਤੋਂ ਗ਼ਰੀਬ ਵਿਧਾਇਕ ਹਨ। ਇੱਕ ਅਜਿਹਾ ਸੂਬਾ ਜਿੱਥੇ ਚੋਣਾਂ ਦੌਰਾਨ ਸਭ ਤੋਂ ਵੱਧ ਖਰਚਾ ਹੁੰਦਾ ਹੈ।ਨਿਕੋਲੇ ਚੋਣਾਂ ਤੋਂ ਪਹਿਲਾਂ ਪੈਸੇ ਨਹੀਂ ਵੰਡ ਸਕਦੇ, ਨਾ ਹੀ ਆਪਣਾ ਏਜੰਡਾ ਅੱਗੇ ਵਧਾਉਣ ਲਈ ਕੋਈ ਵੱਡੀ ਸੋਸ਼ਲ ਮੀਡੀਆ ਟੀਮ ਰੱਖ ਸਕਦੇ ਹਨ। ਉਹਨਾਂ ਦੀ ਪੂੰਜੀ ਜ਼ਮੀਨੀ ਪੱਧਰ 'ਤੇ ਮੌਜੂਦ ਰਹਿਣ, ਜ਼ਮੀਨੀ ਅੰਦੋਲਨਾਂਵਿੱਚ ਹਿੱਸਾ ਲੈਣ ਅਤੇ ਆਮ ਲੋਕਾਂ ਖਾਸ ਕਰਕੇ ਆਦਿਵਾਸੀ ਕਿਸਾਨਾਂ ਤੇ ਮਜ਼ਦੂਰਾਂਤੱਕ ਪਹੁੰਚ ਰੱਖਣ ਤੋਂ ਆਉਂਦੀ ਹੈ।









