ਮੀਂਹ ਵਿੱਚ ਵੀ ਫ਼ਰਕ ਪਿਆ ਹੈ।“ਮੈਨੂੰਇੱਥੇ ਰਹਿੰਦਿਆਂ 30 ਸਾਲ ਹੋ ਗਏ ਪਰ ਮੈਂ ਇਹੋ ਜਿਹਾ ਮੀਂਹ ਕਦੇ ਨਹੀਂ ਦੇਖਿਆ।ਇੱਕ ਦਮ ਤੇਜ਼ ਮੀਂਹ ਲਗਾਤਾਰ ਡਿੱਗਦਾ ਹੈ।ਇਹ ਹਰ ਸਾਲ ਸਾਨੂੰ ਮਾਲਿਣ ਦੀ ਯਾਦ ਦਵਾਉਂਦਾ ਹੈ।”
ਇਹ ਖ਼ਤਰਾ ਕਲਪਨਾ ਨਹੀਂ।ਜਿਵੇਂ-ਜਿਵੇਂ ਜਲਵਾਯੂ ਗਰਮ ਹੁੰਦਾ ਜਾ ਰਿਹਾ ਹੈ, ਵਾਤਾਵਰਨ ਵਿੱਚ ਨਮੀ ਵਧ ਰਹੀ ਹੈ।“ਮੀਂਹਦੀ ਮਾਤਰਾ ਤੇ ਮੀਂਹ ਦਾ ਸਮਾਂ ਬਦਲ ਗਿਆ ਹੈ।ਜਿਹੜਾ ਮੀਂਹ ਪਹਿਲਾਂ ਤਿੰਨ ਮਹੀਨੇ ’ਚਪੈਂਦਾ ਸੀ, ਉਹ ਹੁਣ ਸਿਰਫ਼ ਦੋ ਹਫ਼ਤੇ ’ਚਪੈ ਜਾਂਦਾ ਹੈ,” ਪੁਣੇ ਦੇ ਸੈਂਟਰ ਫ਼ਾਰ ਸਸਟੇਨੇਬਲ ਡਿਵੈਲਪਮੈਂਟ ਦੇ ਡਾਇਰੈਕਟਰ, ਡਾ. ਗੁਰੂਦਾਸ ਨੁਲਕਰ ਨੇ ਦੱਸਿਆ।ਉਹਨਾਂ ਨੇ ਸਮਝਾਇਆ ਕਿ ਜ਼ਮੀਨੀ ਖਿਸਕਾਅ ਦੇ ਖ਼ਤਰੇ ਦੇ ਦੋ ਸਭ ਤੋਂ ਵੱਡੇ ਕਾਰਨ ਮੀਂਹ ਦੇ ਬਦਲਦੇ ਪੈਟਰਨ ਅਤੇ ਬੇਤਰਤੀਬ ਉਸਾਰੀ ਹਨ। (ਪੜ੍ਹੋ: ਠਾਣੇ ਵਿੱਚ ਮੀਂਹ ਚਲਾਕ ਹੋ ਗਿਆ)
ਪਸਾਰਵਾੜੀ ਦੀ ਢਲਾਣ ਤੋਂ ਹੋਰ ਹੇਠਾਂ ਫਸਾਬਾਈ ਦਾ ਗੁਆਂਢੀ ਜ਼ਾਊਜੀ ਬਾਲਚਿਮ ਘਰਾਂ ਪਿੱਛੇ ਪਏ ਪੱਥਰਾਂ ਵੱਲ ਇਸ਼ਾਰਾ ਕਰਦਾ ਹੈ, ਜੋ ਉਹਦੇ ਗੋਡਿਆਂ ਤੱਕ ਉੱਚੇ ਹਨ, ਤੇ ਕਈ ਪੱਟਾਂ ਤੱਕ।“ਇਹਪੱਥਰ ਪਿਛਲੇ ਸਾਲ ਰੁੜ੍ਹ ਕੇ ਆਏ ਨੇ,” 80 ਸਾਲਾ ਕਿਸਾਨ ਨੇ ਦੱਸਿਆ।“ਛੋਟੇਪੱਥਰ ਰੁੱਖਾਂ ਵਿੱਚ ਫਸ ਗਏ ਤੇ ਇਹ ਵੱਡੇ ਪੱਥਰ ਹੇਠਾਂ ਰੁੜ੍ਹ ਆਏ।ਅਜੇ ਤੱਕ ਇਹਨਾਂ ਨੇ ਕਿਸੇ ਦੇ ਘਰ ਦਾ ਨੁਕਸਾਨ ਨਹੀਂ ਕੀਤਾ।”
ਪਸਾਰਵਾੜੀ ਵਿਚਲੇ ਘਰਾਂ – ਇੱਟਾਂ-ਮਿੱਟੀ ਦੀਆਂ ਹਲਕੀਆਂ ਇਮਾਰਤਾਂ – ਤੇ ਕਿਸੇ ਵੇਲੇ ਮਾਲਿਣ ਵਿੱਚ ਮੌਜੂਦ ਕਮਜ਼ੋਰ ਜਿਹੇ ਘਰਾਂ ਵਿਚਕਾਰ ਹੈਰਾਨੀਜਨਕ ਸਮਾਨਤਾ ਹੈ।ਦਹਾਕੇ ਬਾਅਦ ਵੀ ਇਹਨਾਂ ਪਰਿਵਾਰਾਂ ਕੋਲ਼ ਕੋਈ ਮਜ਼ਬੂਤ ਬੁਨਿਆਦੀ ਢਾਂਚਾ ਨਜ਼ਰ ਨਹੀਂ ਆਉਂਦਾ, ਤੇ ਡਿੱਗਦੇ ਪੱਥਰਾਂ ਨੂੰ ਰੋਕਣ ਲਈ ਇਹ ਅਜੇ ਵੀ ਲੱਕੜ ਦੀਆਂ ਵਾੜਾਂ ’ਤੇਨਿਰਭਰ ਹਨ ਜੋ ਪਹਾੜੀ ਦੇ ਨਾਲ਼-ਨਾਲ਼ ਕੀਤੀਆਂ ਹੋਈਆਂ ਹਨ।
“ਪਹਿਲਾਂ ਇਹ ਐਵੇਂ ਨਹੀਂ ਸੀ।ਪਰ ਜਦ ਦਾ ਸੜਕ ਦਾ ਕੰਮ ਸ਼ੁਰੂ ਹੋਇਆ ਹੈ, ਸਾਰੀ ਢਲਾਣ ਢਿਲਕ ਗਈ ਲੱਗਦੀ ਹੈ,” ਜ਼ਾਊਜੀ ਨੇ ਕਿਹਾ।“ਉਹਖੋਦੀ ਜਾ ਰਹੇ ਨੇ ਤੇ ਮਿੱਟੀ ਸੁੱਟੀ ਜਾ ਰਹੇ ਨੇ।ਅਸੀਂ ਸਾਰੀ ਉਮਰ ਇੱਥੇ ਰਹੇ ਹਾਂ।ਹੁਣ ਤਾਂ ਸਾਨੂੰ ਆਪਣੇ ਘਰਾਂ ਵਿੱਚ ਵੀ ਡਰ ਲੱਗਦਾ ਹੈ।” ਜ਼ਾਊਜੀ ਤੇ ਉਹਦੀ ਪਤਨੀ ਯਮੁਨਾਬਾਈ ਆਪਣੇ ਇੱਕ ਗੁੰਥਾ (0.025 ਏਕੜ) ਤੋਂ ਵੀ ਘੱਟ ਦੇ ਖੇਤ ਵਿੱਚ 2-3 ਕੁਇੰਟਲ ਚੌਲ ਉਗਾਉਂਦੇ ਹਨ।ਇਸਦੇ ਨਾਲ਼-ਨਾਲ਼ ਉਹ ਖੇਤ ਮਜ਼ਦੂਰੀ ਕਰਕੇ ਤੇ ਪੁਣੇ ਤੋਂ ਉਹਨਾਂ ਦੇ ਬੇਟਿਆਂ ਵੱਲੋਂ ਭੇਜੇ ਪੈਸੇ ਨਾਲ਼ ਆਪਣੀ ਆਮਦਨ ਵਧਾਉਂਦੇ ਹਨ।
ਯਮੁਨਾਬਾਈ ਬਾਲਚਿਮ ਹੌਲ਼ੀ ਜਿਹੇ ਬੋਲਦੀ ਹੈ।“ਸਾਡੇਬੱਚੇ ਹੁਣ ਪੁਣੇ ਰਹਿੰਦੇ ਹਨ।ਉਹ ਕਹਿੰਦੇ ਨੇ ਕਿ ਉਹ ਤਰੇੜਾਂ ਤੇ ਡਰ ਕਾਰਨ ਇੱਥੇ ਵਾਪਸ ਨਹੀਂ ਆਉਣਾ ਚਾਹੁੰਦੇ। (ਘਰ ਵਿੱਚ) ਇਹ ਦੋ ਕਮਰੇ ਉਹਨਾਂ ਲਈ ਬਣਾਏ ਸਨ ਪਰ ਹੁਣ ਸਿਰਫ਼ ਅਸੀਂ ਬੁੱਢੇ ਹੀ ਇੱਥੇ ਰਹਿ ਗਏ ਹਾਂ।”