
SANGUR, PUNJAB
|THU, JUL 20, 2023
ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ
ਪਾਰੀ ਨੇ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਦੇ ਸਹਿਯੋਗ ਨਾਲ਼ ਕੱਛ ਦੇ ਲੋਕ ਸੰਗੀਤ 'ਤੇ ਅਧਾਰਤ ਇਹ ਮਲਟੀਮੀਡੀਆ ਸੰਗ੍ਰਹਿ ਤਿਆਰ ਕੀਤਾ ਹੈ। ਸੰਗ੍ਰਹਿ ਵਿੱਚ ਰਿਕਾਰਡ ਕਰਕੇ ਰੱਖੇ 341 ਗੀਤਾਂ ਵਿੱਚ ਪ੍ਰੇਮ, ਬੇਤਾਬੀ, ਵਿਯੋਗ, ਵਿਆਹ, ਭਗਤੀ, ਮਾਂ-ਭੂਮੀ, ਲਿੰਗਕ ਜਾਗਰੂਕਤਾ, ਲੋਕਤਾਂਤਰਿਕ ਅਧਿਕਾਰਾਂ ਦਾ ਪ੍ਰਗਟਾਵਾ ਤਾਂ ਮਿਲ਼ਦਾ ਹੀ ਹੈ ਅਤੇ ਨਾਲ਼ ਹੀ ਬਿੰਬਾਂ, ਭਾਸ਼ਾਵਾਂ ਤੇ ਸੰਗੀਤ ਜ਼ਰੀਏ ਇਸ ਇਲਾਕੇ ਦੀ ਵੰਨ-ਸੁਵੰਨਤਾ ਦਾ ਵੀ ਪਤਾ ਚੱਲਦਾ ਹੈ। ਗੁਜਰਾਤ ਦੇ ਕਰੀਬ 305 ਗਾਇਕਾਂ ਅਤੇ ਸੰਗੀਤਕਾਰਾਂ ਦੇ ਇੱਕ ਗ਼ੈਰ-ਪੇਸ਼ੇਵਰ ਸਮੂਹ ਨੇ ਵੱਖ-ਵੱਖ ਸਾਜ਼ਾਂ ਤੇ ਸੰਗੀਤਕ ਰੂਪਾਂ ਰਾਹੀਂ ਇਸ ਸੰਗ੍ਰਹਿ ਨੂੰ ਹੋਰ ਅਮੀਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ ਤੇ ਕੱਛ ਦੀਆਂ ਅਲੋਪ ਹੁੰਦੀਆਂ ਵਾਚਕ ਪਰੰਪਰਾਵਾਂ ਨੂੰ ਸਾਡੇ ਸਾਹਵੇਂ ਪੇਸ਼ ਕਰਦੇ ਹਨ ਜੋ ਕਿਸੇ ਵੇਲ਼ੇ ਕਾਫ਼ੀ ਖ਼ੁਸ਼ਹਾਲ ਹੋਇਆ ਕਰਦੀਆਂ ਸਨ। ਇਨ੍ਹਾਂ ਦੀ ਸਾਂਭ-ਸੰਭਾਲ਼ ਕੀਤੀ ਜਾਣੀ ਕਾਫ਼ੀ ਅਹਿਮ ਹੋ ਗਈ ਹੈ, ਕਿਉਂਕਿ ਸਮੇਂ ਦੀ ਮਾਰ ਕਾਰਨ ਨਾ ਸਿਰਫ਼ ਉਨ੍ਹਾਂ ਦੀ ਗੂੰਜ ਫਿੱਕੀ ਪੈਂਦੀ ਜਾ ਰਹੀ ਹੈ, ਸਗੋਂ ਉਹ ਮਾਰੂਥਲ ਦੀ ਦਲਦਲ ਵਿੱਚ ਡੂੰਘੇ ਧੱਸਦੇ ਚਲੇ ਜਾ ਰਹੇ ਹਨ
Author
Translator
7. ਮਾਰਥੂਲ ਵਿੱਚ ਪਿਆਰ ਦਾ ਮੌਸਮ
ਕੱਛੀ ਲੋਕਗੀਤ - ਜਿਸ ਵਿੱਚ ਪਿਆਰ ਹੈ, ਬਰਸਾਤ ਹੈ ਤੇ ਬੇਤਾਬੀ ਹੈ
6. ਆਪਣੇ ਹੀ ਵੈਰੀ ਹੋਣ ਜਦੋਂ
ਕੱਛ ਦੀ ਇੱਕ ਮੁਟਿਆਰ ਦੀਆਂ ਉਦਾਸੀਆਂ ਨੂੰ ਬਿਆਨ ਕਰਦਾ ਲੋਕਗੀਤ, ਜੋ ਵਿਆਹ ਤੋਂ ਬਾਅਦ ਆਪਣੇ ਹੀ ਪਰਿਵਾਰ ਨਾਲ਼ ਦੂਰੀ ਜਿਹੀ ਮਹਿਸੂਸ ਕਰਨ ਲੱਗਦੀ ਹੈ
5. ਕੱਛ: ਭਰੋਸੇ ਤੇ ਸਾਂਝ-ਭਿਆਲ਼ੀ ਦੇ ਮੀਨਾਰ
ਇੱਥੇ ਪੇਸ਼ ਗੀਤ ਇੱਕ ਅਜਿਹੇ ਇਲਾਕੇ ਦਾ ਲੋਕਗੀਤ ਹੈ ਜਿਹਨੇ ਖਿੱਤੇ ਵਿੱਚ ਤਮਾਮ ਸਿਆਸੀ ਉਥਲ-ਪੁਥਲ ਦੇ ਬਾਵਜੂਦ ਵੀ ਸੰਗੀਤ, ਵਾਸਤੂਕਲਾ ਤੇ ਸੱਭਿਆਚਾਰ ਵਿੱਚ ਆਪਣੀਆਂ ਸਮਕਾਲੀ ਪਰੰਪਰਾਵਾਂ ਨੂੰ ਸਾਂਭੀ ਰੱਖਿਆ ਹੈ। ਭਗਤੀ-ਭਾਵਨਾ ਨੂੰ ਪ੍ਰਗਟਾਉਂਦੇ ਇਸ ਗੀਤ ਵਿੱਚ ਰੇਗਿਸਤਾਨ ਦੀ ਵਿਲੱਖਣ ਮਹਿਕ ਵੀ ਮਿਲ਼ਦੀ ਹੈ
4. ਮੈਂ ਚਿੜੀ, ਮੈਂ ਪ੍ਰਾਹੁਣੀ
ਵਿਆਹ ਤੋਂ ਬਾਅਦ ਆਪਣੇ ਮਾਪਿਆਂ ਦੇ ਘਰੋਂ ਵਿਦਾ ਹੋ ਰਹੀ ਇੱਕ ਮੁਟਿਆਰ ਦੀਆਂ ਭਾਵਨਾਵਾਂ ਇਸ ਕੱਛੀ ਗੀਤ ਰਾਹੀਂ ਪ੍ਰਗਟ ਹੁੰਦੀਆਂ ਹਨ
3. ਜਿੱਥੇ ਔਰਤਾਂ ਮੁਕਤੀ ਦੇ ਗੀਤ ਗਾਉਂਦੀਆਂ ਨੇ
ਇਸ ਲੋਕਗੀਤ ਅੰਦਰ ਕੱਛ ਦੀਆਂ ਪੇਂਡੂ ਔਰਤਾਂ ਜਾਇਦਾਦ ਵਿੱਚ ਬਰਾਬਰ ਦੇ ਹਿੱਸੇ ਲਈ ਅਵਾਜ਼ ਬੁਲੰਦ ਕਰ ਰਹੀਆਂ ਹਨ
2. ਕੱਛ: ਵਿਯੋਗ ਅਤੇ ਝੀਲ਼ ਦਾ ਕਿਨਾਰਾ
ਭੁਜ ਦੀ ਪਿੱਠਭੂਮੀ 'ਤੇ ਅਧਾਰਤ ਕੱਛ ਦੇ ਇਸ ਲੋਕ ਗੀਤ ਦੇ ਬੋਲਾਂ ਅੰਦਰ ਪਿਆਰ ਅਤੇ ਤਾਂਘ ਨੂੰ ਕੈਦ ਕੀਤਾ ਗਿਆ ਹੈ। ਪਾਰੀ 'ਤੇ ਚੱਲ ਰਹੀ ਕੱਛ ਦੇ ਲੋਕ ਗੀਤਾਂ ਦੀ ਲੜੀ ਦਾ ਇਹ ਦੂਜਾ ਗੀਤ ਹੈ
1. ਕੱਛ ਦਾ ਮਿਠੜਾ ਪਾਣੀ: ਰਣ ਦੇ ਲੋਕ ਗੀਤ
ਗੁਜਰਾਤ ਦੇ ਉੱਤਰ-ਪੱਛਮੀ ਖਿੱਤੇ ਦਾ ਇੱਕ ਲੋਕਗੀਤ, ਜੋ ਕੱਛ ਦੀ ਲੋਕਾਈ ਦੀ ਗੱਲ ਕਰਦਾ ਹੈ ਅਤੇ ਕੱਛ ਦੇ ਸੱਭਿਆਚਾਰ ਦਾ ਜਸ਼ਨ ਮਨਾਉਂਦਾ ਹੈ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/songs-of-the-rann-archive-of-kutchi-folk-songs-pa







