हम सब कटुए हैं
हम सब कटुए हैं, आमात्य!
अपने कटे हुए सर
कटी हुई बाहें
कटे हुए पैर
और क्षत विक्षत आत्माएं लेकर
हम भटक रहें हैं
हम कातर कबंध…
हम सब कटुए हैं, राजन!
हम उस मां के कटे हुए सर हैं
जिसे पातकी पितृत्व की मदिरा से चूर
पाखंडी परशु ने धड़ से अलग कर दिया था
हम अधूरे धड़ से
मां के कटे हुए शीश के कल्ले
माटी में बोते हैं…
हम सब कटुए हैं, राजपुरूष!
हम उस तापस कुमार के भूलुंठित शीश हैं
जिसे खोखली मर्यादा की म्यान से निकाली गई
और जाति दर्प से विष बुझाई तलवार ने
काट दिया था...
जिसे किसी ने नहीं सुना
और जो अट्टहास गूंजता है हमारी संस्कृति कंदराओं में
हम उस कटे हुए शीश के अट्टहास हैं...
हम सब कटुए हैं, राजदंडाधिकारियो!
हम युगों युगों से
उस युवती की रक्त स्रावित नाक हैं
जिसे पुरुष के अहम ने
जिसे राज पुरुष दंभ ने काट दिया था
हमारी नककटी सभ्यता उस युवती के रक्त में
स्नान कर रही है और डुबकी मार
अपना ईश्वर खोज रही है
हम सब कटुए हैं, चक्रवर्ती!
हम उस योद्धा का कटा हुआ अंगूठा हैं
जिसे एक कपटी गुरुता ने काट लिया था
और फिर लगातार कटते रहे अंगूठे
कटते रहे सर
कटती रहीं बांहे
कटती रही उंगलियां
देखो आक्षितिज बिखरे हैं कटे हुए अंगूठे|
देखो उन कटे हुए अंगूठों के निशान ले रही है मंत्रिपरिषद
देखो उन कटे हुए अंगूठों की माला पहन रहे हैं महामात्य
हम सब कटुए हैं, अभिजात्यों!
हम सब कटुए हैं और बहुमत में हैं
हम खड़े हैं इतिहास के राजपथों पर
अपनी कटी हुई पहचान हथेलियों पर सजाए
आप इस देश को छोड़ें सम्राट
अपने नवनीत वदन और संपूर्ण कलेवर के साथ
ये देश हमारा है
ये आर्यावर्त कटुओं का है
ਅਸੀਂ ਸਾਰੇ ਕਟੂਏ ਹਾਂ
ਅਸੀਂ ਸਾਰੇ ਕਟੂਏ ਹਾਂ, ਆਮਤਯ!
ਆਪਣੇ ਕੱਟੇ ਸਿਰਾਂ
ਕੱਟੀਆਂ ਬਾਹਾਂ
ਕੱਟੇ ਪੈਰਾਂ
ਤੇ ਲਹੂ-ਲੁਹਾਨ ਆਤਮਾਵਾਂ ਲੈ ਕੇ
ਭਟਕ ਰਹੇ ਹਾਂ
ਇਕੱਲੇ ਧੜ ਨੇ ਸਾਡੇ ਪਰ ਨੇ ਕਤਾਰਬੱਧ
ਅਸੀਂ ਸਾਰੇ ਕਟੂਏ ਹਾਂ, ਰਾਜਨ!
ਅਸੀਂ ਉਸ ਮਾਂ ਦੇ ਕੱਟੇ ਸਿਰ ਹਾਂ
ਜਿਹਨੂੰ ਪਿਤਾ ਪੁਰਖੀ ਨਸ਼ੇ ਵਿੱਚ ਚੂਰ ਹੋ
ਢੋਂਗੀ ਪਰਸ਼ੂ ਨੇ ਧੜ ਤੋਂ ਅੱਡ ਕਰ ਦਿੱਤਾ
ਅਸੀਂ ਉਸੇ ਮਾਂ ਕੇ ਕੱਟੇ ਸਿਰ ਨੂੰ ਬਣਾ
ਕਲਮਾਂ ਮਿੱਟੀ ਵਿੱਚ ਬੀਜਦੇ ਜਾਈਏ...
ਅਸੀਂ ਸਾਰੇ ਕਟੂਏ ਹਾਂ, ਵਜ਼ੀਰੇ-ਆਜ਼ਮ!
ਅਸੀਂ ਉਸ ਜੁਆਨ ਸਨਿਆਸੀ ਦੇ ਰਿੜਦੇ ਸਿਰ ਹਾਂ
ਜਿਹਨੂੰ ਖੋਖਲੀ ਮਰਿਆਦਾ ਦੀ ਮਿਆਨ 'ਚੋਂ ਕੱਢੀ
ਤੇ ਜਾਤੀ ਹੰਕਾਰ ਨਾਲ਼ ਜ਼ਹਿਰੀਲੀ ਕੀਤੀ ਤਲਵਾਰ ਨੇ
ਕੱਟ ਦਿੱਤਾ ਸੀ...
ਜਿਹਨੂੰ ਕਿਸੇ ਨਾ ਸੁਣਿਆ
ਤੇ ਜੋ ਠਹਾਕਾ ਗੂੰਜਦਾ ਹੈ ਸਾਡੀਆਂ ਕਦਰਾਂ-ਕੀਮਤਾਂ 'ਚ
ਅਸੀਂ ਉਸੇ ਕੱਟੇ ਸਿਰ ਦੇ ਠਹਾਕੇ ਹਾਂ...
ਅਸੀਂ ਸਾਰੇ ਕਟੂਏ ਹਾਂ ਸਰਕਾਰੇ-ਦਰਬਾਰ!
ਅਸੀਂ ਯੁੱਗਾਂ- ਯੁੱਗਾਂ ਤੋਂ
ਉਸ ਔਰਤ ਦਾ ਰੱਤ ਲਿਬੜਿਆ ਨੱਕ ਹਾਂ
ਜਿਹਨੂੰ ਪੁਰਸ਼ ਹਊਮੈ ਨੇ
ਜਿਹਨੂੰ ਰਾਜ ਪੁਰਸ਼ ਹੰਕਾਰ ਨੇ ਵੱਢ ਦਿੱਤਾ
ਸਾਡੀ ਨੱਕ-ਕੱਟੀ ਸੱਭਿਅਤਾ ਉਸ ਮੁਟਿਆਰ ਦੇ ਲਹੂ 'ਚ
ਨਹਾ ਰਹੀ ਆ ਚੁੱਭੀ ਮਾਰ ਕੇ
ਆਪਣਾ ਈਸ਼ਵਰ ਭਾਲ਼ ਰਹੀ ਆ
ਅਸੀਂ ਸਾਰੇ ਕਟੂਏ ਹਾਂ ਸ਼ਾਹ ਸਮਰਾਟ!
ਅਸੀਂ ਉਸ ਯੋਧਾ ਦਾ ਕੱਟਿਆ ਅੰਗੂਠਾ ਹਾਂ
ਜਿਹਨੂੰ ਗੁਰੂ ਦੀ ਚਲਾਕੀ ਨੇ ਕਟਵਾ ਸੁੱਟਿਆ
ਤੇ ਫਿਰ ਲਗਾਤਾਰ ਕੱਟਦੇ ਰਹੇ ਅੰਗੂਠੇ
ਕੱਟਦੇ ਰਹੇ ਸਿਰ
ਕੱਟਦੀਆਂ ਰਹੀਆਂ ਬਾਹਾਂ
ਕੱਟਦੀਆਂ ਰਹੀਆਂ ਉਂਗਲਾਂ
ਦੇਖੋ ਕੱਟੇ ਅੰਗੂਠਿਆਂ ਨਾਲ਼ ਭਰਿਆ ਪਿਆ ਦੁਮੇਲ ਵੀ
ਦੇਖੋ ਉਨ੍ਹਾਂ ਕੱਟੇ ਅੰਗੂਠਿਆਂ ਦੇ ਨਿਸ਼ਾਨ ਲੈ ਰਹੀ ਮੰਤਰੀ ਪਰਿਸ਼ਦ
ਦੇਖੋ ਮਹਾਮਾਤਯ ਉਨ੍ਹਾਂ ਅੰਗੂਠਿਆਂ ਦੀ ਮਾਲ਼ਾ ਪਹਿਨ ਰਹੇ
ਅਸੀਂ ਸਾਰੇ ਕਟੂਏ ਹਾਂ ਓ ਕੁਲੀਨੋ!
ਅਸੀਂ ਸਾਰੇ ਕਟੂਏ ਹਾਂ ਤੇ ਬਹੁ-ਗਿਣਤੀ ਵੀ ਹਾਂ!
ਅਸੀਂ ਖੜ੍ਹੇ ਆਂ ਇਤਿਹਾਸ ਦੇ ਰਾਜਪਥਾਂ 'ਤੇ
ਆਪਣੀ ਕੱਟੀ ਹੋਈ ਪਛਾਣ, ਤਲ਼ੀਆਂ 'ਤੇ ਟਿਕਾਈ
ਤੁਸੀਂ ਇਸ ਦੇਸ਼ ਦੀ ਚਿੰਤਾ ਛੱਡੋ ਸਮਰਾਟ
ਇਹ ਮੁਲਕ ਅਸਾਡਾ ਵੀ ਏ
ਆਰਿਆਵ੍ਰਤ ਦਾ, ਆਰੀਅਨਾਂ ਦੀ ਧਰਤ
ਅਸੀਂ ਸਾਰੇ ਕਟੂਏ ਹਾਂ ਸਭ ਆਰੀਅਨ ਹਾਂ।