ਮੈਂ ਹਾਂ ਕੇ. ਮੁਕੇਸ਼ ਵੈਲੋਰ ਜਿਲ੍ਹੇ ਦੇ ਸਰਕਾਰੀ ਮਾਡਲ ਸਕੂਲ ਵਿੱਚ ਗਿਆਹਰਵੀਂ ਜਮਾਤ ਦਾ ਵਿਦਿਆਰਥੀ ਅਤੇ ਫ਼ੋਟੋਗ੍ਰਾਫ਼ੀ ਮੇਰਾ ਚੋਣਵਾਂ ਵਿਸ਼ਾ ਹੈ। ਮੈਂ ਇੱਥੇ ਸਿੱਖਿਆ ਕਿ ਕੈਮਰਾ ਕਿਵੇਂ ਫੜਨਾ ਹੈ ਅਤੇ ਇਸ ਰਾਹੀਂ ਕੀ ਦਸਤਾਵੇਜ਼ ਕਰਨਾ ਹੈ। ਮੈਂ ਪੱਥਰ ਦੀ ਖਾਨ ਵਿੱਚ ਡ੍ਰਿਲਰ ਦਾ ਕੰਮ ਕਰਨ ਵਾਲ਼ੇ ਮੇਰੇ 51-ਸਾਲਾ ਪਿਤਾ ਕਾਥਿਰਵੇਲੂ ਕੇ. ਜਿਹੇ ਕੰਮਕਾਜੀ ਲੋਕਾਂ ਦੇ ਸੰਘਰਸ਼ ਬਾਰੇ ਲਿਖਦਾ ਹਾਂ।
ਜਦ ਮੇਰੇ ਪਿਤਾ ਕੰਮ ‘ਤੇ ਹੁੰਦੇ ਹਨ ਤਾਂ ਮੇਰੀ ਮਾਂ ਵਸੰਤੀ ਕੇ. ਘਰ ਸੰਭਾਲਦੀ ਹੈ ਅਤੇ ਮੇਰੀ 12-ਸਾਲਾ ਭੈਣ ਦਰਸ਼ਿਕਾ ਅਤੇ ਮੇਰਾ ਖਿਆਲ ਰੱਖਦੀ ਹੈ। ਅਸੀਂ 15 ਦਿਨਾਂ ਪਿੱਛੋਂ ਹੀ ਆਪਣੇ ਪਿਤਾ ਨੂੰ ਮਿਲ਼ਦੇ ਹਾਂ ਜਦ ਉਹ ਇੱਕ ਦੋ ਦਿਨਾਂ ਲਈ ਘਰ ਆਉਂਦੇ ਹਨ। ਉਹ ਅਕਸਰ ਥੱਕੇ ਅਤੇ ਸੁਸਤ ਹੁੰਦੇ ਹਨ। ਸਾਨੂੰ ਉਹਨਾਂ ਨਾਲ਼ ਬੱਸ ਇਹ ਹੀ ਵਕਤ ਮਿਲ਼ਦਾ ਹੈ।
ਜਦੋਂ ਉਹ ਘਰ ਹੁੰਦੇ ਹਨ ਤਾਂ ਮੈਂ ਉਹਨਾਂ ਨੂੰ ਉਹਨਾਂ ਦੇ ਕੰਮ ਬਾਰੇ ਕਈ ਸਵਾਲ ਪੁੱਛਦਾ ਹਾਂ ਅਤੇ ਉਹ ਹਮੇਸ਼ਾ ਹੀ ਬੜੇ ਧੀਰਜ ਨਾਲ਼ ਜਵਾਬ ਦਿੰਦੇ ਹਨ। ਪਰ ਫ਼ਿਰ ਵੀ ਮੈਂ ਕਦੇ ਉਹਨਾਂ ਦੇ ਕੰਮ ਨੂੰ ਸਮਝ ਨਹੀਂ ਸਕਿਆ, ਜਦ ਤੱਕ ਕਿ ਮੇਰੇ ਫ਼ੋਟੋਗ੍ਰਾਫ਼ੀ ਦੇ ਸਿੱਖਿਅਕ, ਸ਼੍ਰੀਪਥੀ ਨੇ ਮੈਨੂੰ ਉਹਨਾਂ ਦੇ ਨਾਲ਼ ਕੰਮ ‘ਤੇ ਜਾਣ ਦੀ ਪ੍ਰੇਰਣਾ ਦਿੱਤੀ। ਮੈਂ ਆਪਣਾ ਕੈਮਰਾ ਚੁੱਕ ਨਾਲ਼ ਤੁਰ ਪਿਆ।
ਮੈਂ ਜੋ ਦੇਖਿਆ ਉਹੀ ਲਿਖਿਆ- ਮੇਰੇ ਪਿਤਾ ਦੀ ਕਹਾਣੀ ਥੋੜ੍ਹੇ ਸ਼ਬਦਾਂ ਅਤੇ ਕਈ ਫ਼ੋਟੋਆਂ ਦੀ ਜ਼ੁਬਾਨੀ।























