ਤਰਜਮਾ: ਕਮਲਜੀਤ ਕੌਰ


Sonbhadra, Uttar Pradesh
|TUE, JUL 11, 2023
ਜੰਗਲ ਅਧਿਕਾਰ ਦੀ ਲੜਾਈ ਤੇ ਹਾਸ਼ੀਏ ਨੂੰ ਧੱਕੇ ਲੋਕ
Author
Text Editor
Translator

Sweta Daga
ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਮਝੌਲੀ ਪਿੰਡ ਵਿਖੇ, ਜ਼ਮੀਨ ਤੇ ਜੰਗਲ ਦੇ ਅਧਿਕਾਰਾਂ ਦੀ ਮੰਗ ਕਰਨ ਲਈ ਆਪਣੇ ਆਦਿਵਾਸੀ ਭਾਈਚਾਰੇ ਨੂੰ ਇਕਜੁੱਟ ਕਰਨ ਬਾਰੇ ਸੁਕਾਲੋ ਗੋਂਡ ਕਹਿੰਦੀ ਹਨ,''ਜੀਵਨ 'ਚ ਪਹਿਲੀ ਵਾਰ ਮੈਂ ਖ਼ੁਦ ਨੂੰ ਮਜ਼ਬੂਤ ਮਹਿਸੂਸ ਕੀਤਾ।''
ਸੁਕਾਲੋ ਬਤੌਰ ਇੱਕ ਕਾਰਕੁੰਨ ਆਲ ਇੰਡੀਆ ਯੂਨੀਅਨ ਆਫ਼ ਫਾਰੈਸਟ ਵਰਕਿੰਗ ਪੀਪਲ ਵਿੱਚ ਆਪਣੇ ਕੰਮ ਨਾਲ਼ ਸਬੰਧਤ ਕਾਲ ਕਰਨ, ਬੈਠਕਾਂ ਲਈ ਰਵਾਨਾ ਹੋਣ, ਅਦਾਲਤ ਵਿੱਚ ਹਾਜ਼ਰ ਹੋਣ (ਪੜ੍ਹੋ- 'ਮੈਨੂੰ ਪਤਾ ਸੀ ਉਸ ਦਿਨ ਮੈਂ ਜੇਲ੍ਹ ਜਾਊਂਗੀ...'), ਮੋਰਚੇ ਕੱਢਣ ਅਤੇ ਹੋਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਹਰ ਦਿਨ 5 ਵਜੇ ਉੱਠਦੀ ਹੋਈ ਆਪਣੀਆਂ ਗਾਵਾਂ ਦੀ ਦੇਖਭਾਲ਼ ਕਰਦੀ ਹਨ। ਖਾਣਾ ਪਕਾਉਂਦੀ ਤੇ ਘਰ ਦੀ ਸਾਫ਼-ਸਫ਼ਾਈ ਕਰਦੀ ਹਨ।
ਇੱਥੇ, ਉਹ ਓਕਰਾ (ਭਿੰਡੀ) ਕੱਟ ਰਹੀ ਹਨ ਤੇ ਉਨ੍ਹਾਂ ਫ਼ੋਨ ਵੀ ਕੋਲ਼ ਹੀ ਪਿਆ ਹੈ, ਕਿਉਂਕਿ ਉਹ ਯੂਨੀਅਨ ਦੇ ਇੱਕ ਮੈਂਬਰ ਦੀ ਕਾਲ ਆਉਣ ਦੀ ਉਡੀਕ ਵੀ ਕਰ ਰਹੀ ਹਨ। ਗੁਆਂਢ ਦਾ ਇੱਕ ਬੱਚਾ ਬਿਟਰ-ਬਿਟਰ ਦੇਖ ਰਿਹਾ ਹੈ।
(ਲੇਖਕ ਨੇ ਸੁਕਾਲੋ ਦੇ 8 ਜੂਨ 2018 ਨੂੰ ਮੁੜ ਗ੍ਰਿਫ਼ਤਾਰ ਕੀਤੇ ਜਾਣ ਅਤੇ ਦੋਬਾਰਾ ਜੇਲ੍ਹ ਭੇਜ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਨਾਲ਼ ਮੁਲਾਕਾਤ ਕੀਤੀ ਸੀ।)
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/at-the-cutting-edge-of-forest-rights-struggles-pa

