"ਅੰਮਾ, ਸਕੂਲ ਕਦੋਂ ਖੁੱਲ੍ਹੇਗਾ?" ਮੁਨੀਆ ਪੁੱਛਦੀ ਹੈ। ਸਹਾਰਾ ਵੱਲੋਂ ਜੂਟ ਦੇ ਪੌਦਿਆਂ ਨੂੰ ਪੇਤਲਾ ਕਰਨ ਦੀਆਂ ਕੋਸ਼ਿਸ਼ਾਂ ਦਾ ਆਖਰੀ ਦੌਰ ਜਾਰੀ ਰਿਹਾ। ਉਨ੍ਹਾਂ ਦੇ 0.10 ਏਕੜ ਦੇ ਖੇਤ ਵਿੱਚ ਇਹ ਰੁਝੇਵੇਂ ਭਰੇ ਦਿਨਾਂ ਦਾ ਸਮਾਂ ਹੈ। ਉਨ੍ਹਾਂ ਕੋਲ਼ ਮੁਨੀਆ ਦੇ ਸਵਾਲਾਂ ਦਾ ਜਵਾਬ ਦੇਣ ਦਾ ਸਮਾਂ ਨਹੀਂ ਹੈ।

"ਸਕੂਲ ਕਿਉਂ ਨਹੀਂ ਖੁੱਲ੍ਹ ਰਹੇ...!" ਛੋਟੀ ਕੁੜੀ ਦੁਬਾਰਾ ਉਹੀ ਸਵਾਲ ਪੁੱਛ ਰਹੀ ਹੈ। ਇਸ ਵਾਰ ਸਹਾਰਾ ਦਾ ਹੱਥ ਰੁਕਦਾ ਹੈ ਤੇ ਉਸ ਵੱਲ ਮੁੜਦੀ ਹੋਈ ਆਪਣੀ ਅਵਾਜ਼ ਵਿਚਲੀ ਨਿਰਾਸ਼ਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੋਈ: " ਦੇਖਿਸ਼ ਨਾ ਕੀ ਗਰੂਮ (ਕੀ ਤੈਨੂੰ ਲੂੰਹਦੀ ਧੁੱਪ ਨਹੀਂ ਦਿੱਸਦੀ? ਅੱਠ ਮਹੀਨਿਆਂ ਤੋਂ ਮੀਂਹ ਨਹੀਂ ਪਿਆ ਹੈ)।''

"ਫਿਰ ਉਹ ਏਸੀ ਕਿਉਂ ਨਹੀਂ ਲਾਉਂਦੇ?" ਮੁਨੀਆ ਹਾਰ ਨਹੀਂ ਮੰਨਦੀ।

"ਸਰਕਾਰ ਕੋਲ਼ ਪੈਸੇ ਨਹੀਂ ਹਨ।'' ਸਹਾਰਾ ਦਾ ਸਬਰ ਖ਼ਤਮ ਹੋ ਰਿਹਾ ਹੈ।

" ਬੋਰੋਲੋਕ ਇੰਗਲਿਸ਼ ਸਕੂਲਾਂ (ਅਮੀਰਾਂ ਦੇ ਅੰਗਰੇਜ਼ੀ ਮਾਧਿਅਮ ਸਕੂਲ) ਵਿੱਚ ਫਿਰ ਇੰਨੇ ਏਸੀ ਕਿਵੇਂ ਹਨ?"

ਸ਼ਾਮ ਤੱਕ ਸਹਾਰਾ ਸਖ਼ਤ ਮਿਹਨਤ ਕਰਦੀ ਰਹੀ ਤੇ ਚੁੱਪ ਧਾਰੀ ਮਸ਼ਰੂਫ਼ ਰਹੀ। ਉਸ ਨੂੰ ਉਸ ਦਿਨ ਆਪਣਾ ਕੰਮ ਵਿਚਾਲ਼ੇ ਛੱਡ ਕਾਹਲੀ-ਕਾਹਲੀ ਮੁਨੀਆ ਨਾਲ਼ ਘਰ ਮੁੜਨਾ ਪਿਆ। ਇਹ ਵੋਟਿੰਗ ਦਾ ਦਿਨ ਸੀ। ਸਹਾਰਾ ਆਪਣੀ ਅੱਠ ਸਾਲਾ ਬੇਟੀ ਨਾਲ਼ ਵੋਟ ਪਾਉਣ ਲਈ ਪ੍ਰਾਇਮਰੀ ਸਕੂਲ ਦੇ ਬੂਥ ਵੱਲ ਭੱਜਦੀ ਹੈ।

"ਸਾਨੂੰ ਵੋਟ ਕਿਉਂ ਪਾਉਣੀ ਚਾਹੀਦੀ ਹੈ, ਅੰਮੀ?" ਮੁਨੀਆ ਦੇ ਸਵਾਲ ਰੁਕੇ ਨਹੀਂ। ਸਹਾਰਾ ਨੂੰ ਪਰ ਇਸ ਗੱਲੋਂ ਕੁਝ ਰਾਹਤ ਮਿਲੀ ਕਿ ਸ਼ੁਕਰ ਸੀ ਉਹਦੇ ਸਵਾਲ ਬਦਲ ਗਏ ਸਨ। ਪਰ ਉਹਦੇ ਅੰਦਰ ਸਵਾਲਾਂ ਦੇ ਜਵਾਬ ਦੇਣ ਦੀ ਤਾਕਤ ਨਹੀਂ ਸੀ।

''ਮੈਂ ਕੱਲ੍ਹ ਟੀਵੀ 'ਤੇ ਸੁਣਿਆ। ਇੱਕ ਵੱਡਾ ਨੇਤਾ ਕਹਿ ਰਿਹਾ ਸੀ ਕਿ ਸਾਨੂੰ ਮੁਸਲਿਮ ਵੋਟਾਂ ਨਹੀਂ ਚਾਹੀਦੀਆਂ! ਅਸੀਂ ਤਾਂ ਮੁਸਲਮਾਨ ਹਾਂ, ਅੰਮੀ? ਫਿਰ ਅਸੀਂ ਵੋਟ ਕਿਉਂ ਪਾ ਰਹੇ ਹਾਂ?"

ਕਤਾਰ ਵਿੱਚ ਹੌਲ਼ੀ-ਹੌਲ਼ੀ ਅੱਗੇ ਵੱਧਦੀ ਸਹਾਰਾ ਯਕਦਮ ਅਹਿੱਲ ਹੋ ਜਾਂਦੀ ਹੈ ਤੇ ਆਪਣੀ ਬੱਚੀ ਵੱਲ ਬਿਟਰ-ਬਿਟਰ ਦੇਖਣ ਲੱਗਦੀ ਹੈ। ਮੁਨੀਆ ਨੂੰ ਉਸ ਯਖ਼ ਕਰ ਸੁੱਟਣ ਵਾਲ਼ੀ ਨਜ਼ਰ ਦਾ ਮਤਲਬ ਪਤਾ ਹੁੰਦਾ ਹੈ ਤੇ ਉਹ ਦੜ ਵੱਟ ਜਾਂਦੀ ਹੈ।

ਪ੍ਰਤਿਸ਼ਠਾ ਪਾਂਡਿਆ ਦੀ ਆਵਾਜ਼ ਵਿੱਚ ਮੌਮਿਤਾ ਆਲਮ ਦੀ ਕਵਿਤਾ ਸੁਣੋ

Indian Election

1. Freebies

Election days make our poverty bare –
Laxmi Bhandar for Muniyaa's mother
Cycle for Muniyya's father.
Free dresses for Muniyya in school.

What does Muniyaa need?
The manifestos never know.

The dilapidated school buildings
now shelter goats.
Rats run amok
on the scaffoldings of factory floors.
Leaders give freebies.
and gobble up our jobs.

2. Language

The leaders play scrabble on the election board.
Time runs fast.
They have a winning concoction at last:
Language sliced into little pieces,
marinated in hatred,
served on platters glazed
for television viewers
and WhatsApp chatters

3. God-crazy

( Hum e vote dijiye
Hum mandir banayenge
Vote for us
We will build Temples)

I see the gods winning…
gods of a certain religion
partisan gods
gods that live in their houses
gods that don't visit our homes
or roam our streets.
Gods that don't know hunger
or inflation or what it means
to want our daughters’ education.

Don't blame me now
for being blasphemous
or an atheist.
I see all the leaders fighting
this battle over gods –
talking to priests not people.
They visit the temples
not worshiping shanties.

They fight over gods –
their gods versus our gods!
Tomorrow, it will be gods’ victory.
Oh, inflation, starvation, poverty!
Oh, democracy!

ਭਾਰਤ ' ਚੋਣਾਂ ਦਾ ਆਲਮ

1. ਮੁਫ਼ਤ ਦੇ ਸਮਾਨ

ਚੋਣਾਂ ਦੇ ਦਿਨੀਂ ਸਾਡੀ ਗ਼ਰੀਬੀ ਬੇਪਰਦਾ ਹੋ ਜਾਂਦੀ ਏ-
ਮੁਨੀਆ ਦੀ ਮਾਂ ਲਈ ਲਕਸ਼ਮੀ ਭੰਡਾਰ
ਮੁਨੀਆ ਦੇ ਪਾਪਾ ਲਈ ਸਾਈਕਲ।
ਮੁਨੀਆ ਲਈ ਸਕੂਲ ਦੀ ਵਰਦੀ।

ਪਰ ਮੁਨੀਆ ਨੂੰ ਕੀ ਚਾਹੀਦੈ?
ਐਲਾਨਨਾਮੇ ਕੀ ਜਾਣਨ।

ਸਕੂਲ ਦੀਆਂ ਖ਼ਸਤਾ-ਹਾਲ ਇਮਾਰਤਾਂ
ਹੁਣ ਬੱਕਰੀਆਂ ਦੇ ਵਾੜੇ ਨੇ।
ਮਿੱਲਾਂ ਦੇ ਫ਼ਰਸ਼ਾਂ 'ਤੇ
ਚੂਹੇ ਖੇਡਦੇ ਖੇਡਾਂ ਨੇ।
ਨੇਤਾ ਮੁਫ਼ਤ ਦਾ ਸਮਾਨ ਵੰਡਦੇ ਨੇ।
ਸਾਡੀਆਂ ਨੌਕਰੀਆਂ ਡਕਾਰ ਕੇ।

2. ਭਾਸ਼ਾ

ਨੇਤਾ ਚੁਣਾਵੀ ਤਿਕੜਮਾਂ ਪਏ ਖੇਡਦੇ ਨੇ।
ਸਮੇਂ ਨੂੰ ਵੀ ਜਿਓਂ ਖੰਭ ਲੱਗ ਜਾਂਦੇ ਨੇ।
ਜਿੱਤ ਦਾ ਫ਼ਾਰਮੂਲਾ ਅਖ਼ੀਰ ਕਿੱਧਣ ਕੰਮ ਆਉਣਾ ਏ:
ਭਾਸ਼ਾ ਦੀਆਂ ਕਾਤਰਾਂ ਕਰੋ,
ਨਫ਼ਰਤ ਵਿੱਚ ਡੁਬੋਵੋ,
ਫਿਰ ਲਿਸ਼ਕਾਂ ਮਾਰਦੀ ਥਾਲ਼ੀ 'ਚ ਸਜਾ
ਟੀਵੀ ਦੇ ਦਰਸ਼ਕਾਂ
ਤੇ ਵਟਸੈੱਪ ਚੈਟਰਾਂ ਨੂੰ ਪਰੋਸੋ।

3. ਦੇਵਤੰਤਰ

ਹਮੇ ਵੋਟ ਦੀਜੀਏ
ਹਮ ਮੰਦਰ ਬਣਵਾਏਂਗੇ

ਮੈਂ ਦੇਵਤਿਆਂ ਨੂੰ ਜਿੱਤਦਿਆਂ ਦੇਖਦੀ ਆਂ...
ਇੱਕ ਖ਼ਾਸ ਧਰਮ ਦੇ ਦੇਵਤੇ ਨੂੰ
ਕੱਟੜਪੰਥੀ ਦੇਵਤੇ ਨੂੰ
ਦੇਵਤੇ, ਜੋ ਆਪਣੇ ਘਰਾਂ ਅੰਦਰ ਰਹਿੰਦੇ ਨੇ
ਦੇਵਤੇ, ਜੋ ਸਾਡੇ ਘਰੀਂ ਪੈਰ ਨੀਂ ਪਾਉਂਦੇ
ਸਾਡੀਆਂ ਗਲ਼ੀਆਂ 'ਚ ਭਟਕਦੇ ਨਈਂ।
ਦੇਵਤੇ ਜੋ ਭੁੱਖ ਨਈਂ ਜਾਣਦੇ
ਮਹਿੰਗਾਈ ਬਾਰੇ ਕੁਝ ਥਹੁ-ਪਤਾ ਨਈਂ ਰੱਖਦੇ
ਨਈਂ ਜਾਣਦੇ ਸਾਡੀਆਂ ਧੀਆਂ ਨੂੰ ਪੜ੍ਹਾਉਣ ਦਾ ਮਤਲਬ ਵੀ।

ਧਰਮਦ੍ਰੋਹੀ ਜਾਂ ਨਾਸਕਿਤ ਆਖ
ਮੈਨੂੰ ਦੋਸ਼ ਨਾ ਦੇਵੋ।
ਮੈਂ ਹਰ ਨੇਤਾ ਨੂੰ ਦੇਵਤਿਆਂ ਬਹਾਨੇ
ਲੜਦਿਆਂ ਦੇਖਦੀ ਹਾਂ-
ਲੋਕਾਂ ਨੂੰ ਵਿਸਾਰ ਪੁਜਾਰੀਆਂ ਨਾਲ਼ ਗੱਲ ਕਰਦਿਆਂ ਦੇਖਦੀ ਆਂ।
ਉਹ ਮੰਦਰਾਂ ਵਿੱਚ ਜਾਂਦੇ ਨੇ
ਝੁੱਗੀਆਂ ਨੂੰ ਸੀਸ ਨਈਂ ਨਿਵਾਉਂਦੇ।

ਉਹ ਦੇਵਤਿਆਂ ਦੇ ਨਾਮ 'ਤੇ ਲੜਦੇ ਨੇ-
ਉਨ੍ਹਾਂ ਦੇ ਦੇਵਤਾ ਬਨਾਮ ਸਾਡੇ ਦੇਵਤਾ!
ਕੱਲ੍ਹ ਨੂੰ ਵੀ ਦੇਵਤਾ ਹੀ ਜਿੱਤਣਗੇ।
ਹਾਏ ਮਹਿੰਗਾਈ, ਭੁੱਖਮਰੀ, ਗ਼ਰੀਬੀ!
ਹਾਏ, ਹਾਈ ਲੋਕਤੰਤਰ!


ਪੰਜਾਬੀ ਤਰਜਮਾ: ਕਮਲਜੀਤ ਕੌਰ

Poem and Text : Moumita Alam

مومتا عالم، مغربی بنگال کی شاعرہ ہیں۔ ان کی شاعری کے دو مجموعے شائع ہو چکے ہیں - ’دی میوزنگس آف دی ڈارک‘ اور ’پوئمز ایٹ ڈے بریک‘۔ ان کی نظموں کا تمل اور تیلگو میں بھی ترجمہ کیا جا چکا ہے۔

کے ذریعہ دیگر اسٹوریز Moumita Alam
Illustration : Antara Raman

انترا رمن سماجی عمل اور اساطیری خیال آرائی میں دلچسپی رکھنے والی ایک خاکہ نگار اور ویب سائٹ ڈیزائنر ہیں۔ انہوں نے سرشٹی انسٹی ٹیوٹ آف آرٹ، ڈیزائن اینڈ ٹکنالوجی، بنگلورو سے گریجویشن کیا ہے اور ان کا ماننا ہے کہ کہانی اور خاکہ نگاری ایک دوسرے سے مربوط ہیں۔

کے ذریعہ دیگر اسٹوریز Antara Raman
Editor : Pratishtha Pandya

پرتشٹھا پانڈیہ، پاری میں بطور سینئر ایڈیٹر کام کرتی ہیں، اور پاری کے تخلیقی تحریر والے شعبہ کی سربراہ ہیں۔ وہ پاری بھاشا ٹیم کی رکن ہیں اور گجراتی میں اسٹوریز کا ترجمہ اور ایڈیٹنگ کرتی ہیں۔ پرتشٹھا گجراتی اور انگریزی زبان کی شاعرہ بھی ہیں۔

کے ذریعہ دیگر اسٹوریز Pratishtha Pandya
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur