ਤਾਲਿਬ ਕਸਾਨਾ ਕਹਿੰਦੇ ਹਨ, "ਸਾਡੇ ਸਮੇਂ ਦੇ ਲੋਕਾਂ ਲਈ ਭੇਡ ਬੱਕਰੀ ਚਰਾਨਾ (ਪਸ਼ੂ ਪਾਲਣ) ਔਖਾ ਕੰਮ ਹੈ। ਉਹ ਭੋਰਥੈਨ ਪਿੰਡ ਦੇ ਬਕਰਵਾਲ ਪਿੰਡ ਪਹਲੀ ਦੇ ਰਹਿਣ ਵਾਲ਼ੇ ਹਨ। ਉਹ ਡਿਸਟੈਂਸ ਐਜੂਕੇਸ਼ਨ ਰਾਹੀਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੇ ਹਨ।

ਬਕਰਵਾਲ ਲੋਕ, ਖ਼ਾਨਾਬਦੋਸ਼ ਆਜੜੀ ਭਾਈਚਾਰਾ, ਵੱਡੇ-ਵੱਡੇ ਸਮੂਹਾਂ ਵਿੱਚ ਆਪਣੇ ਪਸ਼ੂਆਂ ਲਈ ਚਾਰੇ ਦੀ ਭਾਲ਼ ਲਈ ਇੱਕ ਵਾਰ ਫਿਰ ਹਿਮਾਲਿਆ ਦੇ ਆਲ਼ੇ-ਦੁਆਲ਼ੇ ਪੈਂਦੇ ਇਲਾਕੇ ਵੱਲ ਨੂੰ ਨਿਕਲ਼ ਪਏ। "ਇੱਕ ਵਾਰ ਜਦੋਂ ਸਾਨੂੰ ਪਿੰਡਾਂ ਵਿੱਚ ਰਹਿਣ ਤੇ ਭੇਡ-ਬੱਕਰੀਆਂ ਚਰਾਉਣ ਦੀ ਬਜਾਏ ਪੜ੍ਹਨ-ਲਿਖਣ ਦੀ ਆਦਤ ਲੱਗ ਜਾਂਦੀ ਹੈ ਤਾਂ ਉਹਦੇ ਬਾਅਦ ਸਾਨੂੰ ਕਈ ਹੋਰ ਨਵੀਂਆਂ ਆਦਤਾਂ ਪੈ ਜਾਂਦੀਆਂ ਹਨ...ਅਸੀਂ ਆਪਣੇ ਲਈ ਇੱਕ ਬੰਦ ਗ਼ੁਸਲਖਾਨਾ ਚਾਹੁੰਣ ਲੱਗਦੇ ਹਾਂ ਜਾਂ ਇੱਕੋ ਥਾਵੇਂ ਬੈਠ ਕੇ ਪੜ੍ਹਨ ਚਾਹੁੰਦੇ ਹਾਂ।"

ਤਾਲਿਬ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਬਕਰਵਾਲ ਬਸਤੀ ਵਿੱਚ ਰਹਿੰਦੇ ਹਨ। ਇਹ ਇੱਕ ਅਸਥਾਈ ਬਸਤੀ ਹੈ, ਜਿੱਥੇ ਰਹਿਣ ਵਾਲ਼ਿਆਂ ਵਿੱਚੋਂ ਕਿਸੇ ਦਾ ਵੀ ਜ਼ਮੀਨ ਉੱਤੇ ਕੋਈ ਦਾਅਵਾ ਨਹੀਂ ਹੈ।

ਪਿਛਲੇ ਇੱਕ ਦਹਾਕੇ ਦੌਰਾਨ, ਇਸ ਅਰਧ-ਖ਼ਾਨਾਬਦੋਸ਼ ਭਾਈਚਾਰੇ ਦੇ ਬਹੁਤ ਸਾਰੇ ਨੌਜਵਾਨ ਆਪਣੇ ਰਵਾਇਤੀ ਪੇਂਡੂ ਜੀਵਨ ਤੋਂ ਦੂਰ ਚਲੇ ਗਏ ਹਨ ਅਤੇ ਉੱਚ ਸਿੱਖਿਆ ਦੀ ਚੋਣ ਕਰ ਰਹੇ ਹਨ। ਜਿਨ੍ਹਾਂ ਕੋਲ਼ ਪੈਸਾ ਹੈ ਉਹ ਮੈਡੀਕਲ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ। ਬਾਕੀ ਵੀ ਰਾਜਨੀਤਿਕ ਅਤੇ ਸਿਵਲ ਸੇਵਾਵਾਂ ਦੀਆਂ ਨੌਕਰੀਆਂ ਵਿੱਚ ਕੈਰੀਅਰ ਦੀ ਤਲਾਸ਼ ਕਰ ਰਹੇ ਹਨ।

ਜਦੋਂ ਬਕਰਵਾਲ ਪਰਿਵਾਰਾਂ ਵਿੱਚ ਦੋ ਪੁੱਤਰ ਹੁੰਦੇ ਹਨ, ਤਾਂ ਆਮ ਤੌਰ 'ਤੇ ਇਹੀ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਭੇਡਾਂ ਦੀ ਦੇਖਭਾਲ਼ ਕਰੇਗਾ ਜਦੋਂ ਕਿ ਦੂਜਾ ਨੌਕਰੀ ਦੀ ਤਲਾਸ਼ ਵਿੱਚ ਬਾਹਰ ਜਾਵੇਗਾ। ਤਾਲਿਬ ਕਸਾਨਾ ਆਪਣੀ ਪੜ੍ਹਾਈ ਜਾਰੀ ਰੱਖਣ ਬਾਰੇ ਸੋਚ ਰਹੇ ਹਨ, ਪਰ ਉਨ੍ਹਾਂ ਦੇ ਛੋਟੇ ਭਰਾ ਨੂੰ ਭੇਡਾਂ ਚਰਾਉਣ ਦਾ ਕੰਮ ਪਸੰਦ ਨਹੀਂ ਹੈ। ਉਹ ਵੀ ਬਾਹਰ ਕੰਮ ਲੱਭਣਾ ਚਾਹੁੰਦਾ ਹੈ। ਪਰ ਤੌਖ਼ਲਿਆਂ ਨਾਲ਼ ਘਿਰਿਆ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਕਹਿੰਦਾ ਹੈ, "ਸਾਡੇ ਜਿਹੇ ਲੋਕਾਂ ਲਈ ਨੌਕਰੀਆਂ ਹੀ ਕਿੱਥੇ ਨੇ।''

Left: (From left to right) Altaf Hussain, Munabbar Ali, Haneef Soud and Mohammad Talib live in a temporary Bakarwal settlement in Baira Kupai village.
PHOTO • Ritayan Mukherjee
Right: A mud house located in a Bakarwal hamlet in Kathua district
PHOTO • Ritayan Mukherjee

ਖੱਬੇ ਪਾਸੇ: (ਖੱਬਿਓਂ ਸੱਜੇ) ਅਲਤਾਫ਼ ਹੁਸੈਨ, ਮੁਨੱਬਰ ਅਲੀ, ਹਨੀਫ਼ ਸੌਦ ਅਤੇ ਮੁਹੰਮਦ ਤਾਲਿਬ ਬੈਰਾ ਕੁਪਾਈ ਪਿੰਡ ਵਿੱਚ ਇੱਕ ਅਸਥਾਈ ਬਕਰਵਾਲ ਬਸਤੀ ਵਿੱਚ ਰਹਿੰਦੇ ਹਨ । ਸੱਜੇ ਪਾਸੇ: ਕਠੂਆ ਜ਼ਿਲ੍ਹੇ ਦੇ ਬਕਰਵਾਲ ਬਸਤੀ ਵਿੱਚ ਮਿੱਟੀ ਨਾਲ਼ ਬਣਿਆ ਇੱਕ ਘਰ

Left: Nageena, who belongs to the Bakarwal community, is cooking in her house.
PHOTO • Ritayan Mukherjee
Right: 'Day after day it's becoming tough for the communities to survive based on traditional livelihoods,' says Shareef Kasana, a herder
PHOTO • Ritayan Mukherjee

ਖੱਬੇ ਪਾਸੇ: ਬਕਰਵਾਲ ਭਾਈਚਾਰੇ ਨਾਲ਼ ਸਬੰਧ ਰੱਖਣ ਵਾਲ਼ੀ ਨਜੀਨਾ ਆਪਣੇ ਘਰ ਵਿੱਚ ਖਾਣਾ ਬਣਾ ਰਹੀ ਹੈ। ਸੱਜੇ ਪਾਸੇ: ਆਜੜੀ ਸ਼ਰੀਫ ਕਸਾਨਾ ਕਹਿੰਦੇ ਹਨ, 'ਸਮੁਦਾਇਆਂ ਨੂੰ ਦਿਨ-ਬ-ਦਿਨ ਰਵਾਇਤੀ ਵਸੀਲਿਆਂ ਰਾਹੀਂ ਰੋਜ਼ੀ-ਰੋਟੀ ਕਮਾਉਣਾ ਤੇ ਜਿਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ'

ਅੱਧਖੜ੍ਹ ਉਮਰ ਦੇ ਮੁਨੱਬਰ ਅਲੀ ਵੀ ਤਾਲਿਬ ਦੀਆਂ ਭਾਵਨਾਵਾਂ ਨਾਲ਼ ਸਹਿਮਤ ਹਨ। ਉਹ ਵੀ ਬਕਰਵਾਲ ਭਾਈਚਾਰੇ ਤੋਂ ਆਉਂਦੇ ਹਨ ਤੇ ਕਠੂਆ ਜ਼ਿਲ੍ਹੇ ਦੇ ਬੈਰਾ ਕੁਪਾਈ ਪਿੰਡ ਵਿੱਚ ਰਹਿੰਦੇ ਹਨ। ਉਹ ਕਹਿੰਦੇ ਹਨ,''ਮੇਰੀ ਧਈ ਨੇ ਬਾਰ੍ਹਵੀਂ ਪਾਸ ਕੀਤੀ ਹੈ। ਹੁਣ ਉਹ ਘਰੇ ਵਿਹਲੀ ਹੀ ਬੈਠੀ ਹੋਈ ਹੈ।''

ਪੇਸ਼ੇ ਤੋਂ ਤਰਖਾਣ ਮੁਨੱਬਰ ਅਲੀ ਆਪਣੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। "ਜੇ ਸਾਡੇ ਬੱਚੇ ਗ੍ਰੈਜੂਏਟ ਵੀ ਹੋ ਜਾਂਦੇ ਹਨ, ਤਾਂ ਵੀ ਇਸ ਨਾਲ਼ ਉਨ੍ਹਾਂ ਦੇ ਜੀਵਨ ਵਿੱਚ ਕੋਈ ਫ਼ਰਕ ਨਹੀਂ ਪੈਣ ਵਾਲ਼ਾ। ਉਨ੍ਹਾਂ ਨੂੰ ਕੋਈ ਉੱਚਾ ਅਹੁਦਾ ਨਹੀਂ ਮਿਲ਼ਦਾ।''

ਇਸ ਦੇ ਬਾਵਜੂਦ ਬਕਰਵਾਲ ਪਰਿਵਾਰ ਪੜ੍ਹਾਈ 'ਤੇ ਪੈਸਾ ਖਰਚਣ ਨੂੰ ਤਿਆਰ ਹਨ। ਮੁਹੰਮਦ ਹਨੀਫ ਜਾਟਲਾ ਦਾ ਜਨਮ ਜੰਮੂ ਜ਼ਿਲ੍ਹੇ ਦੇ ਸੰਧੀ ਪਿੰਡ ਵਿੱਚ ਇੱਕ ਬਕਰਵਾਲ ਪਰਿਵਾਰ ਵਿੱਚ ਹੋਇਆ ਸੀ। ਛੇ ਭੈਣ-ਭਰਾਵਾਂ ਵਿੱਚੋਂ ਇੱਕ, ਹਨੀਫ਼ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਕੁਝ ਸਾਲ ਭੇਡਾਂ, ਬੱਕਰੀਆਂ ਅਤੇ ਘੋੜਿਆਂ ਦੇ ਨਾਲ਼ ਰਹਿੰਦਿਆਂ ਬਿਤਾਏ। ਜਦੋਂ ਉਨ੍ਹਾਂ ਦੀ ਮਾਂ ਦੀ ਅਚਾਨਕ ਮੌਤ ਹੋ ਗਈ ਤਦ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਦਾਦਾ ਦੇ ਬਚਤ ਦੇ ਪੈਸਿਆਂ ਨਾਲ਼ ਉਨ੍ਹਾਂ ਨੂੰ ਸਕੂਲ ਦਾਖਲ ਕਰਵਾ ਦਿੱਤਾ।

ਜਦੋਂ ਹਨੀਫ ਕਾਲਜ ਵਿੱਚ ਪੜ੍ਹਦੇ ਸਨ, "ਮੇਰੇ ਪਿਤਾ ਨੇ ਦੋ ਕਨਾਲ (0.25 ਏਕੜ) ਜ਼ਮੀਨ ਬਦਲੇ ਆਪਣੇ ਸਾਰੇ ਡੰਗਰ ਵੇਚ ਦਿੱਤੇ।'' ਉਨ੍ਹਾਂ ਕਿਹਾ ਕਿ ਪਿਤਾ ਨੇ ਜ਼ਮੀਨ ਵੀ ਇਸ ਕਰਕੇ ਖ਼ਰੀਦੀ ਤਾਂ ਕਿ ਉਨ੍ਹਾਂ ਦਾ ਪਰਿਵਾਰ ਸਥਿਰ ਜੀਵਨ ਜਿਓਂ ਸਕੇ ਅਤੇ ਉਨ੍ਹਾਂ ਦੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਹਾਸਲ ਕਰ ਸਕਣ। ਹਨੀਫ਼ ਇੱਕ ਸਥਾਨਕ ਨਿਊਜ਼ ਏਜੰਸੀ ਵਿੱਚ ਰਿਪੋਰਟਰ ਵਜੋਂ ਕੰਮ ਕਰ ਰਹੇ ਹਨ।

Left: Haneef Jatla sitting with his niece, Sania. He works as a reporter for a local news agency.
PHOTO • Ritayan Mukherjee
Right: Fayaz is a college student in Jammu city. Many young Bakarwals go to college and look for government jobs
PHOTO • Ritayan Mukherjee

ਖੱਬੇ ਪਾਸੇ: ਹਨੀਫ ਜਤਲਾ ਆਪਣੀ ਭਤੀਜੀ ਸਾਨੀਆ ਨਾਲ਼ ਬੈਠੇ ਹੋਏ ਹਨ। ਉਹ ਇੱਕ ਸਥਾਨਕ ਨਿਊਜ਼ ਏਜੰਸੀ ਵਿੱਚ ਬਤੌਰ ਰਿਪੋਰਟਰ ਕੰਮ ਕਰਦੇ ਹਨ। ਸੱਜੇ ਪਾਸੇ: ਫ਼ਯਾਜ਼, ਜੰਮੂ ਸ਼ਹਿਰ ਦੇ ਇੱਕ ਕਾਲਜ ਦੇ ਵਿਦਿਆਰਥੀ ਹਨ। ਬਕਰਵਾਲ ਭਾਈਚਾਰੇ ਦੇ ਬਹੁਤ ਸਾਰੇ ਨੌਜਵਾਨ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਸਰਕਾਰੀ ਨੌਕਰੀਆਂ ਦੀ ਭਾਲ਼ ਕਰ ਰਹੇ ਹਨ

Left: For many Bakarwal families that have houses built on disputed land, having a pukka house seems like a dream.
PHOTO • Ritayan Mukherjee
Right: Many parts of grazing and agricultural land are now being fenced and diverted under CAMPA (Compensatory Afforestation Fund Management and Planning Authority) projects leading to large scale evictions
PHOTO • Ritayan Mukherjee

ਖੱਬੇ ਪਾਸੇ: ਬਹੁਤ ਸਾਰੇ ਬਕਰਵਾਲ ਪਰਿਵਾਰਾਂ ਲਈ, ਜੋ ਵਿਵਾਦਤ ਜ਼ਮੀਨ 'ਤੇ ਬਣੇ ਮਕਾਨਾਂ ਵਿੱਚ ਰਹਿੰਦੇ ਹਨ, ਇੱਕ ਪੱਕੇ ਘਰ ਦਾ ਮਾਲਕ ਹੋਣਾ ਕਿਸੇ ਸੁਪਨੇ ਤੋਂ ਘੱਟ ਨਹੀਂ। ਸੱਜੇ ਪਾਸੇ: ਕੈਂਪਾ/CAMPA (ਕੰਪਨਸੇਟਰੀ ਐਫੋਰੈਸੇਸ਼ਨ ਫੰਡ ਮੈਨੇਜਮੈਂਟ ਐਂਡ ਪਲਾਨਿੰਗ ਅਥਾਰਟੀ) ਸਕੀਮਾਂ ਦੇ ਤਹਿਤ ਚਰਾਂਦਾਂ ਅਤੇ ਖੇਤੀਬਾੜੀ ਜ਼ਮੀਨ ਦੇ ਬਹੁਤ ਸਾਰੇ ਹਿੱਸਿਆਂ ਦੀ ਹੁਣ ਵਾੜੇਬੰਦੀ ਕੀਤੀ ਜਾ ਰਹੀ ਹੈ ਅਤੇ ਜਿਸ ਕਾਰਨ ਇੱਥੇ ਵੱਡੇ ਪੱਧਰ 'ਤੇ ਬਕਰਵਾਲਾਂ ਨੂੰ ਉਜਾੜਿਆ ਜਾ ਰਿਹਾ ਹੈ

ਰਾਜ ਵਿੱਚ ਬਕਰਵਾਲ ਭਾਈਚਾਰੇ ਦੇ ਲੋਕਾਂ ਨੂੰ ਅਨੁਸੂਚਿਤ ਕਬੀਲਿਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ 2013 ਦੀ ਇੱਕ ਰਿਪੋਰਟ ਮੁਤਾਬਕ ਉਨ੍ਹਾਂ ਦੀ ਕੁੱਲ ਆਬਾਦੀ 1,13,198 ਹੈ। ਇਸ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਕੋਲ਼ ਜ਼ਮੀਨ ਨਹੀਂ ਹੈ ਅਤੇ ਕਿਉਂਕਿ ਵੈਸੇ ਵੀ ਆਮ ਇਸਤੇਮਾਲ ਵਾਲ਼ੀਆਂ ਜ਼ਮੀਨਾਂ ਹੌਲ਼ੀ-ਹੌਲ਼ੀ ਸੁੰਗੜਦੀਆਂ ਜਾ ਰਹੀਆਂ ਹਨ, ਇਸਲਈ ਚਰਾਂਦਾਂ 'ਤੇ ਉਨ੍ਹਾਂ ਦਾ ਅਧਿਕਾਰ ਤੇ ਖ਼ੁਦ ਦੀ ਸਥਾਈ ਰਿਹਾਇਸ਼ ਹੋਣ ਦੇ ਸੁਪਨੇ ਵੀ ਧੁੰਦਲੇ ਪੈਂਦੇ ਜਾ ਰਹੇ ਹਨ।

ਜੰਮੂ ਜ਼ਿਲ੍ਹੇ ਦੇ ਬਜਾਲਤਾ ਕਸਬੇ ਨੇੜੇ ਬਸਤੀਆਂ ਵਿੱਚ ਰਹਿਣ ਵਾਲ਼ੇ ਪਰਵੇਜ਼ ਚੌਧਰੀ ਨੇ ਕਿਹਾ ਕਿ ਦਹਾਕਿਆਂ ਤੋਂ ਇੱਕੋ ਥਾਂ 'ਤੇ ਰਹਿਣ ਦੇ ਬਾਵਜੂਦ, ਉਨ੍ਹਾਂ ਦੇ ਭਾਈਚਾਰੇ ਦੇ ਮੈਂਬਰਾਂ ਦੇ ਕੋਲ਼ ਉਨ੍ਹਾਂ ਜ਼ਮੀਨਾਂ ਨਾਲ਼ ਜੁੜਿਆ ਕੋਈ ਦਸਤਾਵੇਜ਼ ਜਾਂ ਅਧਿਕਾਰ ਨਹੀਂ ਹੈ। ਚਾਰੇ ਅਤੇ ਖੇਤੀਬਾੜੀ ਜ਼ਮੀਨ ਦੇ ਬਹੁਤ ਸਾਰੇ ਹਿੱਸਿਆਂ 'ਤੇ ਹੁਣ ਕੈਂਪਾ (ਕੰਪਨਸੇਟਰੀ ਐਫੋਰੈਸੇਸ਼ਨ ਫੰਡ ਮੈਨੇਜਮੈਂਟ ਐਂਡ ਪਲਾਨਿੰਗ ਅਥਾਰਟੀ) ਦੇ ਤਹਿਤ ਵਾੜਬੰਦੀ ਕੀਤੀ ਜਾ ਰਹੀ ਹੈ ਅਤੇ ਹੋਰ ਪ੍ਰੋਜੈਕਟਾਂ ਲਈ ਵਰਤਿਆ ਜਾ ਰਿਹਾ ਹੈ, ਜਿਸ ਨਾਲ਼ ਵੱਡੇ ਪੱਧਰ 'ਤੇ ਬੇਦਖਲੀਆਂ ਹੋ ਰਹੀਆਂ ਹਨ।

''ਜ਼ਿਆਦਾਤਰ ਬਕਰਵਾਲ ਜਾਂ ਤਾਂ ਸਰਕਾਰੀ ਜ਼ਮੀਨਾਂ 'ਤੇ ਰਹਿੰਦੇ ਹਨ ਜਾਂ ਜੰਗਲੀ ਜ਼ਮੀਨ 'ਤੇ। ਜੇ ਇਹ ਜ਼ਮੀਨਾਂ ਸਾਡੇ ਕੋਲ਼ੋਂ ਲੈ ਲਈਆਂ ਗਈਆਂ ਤਾਂ ਅਸੀਂ ਕਿੱਧਰ ਨੂੰ ਜਾਵਾਂਗੇ?'' ਵਿਜੈਪੁਰ ਨੇੜਲੀ ਬਕਰਵਾਲ ਕਲੋਨੀ ਦੇ ਵਾਸੀ 30 ਸਾਲਾ ਮੁਹੰਮਦ ਯੂਸੁਫ਼ ਅਤੇ ਫ਼ਿਰਦੌਸ ਅਹਿਮਦ ਕਹਿੰਦੇ ਹਨ।

ਉਨ੍ਹਾਂ ਦੀਆਂ ਬਸਤੀਆਂ ਵਿੱਚ ਸਧਾਰਣ ਨਾਗਰਿਕ ਨੂੰ ਲੋੜੀਂਦੀਆਂ ਸੁਵਿਧਾਵਾਂ ਵੀ ਨਹੀਂ ਹਨ। ਬੈਰਾ ਕੁਪਾਈ, ਜਿੱਥੇ ਤਾਲਿਬ ਰਹਿੰਦੇ ਹਨ, ਦੀ ਵੀ ਇਹੋ ਹਾਲਤ ਹੈ। ਇੱਥੇ ਰਹਿਣ ਵਾਲ਼ੇ ਪਰਿਵਾਰਾਂ ਨੂੰ ਇੰਨੀ ਵੀ ਇਜਾਜ਼ਤ ਨਹੀਂ ਕਿ ਉਹ ਆਪਣੇ ਅਸਥਾਈ ਘਰਾਂ ਨੂੰ ਥੋੜ੍ਹਾ ਮਜ਼ਬੂਤ ਕਰੀਕੇ ਨਾਲ਼ ਹੀ ਬਣਵਾ ਸਕਣ, ਕਿਉਂਕਿ ਜੰਗਲਾਤ ਵਿਭਾਗ ਵੱਲੋਂ ਉਨ੍ਹਾਂ ਕੋਲ਼ੋਂ ਇਹ ਥਾਂ ਕਦੇ ਵੀ ਖਾਲੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਬਸਤੀਆਂ ਤੇ ਨੇੜਲੇ ਇਲਾਕਿਆਂ ਵਿੱਚ ਸੜਕਾਂ ਦਾ ਨਾ ਹੋਣਾ ਇੱਕ ਅੱਡ ਚਿੰਤਾ ਦਾ ਵਿਸ਼ਾ ਹੈ। ''ਜੇ ਕਿਸੇ ਦੀ ਤਬੀਅਤ ਵਿਗੜ ਜਾਵੇ ਤਾਂ ਉਹਨੂੰ ਹਸਤਪਤਾਲ ਲਿਜਾਣਾ ਵੀ ਖ਼ਾਸੀਆਂ ਮੁਸ਼ਕਲਾਂ ਭਰਿਆ ਕੰਮ ਰਹਿੰਦਾ ਹੈ।''

Left : Women from the community carry water for three to four kilometres as most hamlets don't have drinking water.
PHOTO • Ritayan Mukherjee
Right: Noor Mohammed is in his mid-forties and recovering from sepsis. He was admitted in a private hospital in Pathankot for knee surgery. Their family says that they have spent all their savings on the hospital bills, and are in debt
PHOTO • Ritayan Mukherjee

ਖੱਬੇ ਪਾਸੇ: ਬਸਤੀਆਂ ਵਿੱਚ ਪੀਣ ਵਾਲ਼ਾ ਪਾਣੀ ਉਪਲਬਧ ਨਾ ਹੋਣ ਕਾਰਨ ਭਾਈਚਾਰੇ ਦੀਆਂ ਔਰਤਾਂ ਨੂੰ ਤਿੰਨ-ਚਾਰ ਕਿਲੋਮੀਟਰ ਦੂਰੋਂ ਪਾਣੀ ਲਿਆਉਣਾ ਪੈਂਦਾ ਹੈ। ਸੱਜੇ ਪਾਸੇ: ਕਰੀਬ 40 ਸਾਲਾ ਨੂਰ ਮੁਹੰਮਦ ਸੇਪੀਸਸ ਤੋਂ ਉਭਰ ਰਹੇ ਹਨ। ਉਨ੍ਹਾਂ ਦੇ ਗੋਡੇ ਦੇ ਓਪਰੇਸ਼ਨ ਵਾਸਤੇ ਉਨ੍ਹਾਂ ਨੂੰ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਭਰਤੀ ਕੀਤਾ ਗਿਆ ਸੀ। ਉਨ੍ਹਾਂ ਦਾ ਪਰਿਵਾਰ ਦੱਸਦਾ ਹੈ ਕਿ ਹਸਪਤਾਲ ਦਾ ਭੁਗਤਾਨ ਕਰਨ ਵਿੱਚ ਹੀ ਪਰਿਵਾਰ ਦੇ ਪੂਰੇ ਪੈਸੇ ਖ਼ਰਚ ਹੋ ਗਏ ਤੇ ਉਹ ਕਰਜ਼ੇ ਹੇਠ ਡੁੱਬ ਗਏ

Left: Mohammad Talib and Haneef Soud talking about the challenges they face during migration.
PHOTO • Ritayan Mukherjee
Right: Mohammad Akram is a lawyer who works for the Bakarwal community
PHOTO • Ritayan Mukherjee

ਖੱਬੇ ਪਾਸੇ: ਮੁਹੰਮਦ ਤਾਲਿਬ ਅਤੇ ਹਨੀਫ਼ ਸਾਊਦ ਉਨ੍ਹਾਂ ਮੁਸ਼ਕਲਾਂ ਬਾਰੇ ਦੱਸਦੇ ਹਨ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਉਜਾੜੇ ਦੌਰਾਨ ਕਰਨਾ ਪਿਆ। ਸੱਜੇ ਪਾਸੇ: ਮੁਹੰਮਦ ਅਕਰਮ ਇੱਕ ਵਕੀਲ ਹਨ, ਜੋ ਬਕਰਵਾਲ ਭਾਈਚਾਰੇ ਵਾਸਤੇ ਕੰਮ ਕਰਦੇ ਹਨ

ਪਾਰੀ ਨਾਲ਼ ਗੱਲਬਾਤ ਦੌਰਾਨ, ਅਸੀਂ ਸਿਰਾਂ 'ਤੇ ਪਾਣੀ ਦੇ ਘੜੇ ਚੁੱਕੀ ਔਰਤਾਂ ਨੂੰ ਪਹਾੜ ਤੋਂ ਚੜ੍ਹਦੇ-ਉਤਰਦੇ ਦੇਖਦੇ ਹਾਂ। ਦੋ ਘੰਟਿਆਂ ਬਾਅਦ ਜਦੋਂ ਅਸੀਂ ਉਸ ਥਾਂ ਤੋਂ ਤੁਰਨ ਲੱਗਦੇ ਹਾਂ ਤਦ ਤੱਕ ਇਨ੍ਹਾਂ ਵਿੱਚੋਂ ਸਾਰੀਆਂ ਹੀ ਔਰਤਾਂ ਪਾਣੀ ਦੀ ਢੁਆਈ ਵਾਸਤੇ ਕਈ-ਕਈ ਚੱਕਰ ਮਾਰ ਚੁੱਕੀਆਂ ਹਨ।

ਨਾਹਿਲਾ, ਜੰਮੂ ਦੀ ਨੌਜਵਾਨ ਵਿਦਿਆਰਥੀ ਕਾਰਕੁੰਨ ਹਨ, ਜੋ ਬਕਰਵਾਲ ਭਾਈਚਾਰੇ ਕਨੂੰਨੀ, ਭੂਮੀ ਸਬੰਧੀ ਤੇ ਸੱਭਿਆਚਾਰਕ ਅਧਿਕਾਰਾਂ ਵਾਸਤੇ ਅਵਾਜ਼ ਚੁੱਕਦੀ ਰਹੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬਕਰਵਾਲ ਨੌਜਵਾਨ ਆਪਣੀਆਂ ਜ਼ਿੰਦਗੀਆਂ ਬਦਲਣ ਵਿੱਚ ਸਮਰਥ ਹਨ। ''ਅਸੀਂ ਸਿੱਖਿਆ ਪ੍ਰਾਪਤ ਕਰਨ, ਜ਼ਮੀਨ 'ਤੇ ਆਪਣਾ ਹੱਕ ਅਤੇ ਬਿਹਤਰ ਸੁਵਿਧਾਵਾਂ ਲਈ ਸਰਕਾਰ ਨਾਲ਼ ਆਪਣੀ ਲੜਾਈ ਜਾਰੀ ਰੱਖਾਂਗੇ,'' ਉਹ ਕਹਿੰਦੀ ਹਨ।

ਹੋਰ ਮੰਗਾਂ ਤੋਂ ਇਲਾਵਾ, ਬਕਰਵਾਲ ਨੌਜਵਾਨ ਖ਼ਾਨਾਬਦੋਸ਼ਾਂ ਦੀਆਂ ਲੋੜਾਂ 'ਤੇ ਇੱਕ ਸਰਵੇਖਣ ਚਾਹੁੰਦੇ ਹਨ ਕਿ ਉਨ੍ਹਾਂ ਵਾਸਤੇ ਬਿਹਤਰ ਰਹਾਇਸ਼ੀ ਬੰਦੋਬਸਤ ਚਾਹੁੰਦੇ ਹਨ। ਉਹ ਸਰਕਾਰੀ ਸੰਸਥਾਵਾਂ ਅਤੇ ਅਯੋਗਾਂ ਵਿੱਚ ਵੀ ਕਬੀਲਿਆਂ ਦੀ ਨੁਮਾਇੰਦਗੀ ਚਾਹੁੰਦੇ ਹਨ।

ਰਾਜ ਸਰਕਾਰ ਪਹਾੜੀ ਭਾਈਚਾਰਿਆਂ ਦੇ ਲੋਕਾਂ ਨੂੰ ਪਿਛੜੇ ਕਬੀਲਿਆਂ ਦਾ ਦਰਜਾ ਦੇਣ ਵਿੱਚ ਰੁਚੀ ਦਿਖਾ ਰਹੀ ਹੈ। ਪਰ ਇਸ ਫ਼ੈਸਲੇ ਨਾਲ਼ ਬਕਰਵਾਲਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਹੋ ਰਿਹਾ ਹੈ ਕਿ ਪਿਛੜੇ ਕਬੀਲਿਆਂ ਦੇ ਦਰਜੇ ਨੂੰ ਲੈ ਕੇ ਭਾਈਚਾਰਿਆਂ ਵਿਚਕਾਰ ਅੰਦਰੂਨੀ ਟਕਰਾਅ ਵੱਧ ਜਾਵੇਗਾ।

ਪੀੜ੍ਹੀ-ਦਰ-ਪੀੜ੍ਹੀ ਚੱਲੇ ਆਉਂਦੇ ਪੇਸ਼ਿਆਂ ਨੂੰ ਅੱਗੇ ਵਧਾਉਣ ਜਾਂ ਨੌਕਰੀਆਂ ਦਾ ਰੁਖ ਫੜ੍ਹਨ, ਇਸੇ ਦੁਚਿੱਤੀ ਵਿੱਚ ਪਹਲੀ ਬਕਰਵਾਲ ਅਬਦੁਲ ਰਾਸ਼ੀਦ ਕਹਿੰਦੇ ਹਨ,'' ਹਮ ਨਾ ਯਹਾਂ ਕੇ, ਨਾ ਵਹਾਂ ਕੇ। ''

ਤਰਜਮਾ: ਕਮਲਜੀਤ ਕੌਰ

Ritayan Mukherjee

رِتائن مکھرجی کولکاتا میں مقیم ایک فوٹوگرافر اور پاری کے سینئر فیلو ہیں۔ وہ ایک لمبے پروجیکٹ پر کام کر رہے ہیں جو ہندوستان کے گلہ بانوں اور خانہ بدوش برادریوں کی زندگی کا احاطہ کرنے پر مبنی ہے۔

کے ذریعہ دیگر اسٹوریز Ritayan Mukherjee
Ovee Thorat

اووی تھوراٹ خانہ بدوش زندگی اور سیاسی ماحولیات میں دلچسپی رکھنے والے ایک آزاد محقق ہیں۔

کے ذریعہ دیگر اسٹوریز Ovee Thorat
Editor : PARI Desk

پاری ڈیسک ہمارے ادارتی کام کا بنیادی مرکز ہے۔ یہ ٹیم پورے ملک میں پھیلے نامہ نگاروں، محققین، فوٹوگرافرز، فلم سازوں اور ترجمہ نگاروں کے ساتھ مل کر کام کرتی ہے۔ ڈیسک پر موجود ہماری یہ ٹیم پاری کے ذریعہ شائع کردہ متن، ویڈیو، آڈیو اور تحقیقی رپورٹوں کی اشاعت میں مدد کرتی ہے اور ان کا بندوبست کرتی ہے۔

کے ذریعہ دیگر اسٹوریز PARI Desk
Editor : Punam Thakur

پونم ٹھاکر، دہلی کی ایک آزاد صحافی ہیں جنہیں رپورٹنگ اور ایڈٹنگ کا کافی تجربہ ہے۔

کے ذریعہ دیگر اسٹوریز Punam Thakur
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur