“ਪਾਣੀ ਲੈ ਲੋ! ਪਾਣੀ!”

ਇਹ ਸਨ ਕੇ ਇਕਡੁਮ ਆਪਣੇ ਭਾਂਡੇ ਲੈ ਕੇ ਬਾਹਰ ਵੱਲ ਨਾ ਦੌੜਿਓ। ਇਹ ਪਾਣੀ ਵਾਲਾ ਟੈਂਕਰ ਥੋੜਾ ਜਿਹਾ ਛੋਟਾ ਹੈ। ਪਲਾਸਟਿਕ ਦੀ ਬੋਤਲ, ਪੁਰਾਣੀ ਰਬੜ ਦੀ ਚੱਪਲ, ਇੱਕ ਛੋਟੀ ਜਿਹੀ ਪਲਾਸਟਿਕ ਦੀ ਪਾਈਪ ਅਤੇ ਲੱਕੜ ਦੇ ਛੋਟੇ ਜਿਹੇ ਡੱਕਿਆਂ ਨਾਲ ਬਣੇ ਇਸ ‘ਟੈਂਕਰ’ ਵਿੱਚ ਇੱਕ ਗਲਾਸ ਪਾਣੀ ਦਾ ਆ ਜਾਂਦਾ ਹੈ।

ਬਲਵੀਰ ਸਿੰਘ, ਭਵਾਨੀ ਸਿੰਘ, ਕੈਲਾਸ਼ ਕੰਵਰ ਅਤੇ ਮੋਤੀ ਸਿੰਘ- ਸਭ ਸਾਂਵਤਾ ਪਿੰਡ ਦੇ 5 ਤੋਂ 13 ਸਾਲ ਦੀ ਉਮਰ ਦੇ ਬੱਚੇ ਹਨ- ਜਿਨ੍ਹਾਂ ਨੇ ਇਹ ਖਿਡੌਣਾ ਰਾਜਸਥਾਨ ਦੇ ਪੂਰਬੀ ਹਿੱਸੇ ਵਿੱਚ ਵੱਸੇ ਉਹਨਾਂ ਦੇ ਪਿੰਡ ਆਉਣ ਵਾਲੇ ਉਸ ਪਾਣੀ ਦੇ ਟੈਂਕਰ ਨੂੰ ਦੇਖ ਕੇ ਬਣਾਇਆ ਜਿਸ ਨੂੰ ਦੇਖ ਕੇ ਉਹਨਾਂ ਦੇ ਮਾਪਿਆਂ ਦੇ ਅਤੇ ਪਿੰਡ ਦੇ ਹੋਰ ਲੋਕਾਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ।

PHOTO • Urja
PHOTO • Urja

ਖੱਬੇ: ਭਵਾਨੀ ਸਿੰਘ (ਬੈਠੇ ਹੋਏ) ਅਤੇ ਬਲਵੀਰ ਸਿੰਘ ਸਾਂਵਤਾ, ਜੈਸਲਮੇਰ ਵਿਖੇ ਆਪਣੇ ਘਰ ਦੇ ਬਾਹਰ ਕੇਰ ਦੇ ਦਰੱਖਤ ਹੇਠਾਂ ਬੈਠੇ ਆਪਣੇ ਖਿਡੌਣੇ ਨਾਲ ਖੇਡਦੇ ਹੋਏ । ਸੱਜੇ: ਭਵਾਨੀ ਖਿਡੌਣੇ ਦੀ ਬਣਤਰ ਤੇ ਕੰਮ ਕਰਦੇ ਹੋਏ

PHOTO • Urja
PHOTO • Urja

ਖੱਬੇ: ਕੈਲਾਸ਼ ਕੰਵਰ ਅਤੇ ਭਵਾਨੀ ਸਿੰਘ ਆਪਣੇ ਘਰਾਂ ਦੇ ਆਲੇ ਦੁਆਲੇ ਖੇਡਦੇ ਰਹਿੰਦੇ ਹਨ । ਸੱਜੇ: ਭਵਾਨੀ ਟੈਂਕਰ ਨੂੰ ਖਿੱਚਦੇ ਹੋਏ

ਇੱਥੇ ਮੀਲਾਂ ਤੱਕ ਸਿਰਫ਼ ਸੁੱਕੀ ਜ਼ਮੀਨ ਹੈ, ਕੋਈ ਪਾਣੀ ਨਹੀਂ ਸਿਰਫ਼ ਇੱਕਾ ਦੁੱਕਾ ਛੱਪੜ ਹਨ ਜੋ ਕਿ ਓਰਾਨਾਂ (ਪਵਿੱਤਰ ਬਾਗ) ਵਿੱਚ ਦੂਰ ਦੂਰ ਬਣੇ ਹੋਏ ਹਨ।

ਬੱਚੇ ਕਈ ਵਾਰ ਪਾਣੀ ਦੇ ਟੈਂਕ ਦੀ ਥਾਂ ਕੈਰੀਅਰ ਨਾਲ ਖੇਡਣ ਲੱਗ ਪੈਂਦੇ ਹਨ ਜੋ ਕਿ ਉਹਨਾਂ ਨੇ ਪਲਾਸਟਿਕ ਦੇ ਡੱਬੇ ਨੂੰ ਅੱਧਾ ਕੱਟ ਕੇ ਬਣਾਇਆ ਹੈ। ਜਦੋਂ ਪੱਤਰਕਾਰ ਨੇ ਇਸ ਪਰਿਕ੍ਰਿਆ ਬਾਰੇ ਪੁੱਛਿਆ ਤਾਂ ਬੱਚਿਆਂ ਨੇ ਦੱਸਿਆ ਕਿ ਅਲੱਗ ਅਲੱਗ ਹਿੱਸਿਆਂ ਲਈ ਸਮਾਨ ਇਕੱਠਾ ਕਰਨ ਤੇ ਕਾਫ਼ੀ ਸਮਾਂ ਲੱਗ ਜਾਂਦਾ ਹੈ ਕਿਉਂਕਿ ਇਹ ਚੀਜਾਂ ਕਬਾੜ ਵਿੱਚੋਂ ਲੱਭਣੀਆਂ ਪੈਂਦੀਆਂ ਹਨ।

ਇੱਕ ਵਾਰੀ ਮਜਬੂਤ ਢਾਂਚਾ ਤਿਆਰ ਹੋ ਜਾਵੇ ਤਾਂ ਉਹ ਇਸ ਖਿਡੌਣੇ ਨੂੰ ਉੱਚੇ ਨੀਵੇਂ ਪਹੀਆਂ ਤੇ ਇੱਕ ਲੋਹੇ ਦੀ ਤਾਰ ਨਾਲ ਮੋੜਦੇ ਹਨ। ਇਸ ਨਾਲ ਉਹ ਆਪਣੇ ਘਰਾਂ ਦੇ ਬਾਹਰ ਕੇਰ ( ਕੱਪਾਰਿਸ ਡੈਸੀਡੁਆ ) ਦਰੱਖਤ ਦੀ ਛਾਵੇਂ ਖੇਡਦੇ ਹਨ ਜਿੱਥੇ ਉਹ ਇੱਕ ਦੂਜੇ ਤੋਂ ਬੱਸ ਇੱਕ ਹਾਕ ਦੀ ਦੂਰੀ ਤੇ ਹੁੰਦੇ ਹਨ।

PHOTO • Urja
PHOTO • Urja

ਖੱਬੇ: ਖੱਬੇ ਤੋਂ ਸੱਜੇ ਹਨ ਕੈਲਾਸ਼ ਕੰਵਰ, ਭਵਾਨੀ ਸਿੰਘ (ਪਿੱਛੇ), ਬਲਵੀਰ ਸਿੰਘ ਅਤੇ ਮੋਤੀ ਸਿੰਘ (ਪੀਲੀ ਸ਼ਰਟ)। ਸੱਜੇ: ਸਾਂਵਤਾ ਵਿੱਚ ਜਿਆਦਾਤਰ ਲੋਕ ਖੇਤੀ ਕਰਦੇ ਹਨ ਅਤੇ ਕੁਝ ਕੁ ਬੱਕਰੀਆਂ ਪਾਲਦੇ ਹਨ

ਤਰਜਮਾ: ਨਵਨੀਤ ਸਿੰਘ ਧਾਲੀਵਾਲ

Urja

اورجا، پیپلز آرکائیو آف رورل انڈیا (پاری) کی سینئر اسسٹنٹ ایڈیٹر - ویڈیوہیں۔ بطور دستاویزی فلم ساز، وہ کاریگری، معاش اور ماحولیات کو کور کرنے میں دلچسپی لیتی ہیں۔ اورجا، پاری کی سوشل میڈیا ٹیم کے ساتھ بھی کام کرتی ہیں۔

کے ذریعہ دیگر اسٹوریز Urja
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

کے ذریعہ دیگر اسٹوریز Navneet Kaur Dhaliwal