ਲੋਕਗੀਤਾਂ ਨੇ ਸਦਾ ਹੀ ਸੱਭਿਆਚਾਰਕ ਗਿਆਨ ਦਾ ਵਾਹਕ ਬਣਨ ਤੇ ਸਮਾਜਿਕ ਮਾਪਦੰਡਾਂ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਹੈ। ਹਾਲਾਂਕਿ, ਅਕਸਰ ਇਨ੍ਹਾਂ ਨੂੰ ਸੱਭਿਆਚਾਰਕ ਬਦਲਾਵਾਂ ਲਈ ਵੀ ਸਹਾਇਕ ਮੰਨਿਆ ਜਾਂਦਾ ਹੈ ਤੇ ਇੰਨਾ ਹੀ ਨਹੀਂ ਇਹ ਜਾਗਰੂਕਤਾ ਵਧਾਉਣ ਦਾ ਵੀ ਕੰਮ ਕਰਦੇ ਰਹੇ ਹਨ। ਇਸ ਸ਼ੈਲੀ ਦੀ ਖ਼ਾਸ ਗੱਲ ਹੈ ਕਿ ਇਹ ਇੱਕ ਮੌਖਿਕ ਵਿਧਾ ਹੈ, ਜੋ ਹਰ ਇੱਕ ਪੇਸ਼ਕਾਰੀ ਦੇ ਨਾਲ਼ ਆਪਣਾ ਰੂਪ ਬਦਲਦੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਲੋਕ ਸੱਭਿਆਚਾਰ ਦੇ ਨਾਲ਼ ਡੂੰਘਾ ਰਿਸ਼ਤਾ ਵੀ ਰੱਖਦੀ ਹੈ।
ਇੱਥੇ ਪੇਸ਼ ਕੀਤਾ ਗਿਆ ਗੀਤ ਲੋਕ ਸੰਗੀਤ ਸ਼ੈਲੀ ਦੇ ਬਦਲਦੇ ਸੁਭਾਅ ਦੀ ਇੱਕ ਉਦਾਹਰਣ ਹੈ। ਇਹ ਗੀਤ ਸਾਨੂੰ ਪੇਂਡੂ ਔਰਤਾਂ ਦੇ ਜੀਵਨ ਦੀਆਂ ਲਿੰਗਕ ਹਕੀਕਤਾਂ ਬਾਰੇ ਦੱਸਦਾ ਹੈ ਅਤੇ ਜਾਗਰੂਕਤਾ ਦਾ ਸੰਦੇਸ਼ ਦਿੰਦਾ ਹੈ। ਇਹ ਗੀਤ ਨਾ ਸਿਰਫ਼ ਇੱਕ ਸਮਾਜਿਕ ਆਲੋਚਨਾ ਹੈ, ਬਲਕਿ ਇੱਕ ਭਾਵਨਾਤਮਕ ਬੇਨਤੀ ਵੀ ਹੈ, ਜਿਸ ਨੂੰ ਕੱਛ ਅਤੇ ਅਹਿਮਦਾਬਾਦ ਦੀਆਂ ਮਹਿਲਾ ਕਲਾਕਾਰਾਂ ਨੇ ਗਾਇਆ ਹੈ।
ਇਸ ਗੀਤ 'ਚ ਇੱਕ ਖ਼ਾਸ ਸਾਜ਼ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਜੋਡੀਆ ਪਾਵਾ ਜਾਂ ਅਲਗੋਜ਼ਾ ਕਿਹਾ ਜਾਂਦਾ ਹੈ। ਇਹ ਲੱਕੜ ਦਾ ਇੱਕ ਯੰਤਰ ਹੈ, ਜਿਸ ਨੂੰ ਦੋਵਾਂ ਪਾਸਿਆਂ ਤੋਂ ਫੂਕ ਕੇ ਵਜਾਇਆ ਜਾ ਸਕਦਾ ਹੈ। ਰਵਾਇਤੀ ਤੌਰ 'ਤੇ, ਪਾਕਿਸਤਾਨ ਦੇ ਸਿੰਧ ਅਤੇ ਭਾਰਤ ਦੇ ਕੱਛ, ਰਾਜਸਥਾਨ ਅਤੇ ਪੰਜਾਬ ਵਰਗੇ ਉੱਤਰ-ਪੱਛਮੀ ਖੇਤਰਾਂ ਦੇ ਕਲਾਕਾਰ ਇਸ ਯੰਤਰ ਦੀ ਵਰਤੋਂ ਕਰਦੇ ਰਹੇ ਹਨ।
કચ્છી
પિતળ તાળા ખોલ્યાસી ભેણ ત્રામેં તાળા ખોલ્યાસી,
બાઈએ જો મન કોય ખોલેં નાંય.(૨)
ગોઠ જા ગોઠ ફિરયાસી, ભેણ ગોઠ જા ગોઠ ફિરયાસી,
બાઈએ જો મોં કોય નેરે નાંય. (૨)
પિતળ તાળા ખોલ્યાસી ભેણ ત્રામે તાળા ખોલ્યાસી,
બાઈએ જો મન કોય ખોલે નાંય. (૨)
ઘરજો કમ કરયાસી,ખેતીજો કમ કરયાસી,
બાઈએ જે કમ કે કોય લેખે નાંય.
ઘરજો કમ કરયાસી, ખેતીજો કમ કરયાસી
બાઈએ જે કમ કે કોય નેરે નાંય
ગોઠ જા ગોઠ ફિરયાસી, ભેણ ગોઠ જા ગોઠ ફિરયાસી,
બાઈએ જો મોં કોય નેરે નાંય.
ચુલુ બારયાસી ભેણ,માની પણ ગડયાસી ભેણ,
બાઈએ કે જસ કોય મિલ્યો નાંય. (૨)
ગોઠ જા ગોઠ ફિરયાસી ભેણ ગોઠ જા ગોઠ ફિરયાસી,
બાઈએ જો મોં કોય નેરે નાંય. (૨)
સરકાર કાયધા ભનાય ભેણ,કેકે ફાયધો થ્યો ભેણ,
બાઈએ કે જાણ કોઈ થિઈ નાંય (૨)
ગોઠ જા ગોઠ ફિરયાસી ભેણ ગોઠ જા ગોઠ ફિરયાસી,
બાઈએ જો મોં કોય નેરે નાંય (૨)
ਪੰਜਾਬੀ
ਤੁਸਾਂ ਪਿੱਤਲ ਦੇ, ਤਾਂਬੇ ਦੇ ਤਾਲੇ ਖੋਲ੍ਹੇ,
ਪਰ ਉਹਦੇ ਮਨ ਦਾ ਤਾਲਾ ਨਾ ਖੋਲ੍ਹ ਸਕੇ
ਇੱਕ ਔਰਤ ਦੇ ਮਨ ਨੂੰ ਨਾ ਪੜ੍ਹ ਸਕੇ। (2)
ਤੁਸਾਂ ਕਈ-ਕਈ ਪਿੰਡ ਗਾਹੇ,
ਪਰ ਉਹਦਾ ਮੂੰਹ ਤੁਹਾਡੀ ਨਜ਼ਰ ਨਾ ਪਿਆ,
ਜੋ ਹਰ ਵੇਲ਼ੇ ਘੁੰਡ ਦੇ ਮਗਰ ਲੁਕਿਆ ਰਹਿੰਦਾ। (2)
ਤੁਸਾਂ ਪਿੱਤਲ ਦੇ, ਤਾਂਬੇ ਦੇ ਤਾਲੇ ਖੋਲ੍ਹੇ,
ਪਰ ਉਹਦੇ ਮਨ ਦਾ ਤਾਲਾ ਨਾ ਖੋਲ੍ਹ ਸਕੇ
ਇੱਕ ਔਰਤ ਦੇ ਮਨ ਨੂੰ ਨਾ ਪੜ੍ਹ ਸਕੇ। (2)
ਘਰੇ ਮਿਹਨਤ ਕਰੀਏ; ਖੇਤੀਂ ਮਿਹਨਤ ਕਰੀਏ।
ਪਰ ਸਾਡਾ ਕੰਮ ਕਿਹਨੂੰ ਦਿੱਸਦਾ ਏ?
ਤੁਸਾਂ ਕਈ-ਕਈ ਪਿੰਡ ਗਾਹੇ,
ਪਰ ਉਹਦਾ ਮੂੰਹ ਤੁਹਾਡੀ ਨਜ਼ਰ ਨਾ ਪਿਆ;
ਜੋ ਹਰ ਵੇਲ਼ੇ ਘੁੰਡ ਦੇ ਮਗਰ ਲੁਕਿਆ ਰਹਿੰਦਾ।
ਅਸਾਂ ਤੁਹਾਡੇ ਚੁੱਲ੍ਹੇ ਅੱਗ ਬਾਲ਼ੀ ਤੇ ਰੋਟੀਆਂ ਪਕਾਈਆਂ।
ਪਰ ਕਦੇ ਕਿਸੇ ਨੇ ਸ਼ੁਕਰੀਆ ਤੱਕ ਨਾ ਕਿਹਾ।
ਕਦੇ ਕਿਸੇ ਨੇ ਉਹਦੀ ਤਾਰੀਫ਼ ਤੱਕ ਨਾ ਕੀਤੀ। (2)
ਤੁਸਾਂ ਕਈ-ਕਈ ਪਿੰਡ ਗਾਹੇ,
ਪਰ ਉਹਦਾ ਮੂੰਹ ਤੁਹਾਡੀ ਨਜ਼ਰ ਨਾ ਪਿਆ;
ਜੋ ਹਰ ਵੇਲ਼ੇ ਘੁੰਡ ਦੇ ਮਗਰ ਲੁਕਿਆ ਰਹਿੰਦਾ।
ਬੜੇ ਕਨੂੰਨ ਬਣਾਏ ਜਾਂਦੇ ਰਹੇ ਨੇ।
ਪਰ ਇਸ ਨਾਲ਼ ਕਿਹਦਾ ਭਲ਼ਾ ਹੋਇਆ, ਦੱਸੀਂ ਤਾਂ ਜ਼ਰਾ ਭੈਣੇ
ਹੋਇਆ ਕਿਸੇ ਦਾ?
ਸਾਡੇ ਔਰਤਾਂ ਤੱਕ ਕੋਈ ਅਵਾਜ਼ ਨਈਓਂ ਪਹੁੰਚਦੀ। (2)
ਤੁਸਾਂ ਕਈ-ਕਈ ਪਿੰਡ ਗਾਹੇ,
ਪਰ ਉਹਦਾ ਮੂੰਹ ਤੁਹਾਡੀ ਨਜ਼ਰ ਨਾ ਪਿਆ;
ਜੋ ਹਰ ਵੇਲ਼ੇ ਘੁੰਡ ਦੇ ਮਗਰ ਲੁਕਿਆ ਰਹਿੰਦਾ।
ਗੀਤ ਦੀ ਕਿਸਮ : ਪ੍ਰਗਤੀਸ਼ੀਲ (ਜੁਝਾਰੂ)
ਸ਼੍ਰੇਣੀ : ਸੁਤੰਤਰਤਾ ਤੇ ਜਾਗਰੂਕਤਾ ਦੇ ਗੀਤ
ਗੀਤ : 8
ਗੀਤ ਦਾ ਸਿਰਲੇਖ : ਪੀਤਲ ਤਾਲਾ ਖੋਲਾਸੀ, ਤ੍ਰਾਮੇਂ ਤਾਲਾ ਖੋਲਾਸੀ
ਧੁਨ : ਦੇਵਲ ਮਹਿਤਾ
ਗਾਇਕ : ਅਹਿਮਦਾਬਾਦ ਤੇ ਕੱਛ ਦੇ ਕਲਾਕਾਰ
ਵਰਤੀਂਦੇ ਸਾਜ : ਡਰੰਮ, ਹਰਮੋਨੀਅਮ, ਡਫ਼ਲੀ, ਜੋਡੀਆ ਪਾਵਾ (ਅਲਗੋਜ਼ਾ)
ਰਿਕਾਰਡਿੰਗ ਦਾ ਵਰ੍ਹਾ : 1998, ਕੇਐੱਮਵੀਐੱਸ ਸਟੂਡਿਓ
ਇਹ ਸੁਰਵਾਣੀ ਵੱਲੋਂ ਰਿਕਾਰਡ ਕੀਤੇ ਗਏ 341 ਗੀਤਾਂ ਵਿੱਚੋਂ ਇੱਕ ਹੈ, ਜੋ ਇੱਕ ਭਾਈਚਾਰਕ ਰੇਡਿਓ ਸਟੇਸ਼ਨ ਹੈ। ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਜ਼ਰੀਏ ਇਹ ਸੰਗ੍ਰਹਿ ਪਾਰੀ ਕੋਲ਼ ਪਹੁੰਚਿਆ ਹੈ।
ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਉਨ੍ਹਾਂ ਦੇ ਸਹਿਯੋਗ ਲਈ ਸ਼ੁਕਰੀਆ। ਮੂਲ਼ ਕਵਿਤਾ ਤੋਂ ਅਨੁਵਾਦ ਵਿੱਚ ਮਦਦ ਦੇਣ ਲਈ ਭਾਰਤੀਬੇਨ ਗੋਰ ਦਾ ਤਨੋਂ-ਮਨੋਂ ਸ਼ੁਕਰੀਆ।
ਤਰਜਮਾ: ਕਮਲਜੀਤ ਕੌਰ