ਅਸੀਂ ਸਾਰੇ ਮਹਾਰਾਸ਼ਟਰ ਦੇ ਮਨੋਹਰ ਨਜ਼ਾਰਿਆਂ ਵਾਲ਼ੇ ਤਿੱਲਾਰੀ ਦੇ ਜੰਗਲਾਂ ਵਿੱਚੋਂ ਦੀ ਹੋ ਕੇ ਲੰਘ ਰਹੇ ਹਾਂ। ਅਸੀਂ ਜੰਗਲ ਦੇ ਸੀਮਾਵਰਤੀ ਇਲਾਕਿਆਂ ਵਿੱਚ ਵੱਸੀਆਂ ਆਜੜੀਆਂ ਦੀਆਂ ਬਸਤੀਆਂ ਵਿੱਚ ਰਹਿਣ ਵਾਲ਼ੀਆਂ ਔਰਤਾਂ ਨਾਲ਼ ਮਿਲ਼ ਕੇ ਉਨ੍ਹਾਂ ਦੀ ਸਿਹਤ ਸਬੰਧੀ ਮਸਲਿਆਂ 'ਤੇ ਗੱਲ ਕਰਨੀ ਸੀ। ਚੰਦਗੜ੍ਹ ਜੋ ਕਿ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿਖੇ ਸਥਿਤ ਇੱਕ ਸ਼ਹਿਰ ਹੈ, ਤੱਕ ਅਪੜਨ ਦੇ ਰਸਤੇ ਵਿੱਚ ਮੈਂ ਸੜਕ ਦੇ ਕੰਢੇ ਲੱਗੇ ਇੱਕ ਰੁੱਖ ਦੀ ਛਾਵੇਂ ਬੜੇ ਅਰਾਮ ਨਾਲ਼ ਬੈਠੀ ਇੱਕ ਹੱਸਮੁੱਖ ਔਰਤ ਨੂੰ ਦੇਖਦੀ ਹਾਂ ਜਿਹਦੀ ਉਮਰ 50 ਸਾਲ ਦੇ ਕਰੀਬ ਲੱਗਦੀ ਹੈ। ਉਹਦੇ ਹੱਥ ਵਿੱਚ ਇੱਕ ਕਿਤਾਬ ਹੈ।

ਬੱਦਲਾਂ ਦੀ ਨਾਲ਼ ਘਿਰੀ ਮਈ ਮਹੀਨੇ ਦੀ ਇੱਕ ਦੁਪਹਿਰ ਦਾ ਸਮਾਂ ਹੈ ਤੇ ਅਨੋਖਾ ਦ੍ਰਿਸ਼ ਦੇਖ ਅਸੀਂ ਆਪਣੀ ਕਾਰ ਰੋਕ ਲੈਂਦੇ ਹਾਂ ਤੇ ਟਹਿਲਦੇ-ਟਹਿਲਦੇ ਉਸ ਮਹਿਲਾ ਕੋਲ਼ ਚਲੇ ਜਾਂਦੇ ਹਾਂ। ਰੇਖਾ ਰਮੇਸ਼ ਚੰਦਗੜ੍ਹ ਵਿਠੋਬਾ ਦੀ ਪੱਕੀ ਭਗਤ ਹਨ, ਜੋ ਮਹਾਰਾਸ਼ਟਰ ਤੇ ਕਰਨਾਟਕ ਵਿੱਚ ਰਹਿਣ ਵਾਲ਼ੇ ਭਾਈਚਾਰਿਆਂ ਵਿੱਚ ਸਭ ਤੋਂ ਵੱਧ ਪੂਜਿਆ ਜਾਣ ਵਾਲ਼ਾ ਦੇਵਤਾ ਹੈ। ਉਨ੍ਹਾਂ ਨਾਲ਼ ਗੱਲਬਾਤ ਕਰਦਿਆਂ ਉਹ ਸਾਨੂੰ ਸੰਤ ਨਾਮਦੇਵ ਦਾ ਇੱਕ ਅਭੰਗ (ਭਜਨ) ਗਾ ਕੇ ਸੁਣਾਉਂਦੀ ਹਨ ਜਿਸ ਵਿੱਚ ਵਿਠੋਬਾ ਦੇ ਨਾਮ ਦਾ ਜ਼ਿਕਰ ਬਾਰ-ਬਾਰ ਕੀਤਾ ਗਿਆ ਹੈ। ਨਾਮਦੇਵ ਮਹਾਰਾਸ਼ਟਰ ਦੇ ਮੰਨੇ-ਪ੍ਰਮੰਨੇ ਸੰਤ-ਕਵੀ ਹਨ ਜਿਨ੍ਹਾਂ ਨੂੰ ਪੰਜਾਬ ਵਿੱਚ ਵੀ ਬੜੀ ਸ਼ਰਧਾ ਤੇ ਸਤਿਕਾਰ ਨਾਲ਼ ਦੇਖਿਆ ਜਾਂਦਾ ਹੈ। ਵਾਰਕਾਰੀ ਪੰਥ ਦਾ ਪ੍ਰਚਾਰਕ ਹੋਣ ਨਾਤੇ ਉਨ੍ਹਾਂ ਦੇ ਅਭੰਗਾਂ ਨੂੰ ਉਸ ਭਗਤੀ-ਪਰੰਪਰਾ ਦਾ ਪ੍ਰਗਟਾਅ ਮੰਨਿਆ ਜਾਂਦਾ ਹੈ ਜਿਸ ਪਰੰਪਰਾ ਵਿੱਚ ਉਪਾਸਨਾ ਲਈ ਕਿਸੇ ਵੀ ਤਰ੍ਹਾਂ ਦੇ ਕਰਮ-ਕਾਂਡ ਨੂੰ ਫ਼ਜ਼ੂਲ ਤੇ ਗ਼ੈਰ-ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਭਗਤੀ-ਪਰੰਪਰਾ ਸਾਰੇ ਧਾਰਮਿਕ ਉਪਾਧੀਆਂ ਨੂੰ ਚੁਣੌਤੀ ਦਿੰਦੀ ਹੈ। ਰੇਖਾਤਾਈ ਭਗਤੀ ਲਹਿਰ ਦੀ ਪੈਰੋਕਾਰ ਹਨ।

ਰਾਜ ਦੇ ਸਾਰੇ ਹਿੱਸਿਆਂ ਤੋਂ ਆਏ ਸ਼ਰਧਾਲੂ ਅਸ਼ਾਢ (ਜੂਨ/ਜੁਲਾਈ) ਤੇ ਕਾਰਤਿਕ (ਦੀਵਾਲੀ ਬਾਅਦ ਅਕਤੂਬਰ/ਨਵੰਬਰ) ਦੇ ਮਹੀਨਿਆਂ ਵਿੱਚ ਜੱਥੇ ਬਣਾ ਕੇ ਗਿਆਨੇਸ਼ਵਰ, ਤੁਕਾਰਾਮ ਤੇ ਨਾਮਦੇਵ ਜਿਹੇ ਸੰਤ-ਕਵੀਆਂ ਦੇ ਭਗਤੀ-ਗੀਤ ਗਾਉਂਦੇ ਹੋਏ ਹਰੇਕ ਸਾਲ ਪੈਦਲ-ਯਾਤਰਾ ਕਰਦੇ ਹਨ। ਇਸ ਸਲਾਨਾ ਯਾਤਰਾ ਨੂੰ ਵਾਰੀ ਦਾ ਨਾਮ ਦਿੱਤਾ ਜਾਂਦਾ ਹੈ। ਰੇਖਾਤਾਈ ਮਹਾਰਾਸ਼ਟਰ ਦੇ ਸੋਲ੍ਹਾਪੁਰ ਜ਼ਿਲ੍ਹੇ ਵਿਖੇ ਪੈਂਦੇ ਪੰਡਰਪੁਰ ਮੰਦਰ ਤੱਕ ਜਾਣ ਵਾਲ਼ੀ ਇਸ ਪੈਦਲ ਯਾਤਰਾ ਵਿੱਚ ਪੂਰੇ ਤਨੋਂ-ਮਨੋਂ ਹੋਰ ਭਗਤਾਂ ਦੇ ਨਾਲ਼ ਸ਼ਾਮਲ ਹੁੰਦੀ ਹਨ।

''ਮੇਰੇ ਬੱਚੇ ਕਹਿੰਦੇ ਹਨ,'ਬੱਕਰੀਆਂ ਦੀ ਦੇਖਭਾਲ਼ ਕਰਨ ਦੀ ਕੋਈ ਲੋੜ ਨਹੀਂ। ਮਜ਼ੇ ਨਾਲ਼ ਘਰੇ ਅਰਾਮ ਕਰੋ।' ਪਰ ਮੈਨੂੰ ਇੱਥੇ ਬਹਿ ਕੇ ਵਿਠੋਬਾ ਨੂੰ ਚੇਤੇ ਕਰਨਾ ਤੇ ਇਨ੍ਹਾਂ ਭਜਨਾਂ ਨੂੰ ਗਾਉਣਾ ਚੰਗਾ ਲੱਗਦਾ ਹੈ। ਸਮਾਂ ਤਾਂ ਜਿਵੇਂ ਉਡਾਰੀ ਮਾਰ ਜਾਂਦਾ ਹੋਵੇ। ਮਨ ਆਨੰਦਾਨੇ ਭਰੂਨ ਯੇਤਾ (ਇਹ ਮੈਨੂੰ ਵਿਲੱਖਣ ਆਨੰਦ ਨਾਲ਼ ਭਰ ਦਿੰਦਾ ਹੈ),'' ਰੇਖਾਤਾਈ ਕਹਿੰਦੀ ਹਨ, ਕਿਉਂਕਿ ਉਨ੍ਹਾਂ ਨੂੰ ਦੀਵਾਲੀ ਦੇ ਠੀਕ ਬਾਅਦ ਕਾਰਤਿਕ ਵਾਰੀ ਵਿੱਚ ਵੀ ਜਾਣਾ ਹੈ।

ਵੀਡਿਓ ਦੇਖੋ: ਬੱਕਰੀਆਂ ਨੂੰ ਚਰਾਉਂਦੇ ਹਾਂ ਤੇ ਗੀਤ ਗਾਉਂਦੇ ਹਾਂ

ਤਰਜਮਾ: ਕਮਲਜੀਤ ਕੌਰ

Medha Kale

میدھا کالے پونے میں رہتی ہیں اور عورتوں اور صحت کے شعبے میں کام کر چکی ہیں۔ وہ پیپلز آرکائیو آف رورل انڈیا (پاری) میں مراٹھی کی ٹرانس لیشنز ایڈیٹر ہیں۔

کے ذریعہ دیگر اسٹوریز میدھا کالے
Text Editor : S. Senthalir

ایس سینتلیر، پیپلز آرکائیو آف رورل انڈیا میں بطور رپورٹر اور اسسٹنٹ ایڈیٹر کام کر رہی ہیں۔ وہ سال ۲۰۲۰ کی پاری فیلو بھی رہ چکی ہیں۔

کے ذریعہ دیگر اسٹوریز S. Senthalir
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur