'ਸਵਾਮੀਨਾਥਨ ਰਿਪੋਰਟ' ਜਾਂ 'ਸਵਾਮੀਨਾਥਨ ਕਮਿਸ਼ਨ ਰਿਪੋਰਟ' ਅੰਗਰੇਜ਼ੀ ਭਾਸ਼ਾ ਦੇ ਉਨ੍ਹਾਂ ਕੁਝ ਸ਼ਬਦਾਂ ਵਿੱਚੋਂ ਇੱਕ ਹੈ ਜੋ ਭਾਰਤ ਦੇ ਲਗਭਗ ਸਾਰੇ ਕਿਸਾਨਾਂ ਨੂੰ ਪਤਾ ਹੈ। ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੇ ਹਿੱਤ ਵਿੱਚ ਇਹਦੀ ਮੁੱਖ ਸਿਫ਼ਾਰਸ਼ ਕੀ ਹੈ: ਘੱਟੋ ਘੱਟ ਸਮਰਥਨ ਮੁੱਲ = ਉਤਪਾਦਨ ਦੀ ਏਕੀਕ੍ਰਿਤ ਲਾਗਤ + 50 ਪ੍ਰਤੀਸ਼ਤ (ਜਿਸ ਨੂੰ C2 + 50 ਪ੍ਰਤੀਸ਼ਤ ਵੀ ਕਿਹਾ ਜਾਂਦਾ ਹੈ)।

ਪ੍ਰੋਫ਼ੈਸਰ ਐੱਮ.ਐੱਸ. ਸਵਾਮੀਨਾਥਨ ਨੂੰ ਨਾ ਸਿਰਫ਼ ਸਰਕਾਰ ਅਤੇ ਇਸ ਦੀ ਨੌਕਰਸ਼ਾਹੀ ਜਾਂ ਵਿਗਿਆਨ ਸੰਸਥਾਵਾਂ ਦੁਆਰਾ ਯਾਦ ਕੀਤਾ ਜਾਵੇਗਾ, ਬਲਕਿ ਰਾਸ਼ਟਰੀ ਕਿਸਾਨ ਕਮਿਸ਼ਨ (ਐੱਨਸੀਐੱਫ) ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਕਿਸਾਨ ਵੀ ਹਮੇਸ਼ਾ ਯਾਦ ਰੱਖਣਗੇ।

ਰਿਪੋਰਟ ਦਾ ਨਾਮ ਜੋ ਵੀ ਹੋਵੇ, ਭਾਰਤ ਦੇ ਕਿਸਾਨ ਇਸ ਨੂੰ 'ਸਵਾਮੀਨਾਥਨ ਰਿਪੋਰਟ' ਕਹਿੰਦੇ ਹਨ। ਐੱਨਸੀਐੱਫ਼ ਰਿਪੋਰਟ, ਜਿਸ ਦੇ ਉਹ ਪ੍ਰਧਾਨ ਸਨ, ਵਿੱਚ ਉਨ੍ਹਾਂ ਦੇ ਯੋਗਦਾਨ ਦੇ ਕਾਰਨ, ਇਸ 'ਤੇ ਉਨ੍ਹਾਂ ਦਾ ਪ੍ਰਭਾਵ ਕਦੇ ਨਹੀਂ ਮਿਟਾਇਆ ਜਾਵੇਗਾ।

ਇਨ੍ਹਾਂ ਰਿਪੋਰਟਾਂ ਦਾ ਵਰਣਨ ਇਹ ਹੈ ਕਿ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਅਤੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨਡੀਏ) ਦੋਵਾਂ ਸਰਕਾਰਾਂ ਨੇ ਰਿਪੋਰਟਾਂ ਨੂੰ ਦਬਾਇਆ ਅਤੇ ਕਮਿਸ਼ਨ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ। ਪਹਿਲੀ ਰਿਪੋਰਟ 2004 ਵਿੱਚ ਪੇਸ਼ ਕੀਤੀ ਗਈ ਸੀ ਅਤੇ ਪੰਜਵੀਂ ਜਾਂ ਅੰਤਮ ਰਿਪੋਰਟ ਅਕਤੂਬਰ 2006 ਵਿੱਚ ਸੌਂਪੀ ਗਈ। ਦਰਅਸਲ, ਜਦੋਂ ਖੇਤੀ ਸੰਕਟ 'ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ, ਤਾਂ ਖੇਤੀਬਾੜੀ 'ਤੇ ਇੱਕ ਘੰਟੇ ਲਈ ਵੀ ਵਿਸ਼ੇਸ਼ ਚਰਚਾ ਨਾ ਹੋਈ। ਕਮਿਸ਼ਨ ਨੂੰ ਪਹਿਲੀ ਰਿਪੋਰਟ ਪੇਸ਼ ਕੀਤਿਆਂ 19 ਸਾਲ ਹੋ ਗਏ ਹਨ।

ਮੋਦੀ ਸਰਕਾਰ 2014 ਵਿੱਚ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਦੇ ਵਾਅਦਿਆਂ ਕਾਰਨ ਸੱਤਾ ਵਿੱਚ ਆਈ ਸੀ। ਹਾਲਾਂਕਿ ਸੱਤਾ 'ਚ ਆਉਂਦਿਆਂ ਹੀ ਇਸ ਸਰਕਾਰ ਨੇ ਕਾਹਲੀ ਤੋਂ ਕੰਮ ਲਿਆ ਅਤੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਕਿ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਬਾਜ਼ਾਰ ਕੀਮਤ 'ਚ ਉਤਰਾਅ-ਚੜ੍ਹਾਅ ਹੋਵੇਗਾ ਅਤੇ ਇਸ ਲਈ ਸਰਕਾਰ ਇਸ ਫਾਰਮੂਲੇ ਦੀ ਵਰਤੋਂ ਨਹੀਂ ਕਰ ਸਕੇਗੀ।

ਸ਼ਾਇਦ ਐੱਨਡੀਏ ਅਤੇ ਯੂਪੀਏ ਸਰਕਾਰਾਂ ਸੋਚਦੀਆਂ ਹਨ ਕਿ ਇਹ ਰਿਪੋਰਟਾਂ ਜ਼ਿਆਦਾ ਹੀ 'ਕਿਸਾਨ-ਪੱਖੀ' ਹਨ। ਕਿਉਂਕਿ ਦੋਵੇਂ ਸਰਕਾਰਾਂ ਖੇਤੀਬਾੜੀ ਨੂੰ ਕਾਰਪੋਰੇਟ ਸੈਕਟਰ ਦੀ ਗੋਦ ਵਿੱਚ ਧਰਨ ਦੀ ਦਿਲਚਸਪੀ ਰੱਖਦੀਆਂ ਸਨ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਰਿਪੋਰਟ ਵਿੱਚ ਖੇਤੀਬਾੜੀ ਖੇਤਰ ਲਈ ਇੱਕ ਮਜ਼ਬੂਤ ਅਤੇ ਸਕਾਰਾਤਮਕ ਯੋਜਨਾ ਪੇਸ਼ ਕੀਤੀ ਗਈ। ਕਿਉਂਕਿ ਜਿਹੜਾ ਵਿਅਕਤੀ ਇਸ ਕਮਿਸ਼ਨ ਲਈ ਵੱਖਰਾ ਢਾਂਚਾ ਬਣਾਉਣਾ ਚਾਹੁੰਦਾ ਸੀ ਉਹ ਆਪ ਚੇਅਰਮੈਨ ਸੀ। ਖੇਤੀਬਾੜੀ ਖੇਤਰ ਦੇ ਵਿਕਾਸ ਨੂੰ ਮਾਪਦੇ ਹੋਏ ਡਾ. ਸਵਾਮੀਨਾਥਨ ਦਾ ਮੰਨਣਾ ਸੀ ਕਿ ਖੇਤੀਬਾੜੀ ਖੇਤਰ ਦੇ ਵਾਧੇ ਨੂੰ ਮਾਪਣ ਲਈ ਨਾ ਸਿਰਫ਼ ਫ਼ਸਲ ਦੀ ਪੈਦਾਵਾਰ ਬਲਕਿ ਕਿਸਾਨ ਦੀ ਆਮਦਨ ਵਿੱਚ ਵਾਧੇ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

Women are central to farming in India – 65 per cent of agricultural work of sowing, transplanting, harvesting, threshing, crop transportation from field to home, food processing, dairying, and more is done by them. They were up front and centre when farmers across the country were protesting the farm laws. Seen here at the protest sites on the borders of Delhi.
PHOTO • Shraddha Agarwal

ਔਰਤਾਂ, ਭਾਰਤ ਵਿੱਚ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਹਨ। ਬਿਜਾਈ, ਪਨੀਰੀ ਲਾਉਣਾ, ਵਾਢੀ, ਛਟਾਈ, ਖੇਤੋਂ ਸਾਮਾਨ ਘਰ ਢੋਹਣਾ, ਫੂਡ ਪ੍ਰੋਸੈਸਿੰਗ, ਡੇਅਰੀ ਪਸ਼ੂਆਂ ਦੀ ਦੇਖਭਾਲ, ਦੁੱਧ ਦਾ ਵਪਾਰ ਅਤੇ ਹੋਰ ਬਹੁਤ ਸਾਰੇ ਕੰਮ ਔਰਤਾਂ ਦੁਆਰਾ ਕੀਤੇ ਜਾਂਦੇ ਹਨ। ਖੇਤੀਬਾੜੀ ਵਿੱਚ ਅਜਿਹੇ ਕੰਮਾਂ ਦੀ ਹਿੱਸੇਦਾਰੀ 65 ਪ੍ਰਤੀਸ਼ਤ ਹੈ। ਜਦੋਂ ਕਿਸਾਨਾਂ ਨੇ ਮੋਦੀ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤਾਂ ਔਰਤਾਂ ਹੀ ਸਭ ਤੋਂ ਮੋਹਰੀ ਸਨ। ਤਸਵੀਰ ਵਿੱਚ ਤੁਸੀਂ ਦਿੱਲੀ ਦੀਆਂ ਬਰੂਹਾਂ ਦੇ ਨੇੜੇ ਖੜ੍ਹੀਆਂ ਕਿਸਾਨ ਔਰਤਾਂ ਨੂੰ ਦੇਖ ਸਕਦੇ ਹੋ

Bt-cotton occupies 90 per cent of the land under cotton in India – and the pests that this GM variety was meant to safeguard against, are back, virulently and now pesticide-resistant – destroying crops and farmers. Farmer Wadandre from Amgaon (Kh) in Wardha district (left) examining pest-infested bolls on his farm. Many hectares of cotton fields were devastated by swarming armies of the pink-worm through the winter of 2017-18 in western Vidarbha’s cotton belt. India has about 130 lakh hectares under cotton in 2017-18, and reports from the states indicate that the pink-worm menace has been widespread in Maharashtra, Madhya Pradesh and Telangana. The union Ministry of Agriculture of the government of India has rejected the demand to de-notify Bt-cotton
PHOTO • Jaideep Hardikar
Bt-cotton occupies 90 per cent of the land under cotton in India – and the pests that this GM variety was meant to safeguard against, are back, virulently and now pesticide-resistant – destroying crops and farmers. Farmer Wadandre from Amgaon (Kh) in Wardha district (left) examining pest-infested bolls on his farm. Many hectares of cotton fields were devastated by swarming armies of the pink-worm through the winter of 2017-18 in western Vidarbha’s cotton belt. India has about 130 lakh hectares under cotton in 2017-18, and reports from the states indicate that the pink-worm menace has been widespread in Maharashtra, Madhya Pradesh and Telangana. The union Ministry of Agriculture of the government of India has rejected the demand to de-notify Bt-cotton
PHOTO • Jaideep Hardikar

ਬੀਟੀ-ਕਪਾਹ ਭਾਰਤ ਦੇ ਕਪਾਹ ਹੇਠ ਰਕਬੇ ਦਾ 90 ਪ੍ਰਤੀਸ਼ਤ ਹਿੱਸਾ ਕਵਰ ਕਰਦੀ ਹੈ - ਅਤੇ ਜਿਨ੍ਹਾਂ ਕੀੜਿਆਂ ਤੋਂ ਜੀਐੱਮ ਕਿਸਮ ਸੁਰੱਖਿਅਤ ਮੰਨੀ ਜਾਂਦੀ ਸੀ, ਉਹੀ ਹੁਣ ਵਾਪਸ ਆ ਗਏ ਹਨ- ਵੱਧ ਜ਼ਹਿਰੀਲੇ ਤੇ ਕੀਟਨਾਸ਼ਕ ਪ੍ਰਤੀਰੋਧਤੀ ਰੂਪ ਧਾਰੀ। ਇਹੀ ਕਿਸਮ ਹੁਣ ਫ਼ਸਲਾਂ ਅਤੇ ਕਿਸਾਨਾਂ ਨੂੰ ਤਬਾਹ ਕਰ ਰਹੀ ਹੈ। ਨਤੀਜੇ ਵਜੋਂ ਫ਼ਸਲ ਦੇ ਨਾਲ਼-ਨਾਲ਼ ਕਿਸਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਅਮਗਾਓਂ (ਖੁਰਦ) ਦੇ ਗਣੇਸ਼ ਵਾਡਰਾ ਆਪਣੇ ਖੇਤਾਂ ਵਿੱਚ ਕੀੜਿਆਂ ਨਾਲ਼ ਪ੍ਰਭਾਵਿਤ ਪੌਦਿਆਂ ਨੂੰ ਦੇਖ ਰਹੇ ਹਨ। ਖ਼ਾਸ ਤੌਰ 'ਤੇ 2017-18 ਦੇ ਕਪਾਹ ਤੁੜਾਈ ਦੇ ਸੀਜ਼ਨ ਦੌਰਾਨ ਵਿਦਰਭ ਦੀ ਕਪਾਹ ਪੱਟੀ ਵਿੱਚ, ਇਹੀ ਤਸਵੀਰ ਹਰ ਜਗ੍ਹਾ ਵੇਖੀ ਗਈ ਸੀ। ਸਾਲ 2017-18 'ਚ ਭਾਰਤ 'ਚ 13 ਲੱਖ ਹੈਕਟੇਅਰ ਰਕਬੇ 'ਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ। ਕੁਝ ਰਿਪੋਰਟਾਂ ਅਨੁਸਾਰ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਕੀੜਿਆਂ ਦਾ ਹਮਲਾ ਦੇਖਿਆ ਗਿਆ ਹੈ। ਹਾਲਾਂਕਿ, ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਨੇ ਬੀਟੀ ਕਪਾਹ ਦਾ ਨਾਮ ਸੂਚੀ ਤੋਂ ਹਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ

ਸਾਲ 2005 ਹਮੇਸ਼ਾ ਮੇਰੀਆਂ ਯਾਦਾਂ ਵਿੱਚ ਤਾਜ਼ਾ ਹੀ ਰਹੇਗਾ। ਉਸ ਸਮੇਂ ਉਹ ਰਾਸ਼ਟਰੀ ਖੇਤੀਬਾੜੀ ਕਮਿਸ਼ਨ ਦੇ ਚੇਅਰਮੈਨ ਸਨ। ਮੈਂ ਉਨ੍ਹਾਂ ਨੂੰ ਵਿਦਰਭ ਆਉਣ ਦੀ ਬੇਨਤੀ ਕੀਤੀ। ਇਹ ਉਹ ਸਮਾਂ ਸੀ ਜਦੋਂ ਵਿਦਰਭ ਦੇ ਕੁਝ ਹਿੱਸਿਆਂ ਵਿੱਚ ਇੱਕ ਦਿਨ ਵਿੱਚ 6-8 ਖੁਦਕੁਸ਼ੀਆਂ ਹੋ ਰਹੀਆਂ ਸਨ। ਹਾਲਾਂਕਿ ਇਹ ਅਤਿ ਗੰਭੀਰ ਸਥਿਤੀ ਸੀ, ਪਰ ਮੀਡੀਆ ਵਿੱਚ ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਸੀ। (2006 ਵਿੱਚ, ਛੇ ਜ਼ਿਲ੍ਹਿਆਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਵਿਦਰਭ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ। ਹਾਲਾਂਕਿ, ਉਸ ਸਮੇਂ ਬਾਹਰੋਂ ਵਿਦਰਭ ਆਉਣ ਵਾਲ਼ੇ ਤੇ ਇਸ ਮਾਮਲੇ ਨੂੰ ਕਵਰ ਕਰਨ ਵਾਲ਼ੇ ਪੱਤਰਕਾਰਾਂ ਦੀ ਗਿਣਤੀ ਲਗਭਗ 6 ਸੀ। ਇਸ ਦੇ ਨਾਲ਼ ਹੀ ਦੂਜੇ ਪਾਸੇ ਮੁੰਬਈ 'ਚ ਚੱਲ ਰਹੇ ਲੈਕਮੇ ਫੈਸ਼ਨ ਵੀਕ ਸਮਾਰੋਹ ਨੂੰ ਕਵਰ ਕਰਨ ਲਈ 512 ਰਜਿਸਟਰਡ ਪੱਤਰਕਾਰ ਅਤੇ 100 ਹੋਰ ਪੱਤਰਕਾਰ ਰੋਜ਼ਾਨਾ ਯਾਤਰਾ-ਪਾਸ ਰਾਹੀਂ ਆਉਣ-ਜਾਣ ਲਈ ਤਿਆਰ ਸਨ। ਮੰਦਭਾਗੀ ਗੱਲ ਇਹ ਵੀ ਹੈ ਕਿ ਉਸ ਸਾਲ ਦੇ ਲੈਕਮੇ ਫੈਸ਼ਨ ਵੀਕ ਦਾ ਥੀਮ - ਸੂਤੀ ਕੱਪੜਾ ਸੀ। ਜਿਸ ਸਮੇਂ ਸਟੇਜ 'ਤੇ ਸੂਤੀ ਕੱਪੜਿਆਂ ਵਿੱਚ ਮਲਬੂਸ ਮਾਡਲ ਝੂਮ-ਝੂਮ ਕੇ ਚੱਲ ਰਹੇ ਸਨ, ਓਸੇ ਸਮੇਂ ਕਪਾਹ ਉਗਾਉਣ ਵਾਲ਼ੀਆਂ ਔਰਤਾਂ, ਮਰਦ ਅਤੇ ਬੱਚੇ ਆਪੋ-ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਸਨ।)

ਹਾਲਾਂਕਿ, 2005 ਵਿੱਚ, ਪ੍ਰੋ. ਸਵਾਮੀਨਾਥਨ ਨੇ ਵਿਦਰਭ ਨੂੰ ਕਵਰ ਕਰਨ ਵਾਲ਼ੇ ਪੱਤਰਕਾਰਾਂ ਦੀ ਅਪੀਲ ਦਾ ਜਵਾਬ ਸਾਡੀ ਸੋਚ ਨਾਲ਼ੋਂ ਵੀ ਕਿਤੇ ਤੇਜ਼ੀ ਨਾਲ਼ ਦਿੱਤਾ ਅਤੇ ਇੰਨਾ ਹੀ ਨਹੀਂ ਉਹ ਰਾਸ਼ਟਰੀ ਖੇਤੀਬਾੜੀ ਕਮਿਸ਼ਨ ਦੀ ਇੱਕ ਟੀਮ ਨਾਲ਼ ਵਿਦਰਭ ਪਹੁੰਚ ਵੀ ਗਏ।

ਉਸ ਸਮੇਂ ਦੀ ਵਿਲਾਸਰਾਓ ਦੇਸ਼ਮੁਖ ਸਰਕਾਰ ਉਨ੍ਹਾਂ ਦੀ ਫੇਰੀ ਬਾਰੇ ਜਾਣ ਕੇ ਚੌਕੰਨੀ ਹੋ ਗਈ ਤੇ ਉਨ੍ਹਾਂ ਨੂੰ ਇੱਕ ਮਾਰਗਦਰਸ਼ਕ ਦੌਰਾ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਜੁੱਟ ਗਈ। ਇਸ ਮਕਸਦ ਨਾਲ਼ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਟੈਕਨੀਸ਼ੀਅਨਾਂ ਨਾਲ਼ ਉਨ੍ਹਾਂ ਦੀਆਂ ਚਰਚਾਵਾਂ ਤੋਂ ਲੈ ਕੇ ਖੇਤੀਬਾੜੀ ਕਾਲਜਾਂ ਵਿੱਚ ਅਯੋਜਿਤ ਸਮਾਰੋਹਾਂ ਅਤੇ ਵੱਖ-ਵੱਖ ਪ੍ਰੋਗਰਾਮ ਦਾ ਕੀਤਾ ਜਾਣਾ ਸ਼ਾਮਲ ਸੀ। ਡਾ. ਸਵਾਮੀਨਾਥਨ ਇੰਨੇ ਨਿਮਰ ਸਨ ਕਿ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਕਿ ਉਹ ਸਿਰਫ਼ ਉਨ੍ਹਾਂ ਥਾਵਾਂ 'ਤੇ ਹੀ ਜਾਣਗੇ ਜਿੱਥੇ ਉਹ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਮੇਰੇ ਅਤੇ ਜੈਦੀਪ ਹਾਰਦਿਕਰ ਵਰਗੇ ਸਾਥੀ ਪੱਤਰਕਾਰਾਂ ਨਾਲ਼ ਸਮਾਂ ਬਿਤਾਉਣ ਅਤੇ ਸਾਡੇ ਵੱਲੋਂ ਦੱਸੀਆਂ ਥਾਵਾਂ 'ਤੇ ਦੌਰਾ ਕਰਨ ਨੂੰ ਤਰਜੀਹ ਦਿੱਤੀ।

ਅਸੀਂ ਉਨ੍ਹਾਂ ਨੂੰ ਵਰਧਾ ਵਿਖੇ ਪੈਂਦੇ ਸ਼ਿਆਮਰਾਓ ਖਟਾਲੇ ਦੇ ਘਰ ਲੈ ਗਏ। ਉਨ੍ਹਾਂ ਦੇ ਪੁੱਤਰਾਂ, ਜੋ ਕਿਸਾਨ ਸਨ, ਨੇ ਖੁਦਕੁਸ਼ੀ ਕਰ ਲਈ ਸੀ। ਸਾਡੇ ਘਰ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਸ਼ਿਆਮਰਾਓ ਦੀ ਵੀ ਮੌਤ ਹੋ ਗਈ। ਭੁੱਖ, ਬਿਮਾਰੀ ਅਤੇ ਬੱਚਿਆਂ ਦੀ ਮੌਤ ਦੇ ਸਦਮੇ ਨੇ ਸ਼ਿਆਮਰਾਓ ਨੂੰ ਮਾਰ ਮੁਕਾਇਆ। ਰਾਜ ਸਰਕਾਰ ਨੇ ਉਨ੍ਹਾਂ ਨੂੰ ਉਸ ਜਗ੍ਹਾ ਜਾਣ ਤੋਂ ਇਹ ਕਹਿੰਦਿਆਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਬੰਧਤ ਵਿਅਕਤੀ ਦੀ ਤਾਂ ਮੌਤ ਹੋ ਗਈ ਹੈ। ਪਰ ਸਵਾਮੀਨਾਥਨ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਜਾਣਾ ਚਾਹੀਦਾ ਹੈ ਅਤੇ ਮ੍ਰਿਤਕਾਂ ਨੂੰ ਘੱਟੋ ਘੱਟ ਸ਼ਰਧਾਂਜਲੀ ਤਾਂ  ਦੇਣੀ ਹੀ ਚਾਹੀਦੀ ਹੈ। ਅਤੇ ਉਨ੍ਹਾਂ ਨੇ ਇੰਝ ਹੀ ਕੀਤਾ।

Young Vishal Khule, the son of a famer in Akola’s Dadham village, took his own life in 2015. Seen here are Vishal's father, Vishwanath Khule and his mother Sheela (on the right); elder brother Vaibhav and their neighbour Jankiram Khule with Vishal’s paternal uncle (to the left). Dadham, with a population of 1,500, is among the poorest villages in western Vidarbha, Maharashtra’s cotton and soybean belt, which has been in the news since the mid-1990s for a continuing spell of farmers’ suicides. The region is reeling under successive years of drought and an agrarian crisis that has worsened
PHOTO • Jaideep Hardikar

ਅਕੋਲਾ ਜ਼ਿਲ੍ਹੇ ਦੇ ਧਾਮ ਪਿੰਡ ਦੇ ਇੱਕ ਕਿਸਾਨ ਦੇ ਬੇਟੇ ਵਿਸ਼ਾਲ ਖੁਲੇ ਨੇ 2015 ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਵਿਸ਼ਾਲ ਦੇ ਪਿਤਾ ਵਿਸ਼ਵਨਾਸ਼ ਖੁਲੇ, ਮਾਂ ਸ਼ੀਲਾ (ਸੱਜੇ), ਵੱਡਾ ਭਰਾ ਵੈਭਵ ਅਤੇ ਗੁਆਂਢੀ ਜਾਨਕੀਰਾਮ ਖੁਲੇ। ਵਿਸ਼ਾਲ ਦੇ ਚਚੇਰੇ ਭਰਾਵਾਂ (ਖੱਬਿਓਂ) ਨਾਲ਼। ਧਾਮ, ਜਿਸ ਦੀ ਆਬਾਦੀ 1,500 ਹੈ, ਪੱਛਮੀ ਵਿਦਰਭ ਦੇ ਕਪਾਹ ਅਤੇ ਸੋਇਆਬੀਨ ਪੱਟੀ ਵਿੱਚ ਸਥਿਤ ਹੈ ਅਤੇ ਇੱਥੋਂ ਦੇ ਲੋਕ ਬਹੁਤ ਮਾੜਾ ਜੀਵਨ ਪੱਧਰ ਜੀਉਂਦੇ ਹਨ। ਲਗਾਤਾਰ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਕਾਰਨ ਇਹ ਹਲਕਾ ਲਗਾਤਾਰ ਚਰਚਾ ਵਿੱਚ ਸੀ। ਮੌਜੂਦਾ ਸੋਕੇ ਨੇ ਖੇਤੀਬਾੜੀ ਸੰਕਟ ਨੂੰ ਹੋਰ ਵਧਾ ਦਿੱਤਾ

ਅਗਲੇ ਕੁਝ ਘਰਾਂ ਦੇ ਦੌਰਿਆਂ 'ਤੇ, ਸਵਾਮੀਨਾਥਨ ਦੀਆਂ ਅੱਖਾਂ ਭਰ ਆਈਆਂ, ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਜਿਨ੍ਹਾਂ ਦੇ ਪਿਆਰਿਆਂ ਨੇ ਖੁਦਕੁਸ਼ੀ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਵਰਧਾ ਵਿਖੇ ਵਾਈਫੜ ਵਿੱਚ ਆਯੋਜਿਤ ਇੱਕ ਕਾਨਫਰੰਸ ਵਿੱਚ ਹਿੱਸਾ ਲਿਆ। ਕਾਨਫਰੰਸ ਦਾ ਆਯੋਜਨ ਵਿਜੇ ਜਵੰਦੀਆ ਨੇ ਕੀਤਾ ਸੀ, ਜੋ ਉਨ੍ਹਾਂ ਕੁਝ ਬੁੱਧੀਜੀਵੀਆਂ ਵਿੱਚੋਂ ਇੱਕ ਸਨ ਜੋ ਖੇਤੀਬਾੜੀ ਦਾ ਸਪੱਸ਼ਟ ਅਤੇ ਸਹੀ ਵਿਸ਼ਲੇਸ਼ਣ ਕਰ ਸਕਦੇ ਸਨ। ਅਚਾਨਕ ਇੱਕ ਪਲ ਆਇਆ ਜਦੋਂ ਇੱਕ ਬਜ਼ੁਰਗ ਕਿਸਾਨ ਖੜ੍ਹਾ ਹੋਇਆ ਅਤੇ ਹਿਰਖੇ ਮਨ ਨਾਲ਼ ਪੁੱਛਿਆ ਕਿ ਸਰਕਾਰ ਕਿਸਾਨਾਂ ਨਾਲ਼ ਇੰਨੀ ਨਫ਼ਰਤ ਕਿਉਂ ਕਰਦੀ ਹੈ। ਕੀ ਸਾਨੂੰ ਆਪਣੀ ਗੱਲ ਸੁਣਵਾਉਣ ਲਈ ਅੱਤਵਾਦੀ ਬਣਨਾ ਪਵੇਗਾ? ਇਹ ਸੁਣ ਕੇ ਪ੍ਰੋ. ਸਵਾਮੀਨਾਥਨ ਬਹੁਤ ਪਰੇਸ਼ਾਨ ਹੋ ਉੱਠੇ ਤੇ ਉਨ੍ਹਾਂ ਨੇ ਬਜ਼ੁਰਗਾਂ ਅਤੇ ਸਾਰਿਆਂ ਨਾਲ਼ ਬਹੁਤ ਸ਼ਾਂਤ, ਸਮਝਦਾਰ ਤੇ ਹਲੀਮੀ ਭਰੀ ਆਵਾਜ਼ ਵਿੱਚ ਗੱਲਬਾਤ ਕੀਤੀ।

ਸਵਾਮੀਨਾਥਨ ਉਸ ਸਮੇਂ ਆਪਣੀ ਉਮਰ ਦੇ 80ਵਿਆਂ ਵਿੱਚ ਸਨ। ਪਰ ਉਹ ਥੱਕੇ ਨਹੀਂ। ਉਨ੍ਹਾਂ ਦਾ ਸੁਭਾਅ ਸ਼ਾਂਤ ਅਤੇ ਦਿਆਲੂ ਸੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ਼ ਵੀ ਬਹੁਤ ਇਮਾਨਦਾਰੀ ਨਾਲ਼ ਗੱਲਬਾਤ ਕੀਤੀ ਜੋ ਉਨ੍ਹਾਂ ਦੇ ਵਿਚਾਰਾਂ ਅਤੇ ਕੰਮ ਦੀ ਸਖ਼ਤ ਆਲੋਚਨਾ ਕਰਦੇ ਸਨ। ਉਹ ਚੁੱਪਚਾਪ ਉਨ੍ਹਾਂ ਦੀਆਂ ਆਲੋਚਨਾਵਾਂ ਸੁਣਦੇ ਰਹੇ ਤੇ ਕੁਝ ਕੁ ਗੱਲਾਂ ਨਾਲ਼ ਸਹਿਮਤੀ ਵੀ ਰੱਖਦੇ ਰਹੇ। ਜੇ ਕੋਈ ਵਿਅਕਤੀਗਤ ਤੌਰ 'ਤੇ ਆਪਣੇ ਇਤਰਾਜ਼ ਜ਼ਾਹਰ ਕਰਦਾ ਸੀ, ਤਾਂ ਉਹ ਅਜਿਹੇ ਵਿਅਕਤੀ ਨੂੰ ਸਮਾਗਮਾਂ ਅਤੇ ਸੈਮੀਨਾਰਾਂ ਵਿੱਚ ਬੁਲਾ ਲੈਂਦੇ ਅਤੇ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਬੋਲਣ ਨੂੰ ਕਹਿੰਦੇ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਸਖ਼ਸ਼ੀਅਤ ਨੂੰ ਕਦੇ ਨਹੀਂ ਦੇਖਿਆ।

ਉਨ੍ਹਾਂ ਦੇ ਕੰਮ ਦਾ ਸਭ ਤੋਂ ਪ੍ਰਭਾਵਸ਼ਾਲੀ ਗੁਣ ਇਹ ਸੀ ਕਿ ਉਹ ਆਪਣੀ ਜ਼ਿੰਦਗੀ 'ਤੇ ਪਿੱਛਲਝਾਤ ਮਾਰ ਸਕਦੇ ਸਨ ਅਤੇ ਆਪਣੇ ਕੰਮ ਦੀਆਂ ਅਸਫਲਤਾਵਾਂ ਅਤੇ ਕਮੀਆਂ ਨੂੰ ਸਮਝ ਸਕਦੇ ਸਨ ਅਤੇ ਸੁਧਾਰ ਵੀ ਸਕਦੇ ਸਨ। ਹਰੇ ਇਨਕਲਾਬ ਤੋਂ ਬਾਅਦ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਿੱਚ ਜਿਸ ਪੱਧਰ 'ਤੇ ਬੇਰੋਕ ਵਾਧਾ ਹੋਇਆ ਉਹਨੂੰ ਵੇਖ ਕੇ ਦੰਗ ਰਹਿ ਗਏ ਜੋ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਸੀ। ਸਮਾਂ ਬੀਤਣ ਨਾਲ਼, ਉਹ ਸਥਿਤੀ, ਵਾਤਾਵਰਣ ਅਤੇ ਪਾਣੀ ਦੀ ਸਹੀ ਵਰਤੋਂ ਪ੍ਰਤੀ ਵਧੇਰੇ ਜਾਗਰੂਕ ਅਤੇ ਸੰਵੇਦਨਸ਼ੀਲ ਹੁੰਦੇ ਗਏ। ਪਿਛਲੇ ਕੁਝ ਸਾਲਾਂ ਤੋਂ ਉਹ ਬੀਟੀ ਜਾਂ ਜੈਨੇਟਿਕ ਤੌਰ 'ਤੇ ਸੋਧੇ ਹੋਏ ਬੀਜਾਂ ਦੀ ਅਨਿਯਮਿਤ ਵਰਤੋਂ ਦੀ ਆਲੋਚਨਾ ਕਰਦੇ ਰਹੇ ਹਨ।

ਮਨਕੋਂਬੂ ਸੰਬਾਸਿਵਮ ਸਵਾਮੀਨਾਥਨ ਦੇ ਦੇਹਾਂਤ ਨਾਲ਼ ਇਸ ਦੇਸ਼ ਨੇ ਨਾ ਸਿਰਫ਼ ਇੱਕ ਮਹਾਨ ਖੇਤੀਬਾੜੀ ਵਿਗਿਆਨੀ ਬਲਕਿ ਇੱਕ ਮਹਾਨ ਸ਼ਖਸੀਅਤ ਵੀ ਗੁਆ ਦਿੱਤੀ ਹੈ।

ਇਹ ਲੇਖ ਸਭ ਤੋਂ ਪਹਿਲਾਂ 29 ਸਤੰਬਰ , 2023 ਨੂੰ ਦਿ ਵਾਇਰ ਦੀ ਮਲਟੀਮੀਡੀਆ ਸਾਈਟ ' ਤੇ ਛਪਿਆ ਹੈ।

ਤਰਜਮਾ: ਕਮਲਜੀਤ ਕੌਰ

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur