ਲਾਡ ਹਾਈਕੋ ਵੇਖਣ ਨੂੰ ਸੌਖਾ ਪਕਵਾਨ ਲੱਗ ਸਕਦਾ ਹੈ ਕਿਉਂਕਿ ਇਸ ਦੇ ਲਈ ਦੋ ਹੀ ਵਸਤਾਂ ਦੀ ਲੋੜ ਪੈਂਦੀ ਹੈ – ਬੁਲੁਮ (ਲੂਣ) ਅਤੇ ਸਸੰਗ (ਹਲਦੀ)। ਪਰ ਰਸੋਈਏ ਦਾ ਕਹਿਣਾ ਹੈ ਕਿ ਅਸਲੀ ਚੁਣੌਤੀ ਇਸ ਪਕਵਾਨ ਨੂੰ ਤਿਆਰ ਕਰਨ ਦੇ ਤਰੀਕੇ ਵਿੱਚ ਆਉਂਦੀ ਹੈ।

ਰਸੋਈਆ ਝਾਰਖੰਡ ਦਾ ਹੋ ਆਦਿਵਾਸੀ, ਬਿਰਸਾ ਹੇਂਬ੍ਰੌਮ ਹੈ। ਉਸਦਾ ਕਹਿਣਾ ਹੈ ਕਿ ਮਾਨਸੂਨ ਦਾ ਮੌਸਮ ਲਾਡ ਹਾਈਕੋ ਦੇ ਬਗੈਰ ਅਧੂਰਾ ਹੁੰਦਾ ਹੈ, ਜੋ ਮੱਛੀ ਤੋਂ ਬਣਿਆ ਇੱਕ ਰਵਾਇਤੀ ਪਕਵਾਨ ਹੈ। ਇਹਨੂੰ ਬਣਾਉਣ ਦੀ ਵਿਧੀ ਉਸਨੇ ਆਪਣੇ ਮੁਦੇਈ (ਮਾਪਿਆਂ) ਤੋਂ ਸਿੱਖੀ ਸੀ।

71 ਸਾਲਾ ਮਛਵਾਰਾ ਤੇ ਕਿਸਾਨ ਖੂੰਟਪਾਨੀ ਬਲਾਕ ਦੇ ਜਾਨਕੋਸਸਨ ਪਿੰਡ ਵਿੱਚ ਰਹਿੰਦਾ ਹੈ ਤੇ ਸਿਰਫ਼ ਹੋ ਬੋਲੀ ਹੀ ਬੋਲਦਾ ਹੈ। ਇਹ ਇਸ ਭਾਈਚਾਰੇ ਦੇ ਲੋਕਾਂ ਵੱਲੋਂ ਬੋਲੀ ਜਾਂਦੀ ਔਸਟ੍ਰੋਏਸ਼ੀਐਟਿਕ (ਦੱਖਣੀ, ਦੱਖਣ-ਪੱਛਮੀ ਤੇ ਦੱਖਣ-ਪੂਰਬੀ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ) ਕਬਾਇਲੀ ਬੋਲੀ ਹੈ। 2013 ਵਿੱਚ ਆਖਰੀ ਵਾਰ ਹੋਈ ਜਨਗਣਨਾ ਮੁਤਾਬਕ ਝਾਰਖੰਡ ਵਿੱਚ ਇਸ ਭਾਈਚਾਰੇ ਦੇ ਮਹਿਜ਼ ਨੌਂ ਲੱਖ ਦੇ ਕਰੀਬ ਲੋਕ ਹਨ; ( ਭਾਰਤ ਵਿੱਚ ਅਨੁਸੂਚਿਤ ਕਬੀਲਿਆਂ ਦੇ ਅੰਕੜੇ, 2013 ਦੇ ਮੁਤਾਬਕ) ਹੋ ਲੋਕਾਂ ਦੀ ਕੁਝ ਗਿਣਤੀ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਵੀ ਰਹਿੰਦੀ ਹੈ।

ਬਿਰਸਾ ਪਹਿਲਾਂ ਮਾਨਸੂਨ ਦੇ ਮੌਸਮ ਵਿੱਚ ਨੇੜਲੇ ਪਾਣੀਆਂ ਵਿੱਚੋਂ ਤਾਜ਼ੀ ਹਾਦ ਹਾਈਕੋ (ਪੂਲ ਬਾਰਬ), ਇਛੇ ਹਾਈਕੋ (ਝੀਂਗੇ), ਬੋਮ ਬੂਈ , ਡਾਂਡੀਕੇ ਅਤੇ ਦੂੜੀ ਮੱਛੀ ਫੜ੍ਹਦਾ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ। ਫੇਰ ਉਹ ਇਹਨਾਂ ਨੂੰ ਤਾਜ਼ੇ ਤੋੜੇ ਕਾਕਾਰੂ ਦੇ ਪੱਤਿਆਂ (ਪੇਠੇ ਦੇ ਪੱਤੇ) ਉੱਤੇ ਰੱਖ ਦਿੰਦਾ ਹੈ।

ਲੂਣ ਅਤੇ ਹਲਦੀ ਦੀ ਸਹੀ ਮਾਤਰਾ ਹੋਣੀ ਬਹੁਤ ਅਹਿਮ ਹੈ, “ਇਸਦੀ ਜ਼ਿਆਦਾ ਮਾਤਰਾ ਇਸਨੂੰ ਖਾਰਾ ਕਰ ਦਿੰਦੀ ਹੈ, ਤੇ ਬਹੁਤੀ ਘੱਟ ਮਾਤਰਾ ਬੇਸੁਆਦ ਬਣਾ ਦਿੰਦੀ ਹੈ। ਸੁਆਦ ਪਾਉਣ ਲਈ ਇਸਦੀ ਮਾਤਰਾ ਬਿਲਕੁਲ ਸਹੀ ਹੋਣੀ ਚਾਹੀਦੀ ਹੈ!” ਹੇਂਬ੍ਰੌਮ ਨੇ ਕਿਹਾ।

ਮੱਛੀ ਸੜ ਨਾ ਜਾਵੇ, ਇਸਨੂੰ ਯਕੀਨੀ ਬਣਾਉਣ ਲਈ ਉਹ ਪੇਠੇ ਦੇ ਪਤਲੇ ਪੱਤਿਆਂ ਦੇ ਉੱਪਰੋਂ ਸਾਲ ਦੇ ਪੱਤਿਆਂ ਦੀ ਮੋਟੀ ਪਰਤ ਚੜ੍ਹਾਉਂਦਾ ਹੈ। ਇਸ ਨਾਲ ਪੱਤੇ ਅਤੇ ਕੱਚੀ ਮੱਛੀ ਸੁਰੱਖਿਅਤ ਰਹਿੰਦੀ ਹੈ, ਉਸਨੇ ਕਿਹਾ। ਮੱਛੀ ਪੱਕਣ ਤੋਂ ਬਾਅਦ ਉਹ ਇਸਨੂੰ ਪੱਤਿਆਂ ਸਣੇ ਖਾਣਾ ਪਸੰਦ ਕਰਦਾ ਹੈ। ਉਸਨੇ ਦੱਸਿਆ, “ਆਮ ਕਰਕੇ ਮੈਂ ਮੱਛੀ ਲਪੇਟਣ ਲਈ ਵਰਤੇ ਪੱਤੇ ਸੁੱਟ ਦਿੰਦਾ ਹਾਂ, ਪਰ ਇਹ ਪੇਠੇ ਦੇ ਪੱਤੇ ਹਨ, ਇਸ ਕਰਕੇ ਮੈਂ ਇਹ ਵੀ ਖਾਵਾਂਗਾ। ਜੇ ਤੁਸੀਂ ਸਹੀ ਤਰੀਕੇ ਨਾਲ ਪਕਾਓ ਤਾਂ ਪੱਤੇ ਵੀ ਸੁਆਦ ਲੱਗਦੇ ਹਨ।”

ਦੇਖੋ: ਬਿਰਸਾ ਹੇਂਬ੍ਰੌਮ ਤੇ ਲਾਡ ਹਾਇਕੋ

PARI ਵੱਲੋਂ ਅਸੀਂ ਅਰਮਾਨ ਜਾਮੁਡਾ ਦੇ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਇਸ ਵੀਡੀਓ ਦਾ ਹੋ ਤੋਂ ਹਿੰਦੀ ਵਿੱਚ ਅਨੁਵਾਦ ਕੀਤਾ।

PARI ਦੇ ਅਲੋਪ ਹੋ ਰਹੀਆਂ ਭਾਸ਼ਾਵਾਂ ਦੇ ਪ੍ਰਾਜੈਕਟ ਦਾ ਮੰਤਵ ਭਾਰਤ ਦੀਆਂ ਖ਼ਤਰੇ ਹੇਠ ਭਾਸ਼ਾਵਾਂ ਦਾ  ਉਹਨਾਂ ਨੂੰ ਬੋਲਣ ਵਾਲੇ ਆਮ ਲੋਕਾਂ ਦੀਆਂ ਆਵਾਜ਼ਾਂ ਅਤੇ ਉਹਨਾਂ ਦੇ ਜੀਵਨ ਦੇ ਅਨੁਭਵਾਂ ਜ਼ਰੀਏ ਦਸਤਾਵੇਜੀਕਰਨ ਕਰਨਾ ਹੈ।

ਹੋ ਮੱਧ ਅਤੇ ਪੂਰਬੀ ਭਾਰਤ ਦੇ ਆਦਿਵਾਸੀਆਂ ਦੁਆਰਾ ਬੋਲੀਆਂ ਜਾਂਦੀਆਂ ਔਸਟ੍ਰੋਏਸ਼ੀਐਟਿਕ ਭਾਸ਼ਾਵਾਂ ਦੀ ਮੁੰਡਾ ਸ਼ਾਖਾ ਦਾ ਹਿੱਸਾ ਹੈ। UNESCO ਦੀ ਭਾਸ਼ਾਵਾਂ ਦੀ ਐਟਲਸ ਵਿੱਚ ਹੋ ਨੂੰ ਭਾਰਤ ਦੀਆਂ ਸੰਭਾਵੀ ਖ਼ਤਰੇ ਹੇਠਲੀਆਂ ਭਾਸ਼ਾਵਾਂ ਵਿੱਚ ਦਰਜ ਕੀਤਾ ਗਿਆ ਹੈ।

ਇਸ ਸਟੋਰੀ ਵਿੱਚ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਬੋਲੀ ਵਾਲ਼ੀ ‘ਹੋ‘ ਭਾਸ਼ਾ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ।

ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ

Video : Rahul Kumar

راہل کمار، جھارکھنڈ کے ایک دستاویزی فلم ساز اور میموری میکرز اسٹوڈیو کے بانی ہیں۔ وہ ’گرین ہب انڈیا‘ اور ’لیٹس ڈاک‘ سے فیلوشپ حاصل کر چکے ہیں اور ’بھارت رورل لیولی ہوڈ فاؤنڈیشن‘ کے ساتھ کام کر چکے ہیں۔

کے ذریعہ دیگر اسٹوریز Rahul Kumar
Text : Ritu Sharma

ریتو شرما، پاری میں معدومیت کے خطرے سے دوچار زبانوں کی کانٹینٹ ایڈیٹر ہیں۔ انہوں نے لسانیات سے ایم اے کیا ہے اور ہندوستان میں بولی جانے والی زبانوں کی حفاظت اور ان کے احیاء کے لیے کام کرنا چاہتی ہیں۔

کے ذریعہ دیگر اسٹوریز Ritu Sharma
Translator : Arshdeep Arshi

عرش دیپ عرشی، چنڈی گڑھ کی ایک آزاد صحافی اور ترجمہ نگار ہیں۔ وہ نیوز ۱۸ پنجاب اور ہندوستان ٹائمز کے ساتھ کام کر چکی ہیں۔ انہوں نے پٹیالہ کی پنجابی یونیورسٹی سے انگریزی ادب میں ایم فل کیا ہے۔

کے ذریعہ دیگر اسٹوریز Arshdeep Arshi