ਜਦੋਂ ਬਸ ਕੋਲਕਾਤਾ ਤੋਂ ਨਿਕਲਦੀ ਹੈ ਅਤੇ ਉਬੜ ਖਾਬੜ ਰਸਤੇ 'ਤੇ ਮੱਛੀ ਪਾਲਣ ਵਾਲੇ ਤਲਾਬਾਂ, ਛੋਟੇ ਹੱਥੀਂ-ਬਣੇ ਬੰਨ੍ਹ ਅਤੇ ਅਸਥਾਈ ਚਾਹ ਦੀਆਂ ਦੁਕਾਨਾਂ ਦੇ ਕੋਲੋਂ ਦੀ ਦੌੜਦੀ ਹੈ, ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਅੱਗੇ ਪਾਣੀ ਦਾ ਵੱਡਾ ਸ੍ਰੋਤ ਆ ਰਿਹਾ ਹੈ। ਫਿਰ ਜਦੋਂ  ਸਾਡਾ ਜਹਾਜ਼ ਵਿਸ਼ਾਲ ਨੀਲੀ ਚਾਦਰ ਦੇ ਉੱਪਰੋਂ ਦੀ ਲੰਘਦਾ ਹੈ ਤਾਂ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸੁੰਦਰਬਨ ਬਾਲੀ ਟਾਪੂ ਦੇ ਨਜ਼ਦੀਕ ਪਹੁੰਚਦੇ ਹੀ "ਖ਼ੁਸ਼ੀ ਦੇ ਸ਼ਹਿਰ" ਦੇ ਰੌਲ਼ੇ-ਰੱਪੇ ਦੀਆਂ ਯਾਦਾਂ ਨੂੰ ਭੁਲਾਉਣਾ ਆਸਾਨ ਲੱਗਦਾ ਹੈ

ਬੇਰੋਜ਼ਗਾਰੀ ਅਤੇ ਗਰੀਬੀ ਟਾਪੂ ਦੇ ਨੌਜਵਾਨਾਂ ਨੂੰ ਬਾਘ, ਹਿਰਣਾਂ ਅਤੇ ਹੋਰ ਜਾਨਵਰਾਂ ਦੇ ਸ਼ਿਕਾਰ ਅਤੇ ਗੈਰ-ਕਾਨੂੰਨੀ ਤੌਰ 'ਤੇ ਦਰੱਖਤਾਂ ਨੂੰ ਕੱਟਣ ਵੱਲ ਧੱਕ ਰਹੇ ਸਨ। ਪਰ ਸਾਲਾਂ ਤੋਂ, ਕਮਿਊਨਿਟੀ-ਅਧਾਰਿਤ ਸੈਰ-ਸਪਾਟੇ ਨੇ ਇਸ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ – ਬਹੁਤ ਸਾਰੇ ਨੌਜਵਾਨ ਜੋ ਸ਼ਿਕਾਰੀ ਬਣ ਸਕਦੇ ਸਨ, ਉਹ ਰੱਖਿਅਕ ਬਣ ਗਏ ਹਨ। ਰੋਜ਼ੀ-ਰੋਟੀ ਕਮਾਉਣ ਦੇ ਹੋਰ ਸਾਧਨਾਂ ਨੇ ਉਨ੍ਹਾਂ ਦੀਆਂ ਜੰਗਲ 'ਤੇ ਨਿਰਭਰਤਾ ਨੂੰ ਘਟਾਇਆ ਹੈ। ਕੁਝ ਸਥਾਨਕ ਲੋਕ ਟੂਰ ਗਾਈਡ ਬਣ ਗਏ ਹਨ, ਕੁਝ ਨੇ ਆਪਣੇ ਕਿਸ਼ਤੀਆਂ ਸੈਲਾਨੀਆਂ ਲਈ ਉਪਲਬਧ ਕਰਵਾਈਆਂ ਹਨ, ਜਦਕਿ ਕੁਝ ਹੋਟਲ ਸਟਾਫ ਦੇ ਤੌਰ 'ਤੇ ਨੌਕਰੀ ਕਰ ਰਹੇ ਹਨ। ਹਾਲਾਂਕਿ ਤਨਖਾਹਾਂ ਘੱਟ ਹਨ, ਪਰ ਇਹਨਾਂ ਲਈ ਸੈਰ-ਸਪਾਟਾ ਉਦਯੋਗ ਨਾਲ ਜੁੜਨਾ ਮਾਣ ਦੀ ਗੱਲ ਹੈ।

ਹਾਲ ਹੀ ਦੀ ਯਾਤਰਾ ਦੀਆਂ ਤਸਵੀਰਾਂ:

PHOTO • Mahesh Ramchandani

ਦਿਨ ਦਾ ਕੰਮ ਸ਼ੁਰੂ ਹੁੰਦਾ ਹੈ : ਕਿਸ਼ਤੀਆਂ ਸੁੰਦਰਬਨ ਦੇ ਪਾਣੀ ਦੇ ਲੰਮੇ - ਲੰਮੇ ਰਸਤੇ ' ਤੇ ਮਾਲ , ਲੋਕਾਂ , ਜਾਨਵਰਾਂ ਅਤੇ ਸੈਲਾਨੀਆਂ ਨੂੰ ਲਿਜਾਣ ਲਈ ਤਿਆਰ ਹੁੰਦੀ ਆਂ ਹਨ

PHOTO • Mahesh Ramchandani

ਮੈਂਗ੍ਰੋਵਜ਼ ਦੇ ਇਲਾਕਿਆਂ ਦੀ ਕਈ ਵਾਰ ਹੱਦਬੰਦੀ ਕੀਤੀ ਜਾਂ ਦੀ ਹੈ ਤਾਂ ਜੋ ਮਨੁੱਖਾਂ ਅਤੇ ਜਾਨਵਰਾਂ ਨੂੰ ਇੱਕ - ਦੂਜੇ ਤੋਂ ਬਚਾਇਆ ਜਾ ਸਕੇ , ਜਿਸ ਨਾਲ ਜੀਵਨ ਦੇ ਕਾਰੋਬਾਰ ਨੂੰ ਸੁਰੱਖਿਅਤ ਤਰੀਕੇ ਨਾਲ ਚਲਾਉਣਾ ਸੌਖਾ ਹੋ ਜਾਂਦਾ ਹੈ

PHOTO • Mahesh Ramchandani

ਬਾਲੀ ਟਾਪੂ ਦਾ ਬੰਦਰਗਾਹ ਪਿੰਡ ਦਾ ਚੌਕ ਹੈ ; ਸਾਰਾ ਆਉਣਾ - ਜਾਣਾ ਇੱ ਥੋਂ ਹੀ ਹੁੰਦਾ ਹੈ ਹਰ ਰੋਜ਼ ਇੱਥੋਂ ਲੋਕ , ਮਾਲ , ਬੱਕਰੀਆਂ , ਬਛੜੇ ਅਤੇ ਮੱਛੀਆਂ (ਢੋਆ-ਢੁਆਈ) ਲੰਘਦੀਆਂ ਹਨ

PHOTO • Mahesh Ramchandani

ਮੱਛੀ ਪਾਲਣ : ਵਿਕਰੀ ਤੇ ਉਪਭੋਗ ਲਈ ਮੱਛੀ ਪੈਦਾ ਕਰਨ ਲਈ ਭੂਮੀ ਦੇ ਛੋਟੇ ਵੱਡੇ ਭੂ-ਖੰਡਾਂ ' ਤੇ ਬੰਨ੍ਹ ਜਿਹਾ ਬਣਾ ਦਿੱਤਾ ਜਾਂਦਾ ਹੈ ਤੇ ਪਾਣੀ ਨਾਲ਼ ਭਰ ਦਿੱਤਾ ਜਾਂਦਾ ਹੈ

PHOTO • Mahesh Ramchandani

ਨੈੱਟ-ਵਰਕਿੰਗ : ਸੁੰਦਰਬਨ ਵਿੱਚ ਬਹੁਤ ਸਾਰੇ ਲੋਕਾਂ ਲਈ , ਦਫ਼ਤਰ ਦੀ ਇੱਕ ਦਿ ਹਾੜੀ ਤੱਕ ਲਾਉਣੀ ਕਾਫ਼ੀ ਔਖੀ ਰਹਿੰਦੀ ਹੈ

PHOTO • Mahesh Ramchandani

ਆਜੜੀ ਅਤੇ ਭੇੜ ( ਖੱਬੇ ): ਬਾਲੀ ਟਾਪੂ ਦੀਆਂ ਘੁਮਾਵਦਾਰ ਸੜਕਾਂ ਭੀੜੀਆਂ ਪਰ ਸਾਫ਼ - ਸੁਥਰੀਆਂ ਹਨ ਹਾਲਾਂਕਿ ਪਲਾਸਟਿਕ ਦੇ ਕੂ ੜਾਦਾਨ ਚੰਗੇ ਨਹੀਂ ਲਗਦੇ ( ਸੱਜੇ ), ਪਰ ਸਥਾਨਕ ਲੋਕ ਉਨ੍ਹਾਂ ਨੂੰ ਆਪਣੀਆਂ ਗਲੀਆਂ ਨੂੰ ਸਾਫ਼ ਰੱਖਣ ਲਈ ਵਰਤਦੇ ਹਨ

PHOTO • Mahesh Ramchandani

ਇੱਕ ਸੁਨਿਆਰਾ ਪਿੰਡ ਦੇ ਬਜ਼ਾਰ ਵਿੱਚ ਗਾਹਕ ਦੇ ਆਉਣ ਦੀ ਉਡੀਕ ਕਰਦਾ ਹੋਇਆ

PHOTO • Mahesh Ramchandani

ਬਾਘ ਆਮ ਤੌਰ ਤੇ ਦਿਖਾਈ ਨਹੀਂ ਦਿੰਦੇ। ਸੈਲਾਨੀਆਂ ਨੂੰ ਅਕਸਰ ਕਹਾਣੀ ਸੁਣਾਈ ਜਾਂਦੀ ਹੈ ਕਿ ਇੱਕ ਬਾਘ ਪੰਜ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਰ ਕੇ ਇੱਕ ਬਾਘਣ ਨਾਲ ਸੰਗਤ ਕਰਨ ਲਈ ਆਇਆ ਸੀ ਜੋ ਇੱਕ ਸਰਕਸ ਦੁਆਰਾ ਪਿੰਡ ਵਿੱਚ ਲਿਆਂਦੀ ਗਈ ਸੀ ਪਰ ਸਮੇਂ ਦੇ ਨਾਲ ਬਾਘਾਂ ਦੀ ਗਿਣਤੀ ਘੱਟ ਗਈ ਹੈ

PHOTO • Mahesh Ramchandani

ਮਾਨੀਟਰ ਛਿਪਕਲੀ , ਹਿਰਨ , ਜੰਗਲੀ ਸੂਰ , ਮਗਰਮੱਛ ਅਤੇ ਕਿੰਗਫਿਸ਼ਰ ਦਿੱਸਣਾ ਆਮ ਗੱਲ ਹੈ

PHOTO • Mahesh Ramchandani

ਹੈਲਪ ਫਾਊਂਡੇਸ਼ਨ ਨੇ ਸਥਾਨਕ ਥੀਏਟਰ ਗਰੁੱਪ ਨੂੰ ਦੁਬਾਰਾ ਜਿੰਦਾ ਕੀਤਾ ਹੈ ਗਰੁੱਪ ਬੋ ਬੀਬੀ ਦੇਵੀ ਦੀ ਕਹਾਣੀ ਦਾ ਪ੍ਰਦਰਸ਼ਨ ਕਰਦਾ ਹੈ ਕਿਹਾ ਜਾਂਦਾ ਹੈ ਕਿ ਇੱਕ ਨੌਜਵਾਨ ਲੜਕੇ , ਦੁਖੇ ਨੂੰ ਸ਼ਹਿਦ ਤੇ ਲੱਕੜ ਦੇ ਬਦਲੇ ਵਿੱਚ ਇੱਕ ਬਾਘ ਨੂੰ ਖੁਆਇਆ ਜਾਣਾ ਸੀ, ਪਰ ਦੇਵੀ ਨੇ ਉਸ ਦੀ ਪ੍ਰਾਰਥਨਾ ਸੁ ਣੀ, ਦਖ਼ਲ ਦਿੱਤਾ ਤੇ ਉਸਦੀ ਜ਼ਿੰਦਗੀ ਬਚਾਈ

PHOTO • Mahesh Ramchandani

ਸੁੰਦਰਬਨ ਦੇ ਬਾਘ , ਹੋਰ ਸਾਰੇ ਬਾਘਾਂ ਵਾਂਗ , ਧਰਮ ਨਿਰਪੱਖ ਹੁੰਦੇ ਹਨ ਅਤੇ ਹਰ ਧਰਮ ਦੇ ਮੈਂਬਰਾਂ ਨੂੰ ਬਿ ਨਾਂ ਭੇਦਭਾਵ ਦੇ ਖਾਂਦੇ ਹਨ ਇਸ ਕਰਕੇ , ਹਿੰਦੂ ਅਤੇ ਮੁਸਲਮਾਨ ਭਾਵ ਦੋਵੇਂ ਹੀ ਭਾਈਚਾਰੇ ਬੋ ਬੀਬੀ ਤੋਂ ਸੁਰੱਖਿਆ ਮੰਗਦੇ ਹਨ ਇੱਥੇ , ਦੇਵੀ ਨੇ ਬਾਘ ਨੂੰ ਹਰਾ ਦਿੱਤਾ ਹੈ

PHOTO • Mahesh Ramchandani
PHOTO • Mahesh Ramchandani

ਮਰਦਾਂ , ਔਰਤਾਂ ਅਤੇ ਬੱਚਿਆਂ ਦਾ ਆਉਣਾ - ਜਾਣਾ ਬੰਦਰਗਾਹ ਨੂੰ ਹਰਕਤ ਨਾਲ ਭਰਪੂਰ ਰੱਖਦਾ ਹੈ ਕੁਝ ਸਵੇਰੇ ਦੰਦ ਸਾਫ਼ ਕਰਨ ਅਤੇ ਸੂਰਜ ਨੂੰ ਸਲਾਮ ਕਰਨ ਲਈ ਆਉਂਦੇ ਹਨ , ਜਦਕਿ ਕਈ ਕੱਠੇ ਹੋ ਕੇ ਗੱਲਬਾਤ , ਸੋਚ - ਵਿਚਾਰ , ਪੱਤੇ ਖੇਡਣ ਅਤੇ ਕਿਸ਼ਤੀਆਂ ਨੂੰ ਦੇਖ ਆਉਂਦੇ ਹਨ

PHOTO • Mahesh Ramchandani

ਦਿਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਹੁਣ ਘਰ ਵਾਪਸ ਜਾਣ ਦਾ ਸਮਾਂ ਹੈ

ਤਰਜਮਾ: ਗੁਰਪ੍ਰੀਤ ਕੌਰ

Mahesh Ramchandani

مہیش رام چندانی ممبئی میں مقیم ہیں اور ٹیلی ویژن اور فلموں کے لیے لکھتے ہیں۔ وہ تصویریں بھی کھینچتے ہیں۔

کے ذریعہ دیگر اسٹوریز Mahesh Ramchandani
Translator : Gurpreet Kaur

Gurpreet Kaur, from Abohar, Punjab, has an MA in Punjabi. She is driven by exploring new things, finding joy in connecting with others and sharing love and positivity.

کے ذریعہ دیگر اسٹوریز Gurpreet Kaur