15 ਅਗਸਤ 1947 ਨੂੰ ਜਦੋਂ ਬਾਕੀ ਮੁਲਕ ਭਾਰਤ ਦੀ ਅਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਤਾਂ ਉਸ ਸਮੇਂ ਵੀ ਤੇਲੰਗਾਨਾ ਵਿਖੇ ਮੱਲੂ ਸਵਾਰਾਜਯਮ ਅਤੇ ਉਨ੍ਹਾਂ ਦੇ ਇਨਕਲਾਬੀ ਸਾਥੀ ਹੈਦਰਾਬਾਦ ਨਿਜ਼ਾਮ ਦੀ ਹਥਿਆਰਬੰਦ ਮਿਲੀਸ਼ਿਆ ਤੇ ਪੁਲਿਸ ਵਿਰੁੱਧ ਲੜ ਰਹੇ ਸਨ। ਇਹ ਵੀਡਿਓ ਉਸ ਨਿਡਰ ਵਿਰਾਂਗਣਾ ਦੇ ਜੀਵਨ ‘ਤੇ ਇੱਕ ਝਲਕ ਹੈ, ਜਿਸ ਦੇ ਸਿਰ ‘ਤੇ 1946 ਵਿੱਚ ਮਹਿਜ਼ 16 ਸਾਲ ਦੀ ਉਮਰੇ ਹੀ 10,000 ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਉਸ ਦੌਰ ਵਿੱਚ ਇੰਨੀ ਰਕਮ ਦੇ ਨਾਲ਼ ਤੁਸੀਂ 83,000 ਕਿਲੋ ਚੌਲ਼ ਖਰੀਦ ਸਕਦੇ ਸੋ।
ਇਹ ਵੀਡਿਓ ਉਨ੍ਹਾਂ ਦੀ ਉਮਰ ਦੇ 84ਵੇਂ ਅਤੇ ਫਿਰ 92ਵੇਂ ਵਰ੍ਹੇ ਦੇ ਸਮੇਂ ਦੀਆਂ ਕਲਿਪਾਂ ਸਾਡੇ ਸਾਹਮਣੇ ਲਿਆਉਂਦੀ ਹੈ। ਅੱਜ 15 ਅਗਸਤ 2022 ਦੇ ਮੌਕੇ ਅਸੀਂ ਇਸ ਮਹਾਨ ਅਜ਼ਾਦੀ ਘੁਲਾਟਣ ਦੇ ਸਨਮਾਨ ਵਿੱਚ ਇਹ ਵੀਡਿਓ ਤੁਹਾਡੇ ਸਾਹਮਣੇ ਲਿਆਏ ਹਾਂ, ਜਿਨ੍ਹਾਂ ਦੀ ਮੌਤ ਇਸੇ ਸਾਲ 19 ਮਾਰਚ ਨੂੰ ਹੋ ਗਈ ਸੀ। ਮੱਲੂ ਸਵਰਾਜਯਮ ਦੀ ਪੂਰੀ ਕਹਾਣੀ ਤੁਸੀਂ ਪਾਰੀ ਦੇ ਸੰਸਥਾਪਕ-ਸੰਪਾਦਕ ਪੀ. ਸਾਈਨਾਥ ਦੀ ਆਉਣ ਵਾਲ਼ੀ ਕਿਤਾਬ, ਦਿ ਲਾਸਟ ਹੀਰੋਸ : ਫੁਟ ਸੋਲਜਰ ਆਫ਼ ਇੰਡੀਅਨ ਫਰੀਡਮ ਵਿੱਚ ਪੜ੍ਹ ਸਕਦੇ ਹੋ, ਇਹ ਕਿਤਾਬ ਪੈਂਗੂਇਨ ਇੰਡੀਆ ਵੱਲੋਂ ਇਸੇ ਸਾਲ ਨਵੰਬਰ ਮਹੀਨੇ ਵਿੱਚ ਛਾਪੀ ਜਾਣੀ ਹੈ।
ਤਰਜਮਾ : ਕਮਲਜੀਤ ਕੌਰ