"ਵਿਸ਼ਵ-ਮਹਾਂਮਾਰੀ ਅਤੇ ਤਾਲਾਬੰਦੀ ਨੇ ਭਾਵੇਂ ਡੂੰਘੀ ਸੱਟ ਮਾਰੀ ਹੋਵੇ, ਪਰ ਬਾਵਜੂਦ ਇਹਦੇ ਅਸੀਂ ਕੋਵਿਡ ਪ੍ਰਭਾਵਤ ਸ਼ਹਿਰ ਦੀ ਹਿੰਮਤ ਬਝਾਉਣ ਲਈ ਖੁਸ਼-ਨੁਮਾ ਧੁਨਾਂ ਵਜਾ ਕੇ ਖੁਸ਼ ਹਾਂ," ਗਾਡਾਈ ਦਾਸ ਕਹਿੰਦਾ ਹੈ।

ਦਾਸ, ਜੋ ਕਿ ਤਾਰਾਪਿਥ ਤੋਂ ਹੈ- ਜੋ ਕਿ ਬੀਰਭੁੰਮ ਜ਼ਿਲ੍ਹੇ ਦੇ ਚਾਂਦੀਪੁਰ ਪਿੰਡ ਦੇ ਮਸ਼ਹੂਰ ਮੰਦਰ ਦੀ ਥਾਂ ਹੈ- ਉਹ ਇੱਕ ਢਾਕੀ ਹੈ, ਢਾਕੀ ਜੋ ਕਿ ਗ੍ਰਾਮੀਣ ਬੰਗਾਲ ਦੇ ਪਰੰਪਰਾਗਤ ਅਤੇ ਅਕਸਰ ਖਾਨਾਦਾਨੀ ਡਰੰਮ-ਵਾਦਕ ਹੁੰਦੇ ਹਨ। ਹਰ ਸਾਲ ਦੁਰਗਾ ਪੂਜਾ ਦੇ ਸਮੇਂ ਕੋਲਕਾਤਾ ਦੇ ਸਿਆਲਦਾਹ ਰੇਲਵੇ ਸਟੇਸ਼ਨ 'ਤੇ ਪੂਰੇ ਬੰਗਾਲ ਦੇ ਢਾਕੀ ਇਕੱਠੇ ਹੁੰਦੇ ਹਨ। ਪੂਰੇ ਦਾ ਪੂਰਾ ਸਟੇਸ਼ਨ ਪਰਿਸਰ ਡਰੰਮਾਂ ਦੀ ਅਵਾਜਾਂ ਨਾਲ਼ ਗੂੰਜ ਉੱਠਦਾ ਹੈ ਅਤੇ ਪੈਰਾਂ ਦੀਆਂ ਥਾਪਾਂ ਅਤੇ ਇਕੱਠੇ ਹੋਏ ਡਰੰਮ-ਵਾਦਕਾਂ ਦੀਆਂ ਸੁਰਾਂ ਇਕੱਠੀਆਂ ਹੋ ਕੇ ਚੰਗਾ ਰੰਗ ਬੰਨ੍ਹਦੀਆਂ ਹਨ।

ਅਕਸਰ ਬਾਨਕੁਰਾ, ਬਰਦਮਾਨ, ਮਾਲਦਾ, ਮੁਰਿਸ਼ਦਾਬਾਦ ਅਤੇ ਨਾਡਿਆ ਤੋਂ ਆਏ ਡਰੰਮ-ਵਾਦਕਾਂ ਦੀ ਕਲਾ ਦੇ ਹੁਨਰ ਭੀੜ ਨੂੰ ਕੀਲ ਹੀ ਲੈਂਦੇ ਹਨ। ਆਮ ਤੌਰ 'ਤੇ ਡਰੰਮ-ਵਾਦਕ ਮੁਕਾਬਲਤਨ ਛੋਟੇ ਭਾਈਚਾਰਿਆਂ ਦੀ ਪੂਜਾ  ਵੇਲੇ ਹੀ ਆਪਣਾ ਪ੍ਰਦਰਸ਼ਨ ਕਰਦੇ ਨਜ਼ਰੀਂ ਪੈਂਦੇ ਹਨ।

ਅਫ਼ਸੋਸ ਇਹ ਸਾਲ ਪਹਿਲਾਂ ਵਰਗਾ ਨਹੀਂ ਰਿਹਾ। ਲੋਕ-ਕਲਾਵਾਂ ਨਾਲ਼ ਜੁੜੇ ਹੋਰਨਾਂ ਕਲਾਕਾਰਾਂ ਵਾਂਗ ਕੋਵਿਡ-19 ਦੌਰਾਨ ਤਾਲਾਬੰਦੀ ਨਾਲ਼ ਉਨ੍ਹਾਂ ਨੂੰ ਵੀ ਸੱਟ ਵੱਜੀ ਹੈ। ਰੇਲਾਂ ਦੇ ਨਾ ਚੱਲਣ ਕਰਕੇ ਬਹੁਤ ਥੋੜ੍ਹੇ ਡਰੰਮ-ਵਾਦਕ ਹੀ ਕੋਲਕਾਤਾ ਆਉਣ ਵਿੱਚ ਸਮਰੱਥ ਹੋਏ ਹਨ। ਢਾਕੀ ਵਾਦੂ ਦਾਸ, ਜੋ ਕਿ ਮੁਰਿਸ਼ਦਾਬਾਦ ਜ਼ਿਲ੍ਹੇ ਦੇ ਸ਼ੇਰਪੁਰ ਤੋਂ ਹੈ, ਕਹਿੰਦਾ ਹੈ ਕਿ ਉਹਦੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ 40 ਡਰੰਮ-ਵਾਦਕਾਂ ਨੂੰ ਇੱਕ ਬੱਸ ਵਿੱਚ ਠੂਸ ਦਿੱਤਾ ਗਿਆ ਜਿਹਦੇ ਕਿਰਾਏ ਬਦਲੇ ਉਨ੍ਹਾਂ ਨੂੰ 22,000 ਰੁਪਏ ਦੇਣੇ ਪਏ। ਕੋਲਕਾਤਾ ਦੇ ਢਾਕੀਆਂ ਦੀ ਆਮਦਨੀ ਅੱਧ ਤੋਂ ਹੇਠਾਂ ਆ ਗਈ, ਅਕਸਰ ਜੋ ਚੰਗੀ ਆਮਦਨੀ ਉਨ੍ਹਾਂ ਨੂੰ ਦੂਸਰੇ ਸਾਲਾਂ/ਮਹਾਂਮਾਰੀ ਰਹਿਤ ਸਾਲਾਂ ਵਿੱਚ ਹੁੰਦੀ ਰਹੀ ਹੈ। ਅਤੇ ਪੈਸੇ ਦੀ ਤੰਗੀ ਕਰਕੇ ਕਈ ਪੂਜਾ ਅਯੋਜਕਾਂ ਨੇ ਰਿਕਾਰਡ ਕੀਤਾ ਸੰਗੀਤ ਵਜਾ ਕੇ ਹੀ ਕੰਮ ਸਾਰ ਲਿਆ, ਇਸ ਤਰ੍ਹਾਂ ਗ੍ਰਾਮੀਣ ਸੰਗੀਤਕਾਰਾਂ ਨੂੰ ਭਾਰੀ ਸੱਟ ਵੱਜੀ।

ਸਾਰੀਆਂ ਢਾਕੀ ਟੋਲੀਆਂ, ਜਿਨ੍ਹਾਂ ਦਾ ਮੈਂ ਹਿੱਸਾ ਹਾਂ, ਦੀ ਮਾਂ ਦੁਰਗਾ ਅੱਗੇ ਇੱਕੋ ਅਰਦਾਸ ਰਹੀ: ਕ੍ਰਿਪਾ ਕਰਕੇ ਜਿੰਨੀ ਛੇਤੀ ਸੰਭਵ ਹੋਵੇ ਉਹ ਖੁਸ਼-ਨੁਮਾ ਦਿਨ ਵਾਪਸ ਮੋੜ ਦਿਓ ਮਾਂ।

Gadai Das (in the taxi window) arrives at his venue. Right: a group of dhakis negotiating a fee with a client
PHOTO • Ritayan Mukherjee
Gadai Das (in the taxi window) arrives at his venue. Right: a group of dhakis negotiating a fee with a client
PHOTO • Ritayan Mukherjee

ਗਾਦਾਈ ਦਾਸ (ਟੈਕਸੀ ਦੀ ਖਿੜਕੀ ਵਿੱਚ) ਆਪਣੇ ਸਥਲ 'ਤੇ ਪਹੁੰਚਦਾ ਹੈ। ਸੱਜੇ- ਢਾਕੀਆਂ ਦਾ ਇੱਕ ਦਲ ਪੈਸੇ ਵਾਸਤੇ ਗਾਹਕ ਨਾਲ਼ ਬਹਿਸ ਕਰਦਾ ਹੋਇਆ

ਤਰਜਮਾ: ਕਮਲਜੀਤ ਕੌਰ

Ritayan Mukherjee

రీతాయన్ ముఖర్జీ, కోల్‌కతాలోనివసించే ఫొటోగ్రాఫర్, 2016 PARI ఫెలో. టిబెట్ పీఠభూమిలో నివసించే సంచార పశుపోషక జాతుల జీవితాలను డాక్యుమెంట్ చేసే దీర్ఘకాలిక ప్రాజెక్టుపై పనిచేస్తున్నారు.

Other stories by Ritayan Mukherjee
Translator : Kamaljit Kaur

పంజాబ్‌కు చెందిన కమల్‌జిత్ కౌర్ స్వతంత్ర అనువాదకురాలు. కమల్‌జిత్ పంజాబీ సాహిత్యంలో ఎం.ఎ. చేశారు. ఆమె న్యాయమైన, నిష్పక్షపాతమైన ప్రపంచాన్ని విశ్వసిస్తారు; దానిని సాధ్యం చేయడానికి కృషి చేస్తారు.

Other stories by Kamaljit Kaur