' ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ ' ਪੂਰੀ ਤਰ੍ਹਾਂ ਡਿਜੀਟਾਇਜ਼ਡ ਅਤੇ ਕਿਊਰੇਟ ਕੀਤੀ ਗਈ ਆਨਲਾਈਨ ਫ਼ੋਟੋ ਪ੍ਰਦਰਸ਼ਨੀ ਹੈ। ਵੀਡਿਓ ਜ਼ਰੀਏ ਹੋਣ ਵਾਲ਼ੀ ਇਸ ਵਿਜ਼ੂਅਲ ਯਾਤਰਾ ਦੌਰਾਨ ਪਾਠਕ (ਦਰਸ਼ਕ) ਪੂਰੀ ਪ੍ਰਦਰਸ਼ਨੀ ਦੇ ਭੌਤਿਕ ਰੂਪ ਨੂੰ ਮਾਣ ਸਕਣਗੇ, ਜਿਸ ਵਿੱਚ ਮੂਲ਼ ਤਸਵੀਰਾਂ ਹੇਠ ਇਬਾਰਤਾਂ ਵੀ ਲਿਖੀਆਂ ਮਿਲ਼ ਜਾਣਗੀਆਂ। ਇਹ ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇਹ ਤਸਵੀਰਾਂ ਆਰਥਿਕ ਸੁਧਾਰ ਦੇ ਪਹਿਲੇ ਦਹਾਕੇ ਤੋਂ ਲੈ ਕੇ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਯੋਜਨਾ ਦੇ ਸ਼ੁਰੂ ਹੋਣ ਤੋਂ ਦੋ ਸਾਲ ਪਹਿਲਾਂ ਤੱਕ ਦੀਆਂ ਹਨ।
ਤਰਜਮਾ: ਕਮਲਜੀਤ ਕੌਰ