ਉਹ ਮੁਲਕ ਕਰੋੜਾਂ ਲੋਕਾਂ ਦਾ ਸੁਪਨਾ ਸੀ। ਉਹ ਸੁਪਨਾ ਜਿਹਦੇ ਵਾਸਤੇ ਉਨ੍ਹਾਂ ਆਪਣੀ ਜਾਨ ਵਾਰ ਦਿੱਤੀ। ਬੀਤੇ ਕੁਝ ਵਰ੍ਹਿਆਂ ਤੋਂ ਉਹ ਵੀ ਸੁਪਨਾ ਦੇਖਣ ਲੱਗਿਆ। ਉਹ ਕੀ ਦੇਖਦਾ ਹੈ ਲੋਕਾਂ ਦਾ ਹਜ਼ੂਮ ਆਉਂਦਾ ਹੈ ਤੇ ਇੱਕ ਬੰਦੇ ਨੂੰ ਜਿਊਂਦੇ ਸਾੜ ਸੁੱਟਦਾ ਹੈ। ਪਰ ਉਹ ਉਸ ਭੀੜ ਨੂੰ ਰੋਕ ਨਹੀਂ ਪਾਉਂਦਾ। ਇਸ ਵਾਰ ਸੁਪਨੇ ਵਿੱਚ ਉਹਨੂੰ ਇੱਕ ਉਜੜਿਆ ਜਿਹਾ ਮਲ਼ਬੇ ਦਾ ਢੇਰਨੁਮਾ ਘਰ ਦਿਖਾਈ ਦਿੰਦਾ ਹੈ, ਜਿਹਦੇ ਬਰਾਂਡੇ ਵਿੱਚ ਲੋਕੀਂ ਇਕੱਠੇ ਹੋਏ ਹਨ। ਕੁਝ ਔਰਤਾਂ ਵਿਲ਼ਕ ਰਹੀਆਂ ਸਨ ਤੇ ਬੰਦੇ ਇਓਂ ਅਹਿੱਲ ਖੜ੍ਹੇ ਸਨ ਜਿਓਂ ਥਾਈਂ ਜੰਮ ਗਏ ਹੋਣ। ਦੋ ਲੋਥਾਂ ਕਫ਼ਨ ਵਿੱਚ ਲਿਪਟੀਆਂ ਤੇ ਉਨ੍ਹਾਂ ਦੇ ਨਾਲ਼ ਕਰਕੇ ਇੱਕ ਔਰਤ ਬੇਹੋਸ਼ ਪਈ ਸੀ। ਇੱਕ ਨੰਨ੍ਹੀ ਬੱਚੀ ਲੋਥਾਂ ਕੋਲ਼ ਬੈਠੀ ਇਕਟੱਕ ਦੇਖਦੀ ਜਾਂਦੀ ਸੀ। ਉਹਨੂੰ ਆਪਣੇ ਸੁਪਨਾ ਦੇਖਣ 'ਤੇ ਪਛਤਾਵਾ ਜਿਹਾ ਹੋਇਆ। ਸੁਪਨੇ 'ਚੋਂ ਬਾਹਰ ਆਉਂਦਿਆਂ ਹੀ ਉਹਨੇ ਦੇਖਿਆ ਕਿ ਉਹਦਾ ਮੁਲਕ ਹੁਣ ਮੁਲਕ ਨਹੀਂ ਰਿਹਾ, ਸ਼ਮਸ਼ਾਨ ਬਣਦਾ ਜਾਂਦਾ ਹੈ। ਪਰ ਹੁਣ ਉਹ ਚਾਹ ਕੇ ਵੀ ਉਸ ਸੁਪਨੇ 'ਚੋਂ ਬਾਹਰ ਨਹੀਂ ਆ ਪਾ ਰਿਹਾ।

ਦੇਵੇਸ਼ ਦੀ ਅਵਾਜ਼ ਵਿੱਚ, ਹਿੰਦੀ ਕਵਿਤਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ ਅੰਗਰੇਜ਼ੀ ਕਵਿਤਾ ਪਾਠ ਸੁਣੋ


तो यह देश नहीं…

1.
एक हाथ उठा
एक नारा लगा
एक भीड़ चली
एक आदमी जला

एक क़ौम ने सिर्फ़ सहा
एक देश ने सिर्फ़ देखा
एक कवि ने सिर्फ़ कहा
कविता ने मृत्यु की कामना की

2.
किसी ने कहा,
मरे हुए इंसान की आंखें
उल्टी हो जाती हैं
कि न देख सको उसका वर्तमान
देखो अतीत
किसी ने पूछा,
इंसान देश होता है क्या?

3.
दिन का सूरज एक गली के मुहाने पर डूब गया था
गली में घूमती फिर रही थी रात की परछाई
एक घर था, जिसके दरवाज़ों पर काई जमी थी
नाक बंद करके भी नहीं जाती थी
जलते बालों, नाखूनों और चमड़ी की बू

बच्ची को उसके पड़ोसियों ने बताया था
उसका अब्बा मर गया
उसकी मां बेहोश पड़ी थी
एक गाय बचाई गई थी
दो लोग जलाए गए थे

4.
अगर घरों को रौंदते फिरना
यहां का प्रावधान है
पीटकर मार डालना
यहां का विधान है
और, किसी को ज़िंदा जला देना
अब संविधान है

तो यह देश नहीं
श्मशान है

5.
रात की सुबह न आए तो हमें बोलना था
ज़ुल्म का ज़ोर बढ़ा जाए हमें बोलना था

क़ातिल
जब कपड़ों से पहचान रहा था
किसी का खाना सूंघ रहा था
चादर खींच रहा था
घर नाप रहा था
हमें बोलना था

उस बच्ची की आंखें, जो पत्थर हो गई हैं
कल जब क़ातिल
उन्हें कश्मीर का पत्थर बताएगा
और
फोड़ देगा
तब भी
कोई लिखेगा
हमें बोलना था

ਇਹ ਦੇਸ਼, ਦੇਸ਼ ਨਹੀਂ...

1.
ਇੱਕ ਹੱਥ ਉੱਠਿਆ
ਇੱਕ ਨਾਅਰਾ ਲੱਗਿਆ
ਇੱਕ ਭੀੜ ਤੁਰੀ
ਇੱਕ ਆਦਮੀ ਸੜਿਆ
ਇੱਕ ਕੌਮ ਨੇ ਸਿਰਫ਼ ਝੱਲਿਆ
ਇੱਕ ਮੁਲਕ ਨੇ ਸਿਰਫ਼ ਦੇਖਿਆ
ਇੱਕ ਕਵੀ ਨੇ ਸਿਰਫ਼ ਕਿਹਾ
ਕਵਿਤਾ ਨੇ ਮੌਤ ਦੀ ਕਾਮਨਾ ਕੀਤੀ

2.
ਕਿਸੇ ਨੇ ਕਿਹਾ,
ਮੁਰਦਾ ਬੰਦੇ ਦੀਆਂ ਅੱਖਾਂ
ਪੁੱਠੀਆਂ ਹੋ ਜਾਂਦੀਆਂ ਨੇ
ਕਿ ਨਾ ਦੇਖ ਸਕੋ ਉਹਦਾ ਵਰਤਮਾਨ
ਦੇਖੋ ਅਤੀਤ
ਕਿਸੇ ਨੇ ਪੁੱਛਿਆ,
ਇਨਸਾਨ ਮੁਲਕ ਹੁੰਦਾ ਹੈ ਕੀ?

3.
ਦਿਨ ਦਾ ਸੂਰਜ ਗਲ਼ੀ ਦੇ ਕਿਸੇ ਖੂੰਝੇ ਡੁੱਬ ਗਿਆ
ਗਲ਼ੀ 'ਚ ਘੁੰਮਦਾ ਰਿਹਾ ਸੀ ਰਾਤ ਦਾ ਪਰਛਾਵਾਂ
ਇੱਕ ਘਰ ਸੀ, ਜਿਹਦੇ ਬੂਹਿਆਂ 'ਤੇ ਕਾਈ ਜੰਮੀ ਸੀ
ਨੱਕ ਬੰਦ ਕਰਿਆਂ ਵੀ ਨਾ ਜਾਂਦੀ ਸੀ
ਸੜਦੇ ਵਾਲ਼ਾਂ, ਨਹੂੰਆਂ ਤੇ ਚਮੜੀ ਦੀ ਬੋ
ਬੱਚੀ ਨੂੰ ਉਹਦੇ ਗੁਆਂਢੀਆਂ ਨੇ ਦੱਸਿਆ
ਉਹਦਾ ਅੱਬੂ ਮਰ ਗਿਆ
ਉਹਦੀ ਮਾਂ ਬੇਹੋਸ਼ ਪਈ ਸੀ
ਇੱਕ ਗਾਂ ਬਚਾਈ ਗਈ ਸੀ
ਦੋ ਲੋਕ ਸਾੜੇ ਗਏ ਸਨ

4.
ਜੇ ਘਰਾਂ ਨੂੰ ਲਤਾੜ ਸੁੱਟਣਾ
ਇੱਥੋਂ ਦਾ ਪ੍ਰਾਵਧਾਨ ਹੈ
ਕੁੱਟ-ਕੁੱਟ ਮਾਰ ਮੁਕਾਉਣਾ
ਇੱਥੋਂ ਦਾ ਵਿਧਾਨ ਹੈ
ਤੇ, ਕਿਸਨੂੰ ਜਿਊਂਦੇ ਸਾੜ ਸੁੱਟਣਾ
ਹੁਣ ਸੰਵਿਧਾਨ ਹੈ
ਤਾਂ ਇਹ ਦੇਸ਼, ਦੇਸ਼ ਨਹੀਂ
ਸ਼ਮਸ਼ਾਨ ਹੈ

5.
ਰਾਤ ਦੀ ਸਵੇਰ ਨਾ ਹੋਈ ਤਾਂ ਅਸੀਂ ਬੋਲਣਾ ਸੀ
ਜ਼ੁਲਮ ਦਾ ਜ਼ੋਰ ਵੱਧਦਾ ਗਿਆ ਤਾਂ ਅਸੀਂ ਬੋਲਣਾ ਸੀ
ਕਾਤਲ
ਜਦੋਂ ਕੱਪੜਿਆਂ ਤੋਂ ਪਛਾਣ ਰਿਹਾ ਸੀ
ਕਿਸੇ ਦਾ ਖਾਣਾ ਸੁੰਘ ਰਿਹਾ ਸੀ
ਚਾਦਰ ਖਿੱਚ ਰਿਹਾ ਸੀ
ਘਰ ਨਾਪ ਰਿਹਾ ਸੀ
ਅਸੀਂ ਬੋਲਣਾ ਸੀ
ਉਸ ਬੱਚੀ ਦੀਆਂ ਅੱਖਾਂ, ਜੋ ਪੱਥਰ ਹੋ ਗਈਆਂ
ਕੱਲ੍ਹ ਜਦੋਂ ਕਾਤਲ
ਉਨ੍ਹਾਂ ਅੱਖਾਂ ਨੂੰ ਕਸ਼ਮੀਰ ਦਾ ਪੱਥਰ ਦੱਸੇਗਾ
ਤੇ
ਫੋੜ ਸੁੱਟੇਗਾ
ਓਦੋਂ ਵੀ
ਕੋਈ ਲਿਖੇਗਾ
ਕਿ ਸਾਨੂੰ ਬੋਲਣਾ ਚਾਹੀਦਾ ਸੀ

ਤਰਜਮਾ: ਕਮਲਜੀਤ ਕੌਰ

Poem and Text : Devesh

దేవేశ్ కవి, పాత్రికేయుడు, చిత్రనిర్మాత, అనువాదకుడు. ఈయన పీపుల్స్ ఆర్కైవ్ ఆఫ్ రూరల్ ఇండియాలో హిందీ అనువాదాల సంపాదకుడు.

Other stories by Devesh
Editor : Pratishtha Pandya

PARI సృజనాత్మక రచన విభాగానికి నాయకత్వం వహిస్తోన్న ప్రతిష్ఠా పాండ్య PARIలో సీనియర్ సంపాదకురాలు. ఆమె PARIభాషా బృందంలో కూడా సభ్యురాలు, గుజరాతీ కథనాలను అనువదిస్తారు, సంపాదకత్వం వహిస్తారు. ప్రతిష్ఠ గుజరాతీ, ఆంగ్ల భాషలలో కవిత్వాన్ని ప్రచురించిన కవయిత్రి.

Other stories by Pratishtha Pandya
Painting : Labani Jangi

లావణి జంగి 2020 PARI ఫెలో. పశ్చిమ బెంగాల్‌లోని నాడియా జిల్లాకు చెందిన స్వయం-బోధిత చిత్రకారిణి. ఆమె కొల్‌కతాలోని సెంటర్ ఫర్ స్టడీస్ ఇన్ సోషల్ సైన్సెస్‌లో లేబర్ మైగ్రేషన్‌పై పిఎచ్‌డి చేస్తున్నారు.

Other stories by Labani Jangi
Translator : Kamaljit Kaur

పంజాబ్‌కు చెందిన కమల్‌జిత్ కౌర్ స్వతంత్ర అనువాదకురాలు. కమల్‌జిత్ పంజాబీ సాహిత్యంలో ఎం.ఎ. చేశారు. ఆమె న్యాయమైన, నిష్పక్షపాతమైన ప్రపంచాన్ని విశ్వసిస్తారు; దానిని సాధ్యం చేయడానికి కృషి చేస్తారు.

Other stories by Kamaljit Kaur