songs-of-the-rann-archive-of-kutchi-folk-songs-pa

Jul 20, 2023

ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ

ਪਾਰੀ ਨੇ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਦੇ ਸਹਿਯੋਗ ਨਾਲ਼ ਕੱਛ ਦੇ ਲੋਕ ਸੰਗੀਤ 'ਤੇ ਅਧਾਰਤ ਇਹ ਮਲਟੀਮੀਡੀਆ ਸੰਗ੍ਰਹਿ ਤਿਆਰ ਕੀਤਾ ਹੈ। ਸੰਗ੍ਰਹਿ ਵਿੱਚ ਰਿਕਾਰਡ ਕਰਕੇ ਰੱਖੇ 341 ਗੀਤਾਂ ਵਿੱਚ ਪ੍ਰੇਮ, ਬੇਤਾਬੀ, ਵਿਯੋਗ, ਵਿਆਹ, ਭਗਤੀ, ਮਾਂ-ਭੂਮੀ, ਲਿੰਗਕ ਜਾਗਰੂਕਤਾ, ਲੋਕਤਾਂਤਰਿਕ ਅਧਿਕਾਰਾਂ ਦਾ ਪ੍ਰਗਟਾਵਾ ਤਾਂ ਮਿਲ਼ਦਾ ਹੀ ਹੈ ਅਤੇ ਨਾਲ਼ ਹੀ ਬਿੰਬਾਂ, ਭਾਸ਼ਾਵਾਂ ਤੇ ਸੰਗੀਤ ਜ਼ਰੀਏ ਇਸ ਇਲਾਕੇ ਦੀ ਵੰਨ-ਸੁਵੰਨਤਾ ਦਾ ਵੀ ਪਤਾ ਚੱਲਦਾ ਹੈ। ਗੁਜਰਾਤ ਦੇ ਕਰੀਬ 305 ਗਾਇਕਾਂ ਅਤੇ ਸੰਗੀਤਕਾਰਾਂ ਦੇ ਇੱਕ ਗ਼ੈਰ-ਪੇਸ਼ੇਵਰ ਸਮੂਹ ਨੇ ਵੱਖ-ਵੱਖ ਸਾਜ਼ਾਂ ਤੇ ਸੰਗੀਤਕ ਰੂਪਾਂ ਰਾਹੀਂ ਇਸ ਸੰਗ੍ਰਹਿ ਨੂੰ ਹੋਰ ਅਮੀਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ ਤੇ ਕੱਛ ਦੀਆਂ ਅਲੋਪ ਹੁੰਦੀਆਂ ਵਾਚਕ ਪਰੰਪਰਾਵਾਂ ਨੂੰ ਸਾਡੇ ਸਾਹਵੇਂ ਪੇਸ਼ ਕਰਦੇ ਹਨ ਜੋ ਕਿਸੇ ਵੇਲ਼ੇ ਕਾਫ਼ੀ ਖ਼ੁਸ਼ਹਾਲ ਹੋਇਆ ਕਰਦੀਆਂ ਸਨ। ਇਨ੍ਹਾਂ ਦੀ ਸਾਂਭ-ਸੰਭਾਲ਼ ਕੀਤੀ ਜਾਣੀ ਕਾਫ਼ੀ ਅਹਿਮ ਹੋ ਗਈ ਹੈ, ਕਿਉਂਕਿ ਸਮੇਂ ਦੀ ਮਾਰ ਕਾਰਨ ਨਾ ਸਿਰਫ਼ ਉਨ੍ਹਾਂ ਦੀ ਗੂੰਜ ਫਿੱਕੀ ਪੈਂਦੀ ਜਾ ਰਹੀ ਹੈ, ਸਗੋਂ ਉਹ ਮਾਰੂਥਲ ਦੀ ਦਲਦਲ ਵਿੱਚ ਡੂੰਘੇ ਧੱਸਦੇ ਚਲੇ ਜਾ ਰਹੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Author

PARI Contributors

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।