ਮੇਰੀ ਦਾਦੀ, ਭਬਾਨੀ ਮਾਹਾਤੋ ਦਾ ਅਜ਼ਾਦੀ ਸੰਘਰਸ਼ ਆਪਣੇ ਦੇਸ਼ ਨੂੰ ਅੰਗਰੇਜ਼ ਸ਼ਾਸਨ ਤੋਂ ਅਜ਼ਾਦ ਕਰਵਾਉਣ ਦੇ ਸੰਘਰਸ਼ ਨਾਲ਼ ਸ਼ੁਰੂ ਹੋਇਆ  ਆਖ਼ਰਕਾਰ ਅਸੀਂ ਇਛੁੱਕ ਅਜ਼ਾਦੀ ਪ੍ਰਾਪਤ ਕੀਤੀ। ਉਦੋਂ ਤੋਂ ਹੀ ਮੇਰੀ ਠਾਕੁਮਾਂ ਭਬਾਨੀ ਮਹਾਤੋ (ਉੱਪਰਲੀ ਫ਼ੋਟੋ ਵਿੱਚ ਵਿਚਕਾਰ ਬੈਠੀ) ਮਿਹਨਤ ਨਾਲ਼ ਕਮਾਏ ਲੋਕਤੰਤਰਕ ਅਧਿਕਾਰਾਂ ਨੂੰ ਮਾਣਦੀ ਆਈ ਹਨ। (ਉਨ੍ਹਾਂ ਦੇ ਸੱਜੇ ਪਾਸੇ ਉਨ੍ਹਾਂ ਦੀ ਭੈਣ ਉਰਮਿਲਾ ਮਹਾਤੋ, ਖੱਬੇ ਪਾਸੇ ਪੋਤਾ, ਪਾਰਥਾ ਸਾਰਥੀ ਮਹਾਤੋ ਬੈਠੇ ਹਨ।)

2024 ਦੀਆਂ ਆਮ ਚੋਣਾਂ ਵੀ ਉਨ੍ਹਾਂ ਵਾਸਤੇ ਕੋਈ ਅੱਡ ਨਹੀਂ ਰਹਿਣ ਵਾਲ਼ੀਆਂ। ਉਹ ਹੁਣ ਲਗਭਗ 106 ਸਾਲ ਦੀ ਹਨ, ਨਾਜ਼ੁਕ ਸਿਹਤ ਹੋਣ ਦੇ ਬਾਵਜੂਦ ਵੀ ਜਦੋਂ-ਜਦੋਂ ਵੋਟ ਪਾਉਣ ਦੇ ਅਧਿਕਾਰ ਦੀ ਗੱਲ ਆਉਂਦੀ ਰਹੀ ਹੈ,  ਉਨ੍ਹਾਂ ਦਾ ਉਤਸ਼ਾਹ ਦੇਖਿਆ ਬਣਦਾ ਹੈ। ਉਹ ਚੰਗੀ ਤਰ੍ਹਾਂ ਦੇਖ ਅਤੇ ਸੁਣ ਸਕਦੀ ਹੈ, ਪਰ ਹੱਥਾਂ ਦੀ ਪਕੜ ਕੁਝ ਢਿੱਲੀ ਪੈਣ ਲੱਗੀ ਹੈ। ਇਸ ਲਈ ਉਨ੍ਹਾਂ ਨੇ ਵੋਟ ਪਾਉਣ ਲਈ ਮੇਰੀ ਮਦਦ ਮੰਗੀ। ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਮਾਨਬਾਜ਼ਾਰ 1 ਬਲਾਕ ਦੇ ਚੇਪੂਆ ਪਿੰਡ ਵਿੱਚ 25 ਮਈ ਨੂੰ ਵੋਟਾਂ ਪੈਣਗੀਆਂ। ਪਰ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਚੋਣ ਕਮਿਸ਼ਨ ਵੱਲੋਂ ਪ੍ਰਦਾਨ ਕੀਤੀ ਹੋਮ ਵੋਟਿੰਗ ਸਹੂਲਤ ਦੇ ਤਹਿਤ, ਉਨ੍ਹਾਂ ਨੇ ਅੱਜ (18 ਮਈ, 2024) ਚੇਪੂਆ ਵਿਖੇ ਪੈਂਦੇ ਆਪਣੇ ਘਰ ਵਿੱਚ ਹੀ ਆਪਣੀ ਵੋਟ ਪਾਈ।

ਪੋਲਿੰਗ ਅਧਿਕਾਰੀਆਂ ਤੋਂ ਲੋੜੀਂਦੀ ਪ੍ਰਵਾਨਗੀ ਨਾਲ, ਮੈਂ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਮਦਦ ਕੀਤੀ। ਜਿਓਂ ਹੀ ਪੋਲਿੰਗ ਟੀਮ ਰਵਾਨਾ ਹੋਈ, ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਬ੍ਰਿਟਿਸ਼ ਸ਼ਾਸਨ ਦੌਰਾਨ ਚੀਜ਼ਾਂ ਕਿਵੇਂ ਕੰਮ ਕਰਦੀਆਂ ਸਨ, ਇਸ ਗੱਲ਼ ਤੋਂ ਉਨ੍ਹਾਂ ਨੇ ਦੱਸਣ ਦੀ ਸ਼ੁਰੂਆਤ ਕੀਤੀ ਅਤੇ ਹੌਲ਼ੀ-ਹੌਲ਼ੀ ਮੌਜੂਦਾ ਹਾਲਾਤ ਤੱਕ ਪਹੁੰਚਦਿਆਂ ਆਪਣੀ ਕਹਾਣੀ ਖ਼ਤਮ ਕੀਤੀ।

ਇਹ ਕਹਾਣੀ ਸੁਣਨ ਤੋਂ ਬਾਅਦ ਇੱਕ ਵਾਰ ਫਿਰ ਮੈਨੂੰ ਆਪਣੀ ਠਾਕੁਰਮਾਂ (ਪਿਤਾ ਦੀ ਦਾਦੀ) 'ਤੇ ਬਹੁਤ ਮਾਣ ਮਹਿਸੂਸ ਹੋਇਆ।

ਇਨਕਲਾਬੀ ਭਬਾਨੀ ਮਾਹਾਤੋ ਬਾਰੇ ਹੋਰ ਜਾਣਨ ਵਾਸਤੇ, ਪੀ. ਸਾਈਨਾਥ ਵੱਲੋਂ ਲਿਖੀ ਭਬਾਨੀ ਮਾਹਾਤੋ ਦੇ ਹੱਥੀਂ ਪਲ਼ਿਆ ਇਨਕਲਾਬ ਪੜ੍ਹੋ।

ਕਵਰ ਚਿੱਤਰ ਪ੍ਰਣਬ ਕੁਮਾਰ ਮਾਹਾਤੋ ਦੁਆਰਾ

ਤਰਜਮਾ: ਕਮਲਜੀਤ ਕੌਰ

Partha Sarathi Mahato

பார்த்த சாரதி மஹாதோ, மேற்கு வங்க புருலியா மாவட்டத்தில் ஆசிர்யராக இருக்கிறார்.

Other stories by Partha Sarathi Mahato
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur