ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਮਝੌਲੀ ਪਿੰਡ ਵਿਖੇ, ਜ਼ਮੀਨ ਤੇ ਜੰਗਲ ਦੇ ਅਧਿਕਾਰਾਂ ਦੀ ਮੰਗ ਕਰਨ ਲਈ ਆਪਣੇ ਆਦਿਵਾਸੀ ਭਾਈਚਾਰੇ ਨੂੰ ਇਕਜੁੱਟ ਕਰਨ ਬਾਰੇ ਸੁਕਾਲੋ ਗੋਂਡ ਕਹਿੰਦੀ ਹਨ,''ਜੀਵਨ 'ਚ ਪਹਿਲੀ ਵਾਰ ਮੈਂ ਖ਼ੁਦ ਨੂੰ ਮਜ਼ਬੂਤ ਮਹਿਸੂਸ ਕੀਤਾ।''
ਸੁਕਾਲੋ ਬਤੌਰ ਇੱਕ ਕਾਰਕੁੰਨ ਆਲ ਇੰਡੀਆ ਯੂਨੀਅਨ ਆਫ਼ ਫਾਰੈਸਟ ਵਰਕਿੰਗ ਪੀਪਲ ਵਿੱਚ ਆਪਣੇ ਕੰਮ ਨਾਲ਼ ਸਬੰਧਤ ਕਾਲ ਕਰਨ, ਬੈਠਕਾਂ ਲਈ ਰਵਾਨਾ ਹੋਣ, ਅਦਾਲਤ ਵਿੱਚ ਹਾਜ਼ਰ ਹੋਣ (ਪੜ੍ਹੋ- 'ਮੈਨੂੰ ਪਤਾ ਸੀ ਉਸ ਦਿਨ ਮੈਂ ਜੇਲ੍ਹ ਜਾਊਂਗੀ...' ), ਮੋਰਚੇ ਕੱਢਣ ਅਤੇ ਹੋਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਹਰ ਦਿਨ 5 ਵਜੇ ਉੱਠਦੀ ਹੋਈ ਆਪਣੀਆਂ ਗਾਵਾਂ ਦੀ ਦੇਖਭਾਲ਼ ਕਰਦੀ ਹਨ। ਖਾਣਾ ਪਕਾਉਂਦੀ ਤੇ ਘਰ ਦੀ ਸਾਫ਼-ਸਫ਼ਾਈ ਕਰਦੀ ਹਨ।
ਇੱਥੇ, ਉਹ ਓਕਰਾ (ਭਿੰਡੀ) ਕੱਟ ਰਹੀ ਹਨ ਤੇ ਉਨ੍ਹਾਂ ਫ਼ੋਨ ਵੀ ਕੋਲ਼ ਹੀ ਪਿਆ ਹੈ, ਕਿਉਂਕਿ ਉਹ ਯੂਨੀਅਨ ਦੇ ਇੱਕ ਮੈਂਬਰ ਦੀ ਕਾਲ ਆਉਣ ਦੀ ਉਡੀਕ ਵੀ ਕਰ ਰਹੀ ਹਨ। ਗੁਆਂਢ ਦਾ ਇੱਕ ਬੱਚਾ ਬਿਟਰ-ਬਿਟਰ ਦੇਖ ਰਿਹਾ ਹੈ।
(ਲੇਖਕ ਨੇ ਸੁਕਾਲੋ ਦੇ 8 ਜੂਨ 2018 ਨੂੰ ਮੁੜ ਗ੍ਰਿਫ਼ਤਾਰ ਕੀਤੇ ਜਾਣ ਅਤੇ ਦੋਬਾਰਾ ਜੇਲ੍ਹ ਭੇਜ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਨਾਲ਼ ਮੁਲਾਕਾਤ ਕੀਤੀ ਸੀ।)
ਤਰਜਮਾ: ਕਮਲਜੀਤ ਕੌਰ