ਰਣ ਦੇ ਭੂ-ਭਾਗ ਵਿੱਚ, ਜਿੱਥੇ ਸਾਲ ਦੇ ਬਹੁਤੇਰੇ ਸਮੇਂ ਤਾਪਮਾਨ ਦਾ ਰੋਹ ਕਾਫ਼ੀ ਜ਼ਿਆਦਾ ਰਹਿੰਦਾ ਹੈ, ਮਾਨਸੂਨ ਦਾ ਮੀਂਹ ਪੈਣਾ ਇੱਕ ਜਸ਼ਨ ਹੋ ਨਿਬੜਦਾ ਹੈ। ਮੀਂਹ ਦੀਆਂ ਫ਼ੁਹਾਰਾਂ ਚਮਾਸਿਆਂ ਭਰੀ ਤਪਸ਼ ਤੋਂ ਰਾਹਤ ਦਵਾਉਂਦੀਆਂ ਹਨ, ਜਿਸ ਮੀਂਹ ਦੀ ਲੋਕੀਂ ਬੜੀ ਬੇਤਾਬੀ ਨਾਲ਼ ਉਡੀਕ ਕਰਦੇ ਹਨ। ਇੱਥੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਥੇ ਪੈਣ ਵਾਲ਼ਾ ਮੀਂਹ ਉਸ ਸਕੂਨ ਦਾ ਰੂਪਕ ਬਣ ਜਾਂਦਾ ਹੈ ਜੋ ਪਿਆਰ ਜ਼ਰੀਏ ਕਿਸੇ ਔਰਤ ਨੂੰ ਰੋਜ਼ਮੱਰਾ ਦੇ ਜੀਵਨ ਵਿੱਚ ਹਾਸਲ ਹੁੰਦਾ ਹੈ।
ਹਾਲਾਂਕਿ, ਮਾਨਸੂਨ ਦੇ ਮੀਂਹ ਦਾ ਰੋਮਾਂਸ ਅਤੇ ਉਹਦਾ ਜਲੌਅ ਸਿਰਫ਼ ਕੱਛ ਲੋਕ ਸੰਗੀਤ ਵਿੱਚ ਹੀ ਨਜ਼ਰ ਨਹੀਂ ਆਉਂਦਾ। ਨੱਚਦੇ ਮੋਰ, ਕਾਲ਼ੇ ਬੱਦਲ, ਮੀਂਹ ਤੇ ਆਪਣੇ ਪ੍ਰੇਮੀ ਵਾਸਤੇ ਇੱਕ ਮੁਟਿਆਰ ਦੀ ਤੜਫ਼- ਸਭ ਤੋਂ ਘੱਸੇ-ਪਿਟੇ ਬਿੰਬ ਹਨ, ਜੋ ਹਰ ਥਾਂ ਪਾਏ ਜਾਂਦੇ ਹਨ- ਨਾ ਸਿਰਫ਼ ਭਾਰਤ ਦੇ ਸ਼ਾਹਕਾਰ, ਹਰਮਨਪਿਆਰੇ ਤੇ ਲੋਕ ਸੰਗੀਤ ਦੀ ਦੁਨੀਆ ਵਿੱਚ, ਸਗੋਂ ਸਾਹਿਤ ਅਤੇ ਚਿੱਤਰਕਾਰੀ ਦੀਆਂ ਅੱਡੋ-ਅੱਡ ਸ਼ੈਲੀਆਂ ਵਿੱਚ ਵੀ।
ਇਹਦੇ ਬਾਵਜੂਦ, ਜਦੋਂ ਅਸੀਂ ਅੰਜਾਰ ਦੇ ਘੇਲਜੀ ਭਾਈ ਦੀ ਅਵਾਜ਼ ਵਿੱਚ ਗੁਜਰਾਤੀ ਵਿੱਚ ਗਾਏ ਇਸ ਗੀਤ ਨੂੰ ਸੁਣਦੇ ਹਾਂ ਤਾਂ ਇਹ ਸਾਰੀਆਂ ਤਾਰਾਂ ਮੌਸਮ ਦੇ ਪਹਿਲੇ ਮੀਂਹ ਦਾ ਨਵਾਂ ਜਾਦੂ ਪੈਦਾ ਕਰਨ ਵਿੱਚ ਸਫ਼ਲ ਹੁੰਦੀਆਂ ਹਨ।



