ਰਮੇਸ਼ ਕੁਮਾਰ ਸਿੰਘੂ ਵਿਖੇ ਸਾਈਕਲ 'ਤੇ ਆਏ। ਪੰਜਾਬ ਦੇ ਹੁਸ਼ਿਆਰਪੁਰ ਤੋਂ ਹਰਿਆਣਾ-ਦਿੱਲੀ ਬਾਰਡਰ  'ਤੇ ਕਿਸਾਨੀ ਪ੍ਰਦਰਸ਼ਨ ਵਿੱਚ ਪਹੁੰਚਣ ਲਈ 400 ਕਿਲੋਮੀਟਰ ਦੇ ਪੈਂਡੇ ਵਿੱਚ 22 ਘੰਟਿਆਂ ਦਾ ਸਮਾਂ ਲੱਗਿਆ। ਉਨ੍ਹਾਂ ਦੀ ਭੈਣ, ਪੁੱਤਰ ਅਤੇ ਨੂੰਹ ਆਪਣੀ ਕਾਰ ਵਿੱਚ ਉਨ੍ਹਾਂ ਦੇ ਪਿੱਛੇ-ਪਿੱਛੇ ਆਏ ਜਦੋਂਕਿ 61 ਸਾਲਾ ਰਮੇਸ਼, ਜੋ ਕਿ ਸੇਵਾ-ਮੁਕਤ ਪੁਲਿਸ ਅਫ਼ਸਰ ਹਨ, ਨੇ ਸਾਈਕਲ 'ਤੇ ਸਫ਼ਰ ਕੀਤਾ।

"ਮੈਂ ਕਾਫੀ ਸਮੇਂ ਤੋਂ ਇਸ ਕਿਸਾਨੀ ਅੰਦੋਲਨ ਦਾ ਹਿੱਸਾ ਬਣਨਾ ਲੋਚਦਾ ਰਿਹਾਂ," ਉਹ ਕਹਿੰਦੇ ਹਨ। ਸੋ ਉਹ 26 ਜਨਵਰੀ ਗਣਤੰਤਰ ਦਿਵਸ ਮੌਕੇ ਕੱਲ੍ਹ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਆਏ ਹਨ।

"ਸਰਕਾਰ ਸੋਚਦੀ ਹੋ ਸਕਦੀ ਹੈ ਕਿ ਜੇਕਰ ਉਹਨੇ ਇਹ ਕਨੂੰਨ ਰੱਦ ਕਰ ਦਿੱਤੇ, ਤਾਂ ਲੋਕ ਉਨ੍ਹਾਂ ਦੇ ਇਸ ਕਦਮ ਦੀ ਬੇਕਦਰੀ ਕਰਨਗੇ," ਉਹ ਕਹਿੰਦੇ ਹਨ। "ਪਰ ਇਹ ਸੱਚਾਈ ਨਹੀਂ ਹੈ। ਇਸ ਕਦਮ ਨਾਲ਼ ਤਾਂ ਸਗੋਂ ਸਰਕਾਰ ਲੋਕਾਂ ਤੋਂ ਇੱਜ਼ਤ ਕਮਾਵੇਗੀ।"

ਜਿਨ੍ਹਾਂ ਖੇਤੀ ਕਨੂੰਨਾਂ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।

ਇਸੇ ਦੌਰਾਨ, ਸਿੰਘੂ ਬਾਰਡਰ 'ਤੇ ਮੌਜੂਦ ਟਰੈਕਟਰਾਂ ਨੂੰ ਕੱਲ੍ਹ ਦੀ ਪਰੇਡ ਵਾਸਤੇ ਹਾਰਾਂ, ਝੰਡਿਆਂ ਅਤੇ ਰੰਗ-ਬਿਰੰਗੇ ਕਾਗਜਾਂ ਨਾਲ਼ ਸਜਾਇਆ ਗਿਆ। ਸਜਾਏ ਗਏ ਟਰੈਕਟਰਾਂ ਨੂੰ ਇੱਕ ਕਤਾਰ ਵਿੱਚ ਖੜ੍ਹਾ ਕੀਤਾ ਗਿਆ ਹੈ ਤਾਂ ਕਿ ਜਦੋਂ ਪਰੇਡ ਸ਼ੁਰੂ ਹੋਵੇ ਤਾਂ ਟਰੈਕਟਰਾਂ ਨੂੰ ਕਤਾਰਬੱਧ ਚਲਾਉਣਾ ਸੁਖਾਲਾ ਰਹੇ।

The tractors in Singhu have been decorated with garlands and flags in preparation for the Republic Day parade
PHOTO • Anustup Roy

ਸਿੰਘੂ ਬਾਰਡਰ ' ਤੇ ਮੌਜੂਦ ਟਰੈਕਟਰਾਂ ਨੂੰ ਕੱਲ੍ਹ ਦੀ ਪਰੇਡ ਵਾਸਤੇ ਹਾਰਾਂ, ਝੰਡਿਆਂ ਅਤੇ ਰੰਗ-ਬਿਰੰਗੇ ਕਾਗਜਾਂ ਨਾਲ਼ ਸਜਾਇਆ ਗਿਆ।

ਤਰਜਮਾ: ਕਮਲਜੀਤ ਕੌਰ

Anustup Roy

அனுஸ்தூப் ராய் கொல்கத்தாவைச் சேர்ந்த மென்பொருள் பொறியாளர். அவர் குறியீடுகளை எழுதாத நேரத்தில் தனது கேமராவுடன் இந்தியா முழுவதும் பயணம் செய்கிறார்.

Other stories by Anustup Roy
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur