ਇੱਕ ਨਗਾੜਾ ਫਿਜ਼ਾ ਵਿੱਚ ਗੂੰਜਿਆ। ਪਿਛੋਕੜ ਵਿੱਚ ਸਿਰਫ਼ ਇਸੇ ਇੱਕੋ-ਇੱਕ ਸਾਜ਼ ਦੀ ਅਵਾਜ਼ ਸੁਣਾਈ ਪੈਂਦੀ ਹੈ। ਛੇਤੀ ਹੀ ਇਹ ਸਾਜ਼ ਇੱਕ ਭਜਨ ਗਾਇਕ ਦੀ ਭਾਰੀ ਅਵਾਜ਼ ਦਾ ਸਾਥ ਦੇਣ ਲੱਗਦਾ ਹੈ। ਗਾਉਣ ਵਾਲ਼ੇ ਦੀ ਅਵਾਜ਼ ਸੁਣ ਕੇ ਲੱਗਦਾ ਹੈ ਜਿਓਂ ਦਰਗਾਹ ਦੀਆਂ ਪੌੜੀਆਂ 'ਤੇ ਬੈਠਾ ਕੋਈ ਫ਼ਕੀਰ ਜ਼ਿਯਾਰਤ ਵਾਸਤੇ ਆਉਣ ਵਾਲ਼ੇ ਲੋਕਾਂ ਕੋਲ਼ੋਂ ਭੀਖ ਮੰਗ ਰਿਹਾ ਹੋਵੇ ਤੇ ਉਨ੍ਹਾਂ ਦੀ ਸਲਾਮਤੀ ਵਾਸਤੇ ਖ਼ੁਦਾ ਨੂੰ ਦੁਆ ਕਰ ਰਿਹਾ ਹੋਵੇ।

''ਮੇਰੇ ਹੱਥ 'ਤੇ ਤੋਲ਼ਾ ਤੇ ਚੌਥਾਈ ਸੋਨਾ
ਮੇਰੀ ਭੈਣ ਦੇ ਹੱਥ ਵਿੱਚ ਵੀ ਸਵਾ ਤੋਲ਼ੇ ਦੇਣਾ
ਦੇਣ ਵਾਲ਼ਿਓ ਸਾਡੇ 'ਤੇ ਰਹਿਮਤ ਕਰਿਓ, ਸਾਨੂੰ ਇੰਨਾ ਨਾ ਸਤਾਇਓ...''

ਇਹ ਕੱਛ ਵਿੱਚ ਗਾਇਆ ਜਾਣ ਵਾਲ਼ਾ ਗੀਤ ਹੈ ਜਿਸ ਵਿੱਚ ਸਾਨੂੰ ਉਸ ਇਲਾਕੇ ਦੀ ਸਮਕਾਲੀ ਪਰੰਪਰਾ ਦੀ ਝਲਕ ਦਿੱਸਦੀ ਹੈ। ਇਹ ਉਨ੍ਹਾਂ ਖ਼ਾਨਾਬਦੋਸ਼ ਆਜੜੀਆਂ ਦਾ ਇਲਾਕਾ ਹੈ ਜੋ ਸਾਲਾਂ ਪਹਿਲਾਂ ਆਪਣੇ ਡੰਗਰਾਂ ਨੂੰ ਨਾਲ਼ ਲਈ ਕੱਛ ਦੇ ਮਹਾਨ ਰਣ ਨੂੰ ਪਾਰ ਕਰਦੇ ਹੋਏ ਮੌਜੂਦਾ ਪਾਕਿਸਤਾਨ ਦੇ ਸਿੰਧ ਤੋਂ ਕਰਾਚੀ ਤੱਕ ਆਪਣੇ ਸਲਾਨਾ ਪ੍ਰਵਾਸ ਕਰਕੇ ਆਉਂਦੇ-ਜਾਂਦੇ ਸਨ। ਵੰਡ ਮਗਰੋਂ ਨਵੀਂ ਹੱਦਾਂ ਵਾਹ ਦਿੱਤੀਆਂ ਗਈਆਂ ਤੇ ਉਨ੍ਹਾਂ ਦੇ ਇਸ ਸਲਾਨਾ ਸਫ਼ਰ ਦਾ ਸਿਲਸਿਲਾ ਸਦਾ-ਸਦਾ ਲਈ ਬੰਦ ਹੋ ਗਿਆ। ਪਰ ਕੱਛ ਤੇ ਸਿੰਧ ਦੇ ਹਿੰਦੂ ਤੇ ਮੁਸਲਮਾਨ-ਦੋਵੇਂ ਭਾਈਚਾਰਿਆਂ ਦੇ ਆਜੜੀਆਂ ਦਰਮਿਆਨ ਵੰਡ ਤੋਂ ਬਾਅਦ ਵੀ ਮਜ਼ਬੂਤ ਸੱਭਿਆਚਾਰਕ ਸਬੰਧ ਕਾਇਮ ਰਹੇ।

ਸੂਫ਼ੀਵਾਦ, ਕਵਿਤਾ, ਲੋਕਸੰਗੀਤ, ਮਿਥਿਹਾਸਕ ਮਾਨਤਾਵਾਂ ਅਤੇ ਇੱਥੋਂ ਤੱਕ ਕਿ ਭਾਸ਼ਾਵਾਂ ਦੇ ਇਸ ਖ਼ੁਸ਼ਹਾਲ ਮੇਲ਼ ਤੇ ਆਪਸੀ ਅਸਰਾਂ ਤੋਂ ਅਜਿਹੀਆਂ ਧਾਰਮਿਕ ਪਰੰਪਰਾਵਾਂ ਦਾ ਵਿਸਤਾਰ ਹੋਇਆ ਜਿਨ੍ਹਾਂ ਨੇ ਇਸ ਖਿੱਤੇ ਵਿੱਚ ਰਹਿਣ ਵਾਲ਼ੇ ਭਾਈਚਾਰਿਆਂ ਦੇ ਜਨਜੀਵਨ, ਉਨ੍ਹਾਂ ਦੀ ਕਲਾ, ਵਾਸਤੂਕਲਾ ਤੇ ਧਾਰਮਿਕ ਪਰੰਪਰਾਵਾਂ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਨ ਦਾ ਕੰਮ ਕੀਤਾ। ਇਨ੍ਹਾਂ ਸਾਂਝੇ ਸੱਭਿਆਚਾਰਾਂ ਤੇ ਸਮਕਾਲੀ ਪਰੰਪਰਾਵਾਂ ਦੀ ਝਲਕ ਸਾਨੂੰ ਇਨ੍ਹਾਂ ਖਿਤਿਆਂ ਦੇ ਲੋਕਸੰਗੀਤ ਵਿੱਚ ਦੇਖਣ ਨੂੰ ਮਿਲ਼ਦੀ ਹੈ। ਹਾਲਾਂਕਿ, ਹੁਣ ਇਹ ਵੀ ਹੌਲ਼ੀ-ਹੌਲ਼ੀ ਪਤਨ ਵੱਲ ਨੂੰ ਜਾਣ ਲੱਗੀਆਂ ਹਨ, ਪਰ ਇਨ੍ਹਾਂ ਸੰਗੀਤ ਪਰੰਪਰਾਵਾਂ 'ਤੇ ਸੂਫ਼ੀਵਾਦ ਦਾ ਡੂੰਘਾ ਪ੍ਰਭਾਵ ਦੇਖਿਆ ਜਾ ਸਕਦਾ ਹੈ।

ਪੈਗੰਬਰ ਪ੍ਰਤੀ ਇਸ ਅਥਾਹ ਭਗਤੀ ਭਾਵ ਦੀ ਇੱਕ ਝਲਕ ਸਾਨੂੰ ਨਖਤਰਾਨਾ ਤਾਲੁਕਾ ਦੇ ਮੋਰਗਰ ਪਿੰਡ ਦੇ 45 ਸਾਲਾ ਇੱਕ ਆਜੜੀ ਕਿਸ਼ੋਰ ਰਵਾਰ ਦੇ ਗਾਏ ਲੋਕਗੀਤ ਵਿੱਚ ਸਾਫ਼-ਸਾਫ਼ ਦਿੱਸਦੀ ਹੈ।

ਨਖਤਰਾਨਾ ਦੇ ਕਿਸ਼ੋਰ ਰਵਾਰ ਵੱਲੋਂ ਗਾਏ ਇਸ ਲੋਕਗੀਤ ਨੂੰ ਸੁਣੋ

કરછી

મુનારા મીર મામધ જા,મુનારા મીર સૈયધ જા.
ડિઠો રે પાંજો ડેસ ડૂંગર ડુરે,
ભન્યો રે મૂંજો ભાગ સોભે રે જાની.
મુનારા મીર અલાહ.. અલાહ...
મુનારા મીર મામધ જા મુનારા મીર સૈયધ જા
ડિઠો રે પાજો ડેસ ડૂંગર ડોલે,
ભન્યો રે મૂજો ભાગ સોભે રે જાની.
મુનારા મીર અલાહ.. અલાહ...
સવા તોલો મૂંજે હથમેં, સવા તોલો બાંયા જે હથમેં .
મ કર મોઈ સે જુલમ હેડો,(૨)
મુનારા મીર અલાહ.. અલાહ...
કિતે કોટડી કિતે કોટડો (૨)
મધીને જી ખાં ભરીયા રે સોયરો (૨)
મુનારા મીર અલાહ... અલાહ....
અંધારી રાત મીંય રે વસંધા (૨)
ગજણ ગજધી સજણ મિલધા (૨)
મુનારા મીર અલાહ....અલાહ
હીરોની છાં જે અંઈયા ભેણૂ (૨)
બધીયા રે બોય બાહૂ કરીયા રે ડાહૂ (૨)
મુનારા મીર અલાહ… અલાહ….
મુનારા મીર મામધ જા,મુનારા મીર સૈયધ જા.
ડિઠો રે પાજો ડેસ ડુરે
ભન્યો રે મૂજો ભાગ સોભે રે જાની
મુનારા મીર અલાહ અલાહ

ਪੰਜਾਬੀ

ਮੁਹੰਮਦ ਦੇ ਮੀਨਾਰ, ਸੈਯਦ ਦੇ ਮੀਨਾਰ
ਆਹ, ਮੈਂ ਆਪਣੀ ਸਰਜ਼ਮੀਨ ਦੇ ਪਰਬਤਾਂ ਨੂੰ
ਉਨ੍ਹਾਂ ਦਾ ਸਜ਼ਦਾ ਕਰਦੇ ਦੇਖਿਆ ਹੈ
ਮੈਂ ਕਿੰਨਾ ਵਢਭਾਗੀਂ ਹਾਂ! ਉਨ੍ਹਾਂ ਨਾਲ਼ ਹੀ ਤਾਂ ਮੇਰਾ ਦਿਲ ਧੜਕਦਾ ਏ
ਮੀਨਾਰ ਮੀਰ ਮੁਹੰਮਦ, ਅੱਲ੍ਹਾ! ਅੱਲ੍ਹਾ!
ਮੀਨਾਰ ਹੈ ਮੁਹੰਮਦ, ਮੀਨਾਰ ਇੱਕ ਸੈਯਦ
ਆਹ, ਮੈਂ ਆਪਣੀ ਸਰਜ਼ਮੀਨ ਦੇ ਪਰਬਤਾਂ ਨੂੰ
ਉਨ੍ਹਾਂ ਦਾ ਸਜ਼ਦਾ ਕਰਦੇ ਦੇਖਿਆ ਹੈ
ਮੈਂ ਕਿੰਨਾ ਵਢਭਾਗੀਂ ਹਾਂ! ਉਨ੍ਹਾਂ ਨਾਲ਼ ਹੀ ਤਾਂ ਮੇਰਾ ਦਿਲ ਧੜਕਦਾ ਏ
''ਮੇਰੇ ਹੱਥ 'ਤੇ ਤੋਲ਼ਾ ਤੇ ਚੌਥਾਈ ਸੋਨਾ
ਮੇਰੀ ਭੈਣ ਦੇ ਹੱਥ ਵਿੱਚ ਵੀ ਸਵਾ ਤੋਲ਼ੇ ਦੇਣਾ
ਦੇਣ ਵਾਲ਼ਿਓ ਸਾਡੇ 'ਤੇ ਰਹਿਮਤ ਕਰਿਓ, ਸਾਨੂੰ ਇੰਨਾ ਨਾ ਸਤਾਇਓ (2)
ਆਹ, ਮੀਨਾਰ ਮੀਰ ਮੁਹੰਮਦ, ਅੱਲ੍ਹਾ! ਅੱਲ੍ਹਾ!
ਕੋਈ ਕਮਰਾ ਨਾ ਛੋਟਾ ਨਾ ਵੱਡਾ (2)
ਮਦੀਨੇ ਵਿੱਚ ਤੈਨੂੰ ਸੋਯਾਰਾਂ ਦੀਆਂ ਖੰਦਕਾਂ ਮਿਲ਼ਣਗੀਆਂ
ਮਦੀਨੇ ਵਿੱਚ ਤੇਰੇ 'ਤੇ ਰਹਿਮਤਾਂ ਵਰ੍ਹਨਗੀਆਂ
ਆਹ, ਮੀਨਾਰ ਮੀਰ ਮੁਹੰਮਦ, ਅੱਲ੍ਹਾ! ਅੱਲ੍ਹਾ!
ਰਾਤ ਦੇ ਹਨ੍ਹੇਰੇ ਵਿੱਚ ਖ਼ੂਬ ਪਾਣੀ ਵਰ੍ਹੇਗਾ
ਅਕਾਸ਼ੀ ਬਿਜਲੀਆਂ ਕੜਕਣਗੀਆਂ, ਤੂੰ ਆਪਣੇ ਪਿਆਰਿਆਂ
ਨਾਲ਼ ਹੋਵੇਂਗਾ
ਮੀਨਾਰ ਮੀਰ ਮੁਹੰਮਦ, ਅੱਲ੍ਹਾ! ਅੱਲ੍ਹਾ!
ਮੈਂ ਇੱਕ ਸਹਿਮਿਆਂ ਹਿਰਨ ਹਾਂ, ਹੱਥ ਚੁੱਕੀ ਦੁਆ ਪੜ੍ਹਾਂ
ਮੀਨਾਰ ਹੈ ਮੁਹੰਮਦ, ਮੀਨਾਰ ਇੱਕ ਸੈਯਦ
ਆਹ, ਮੈਂ ਆਪਣੀ ਸਰਜ਼ਮੀਨ ਦੇ ਪਰਬਤਾਂ ਨੂੰ
ਉਨ੍ਹਾਂ ਦਾ ਸਜ਼ਦਾ ਕਰਦੇ ਦੇਖਿਆ ਹੈ
ਮੈਂ ਕਿੰਨਾ ਵਢਭਾਗੀਂ ਹਾਂ! ਉਨ੍ਹਾਂ ਨਾਲ਼ ਹੀ ਤਾਂ ਮੇਰਾ ਦਿਲ ਧੜਕਦਾ ਏ
ਆਹ, ਮੀਨਾਰ ਮੀਰ ਮੁਹੰਮਦ, ਅੱਲ੍ਹਾ! ਅੱਲ੍ਹਾ!

PHOTO • Rahul Ramanathan


ਗੀਤ ਦੀ ਕਿਸਮ : ਰਵਾਇਤੀ ਲੋਕਗੀਤ
ਸਮੂਹ : ਭਗਤੀ ਗੀਤ
ਗੀਤ : 5
ਗੀਤ ਦਾ ਸਿਰਲੇਖ : ਮੁਨਾਰਾ ਮੀਰ ਮਾਮਧ ਜਾ, ਮੁਨਾਰਾ ਮੀਰ ਸੈਯਦ ਜਾ
ਧੁਨ : ਅਮਦ ਸਮੇਜ
ਗਾਇਕ : ਕਿਸ਼ੋਰ ਰਵਾਰ, ਜੋ ਨਖਤਰਾਨਾ ਤਾਲੁਕਾ ਦੇ ਮੋਰਗਾਓਂ ਪਿੰਡ ਦੇ 45 ਸਾਲਾ ਆਜੜੀ ਹਨ
ਵਰਤੀਂਦੇ ਸਾਜ : ਡਰੰਮ/ ਨਗਾੜਾ
ਰਿਕਾਰਡਿੰਗ ਵਰ੍ਹਾ : 2004, ਕੇਐੱਮਵੀਐੱਸ ਸਟੂਡੀਓ
ਗੁਜਰਾਤੀ ਅਨੁਵਾਦ : ਅਮਦ ਸਮੇਜਾ, ਭਾਰਤੀ ਗੌਰ


ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ, ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਉਨ੍ਹਾਂ ਦੇ ਸਹਿਯੋਗ ਅਤੇ ਗੁਜਰਾਤੀ ਅਨੁਵਾਦ ਵਿੱਚ ਅਨਮੋਲ ਯੋਗਦਾਨ ਦੇਣ ਵਾਸਤੇ ਭਾਰਤੀਬੇਨ ਗੋਰ ਦਾ ਵਿਸ਼ੇਸ਼ ਧੰਨਵਾਦ।

ਤਰਜ਼ਮਾ: ਕਮਲਜੀਤ ਕੌਰ

Pratishtha Pandya

பிரதிஷ்தா பாண்டியா பாரியின் மூத்த ஆசிரியர் ஆவார். இலக்கிய எழுத்துப் பிரிவுக்கு அவர் தலைமை தாங்குகிறார். பாரிபாஷா குழுவில் இருக்கும் அவர், குஜராத்தி மொழிபெயர்ப்பாளராக இருக்கிறார். கவிதை புத்தகம் பிரசுரித்திருக்கும் பிரதிஷ்தா குஜராத்தி மற்றும் ஆங்கில மொழிகளில் பணியாற்றுகிறார்.

Other stories by Pratishtha Pandya
Illustration : Rahul Ramanathan

ராகுல் ராமநாதன் கர்நாடகாவின் பெங்களூருவை சேர்ந்த 17 வயது மாணவர். வரைவதும் செஸ் விளையாடுவதும் அவருக்கு பிடிக்கும்.

Other stories by Rahul Ramanathan
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur