ਗ੍ਰਾਮੀਣ ਭਾਰਤੀ, ਅਜ਼ਾਦੀ ਦੇ ਪੈਦਲ ਸਿਪਾਹੀ ਹੋਣ ਦੇ ਨਾਲ਼-ਨਾਲ਼ ਬ੍ਰਿਟਿਸ਼-ਰਾਜ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਲੜਾਈਆਂ ਵਿੱਚੋਂ ਕੁਝ ਸੰਘਰਸ਼ਾਂ ਦੇ ਲੀਡਰ ਵੀ ਸਨ। ਉਨ੍ਹਾਂ ਵਿੱਚੋਂ ਅਣਗਿਣਤ ਲੋਕਾਂ ਨੇ ਭਾਰਤ ਨੂੰ ਬ੍ਰਿਟਿਸ਼ ਸਰਕਾਰ ਤੋਂ ਮੁਕਤ ਕਰਾਉਣ ਲਈ ਆਪਣੀ ਜਾਨ ਤੱਕ ਵਾਰ ਦਿੱਤੀ ਅਤੇ ਉਨ੍ਹਾਂ ਵਿੱਚੋਂ ਕੁਝ ਕੁ ਯੋਧਾ, ਜੋ ਇਨ੍ਹਾਂ ਸਖ਼ਤ ਤਸ਼ੱਦਦਾਂ ਦੇ ਬਾਵਜੂਦ ਭਾਰਤ ਨੂੰ ਅਜ਼ਾਦ ਹੁੰਦਿਆਂ ਦੇਖਣ ਲਈ ਬਚੇ ਰਹੇ, ਉਨ੍ਹਾਂ ਨੂੰ ਵੀ ਛੇਤੀ ਹੀ ਵਿਸਾਰ ਦਿੱਤਾ ਗਿਆ। 1990 ਦੇ ਦਹਾਕੇ ਤੋਂ ਬਾਅਦ, ਮੈਂ ਅੰਤਮ ਬਚੇ ਅਜ਼ਾਦੀ ਘੁਲਾਟੀਆਂ ਵਿੱਚੋਂ ਕਈਆਂ ਦੇ ਜੀਵਨ ਨੂੰ ਰਿਕਾਰਡ ਕੀਤਾ। ਇੱਥੇ ਤੁਹਨੂੰ ਉਨ੍ਹਾਂ ਵਿੱਚੋਂ ਪੰਜ ਕਹਾਣੀਆਂ ਪੜ੍ਹਨ ਨੂੰ ਮਿਲ਼ਣਗੀਆਂ:

ਜਦੋਂ 'ਸਾਲਿਹਾਨ' ਨੇ ਬ੍ਰਿਟਿਸ਼ ਰਾਜ ਦਾ ਟਾਕਰਾ ਕੀਤਾ

ਦੇਮਥੀ ਦੇਇ ਸਬਰ ਅਤੇ ਉਨ੍ਹਾਂ ਦੀਆਂ ਸਹੇਲੀਆਂ ਨੇ ਨੁਆਪਾੜਾ, ਓੜੀਸਾ ਵਿੱਚ ਬੰਦੂਕਧਾਰੀ ਅੰਗਰੇਜ਼ ਅਧਿਕਾਰੀਆਂ ਦੀ ਡੰਡਿਆਂ ਨਾਲ਼ ਭੁਗਤ ਸੁਆਰੀ

ਅਗਸਤ 14, 2015 | ਪੀ.ਸਾਈਨਾਥ

ਅਜ਼ਾਦੀ ਦਾ ਘੋਲ਼ ਅਤੇ ਪਨੀਮਾਰਾ ਦੇ ਪੈਦਲ ਸਿਪਾਹੀ - 1

ਜਦੋਂ ਓੜੀਸਾ ਦੇ ਗ਼ਰੀਬ ਗ੍ਰਾਮੀਣਾਂ ਨੇ ਸੰਬਲਪੁਲ ਕੋਰਟ 'ਤੇ ਕਬਜ਼ਾ ਕਰ ਲਿਆ ਅਤੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ

ਜੁਲਾਈ 22, 2014 | ਪੀ.ਸਾਈਨਾਥ

ਅਜ਼ਾਦੀ ਦਾ ਘੋਲ਼ ਅਤੇ ਪਨੀਮਾਰਾ ਦੇ ਪੈਦਲ ਸਿਪਾਹੀ - 2

ਓੜੀਸਾ ਦੀ ਛੋਟੀ ਜਿਹੀ ਬਸਤੀ, ਜਿਹਨੇ 'ਅਜ਼ਾਦੀ ਪਿੰਡ' ਹੋਣ ਦਾ ਨਾਮਨਾ ਖੱਟਿਆ

ਜੁਲਾਈ 22, 2014 | ਪੀ.ਸਾਈਨਾਥ

ਲਕਸ਼ਮੀ ਪਾਂਡਾ ਦੀ ਅੰਤਮ ਲੜਾਈ

ਆਈਐੱਨਏ ਦੀ ਇਸ ਕੰਗਾਲ ਵਿਰਾਂਗਣ, ਜਿਨ੍ਹਾਂ ਦੀ ਆਪਣੇ ਦੇਸ਼ ਪਾਸੋਂ ਸਿਰਫ਼ ਇੱਕੋ ਹੀ ਮੰਗ ਸੀ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਪ੍ਰਵਾਨਗੀ ਦਿੱਤੀ ਜਾਵੇ ਅਤੇ ਇਸ ਬਜ਼ੁਰਗ ਮਹਿਲਾ ਸਿਪਾਹੀ ਦੀ ਇਹ ਲੜਾਈ ਅਜ਼ਾਦੀ ਦੇ ਛੇ ਦਹਾਕਿਆਂ ਬਾਅਦ ਤੱਕ ਵੀ ਜਾਰੀ ਰਹੀ

ਅਗਸਤ 5, 2015 | ਪੀ.ਸਾਈਨਾਥ

ਅਹਿੰਸਾ ਦੇ ਨੌ ਦਹਾਕੇ

ਬਾਜੀ ਮੁਹੰਮਦ, ਜਿਨ੍ਹਾਂ ਦਾ ਅਹਿੰਸਕ ਸੰਘਰਸ਼ ਅਜ਼ਾਦੀ ਤੋਂ 60 ਸਾਲ ਬਾਅਦ ਤੱਕ ਚੱਲਦਾ ਰਿਹਾ

ਅਗਸਤ 14, 2015 | ਪੀ.ਸਾਈਨਾਥ

ਇਹਦੇ ਨਾਲ਼ ਹੀ ਪੰਜ ਹੋਰ ਕਹਾਣੀਆਂ ਦਾ ਇੱਕ ਸੈੱਟ ਵੀ ਹੈ, ਜੋ ਸਭ ਤੋਂ ਪਹਿਲਾਂ ਟਾਈਮਜ਼ ਆਫ਼ ਇੰਡੀਆ ਵਿੱਚ ਛਪੀਆਂ ਸਨ, ਉਨ੍ਹਾਂ ਨੂੰ ਇੱਥੇ ਹੋਰ ਵੱਧ ਤਸਵੀਰਾਂ ਦੇ ਨਾਲ਼ ਮੁੜ ਤੋਂ ਪਬਲਿਸ਼ ਕੀਤਾ ਜਾ ਰਿਹਾ ਹੈ। ਇਸ 'ਵਿਸਾਰੀ ਜਾ ਚੁੱਕੀ ਅਜ਼ਾਦੀ' ਲੜੀਵਾਰਾਂ ਦਾ ਤਾਣਾ-ਬਾਣਾ ਉਨ੍ਹਾਂ ਪਿੰਡਾਂ ਦੇ ਆਸ-ਪਾਸ ਬੁਣਿਆ ਗਿਆ ਹੈ ਜੋ ਮਹਾਨ ਵਿਦਰੋਹਾਂ ਦਾ ਗੜ੍ਹ ਸਨ। ਭਾਰਤੀ ਅਜ਼ਾਦੀ ਘੋਲ਼, ਸਿਰਫ਼ ਸ਼ਹਿਰੀ ਅਮੀਰਾਂ ਦਾ ਮਸਲਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਹਜੂਮਾਂ ਤੱਕ ਸੀਮਤ ਸਨ। ਗ੍ਰਾਮੀਣ ਭਾਰਤੀਆਂ ਨੇ ਇਨ੍ਹਾਂ ਵਿੱਚੋਂ ਕਿਤੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਉਨ੍ਹਾਂ ਦੀ ਲੜਾਈ ਵਿੱਚ ਅਜ਼ਾਦੀ ਦੇ ਮਾਅਨੇ ਕੁਝ ਹੋਰ ਵੀ ਸਨ। ਉਦਾਹਰਣ ਲਈ, 1857 ਦੀਆਂ ਕਈ ਲੜਾਈਆਂ, ਪਿੰਡਾਂ ਵਿੱਚੋਂ ਉਦੋਂ ਲੜੀਆਂ ਜਾ ਰਹੀਆਂ ਸਨ, ਜਦੋਂ ਮੁੰਬਈ ਅਤੇ ਕੋਲਕਾਤਾ ਦੇ ਕੁਲੀਨ ਵਰਗ ਦੇ ਲੋਖ ਅੰਗਰੇਜ਼ਾਂ ਦੀ ਸਫ਼ਲਤਾ ਵਾਸਤੇ ਅਰਦਾਸਾਂ ਕਰ ਰਹੇ ਸਨ। ਅਜ਼ਾਦੀ ਦੇ 50ਵੇਂ ਸਾਲ, ਯਾਨਿ 1997 ਵਿੱਚ, ਮੈਂ ਉਨ੍ਹਾਂ ਵਿੱਚੋਂ ਕੁਝ ਪਿੰਡਾਂ ਦਾ ਦੌਰਾ ਕੀਤਾ ਜਿੱਥੋਂ ਬਾਰੇ ਤੁਹਾਨੂੰ ਨਿਮਨਲਿਖਤ ਕਹਾਣੀਆਂ ਪੜ੍ਹਨ ਨੂੰ ਮਿਲ਼ਣਗੀਆਂ:

ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ

ਉੱਤਰ ਪ੍ਰਦੇਸ਼ ਦਾ ਉਹ ਪਿੰਡ, ਜਿਹਨੇ 1942 ਵਿੱਚ ਤਿਰੰਗਾ ਲਹਿਰਾਇਆ ਸੀ ਜਿਹਦੇ ਬਦਲੇ ਉਹਨੂੰ ਵੱਡਾ ਮੁੱਲ ਤਾਰਨਾ ਪਿਆ

ਅਗਸਤ 14, 2015 | ਪੀ.ਸਾਈਨਾਥ

ਗੋਦਾਵਰੀ: ਅਤੇ ਪੁਲਿਸ ਹਾਲੇ ਵੀ ਹਮਲੇ ਦੀ ਉਡੀਕ ਵਿੱਚ

ਆਂਧਰਾ ਦੇ ਰੰਪਾ ਤੋਂ ਅੱਲੂਰੀ ਸੀਤਾਰਾਮ ਰਾਜੂ ਨੇ ਬਸਤੀਵਾਦ ਦੇ ਖਿਲਾਫ਼ ਇੱਕ ਵੱਡੇ ਵਿਦਰੋਹ ਦਾ ਸੰਖ ਪੂਰਿਆ ਗਿਆ

ਅਗਸਤ 14, 2015 | ਪੀ.ਸਾਈਨਾਥ

ਸੋਨਾਖਨ: ਜਦੋਂ ਵੀਰ ਨਰਾਇਣ ਦੋ ਵਾਰ ਮਰੇ

ਛੱਤੀਸਗੜ੍ਹ ਵਿੱਚ, ਵੀਰ ਨਰਾਇਣ ਸਿੰਘ ਨੇ ਭੀਖ ਨਹੀਂ ਮੰਗੀ, ਪਰ ਨਿਆ ਲਈ ਲੜਦਿਆਂ ਆਪਣੀ ਜਾਨ ਤੱਕ ਦੇ ਦਿੱਤੀ

ਅਗਸਤ 14, 2015 | ਪੀ.ਸਾਈਨਾਥ

ਕੈਲੀਅਸਰੀ: ਸੁਮੁਕਨ ਦੀ ਖੋਜ ਵਿੱਚ

ਇੱਕ ਅਜਿਹਾ ਪਿੰਡ ਜਿਹਨੇ ਹਰ ਮੋਰਚੇ 'ਤੇ, ਬ੍ਰਿਟਿਸ਼ਾਂ, ਸਥਾਨਕ ਜਿਮੀਂਦਾਰਾਂ ਅਤੇ ਜਾਤੀ ਵਿਰੁੱਧ ਲੜਾਈ ਲੜੀ

ਅਗਸਤ 14, 2015 | ਪੀ.ਸਾਈਨਾਥ

ਕੈਲੀਅਸਰੀ: ਉਮਰ ਦੇ 50ਵੇਂ ਵਿੱਚ ਵੀ ਲੜਦੇ ਹੋਏ

ਜਦੋਂ ਸ਼ਿਕਾਰੀਆਂ ਦੇ ਦੇਵਤਾ ਨੇ ਕੇਰਲ ਵਿੱਚ ਬ੍ਰਿਟਿਸ਼ ਤੋਂ ਬਚਦੇ ਕਮਿਊਨਿਸਟਾਂ ਨੂੰ ਪਨਾਹ ਦਿੱਤੀ

ਅਗਸਤ 14, 2015 | ਪੀ.ਸਾਈਨਾਥ

ਪਾਰੀ, ਅੰਤਮ ਜੀਵਤ ਬਚੇ ਅਜ਼ਾਦੀ ਘੁਲਾਟੀਏ, ਜੋ ਹੁਣ ਆਪਣੀ ਉਮਰ ਦੇ 90ਵੇਂ ਸਾਲ ਵਿੱਚ ਹਨ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਹਨ, ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਜੀਵਨ ਨੂੰ ਦਸਤਾਵੇਜ ਦੇ ਰੂਪ ਵਿੱਚ ਦਰਜ਼ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।

ਤਰਜਮਾ: ਕਮਲਜੀਤ ਕੌਰ

பி. சாய்நாத், பாரியின் நிறுவனர் ஆவார். பல்லாண்டுகளாக கிராமப்புற செய்தியாளராக இருக்கும் அவர், ’Everybody Loves a Good Drought' மற்றும் 'The Last Heroes: Foot Soldiers of Indian Freedom' ஆகிய புத்தகங்களை எழுதியிருக்கிறார்.

Other stories by P. Sainath
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur