ਉਹਨੂੰ ਬਚਪਨ ਤੋਂ ਹੀ ਲੰਬੀਆਂ ਕਤਾਰਾਂ- ਪਾਣੀ ਦੀ ਟੂਟੀ 'ਤੇ, ਸਕੂਲ ਵਿੱਚ, ਮੰਦਰਾਂ ਵਿੱਚ, ਰਾਸ਼ਨ ਦੀਆਂ ਦੁਕਾਨਾਂ 'ਤੇ, ਬੱਸ ਸਟਾਪ 'ਤੇ, ਸਰਕਾਰੀ ਦਫ਼ਤਰਾਂ ਦੇ ਬਾਹਰ ਉਡੀਕ ਕਰਨ ਦੀ ਆਦਤ ਸੀ। ਉਨ੍ਹਾਂ ਨੂੰ ਅਕਸਰ ਮੁੱਖ ਕਤਾਰ ਤੋਂ ਥੋੜ੍ਹੀ ਦੂਰ ਇੱਕ ਅਲੱਗ ਕਤਾਰ ਵਿੱਚ ਖੜ੍ਹੇ ਹੋਣ ਲਈ ਮਜ਼ਬੂਰ ਕੀਤਾ ਜਾਂਦਾ ਸੀ, ਕਿਉਂਕਿ ਪਹਿਲੀ ਕਤਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ। ਉਹਨੂੰ ਉਨ੍ਹਾਂ ਮਾਯੂਸੀਆਂ ਦੀ ਵੀ ਆਦਤ ਸੀ, ਜੋ ਉਹਨੂੰ ਅਕਸਰ ਆਪਣੀ ਵਾਰੀ ਆਉਣ 'ਤੇ ਝੱਲਣੀਆਂ ਪੈਂਦੀਆਂ। ਪਰ ਅੱਜ ਸ਼ਮਸ਼ਾਨ ਘਾਟ ਦੇ ਬਾਹਰ ਉਹ ਇਸ ਵਰਤਾਰੇ ਨੂੰ ਹੋਰ ਝੱਲ ਨਹੀਂ ਸਕੀ। ਉਹ ਉਹਦੀ ਲਾਸ਼ ਨੂੰ ਆਪਣੇ ਗੁਆਂਢੀ ਨਿਜ਼ਾਮਭਾਈ ਦੇ ਆਟੋ ਵਿੱਚ ਛੱਡ ਕੇ ਆਪਣੇ ਘਰ ਵਾਪਸ ਭੱਜ ਜਾਣਾ ਚਾਹੁੰਦੀ ਸੀ।

ਕੁਝ ਦਿਨ ਪਹਿਲਾਂ ਜਦੋਂ ਭਿਖੂ ਆਪਣੀ ਬੁੱਢੀ ਮਾਂ ਦੀ ਲਾਸ਼ ਲੈ ਕੇ ਇੱਥੇ ਆਇਆ ਸੀ, ਤਾਂ ਉਹ ਇੰਨੀ ਲੰਬੀ ਕਤਾਰ ਨੂੰ ਦੇਖ ਕੇ ਹੈਰਾਨ ਹੋ ਗਈ ਸੀ। ਪਰ ਇਹ ਸਿਰਫ਼ ਉਹਦੀ ਮਾਂ ਦੀ ਮੌਤ ਨਹੀਂ ਸੀ ਜਿਹਨੇ ਉਹਨੂੰ ਤੋੜ ਸੁੱਟਿਆ ਸੀ; ਉਹਨੇ (ਖੁਦ) ਬੜੀ ਪਹਿਲਾਂ ਆਪਣੀ ਆਤਮਾ ਨੂੰ ਪੀਲੇ ਪੱਤੇ ਵਾਂਗ ਕੰਬਦੇ ਦੇਖਿਆ ਸੀ, ਜਦੋਂ ਉਹਦੇ ਲੋਕ ਬਿਨਾ ਪੈਸਿਆਂ, ਬਿਨਾ ਭੋਜਨ, ਬਿਨਾ ਕੰਮ ਦੇ ਕਸ਼ਟ ਝੱਲ ਰਹੇ ਸਨ, ਕਈ ਆਪਣੀਆਂ ਤਨਖਾਹਾਂ ਵਾਸਤੇ ਮਾਲਕਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਸਨ, ਕੁਝ ਕੰਮ ਪਾਉਣ ਖਾਤਰ ਸੰਘਰਸ਼ ਕਰ ਰਹੇ ਸਨ ਤਾਂਕਿ ਉਨ੍ਹਾਂ ਨੂੰ ਕੁਝ ਪੈਸਾ ਮਿਲ਼ ਸਕੇ ਅਤੇ ਕੁਝ ਬੀਮਾਰੀ ਵੱਲੋਂ ਨਿਗਲੇ ਜਾਣ ਤੋਂ ਪਹਿਲਾਂ ਕਰਜ਼ੇ ਹੇਠਾਂ ਪੀਸੇ ਜਾ ਰਹੇ ਸਨ। ਇਹ ਬੇਰਹਿਮ ਬੀਮਾਰੀ ਸ਼ਾਇਦ ਉਨ੍ਹਾਂ ਦੀ ਆਜ਼ਮਾਇਸ਼ ਲਈ ਇੱਕ ਵਰਦਾਨ ਹੋਵੇ, ਇੰਜ ਉਹ ਸੋਚਦੀ ਸੀ। ਜਦੋਂ ਤੱਕ ਕਿ...

ਕੀ ਉਸ ਵਿਸ਼ੇਸ਼ ਇੰਜੈਕਸ਼ਨ ਨੇ ਉਹਨੂੰ ਬਚਾ ਲਿਆ ਹੁੰਦਾ? ਕਲੋਨੀ ਦੇ ਕੋਲ਼ ਨਿੱਜੀ ਕਲੀਨਿਕ ਦਾ ਡਾਕਟਰ ਇਹਨੂੰ ਦੇਣ ਲਈ ਤਿਆਰ ਸੀ, ਜੇ ਉਹ ਇਹਦਾ ਬੰਦੋਬਸਤ ਕਰ ਲੈਂਦੇ। ਉਹ ਜਾਣਦੀ ਸਿ ਕਿ ਉਹ ਹੋਰ ਕੋਸ਼ਿਸ਼ ਕਰ ਸਕਦੀ ਸੀ। ਤਾਂ ਕੀ ਹੋਇਆ ਜੇ ਕਤਾਰਾਂ ਇੰਨੀਆਂ ਲੰਬੀਆਂ ਸਨ ਅਤੇ ਅੰਤ ਵਿੱਚ ਕੋਈ ਕਿਸਮਤ ਨਹੀਂ ਚੱਲੀ? ਹਸਪਤਾਲ ਵਿੱਚ ਕਿਟਾਂ ਖ਼ਤਮ ਹੋ ਚੁੱਕੀਆਂ ਸਨ। ਕੱਲ੍ਹ ਕੋਸ਼ਿਸ਼ ਕਰਨਾ, ਉਨ੍ਹਾਂ ਨੇ ਕਿਹਾ ਸੀ। ਯਕੀਨਨ ਉਹ ਇੰਜ ਕਰ ਸਕਦੀ ਸੀ? "ਮੈਂ ਅਜਿਹੀ ਥਾਂ ਬਾਰੇ ਜਾਣਦਾ ਹਾਂ, ਜਿੱਥੇ ਤੁਸੀਂ ਨਗਦ 50,000 ਰੁਪਏ ਦੇ ਕੇ ਇਹਨੂੰ ਹਾਸਲ ਕਰ ਸਕਦੀ ਹੋ," ਨਿਜ਼ਾਮਭਾਈ ਨੇ ਹਊਕਾ ਭਰਦਿਆਂ ਕਿਹਾ। ਉਹ ਇੰਨੀ ਵੱਡੀ ਰਾਸ਼ੀ ਦਾ ਇੱਕ ਭੋਰਾ ਵੀ ਕਿੱਥੋਂ ਲਿਆਉਂਦੀ? ਉਹਦੇ ਤਨਖਾਹ ਦੀ ਪੇਸ਼ਗੀ ਰਾਸ਼ੀ ਦੀ ਤਾਂ ਗੱਲ ਹੀ ਛੱਡੋ, ਮੇਮਸਾਹਬ ਨੇ ਤਾਂ ਉਹਨੂੰ ਉਨ੍ਹਾਂ ਦਿਨਾਂ ਦੀ ਤਨਖਾਹ ਤੱਕ ਨਹੀਂ ਦਿੱਤੀ, ਜਿਨ੍ਹਾਂ ਦਿਨਾਂ ਵਿੱਚ ਉਹ ਕੰਮ 'ਤੇ ਨਹੀਂ ਜਾ ਸਕੀ ਸੀ।

ਉਹਦਾ ਸਰੀਰ ਭੱਠੀ ਵਾਂਗ ਤਪ ਰਿਹਾ ਸੀ ਅਤੇ ਅਤੇ ਉਹਨੂੰ ਸਾਹ ਲੈਣ ਵਿੱਚ ਕਾਫੀ ਪਰੇਸ਼ਾਨੀ ਹੋ ਰਹੀ ਸੀ, ਜਦੋਂ ਉਹਨੇ ਆਖ਼ਰਕਾਰ ਉਹਨੂੰ ਅੱਧੀ ਰਾਤ ਵੇਲ਼ੇ ਨਿਜ਼ਾਮਭਾਈ ਦੇ ਆਟੋ ਵਿੱਚ ਬਿਠਾਇਆ। ਉਹਨੇ ਜਦੋਂ 108 'ਤੇ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਤੋਂ ਤਿੰਨ ਘੰਟੇ ਲੱਗਣਗੇ ਅਤੇ ਉਂਝ ਵੀ ਕਿਤੇ ਕੋਈ ਬੈੱਡ ਖਾਲੀ ਨਹੀਂ। ਸਰਕਾਰੀ ਹਸਪਤਾਲ ਦੇ ਬਾਹਰ ਕਤਾਰ ਹੋਰ ਵੀ ਲੰਬੀ ਸੀ। ਉਹਨੂੰ ਜ਼ਿਆਦਾ ਉਡੀਕ ਕਰਨੀ ਪਵੇਗੀ ਕਿਉਂਕਿ ਉਹ ਨਿੱਜੀ ਆਟੋ ਵਿੱਚ ਹੈ, ਉਹਨੂੰ ਦੱਸਿਆ ਗਿਆ ਸੀ। ਉਹਨੇ ਬਾਮੁਸ਼ਕਲ ਆਪਣੀਆਂ ਅੱਖਾਂ ਖੋਲ੍ਹੀਆਂ। ਉਹਨੇ ਉਹਦਾ ਹੱਥ ਫੜ੍ਹਿਆ ਹੋਇਆ ਸੀ, ਉਹਦੀ ਪਿੱਠ ਅਤੇ ਛਾਤੀ ਨੂੰ ਰਗੜਦੀ ਰਹੀ, ਉਹਨੂੰ ਪਾਣੀ ਦੀਆਂ ਛੋਟੀਆਂ ਛੋਟੀਆਂ ਘੁੱਟਾਂ ਪੀਣ ਨੂੰ ਮਜ਼ਬੂਰ ਕਰਦੀ ਹੋਈ, ਉਹਨੂੰ ਅਖੀਰ ਤੱਕ ਹਿੰਮਤ ਰੱਖੀ ਰੱਖਣ ਲਈ ਕਹਿੰਦੀ ਰਹੀ, ਬਿਨਾ ਸੁੱਤਿਆਂ, ਬਿਨਾ ਖਾਧਿਆਂ, ਅੰਤਹੀਣ ਉਡੀਕ ਕਰਦੇ ਰਹੇ ਉਦੋਂ ਤੱਕ-ਜਦੋਂ ਤੱਕ ਕਿ ਸਰਘੀ ਵੇਲ਼ਾ ਹੁੰਦਿਆਂ ਹੁੰਦਿਆਂ ਉਹਨੇ ਦਮ ਤੋੜ ਦਿੱਤਾ, ਆਪਣੀ ਵਾਰੀ ਆਉਣ ਤੋਂ ਸਿਰਫ਼ ਦੋ ਮਰੀਜ਼ ਦੂਰ।

ਸ਼ਮਸ਼ਾਨ ਘਾਟ ਵਿੱਚ ਇੱਕ ਹੋਰ ਕਤਾਰ ਸੀ...ਉਡੀਕ ਭਰੀ

ਸੁਧਨਵਾ ਦੇਸ਼ਪਾਂਡੇ ਦੀ ਅਵਾਜ਼ ਵਿੱਚ ਕਵਿਤਾ ਸੁਣੋ

ਮੋਕਸ਼ਾ

ਉਧਾਰ ਦਾ ਸਾਹ ਲੈ
ਅਤੇ ਆਪਣੀ ਜੀਵਨ ਲਾਲਸਾ ਵਿੱਚ ਡੁਬੋ ਦੇ
ਜਾ, ਵਾਦੀਆਂ ਵਿੱਚ ਗੁਆਚ ਜਾ
ਤੇਰੀਆਂ ਬੰਦ ਅੱਖਾਂ ਮਗਰ, ਘੁੱਪ ਹਨ੍ਹੇਰਾ ਏ,
ਤੇ ਤੂੰ ਰੌਸ਼ਨੀ ਦੀ ਜ਼ਿੱਦ ਨਾ ਕਰ।

ਜੀਵਨ ਦੀ ਇਹ ਚਾਹਤ
ਅਜੇ ਵੀ ਤੇਰੇ ਗਲ਼ੇ 'ਚ ਹਊਕੇ ਵਾਂਗ ਅੜੀ ਆ
ਬੇਚੈਨ ਅਵਾਜਾਂ ਨਾਲ਼ ਵਹਿ ਜਾ
ਰਾਤ ਦੀ ਹਵਾ ਵਿੱਚ ਐਂਬੂਲੈਂਸ ਦੀ ਟੀਂ-ਟੀਂ
ਸਾਡੇ ਚੁਫੇਰੇ ਪਸਰੇ ਮਾਤਮ 'ਚ ਜਾ ਘੁਲ਼ੀ
ਗੂੰਜ ਰਹੀ ਪਵਿੱਤਰ ਮੰਤਰਾਂ ਵਾਂਗ।

ਆਪਣੇ ਕੰਨਾਂ ਨੂੰ ਬੀੜ ਲਾ ਜ਼ੋਰ ਨਾਲ਼
ਇਸ ਭਾਰੀ, ਬੀਆਬਾਨ
ਝੁਲਸੇ ਇਕਾਂਤ ਤੋਂ
ਜੋ ਆਪੇ ਫੈਲ ਰਿਹੈ ਗਲ਼ੀਆਂ 'ਚ।
ਤੁਲਸੀ ਸੁੱਕ ਚੁੱਕੀ ਆ।

ਆਪਣੇ ਪਿਆਰ ਦੇ ਉਸ
ਨਰਾਇਣੀ ਨਾਂਅ ਨੂੰ
ਆਪਣੀ ਜੀਭ ਦੀ ਨੋਕ 'ਤੇ
ਰੱਖਣ ਦੀ ਬਜਾਇ ਨਿਗਲ ਲੈ
ਯਾਦਾਂ ਦਾ ਚਮਕਦਾ ਗੰਗਾਜਲ।

ਹੰਝੂਆਂ ਨਾਲ਼ ਧੋ ਲੈ ਆਪਣਾ ਸਰੀਰ
ਇਹਨੂੰ ਚੰਦਨ ਦੇ ਸੁਪਨਿਆਂ ਨਾਲ਼ ਢੱਕ ਲੈ
ਆਪਣੀਆਂ ਬੰਦ ਮੁੱਠੀਆਂ ਨੂੰ ਰੱਖ ਲੈ ਆਪਣੀ ਛਾਤੀ 'ਤੇ
ਅਤੇ ਖੁਦ ਨੂੰ ਢੱਕ ਲੈ
ਮੋਟੇ ਸਫੇਦ ਦੁੱਖ ਦੇ ਕਫ਼ਨ ਨਾਲ਼
ਪਿਆਰ ਦੀ ਛੋਟੀ ਲਿਸ਼ਕੋਰ ਰਹਿਣ ਦੇ
ਉਨ੍ਹਾਂ ਅੱਖਾਂ ਵਿੱਚ ਸੌਂਦੇ ਵੇਲ਼ੇ
ਅਤੇ ਆਪਣੇ ਅਖੀਰੀ ਭਬਕਦੇ ਹਾਊਕੇ
ਸਾੜਨ ਦੇ ਇਸ ਖੋਖਲੇ ਸਰੀਰ ਹੇਠਲੇ ਜੀਵਨ ਨੂੰ
ਸਾਰੇ ਹੁਣ ਘਾਹ ਦੇ ਢੇਰ ਵਾਂਗ ਇਕੱਠਾ ਹੋ ਕੇ
ਸਦਾ ਲਈ ਚਿਣਗ ਪਏ ਨੇ ਉਡੀਕਦੇ
ਆ, ਅੱਜ ਰਾਤ ਆਪਣੀ ਚਿਖਾ ਬਾਲ ਅਤੇ ਉਡੀਕ ਕਰ
ਭਬਕਦੀਆਂ ਲਾਟਾਂ ਦੀ, ਜੋ ਤੈਨੂੰ ਆਪਣੇ ਕਲਾਵੇ 'ਚ ਲੈ ਲੈਣ।

ਆਡਿਓ: ਸੁਧਨਵਾ ਦੇਸ਼ਪਾਂਡੇ, ਜਨ ਨਾਟਯ ਮੰਚ ਦੇ ਇੱਕ ਅਭਿਨੇਤਾ ਅਤੇ ਨਿਰਦੇਸ਼ਕ ਹੋਣ ਦੇ ਨਾਲ਼ ਨਾਲ਼ ਲੈਫਟਵਰਡ ਬੁੱਕਸ ਦੇ ਸੰਪਾਦਕ ਹਨ।


ਤਰਜਮਾ: ਕਮਲਜੀਤ ਕੌਰ

Pratishtha Pandya

பிரதிஷ்தா பாண்டியா பாரியின் மூத்த ஆசிரியர் ஆவார். இலக்கிய எழுத்துப் பிரிவுக்கு அவர் தலைமை தாங்குகிறார். பாரிபாஷா குழுவில் இருக்கும் அவர், குஜராத்தி மொழிபெயர்ப்பாளராக இருக்கிறார். கவிதை புத்தகம் பிரசுரித்திருக்கும் பிரதிஷ்தா குஜராத்தி மற்றும் ஆங்கில மொழிகளில் பணியாற்றுகிறார்.

Other stories by Pratishtha Pandya
Illustration : Labani Jangi

லபானி ஜங்கி 2020ம் ஆண்டில் PARI மானியப் பணியில் இணைந்தவர். மேற்கு வங்கத்தின் நாடியா மாவட்டத்தைச் சேர்ந்தவர். சுயாதீன ஓவியர். தொழிலாளர் இடப்பெயர்வுகள் பற்றிய ஆய்வுப்படிப்பை கொல்கத்தாவின் சமூக அறிவியல்களுக்கான கல்வி மையத்தில் படித்துக் கொண்டிருப்பவர்.

Other stories by Labani Jangi
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur