ਰਾਜੂ ਡੁਮਰਗੋਈ ਆਪਣੀਆਂ ਗੱਲਾਂ ਵਿੱਚ ਹਵਾ ਭਰਦੇ ਹੋਏ ਤਾਰਪੀ (ਤਾਰਪਾ ਵੀ ਕਿਹਾ ਜਾਂਦਾ ਹੈ) ਵਜਾਉਣ ਲੱਗਦੇ ਹਨ। ਬਾਂਸ ਤੇ ਸੁੱਕੀ ਲੌਕੀ ਦੇ ਖੋਲ਼ ਨਾਲ਼ ਬਣਿਆ ਇਹ ਪੰਜ-ਫੁੱਟਾ ਸਾਜ਼ ਅੰਦਰ ਹਵਾ ਜਾਂਦਿਆਂ ਹੀ ਜੀਵੰਤ ਹੋ ਉੱਠਦਾ ਹੈ ਤੇ ਇਹਦੀ ਸੁਰੀਲੀ ਅਵਾਜ਼ ਆਬੋ-ਹਵਾ ਵਿੱਚ ਤੈਰਨ ਲੱਗਦੀ ਹੈ।

ਛੱਤੀਸਗੜ੍ਹ ਦੇ ਰਾਏਪੁਰ ਦੇ ਪ੍ਰਦਰਸ਼ਨੀ ਮੈਦਾਨ ਵਿੱਚ ਮੌਜੂਦ ਇਸ ਵਿਲੱਖਣ ਸਾਜ਼ ਦੇ ਸੰਗੀਤਕਾਰ ਨੂੰ ਤੇ ਉਸ ਦੇ ਸਾਜ਼ ਨੂੰ ਦੇਖੇ ਬਗੈਰ ਕੋਈ ਹਿੱਲ ਨਾ ਸਕਿਆ, ਧਿਆਨ ਰਹੇ ਇਹ ਗੱਲ ਹੋ ਰਹੀ ਹੈ ਰਾਜ ਸਰਕਾਰ ਦੁਆਰਾ ਆਯੋਜਿਤ ਰਾਸ਼ਟਰੀ ਕਬਾਇਲੀ ਡਾਂਸ ਫੈਸਟੀਵਲ ਦੀ ਜੋ 27 ਤੋਂ 29 ਦਸੰਬਰ, 2020 ਤੱਕ ਆਯੋਜਿਤ ਕੀਤਾ ਗਿਆ ਸੀ।

ਕਾ ਠਾਕੁਰ ਭਾਈਚਾਰੇ ਦੇ ਸੰਗੀਤਕਾਰ ਰਾਜੂ ਨੇ ਦੱਸਿਆ ਕਿ ਉਹ ਦੁਸਹਿਰੇ ਅਤੇ ਨਵਰਾਤਰੀ ਅਤੇ ਹੋਰ ਤਿਉਹਾਰਾਂ ਦੌਰਾਨ ਮਹਾਰਾਸ਼ਟਰ ਦੇ ਪਾਲਘਰ ਦੀ ਇੱਕ ਬਸਤੀ ਗੁੰਡਾਚਾ ਪਾੜਾ ਵਿੱਚ ਘਰ ਵਿੱਚ ਤਰਪੀ ਵਜਾਉਂਦੇ ਸਨ।

ਇਹ ਵੀ ਪੜ੍ਹੋ: ‘ਮੇਰਾ ਤਾਰਪਾ ਹੀ ਮੇਰਾ ਸਭ ਕੁਝ ਹੈ’

ਤਰਜਮਾ: ਕਮਲਜੀਤ ਕੌਰ

Purusottam Thakur

ਪੁਰਸ਼ੋਤਮ ਠਾਕੁਰ 2015 ਤੋਂ ਪਾਰੀ ਫੈਲੋ ਹਨ। ਉਹ ਪੱਤਰਕਾਰ ਤੇ ਡਾਕਿਊਮੈਂਟਰੀ ਮੇਕਰ ਹਨ। ਮੌਜੂਦਾ ਸਮੇਂ, ਉਹ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਨਾਲ਼ ਜੁੜ ਕੇ ਕੰਮ ਕਰ ਰਹੇ ਹਨ ਤੇ ਸਮਾਜਿਕ ਬਦਲਾਅ ਦੇ ਮੁੱਦਿਆਂ 'ਤੇ ਕਹਾਣੀਆਂ ਲਿਖ ਰਹੇ ਹਨ।

Other stories by Purusottam Thakur
Editor : PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Other stories by PARI Desk
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur