10 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ- ਇਜਾਜ਼, ਇਮਰਾਨ, ਯਾਸੀਰ ਤੇ ਸ਼ਮੀਨਾ ਨੂੰ ਸਕੂਲ ਜਾਂਦਿਆਂ ਹਾਲੇ ਕੁਝ ਕੁ ਸਾਲ ਤਾਂ ਬੀਤੇ ਹਨ। ਹਰੇਕ ਸਾਲ ਉਨ੍ਹਾਂ ਨੂੰ ਚਾਰ ਜਾਂ ਪੰਜ ਮਹੀਨਿਆਂ ਵਾਸਤੇ ਸਕੂਲੋਂ ਵਿਦਾ ਲੈਣੀ ਪੈਂਦੀ ਹੈ ਤੇ ਪ੍ਰਵਾਸ ਕਰਦੇ ਆਪਣੇ ਮਾਪਿਆਂ ਨਾਲ਼ ਚਰਾਂਦਾਂ ਦੀ ਭਾਲ਼ ਵਿੱਚ ਘੁੰਮਣਾ ਪੈਂਦਾ ਹੈ। ਸਕੂਲੋਂ ਕੀਤੀਆਂ ਇਹ ਛੁੱਟੀਆਂ ਉਨ੍ਹਾਂ ਦੀ ਪ੍ਰਾਇਮਰੀ ਸਿੱਖਿਆ ਦੀ ਬੁਨਿਆਦ ਹਿਲਾ ਕੇ ਰੱਖ ਦਿੰਦੀਆਂ ਹਨ, ਜਿੱਥੇ ਨਾ ਸਿਰਫ਼ ਹਿਸਾਬ, ਵਿਗਿਆਨ ਤੇ ਸਮਾਜਿਕ ਸਿੱਖਿਆ ਦਾ ਨੁਕਸਾਨ ਹੁੰਦਾ ਹੈ ਉੱਥੇ ਉਨ੍ਹਾਂ ਨੂੰ ਸ਼ਬਦਾਵਲੀ ਤੇ ਲੇਖਣ ਕਲਾ ਵੀ ਭੁੱਲਣ ਲੱਗਦੀ ਹੈ।

10 ਸਾਲਾਂ ਦੇ ਹੁੰਦਿਆਂ-ਹੁੰਦਿਆਂ ਜਮਾਤਾਂ ਛੱਡਣ ਦਾ ਚਲਨ ਵੱਧ ਕੇ ਇੱਕ ਸਾਲ ਤੱਕ ਚਲਾ ਜਾਂਦਾ ਹੈ। ਇਹ ਨੁਕਸਾਨ ਤਾਂ ਹੁਸ਼ਿਆਰ ਫਰੰਟ ਬੈਂਚਰਸ ਲਈ ਵੀ ਭਿਆਨਕ ਹੈ, ਜਿਹਨੂੰ ਦੂਰ ਕਰਨਾ ਇੱਕ ਮੁਸ਼ਕਲ ਹੈ।

ਪਰ ਹੁਣ ਸਮੱਸਿਆ ਮੁੱਕਦੀ ਜਾਪਦੀ ਹੈ। ਪ੍ਰਵਾਸ ਕਰਦੇ ਆਜੜੀਆਂ ਦੇ ਨਾਲ਼ ਹੁਣ ਇੱਕ ਅਧਿਆਪਕ, ਅਲੀ ਮੁਹੰਮਦ ਵੀ ਸਫ਼ਰ 'ਤੇ ਹਨ। ਇਹ ਉਨ੍ਹਾਂ ਦਾ ਤੀਜਾ ਵਰ੍ਹਾ ਹੈ ਜਦੋਂ 25 ਸਾਲਾ ਅਲੀ ਕਸ਼ਮੀਰ ਦੀ ਲਿੱਦਰ ਘਾਟੀ ਦੇ ਪਹਾੜਾਂ 'ਤੇ ਸਥਿਤ ਗੁੱਜਰ ਬਸਤੀ ਖਾਲਾਨ ਵਿਖੇ ਆਏ। ਹੁਣ ਉਹ ਅਗਲੇ ਚਾਰ ਮਹੀਨੇ (ਜੂਨ ਤੋਂ ਸਤੰਬਰ) ਉਨ੍ਹਾਂ ਗੁੱਜਰਾਂ ਦੇ ਛੋਟੇ ਬੱਚਿਆਂ ਨੂੰ ਪੜ੍ਹਾਉਣਗੇ ਜੋ ਗਰਮੀਆਂ ਦੀਆਂ ਚਰਾਂਦਾਂ ਦੀ ਭਾਲ਼ ਵਿੱਚ ਆਪਣੇ ਜਾਨਵਰਾਂ ਨਾਲ਼ ਪ੍ਰਵਾਸ ਕਰ ਗਏ ਹਨ।

''ਮੈਨੂੰ ਲੱਗਦਾ ਐ ਮੈਂ ਵੀ ਇੱਕ ਅਧਿਆਪਕ ਬਣਾਂਗੀ,'' ਸ਼ਮੀਨਾ ਜਾਨ ਸੰਗਦਿਆਂ ਕਹਿੰਦੀ ਹੈ, ਆਪਣੇ ਸਾਹਮਣੇ ਖੋਲ੍ਹੀ ਵਰਕਬੁੱਕ ਵਿੱਚ ਜਿਵੇਂ ਉਹ ਗੁਆਚ ਹੀ ਗਈ ਹੋਵੇ। ਇਹ ਕਿਤਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਕਦੇ-ਕਦੇ ਬੱਚਿਆਂ ਨੂੰ ਪੜ੍ਹਾਈ ਨਾਲ਼ ਜੁੜੀਆਂ ਵਸਤਾਂ ਲੈ ਕੇ ਦੇਣ ਵਿੱਚ ਅਲੀ ਨੂੰ ਪੱਲਿਓਂ ਵੀ ਪੈਸੇ ਖਰਚਣੇ ਪੈਂਦੇ ਹਨ।

Left: Shamima Jaan wants to be a teacher when she grows up.
PHOTO • Priti David
Right: Ali Mohammed explaining the lesson to Ejaz. Both students have migrated with their parents to Khalan, a hamlet in Lidder valley
PHOTO • Priti David

ਖੱਬੇ ਪਾਸੇ: ਸ਼ਮੀਨਾ ਜਾਨ ਵੱਡੀ ਹੋ ਕੇ ਅਧਿਆਪਕ ਬਣਨਾ ਚਾਹੁੰਦੀ ਹੈ। ਸੱਜੇ ਪਾਸੇ: ਅਲੀ ਮੁਹੰਮਦ, ਇਲਾਜ਼ ਨੂੰ ਪਾਠ ਸਮਝਾਉਂਦੇ ਵੇਲ਼ੇ। ਦੋਵੇਂ ਹੀ ਬੱਚੇ ਆਪਣੇ ਮਾਪਿਆਂ ਦੇ ਨਾਲ਼ ਲਿੱਦਰ ਘਾਟੀ ਦੀ ਬਸਤੀ, ਖਾਲਾਨ ਆਏ ਹਨ

The Gujjar children (from left) Ejaz, Imran, Yasir, Shamima and Arif (behind) will rejoin their classmates back in school in Anantnag district when they descend with their parents and animals
PHOTO • Priti David
The Gujjar children (from left) Ejaz, Imran, Yasir, Shamima and Arif (behind) will rejoin their classmates back in school in Anantnag district when they descend with their parents and animals
PHOTO • Priti David

ਗੁੱਜਰ ਬੱਚੇ (ਖੱਬਿਓਂ) ਇਜਾਜ਼, ਇਮਰਾਨ, ਯਾਸੀਰ, ਸ਼ਮੀਨਾ ਤੇ ਆਰਿਫ਼ (ਮਗਰ) ਜਿਓਂ ਹੀ ਆਪਣੇ ਮਾਪਿਆਂ ਨਾਲ਼ ਹੇਠਾਂ ਵੱਲ ਜਾਣਗੇ, ਜਾਂਦਿਆਂ ਸਾਰ ਅਨੰਤਨਾਗ ਜ਼ਿਲ੍ਹੇ ਵਿਖੇ ਆਪਣੇ ਹਮਰੁਤਬਿਆਂ ਨਾਲ਼ ਸਕੂਲ ਜਾਣ ਲੱਗਣਗੇ

ਖ਼ਾਨਾਬਦੋਸ਼ ਆਜੜੀ ਭਾਈਚਾਰਾ, ਗੁੱਜਰ ਅਕਸਰ ਆਪਣੇ ਨਾਲ਼ ਡੰਗਰ, ਬੱਕਰੀਆਂ ਤੇ ਭੇਡਾਂ ਵੀ ਰੱਖਦੇ ਹਨ। ਹਰ ਸਾਲ ਗਰਮੀ ਰੁੱਤੇ ਉਹ ਆਪਣੇ ਡੰਗਰਾਂ ਦੇ ਚਰਨ ਵਾਸਤੇ ਚਰਾਂਦਾਂ ਦੀ ਭਾਲ਼ ਵਿੱਚ ਹਿਮਾਲਿਆ ਦੀ ਚੜ੍ਹਾਈ ਵੱਲ ਚਲੇ ਜਾਂਦੇ ਹਨ। ਹਰ ਸਾਲ ਦਾ ਇਹ ਪ੍ਰਵਾਸ ਭਾਵ ਸਕੂਲ ਜਾਂਦੇ ਬੱਚਿਆਂ ਦੀ ਪੜ੍ਹਾਈ ਦਾ ਛੁੱਟ ਜਾਣਾ, ਜਿਸ ਕਾਰਨ ਉਨ੍ਹਾਂ ਦੀ ਅਕਾਦਮਿਕ ਨੀਂਹ ਕਮਜ਼ੋਰ ਪੈ ਜਾਂਦੀ ਹੈ।

ਪਰ ਉਨ੍ਹਾਂ ਦੇ ਨਾਲ਼ ਯਾਤਰਾ ਕਰਨ ਵਾਲ਼ੇ ਅਲੀ ਵਰਗੇ ਅਧਿਆਪਕ ਇਹ ਯਕੀਨੀ ਬਣਾ ਰਹੇ ਹਨ ਕਿ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਾ ਹੋਵੇ ਅਤੇ ਉਹ ਹਰ ਉਸ ਬੱਚੇ ਦਾ ਹਿਸਾਬ ਰੱਖ ਰਹੇ ਹਨ। ''ਕੁਝ ਸਾਲ ਪਹਿਲਾਂ ਸਾਡੇ ਭਾਈਚਾਰੇ ਦੀ ਸਾਖ਼ਰਤਾ ਦਰ ਬਹੁਤ ਘੱਟ ਸੀ। ਕਈ ਬੱਚੇ ਸਕੂਲ ਤਾਂ ਜਾਂਦੇ ਸਨ ਪਰ ਜਿਓਂ ਹੀ ਸਾਨੂੰ ਚੜ੍ਹਾਈ ਵੱਲ ਆਉਣਾ ਪੈਂਦਾ, ਉਨ੍ਹਾਂ ਦੀ ਪੜ੍ਹਾਈ ਵੀ ਛੁੱਟ ਜਾਂਦੀ,'' ਨੌਜਵਾਨ ਅਧਿਆਪਕ ਦਾ ਕਹਿਣਾ ਹੈ ਜਿਨ੍ਹਾਂ ਨੇ ਛੋਟੇ ਹੁੰਦਿਆਂ ਆਪਣੇ ਗੁੱਜਰ ਮਾਪਿਆਂ ਨਾਲ਼ ਇੰਝ ਹੀ ਪ੍ਰਵਾਸ ਕੀਤਾ ਸੀ।

''ਪਰ ਇਸ ਕਦਮ ਨਾਲ਼, ਇਨ੍ਹਾਂ ਬੱਚਿਆਂ ਨੂੰ ਅਧਿਆਪਕ ਵੀ ਮਿਲ਼ਿਆ ਹੈ ਤੇ ਉਹ ਆਪਣੀ ਪੜ੍ਹਾਈ ਨੂੰ ਜਾਰੀ ਵੀ ਰੱਖ ਪਾ ਰਹੇ ਹਨ। ਇੰਝ ਸਾਡਾ ਭਾਈਚਾਰਾ ਖ਼ੁਸ਼ਹਾਲ ਹੋਵੇਗਾ,'' ਉਹ ਅੱਗੇ ਕਹਿੰਦੇ ਹਨ,''ਜੇ ਇੰਝ ਨਾ ਕੀਤਾ ਜਾਂਦਾ ਤਾਂ ਇੱਥੇ ਚਾਰ ਮਹੀਨਿਆਂ ਤੱਕ ਰਹਿਣ ਵਾਲ਼ੇ ਇਨ੍ਹਾਂ ਬੱਚਿਆਂ ਨੇ ਸਕੂਲ (ਅਨੰਤਨਾਗ ਜ਼ਿਲ੍ਹੇ ਵਿੱਚ) ਪੜ੍ਹਨ ਵਾਲ਼ੇ ਆਪਣੇ ਹਮਰੁਤਬਿਆਂ ਨਾਲ਼ੋਂ ਪਿਛੜ ਜਾਣਾ ਸੀ।''

ਅਲੀ ਇੱਥੇ ਕੇਂਦਰ ਸਰਕਾਰ ਦੀ ਸਮੱਗਰ ਸਿੱਖਿਆ ਯੋਜਨਾ ਦਾ ਜ਼ਿਕਰ ਕਰ ਰਹੇ ਹਨ, ਜਿਸ ਨੂੰ 2018-19 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ ਤਿੰਨ ਯੋਜਨਾਵਾਂ ਸ਼ਾਮਲ ਸਨ - "ਸਰਵ ਸਿੱਖਿਆ ਅਭਿਆਨ (ਐੱਸਐੱਸਏ), ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ (ਰਮਸਾ) ਅਤੇ ਅਧਿਆਪਕ ਸਿਖਲਾਈ (ਟੀਈ)"। ਇਸ ਦਾ ਉਦੇਸ਼ "ਸਕੂਲੀ ਸਿੱਖਿਆ ਲਈ ਬਰਾਬਰ ਮੌਕਿਆਂ ਅਤੇ ਬਰਾਬਰ ਅਧਿਐਨ ਨਤੀਜਿਆਂ ਦੇ ਮਾਮਲੇ ਵਿੱਚ ਸਕੂਲਾਂ ਦੇ ਪ੍ਰਭਾਵ ਵਿੱਚ ਸੁਧਾਰ ਕਰਨਾ ਸੀ।"

ਅਨੰਤਨਾਗ ਜ਼ਿਲ੍ਹੇ ਦੀ ਪਹਿਲਗਾਮ ਤਹਿਸੀਲ ਦੀ ਲਿੱਦਰ ਨਦੀ ਕੰਢੇ ਚੱਲਣ ਵਾਲ਼ਾ ਇਹ ਸਕੂਲ ਹਰੇ ਰੰਗ ਦਾ ਇੱਕ ਤੰਬੂ ਹੈ। ਪਰ ਕਿਸੇ ਧੁੱਪ ਨਹਾਏ ਦਿਨ ਵੇਲ਼ੇ ਘਾਹ ਦੇ ਖੁੱਲ੍ਹੇ ਮੈਦਾਨ ਇਸ ਸਕੂਲ ਦੇ ਅਧਿਆਪਕ ਵਾਸਤੇ ਜਿਓਂ ਜਮਾਤਾਂ ਦਾ ਕੰਮ ਕਰਦੇ ਹਨ। ਅਲੀ ਨੇ ਜੀਵ ਵਿਗਿਆਨ ਵਿੱਚ ਸਨਾਤਨ ਦੀ ਡਿਗਰੀ ਹਾਸਲ ਕੀਤੀ ਹੈ ਤੇ ਇਸ ਨੌਕਰੀ ਵਾਸਤੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਸਿਖਲਾਈ ਵੀ ਦਿੱਤੀ ਗਈ ਸੀ। ''ਇਸ ਦੌਰਾਨ ਸਾਨੂੰ ਸਿਖਾਇਆ ਗਿਆ ਕਿਹੜੇ ਸਿੱਖਣ ਨਤੀਜਿਆਂ ਨੂੰ ਮਕਸਦ ਬਣਾਉਣਾ, ਪੜ੍ਹਾਉਣਾ ਦੇ ਢੰਗ ਤਰੀਕਿਆਂ ਬਾਰੇ ਤੇ ਇਹ ਵੀ ਕਿ ਜਮਾਤ ਵਿੱਚ ਸਿੱਖੀਆਂ ਗੱਲਾਂ ਨੂੰ ਅਸਲ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨਾ ਹੈ।''

Ali Mohammed (left) is a travelling teacher who will stay for four months up in the mountains, making sure his students are up to date with academic requirements. The wide open meadows of Lidder valley are much sought after by pastoralists in their annual migration
PHOTO • Priti David
Ali Mohammed (left) is a travelling teacher who will stay for four months up in the mountains, making sure his students are up to date with academic requirements. The wide open meadows of Lidder valley are much sought after by pastoralists in their annual migration
PHOTO • Priti David

ਅਲੀ ਮੁਹੰਮਦ (ਖੱਬੇ) ਸਫ਼ਰ 'ਤੇ ਰਹਿਣ ਵਾਲ਼ੇ ਅਧਿਆਪਕ ਹਨ ਜੋ ਪਹਾੜਾਂ ਵਿੱਚ ਚਾਰ ਮਹੀਨਿਆਂ ਲਈ ਰਹਿਣਗੇ, ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਦੇ ਵਿਦਿਆਰਥੀ ਦੀਆਂ ਅਕਾਦਮਿਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਲਿੱਦਰ ਘਾਟੀ ਦੇ ਵਿਸ਼ਾਲ ਖੁੱਲ੍ਹੇ ਘਾਹ ਦੇ ਮੈਦਾਨ ਇਨ੍ਹਾਂ ਆਜੜੀਆਂ ਵੱਲੋਂ ਬੜੀ ਮੁਸ਼ਕਲ ਨਾਲ਼ ਭਾਲ਼ੀਆਂ ਚਰਾਂਦਾਂ ਹਨ

ਜੂਨ ਦੀ ਸਵੇਰ ਨੂੰ ਜਮਾਤ ਚੱਲ ਰਹੀ ਹੈ- ਅਲੀ ਘਾਹ 'ਤੇ ਬੈਠੇ ਹਨ ਤੇ ਉਨ੍ਹਾਂ ਦੁਆਲ਼ੇ 5-10 ਸਾਲਾਂ ਦੇ ਬੱਚਿਆਂ ਨੇ ਝੁਰਮੁਟ ਪਾਇਆ ਹੋਇਆ ਹੈ। ਕਰੀਬ ਇੱਕ ਘੰਟੇ ਬਾਅਦ ਦੁਪਹਿਰ ਦੇ 12 ਵਜੇ ਉਹ ਬੱਚਿਆਂ ਨੂੰ ਛੁੱਟੀ ਕਰ ਦੇਣਗੇ। ਥੋੜ੍ਹੀ ਜਿਹੀ ਉਚਾਈ 'ਤੇ ਕਰੀਬ ਤਿੰਨ ਗੁੱਜਰ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਦੇ ਘਰ ਮਿੱਟੀ ਨਾਲ਼ ਲਿੰਬੇ ਹੋਏ ਹਨ ਤੇ ਇਹ ਥਾਂ ਨਦੀ ਦੇ ਐਨ ਨੇੜੇ ਕਰਕੇ ਹੀ ਹੈ। ਇਨ੍ਹਾਂ ਘਰਾਂ ਦੇ ਬਹੁਤੇ ਲੋਕੀਂ ਘਰਾਂ ਦੇ ਬਾਹਰ ਮੌਸਮ ਦਾ ਲੁਤਫ਼ ਲੈ ਰਹੇ ਹਨ ਤੇ ਰਾਹਗੀਰਾਂ ਨਾਲ਼ ਮਿਲ਼ਜੁੱਲ ਰਹੇ ਹਨ। ਇਨ੍ਹਾਂ ਪਰਿਵਾਰਾਂ ਕੋਲ਼ ਕੁੱਲ 20 ਗਾਵਾਂ ਤੇ ਮੱਝਾਂ ਹਨ ਤੇ 50 ਦੇ ਕਰੀਬ ਬੱਕਰੀਆਂ ਤੇ ਭੇਡਾਂ ਹਨ, ਪਾਰੀ ਨੂੰ ਇਹ ਵੇਰਵਾ ਬੱਚਿਆਂ ਨੇ ਦਿੱਤਾ।

''ਇਹ ਥਾਂ ਬਰਫ਼ ਨਾਲ਼ ਕੱਜੀ ਹੋਣ ਕਾਰਨ ਸਕੂਲ ਕੁਝ ਕੁ ਦੇਰੀ ਨਾਲ਼ ਸ਼ੁਰੂ ਹੋਇਆ। ਮੈਂ ਇੱਥੇ 10 ਕੁ ਦਿਨ (12 ਜੂਨ 2023) ਪਹਿਲਾਂ ਆਇਆਂ,'' ਉਹ ਕਹਿੰਦੇ ਹਨ।

ਖਾਲਾਨ, ਲਿੱਦਰ ਗਲੇਸ਼ੀਅਰ ਨਾਲ਼ੋਂ ਹੋਰ 15 ਕਿਲੋਮੀਟਰ ਉਚਾਈ 'ਤੇ ਹੈ- ਜੋ ਕਰੀਬ 4,000 ਮੀਟਰ ਦੀ ਉਚਾਈ ਬਣਦੀ ਹੈ। ਇਹੀ ਉਹ ਥਾਂ ਹੈ ਜਿੱਥੇ ਅਲੀ ਬੱਚਿਆਂ ਨੂੰ ਪੜ੍ਹਾਉਣ ਲਈ ਆਏ। ਇਸ ਖੇਤਰ ਦੇ ਚਾਰੇ ਪਾਸੇ ਹਰਾ-ਹਰਾ ਘਾਹ ਹੈ ਜਿੱਥੇ ਗੁੱਜਰ ਤੇ ਬੱਕਰਵਾਲ ਪਰਿਵਾਰਾਂ ਦੇ ਡੰਗਰ ਲਈ ਕਾਫ਼ੀ ਚਰਾਂਦਾਂ ਹਨ। ਇਨ੍ਹਾਂ ਪਰਿਵਾਰਾਂ ਨੇ ਪਹਿਲਾਂ ਤੋਂ ਹੀ ਨਦੀ ਕੰਢੇ ਡੇਰਾ ਪਾ ਲਿਆ ਹੋਇਆ ਹੈ।

ਨਦੀਓਂ ਪਾਰ ਸਾਲਾਰ, ਚਾਰ ਗੁੱਜਰ ਪਰਿਵਾਰਾਂ ਦੀ ਬਸਤੀ, ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੇ ਹਨ,''ਦੁਪਹਿਰ ਵੇਲ਼ੇ ਮੈਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਜਾਂਦਾਂ ਹਾਂ।'' ਨਦੀ ਦੇ ਉਸ ਪਾਰ ਜਾਣ ਵਾਸਤੇ ਅਲੀ ਨੂੰ ਠਾਠਾਂ ਮਾਰਦੇ ਪਾਣੀ 'ਤੇ ਬਣੇ ਲੱਕੜ ਦੇ ਪੁੱਲ ਨੂੰ ਪਾਰ ਕਰਨਾ ਪਵੇਗਾ।

Left: Ali with the mud homes of the Gujjars in Khalan settlement behind him.
PHOTO • Priti David
Right: Ajeeba Aman, the 50-year-old father of student Ejaz is happy his sons and other children are not missing school
PHOTO • Priti David

ਖੱਬੇ ਪਾਸੇ: ਅਲੀ ਆਪਣੇ ਪਿੱਛੇ ਖਾਲਾਨ ਬਸਤੀ ਵਿੱਚ ਗੁੱਜਰਾਂ ਦੇ ਕੱਚੇ ਘਰਾਂ ਨਾਲ਼। ਸੱਜੇ ਪਾਸੇ: ਵਿਦਿਆਰਥੀ ਇਜਾਜ਼ ਦੇ 50 ਸਾਲਾ ਪਿਤਾ ਅਜੀਬਾ ਅਮਨ ਖੁਸ਼ ਹਨ ਕਿ ਉਨ੍ਹਾਂ ਦੇ ਬੇਟੇ ਅਤੇ ਹੋਰ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਹੀਂ ਹੋਇਆ

Left: The Lidder river with the Salar settlement on the other side.
PHOTO • Priti David
The green tent is the school tent. Right: Ali and two students crossing the Lidder river on the wooden bridge. He will teach here in the afternoon
PHOTO • Priti David

ਖੱਬੇ ਪਾਸੇ: ਅਲੀ ਨਦੀ ਦੇ ਕੰਢੇ ਖੜ੍ਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਸਾਲਾਰ ਬਸਤੀ ਹੈ। ਹਰੇ ਰੰਗ ਦਾ ਤੰਬੂ ਸਕੂਲ ਹੈ। ਸੱਜੇ ਪਾਸੇ: ਅਲੀ ਅਤੇ ਦੋ ਵਿਦਿਆਰਥੀ ਲੱਕੜ ਦੇ ਪੁਲ ਰਾਹੀਂ ਲਿੱਦਰ ਨਦੀ ਪਾਰ ਕਰ ਰਹੇ ਹਨ। ਉਹ ਦੁਪਹਿਰ ਵੇਲ਼ੇ ਇੱਥੇ ਪੜ੍ਹਾਉਣਗੇ

ਮੁਕਾਮੀ ਲੋਕਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਦੋਵਾਂ ਬਸਤੀਆਂ ਦਾ ਇੱਕੋ ਹੀ ਸਕੂਲ ਹੁੰਦਾ ਸੀ, ਪਰ ਦੋ ਕੁ ਸਾਲ ਪਹਿਲਾਂ ਇੱਕ ਔਰਤ ਪੁੱਲ ਤੋਂ ਤਿਲ਼ਕ ਗਈ ਤੇ  ਪਾਣੀ ਵਿੱਚ ਡਿੱਗਣ ਕਾਰਨ ਉਹਦੀ ਮੌਤ ਹੋ ਗਈ। ਉਸ ਘਟਨਾ ਤੋਂ ਬਾਅਦ, ਸਰਕਾਰੀ ਨਿਯਮ ਲਾਗੂ ਹੋਣ ਤੋਂ ਬਾਅਦ ਪ੍ਰਾਇਮਰੀ ਦੇ ਬੱਚਿਆਂ ਲਈ ਅਤੇ ਇੱਥੋਂ ਤੱਕ ਕਿ ਅਧਿਆਪਕਾਂ ਲਈ ਵੀ ਪੁੱਲ ਪਾਰ ਕਰਨ 'ਤੇ ਰੋਕ ਲੱਗ ਗਈ। ''ਇਸਲਈ ਹੁਣ ਦੋ ਸਾਲਾਂ (ਗਰਮੀਆਂ) ਤੋਂ ਮੈਂ ਦੋ ਸ਼ਿਫ਼ਟਾਂ ਵਿੱਚ ਪੜ੍ਹਾਉਂਦਾ ਹਾਂ,'' ਗੱਲ ਸਮਝਾਉਣ ਦੇ ਲਹਿਜੇ ਵਿੱਚ ਉਹ ਕਹਿੰਦੇ ਹਨ।

ਕਿਉਂਕਿ ਪੁਰਾਣਾ ਪੁੱਲ ਵਹਿ ਗਿਆ ਸੀ, ਇਸਲਈ ਅਲੀ ਨੂੰ ਇੱਕ ਕਿਲੋਮੀਟਰ ਦੇ ਕਰੀਬ ਪਾਣੀ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਅੱਜ ਦੂਜੇ ਪਾਸੇ ਉਨ੍ਹਾਂ ਦੇ ਵਿਦਿਆਰਥੀ ਪਹਿਲਾਂ ਤੋਂ ਆਪਣੇ ਅਧਿਆਪਕ ਦੀ ਉਡੀਕ ਵਿੱਚ ਖੜ੍ਹੇ ਹਨ!

ਬੱਚਿਆਂ ਨਾਲ਼ ਸਫ਼ਰ 'ਤੇ ਰਹਿਣ ਵਾਲ਼ੇ ਅਲੀ ਵਰਗੇ ਹੋਰ ਅਧਿਆਪਕਾਂ ਨੂੰ ਚਾਰ ਮਹੀਨਿਆਂ ਲਈ ਠੇਕੇ 'ਤੇ ਨਿਯੁਕਤ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਇਸ ਪੂਰੀ ਸਮੇਂ ਸੀਮਾ ਵਾਸਤੇ ਕਰੀਬ 50,000 ਰੁਪਏ ਹੀ ਮਿਲ਼ਦੇ ਹਨ। ਸਾਲਾਰ ਵਿਖੇ ਉਹ ਇੱਕ ਹਫ਼ਤੇ ਦੇ ਕਰੀਬ ਠਹਿਰਦੇ ਹਨ। ''ਮੈਨੂੰ ਆਪਣੀ ਠਾਰ੍ਹ ਤੇ ਖਾਣ-ਪੀਣ ਦਾ ਖ਼ਰਚਾ ਵੀ ਖੁਦ ਹੀ ਕਰਨਾ ਹੁੰਦਾ ਹੈ ਇਸਲਈ ਮੈਂ ਇੱਥੇ ਰਿਸ਼ਤੇਦਾਰਾਂ ਕੋਲ਼ ਰਹਿੰਦਾ ਹਾਂ। ਮੈਂ ਗੁੱਜਰ ਹਾਂ ਤੇ ਇਹ ਸਾਰੇ ਮੇਰੇ ਰਿਸ਼ਤੇਦਾਰ ਹੀ ਹਨ। ਮੇਰਾ ਚਚੇਰਾ ਭਰਾ ਇੱਥੇ ਰਹਿੰਦਾ ਹੈ ਤੇ ਮੈਂ ਉਨ੍ਹਾਂ ਦੇ ਨਾਲ਼ ਹੀ ਰੁੱਕਦਾ ਹਾਂ,'' ਅਲੀ ਗੱਲ ਖੋਲ੍ਹਦਿਆਂ ਕਹਿੰਦੇ ਹਨ।

ਅਲੀ ਦਾ ਘਰ ਇੱਥੋਂ 40 ਕਿਲੋਮੀਟਰ ਦੂਰ ਅਨੰਤਨਾਗ ਜ਼ਿਲ੍ਹੇ ਦੇ ਹਿਲਾਨ ਪਿੰਡ ਵਿਖੇ ਹੈ। ਹਫ਼ਤੇ ਦੇ ਅਖੀਰਲੇ ਦਿਨੀਂ ਜਦੋਂ ਉਹ ਹੇਠਾਂ ਜਾਂਦੇ ਹਨ ਤਦ ਹੀ ਆਪਣੀ ਪਤਨੀ, ਨੂਰਜਹਾਂ ਤੇ ਆਪਣੇ ਬੱਚੇ ਨੂੰ ਮਿਲ਼ ਪਾਉਂਦੇ ਹਨ। ਉਨ੍ਹਾਂ ਦੀ ਪਤਨੀ ਵੀ ਇੱਕ ਅਧਿਆਪਕਾ ਹਨ ਜੋ ਘਰ ਦੇ ਨੇੜੇ-ਤੇੜੇ ਟਿਊਸ਼ਨਾਂ ਵੀ ਪੜ੍ਹਾਉਂਦੀ ਹਨ। ''ਮੈਨੂੰ ਛੋਟੇ ਹੁੰਦਿਆਂ ਤੋਂ ਹੀ ਪੜ੍ਹਾਉਣ ਦਾ ਬੜਾ ਸ਼ੌਕ ਰਿਹਾ ਹੈ।''

''ਸਰਕਾਰ ਦਾ ਇਹ ਕਦਮ ਕਾਫ਼ੀ ਵਧੀਆ ਹੈ ਤੇ ਮੈਨੂੰ ਇਹਦਾ ਹਿੱਸਾ ਬਣਨਾ ਬੜਾ ਚੰਗਾ ਲੱਗਦਾ ਹੈ। ਮੈਨੂੰ ਆਪਣੇ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਉਣਾ ਮਾਣ ਭਰਿਆ ਕੰਮ ਜਾਪਦਾ ਹੈ, '' ਨਦੀ ਪਾਰ ਕਰਨ ਲਈ ਲੱਕੜ ਦੇ ਪੁੱਲ ਵੱਲ ਅੱਗੇ ਵੱਧਦਿਆਂ ਉਹ ਕਹਿੰਦੇ ਹਨ।

ਇਜਾਜ਼ ਦੇ ਪਿਤਾ, 50 ਸਾਲਾ ਅਜੀਬਾ ਅਮਾਨ ਵੀ ਬੜੇ ਖੁਸ਼ ਹਨ, ''ਮੇਰਾ ਬੇਟਾ, ਮੇਰੇ ਭਰਾਵਾਂ ਦੇ ਬੇਟੇ ਸਾਰੇ ਹੀ ਇੱਥੇ ਪੜ੍ਹ ਪਾ ਰਹੇ ਹਨ। ਇਹ ਬੜੀ ਚੰਗੀ ਗੱਲ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਹੀਂ ਹੋ ਰਿਹਾ।''

ਤਰਜਮਾ: ਕਮਲਜੀਤ ਕੌਰ

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Other stories by Priti David
Editor : Vishaka George

ਵਿਸ਼ਾਕਾ ਜਾਰਜ ਪਾਰੀ ਵਿਖੇ ਸੀਨੀਅਰ ਸੰਪਾਦਕ ਹੈ। ਉਹ ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਬਾਰੇ ਰਿਪੋਰਟ ਕਰਦੀ ਹੈ। ਵਿਸ਼ਾਕਾ ਪਾਰੀ ਦੇ ਸੋਸ਼ਲ ਮੀਡੀਆ ਫੰਕਸ਼ਨਾਂ ਦੀ ਮੁਖੀ ਹੈ ਅਤੇ ਪਾਰੀ ਦੀਆਂ ਕਹਾਣੀਆਂ ਨੂੰ ਕਲਾਸਰੂਮ ਵਿੱਚ ਲਿਜਾਣ ਅਤੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੇ ਮੁੱਦਿਆਂ ਨੂੰ ਦਸਤਾਵੇਜ਼ਬੱਧ ਕਰਨ ਲਈ ਐਜੁਕੇਸ਼ਨ ਟੀਮ ਵਿੱਚ ਕੰਮ ਕਰਦੀ ਹੈ।

Other stories by Vishaka George
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur