ਗਣੇਸ਼ ਪੰਡਿਤ, ਜੋ ਹੁਣ ਆਪਣੀ ਉਮਰ ਦੇ 30ਵੇਂ ਦਹਾਕੇ ਵਿੱਚ ਹਨ, ਨਵੀਂ ਦਿੱਲੀ ਦੇ ਯਮੁਨਾ ਪੁਲ ਦੇ ਨੇੜਲੇ ਲੋਹਾ ਪੁਲ ਇਲਾਕੇ ਦੇ ਸਭ ਤੋਂ ਛੋਟੇ ਵਸਨੀਕ ਹਨ। ਉਹ ਕਹਿੰਦੇ ਹਨ ਕਿ ਅੱਜ ਦੇ ਨੌਜਵਾਨ ਚਾਂਦਨੀ ਚੌਕ ਨੇੜੇ "ਮੁੱਖ ਧਾਰਾ" ਦੀਆਂ ਨੌਕਰੀਆਂ ਕਰਨ ਨੂੰ ਮਹੱਤਵ ਦੇ ਰਹੇ ਹਨ ਜਿਨ੍ਹਾਂ ਕੰਮਾਂ ਵਿੱਚ ਉਹ ਤੈਰਾਕੀ ਟ੍ਰੇਨਰ, ਪ੍ਰਚੂਨ ਦੁਕਾਨਾਂ ਵਿੱਚ ਸਹਾਇਕ ਵਜੋਂ ਕੰਮ ਕਰਦੇ ਹਨ।

ਯਮੁਨਾ ਨਦੀ ਦਿੱਲੀ ਵਿੱਚੋਂ ਲੰਘਦੀ ਹੈ ਅਤੇ ਗੰਗਾ ਦੀ ਸਭ ਤੋਂ ਲੰਬੀ ਸਹਾਇਕ ਨਦੀ ਹੈ ਅਤੇ ਘਣਤਾ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ (ਪਹਿਲੀ ਘੱਗਰ ਹੈ) ਸਹਾਇਕ ਨਦੀ ਹੈ।

ਪੰਡਿਤ ਯਮੁਨਾ ਦੇ ਕਿਨਾਰੇ ਇੱਕ ਫੋਟੋ ਸ਼ੂਟ ਦਾ ਆਯੋਜਨ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਆਪਣੀ ਕਿਸ਼ਤੀ ਰਾਹੀਂ ਲੈ ਜਾਂਦੇ ਹਨ ਜੋ ਨਦੀ ਦੇ ਵਿਚਕਾਰ ਰਸਮਾਂ ਕਰਨਾ ਚਾਹੁੰਦੇ ਹਨ। "ਜਿੱਥੇ ਵਿਗਿਆਨ ਅਸਫ਼ਲ ਹੁੰਦਾ ਹੈ, ਉੱਥੇ ਵਿਸ਼ਵਾਸ ਕੰਮ ਕਰਦਾ ਹੈ," ਉਹ ਦੱਸਦੇ ਹਨ। ਉਨ੍ਹਾਂ ਦੇ ਪਿਤਾ ਉੱਥੇ ਪੁਜਾਰੀ ਵਜੋਂ ਕੰਮ ਕਰਦੇ ਹਨ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਦੋਵਾਂ ਭਰਾਵਾਂ ਨੇ "ਕੁਝ ਸਮਾਂ ਪਹਿਲਾਂ ਜਮੁਨਾ [ਯਮੁਨਾ] ਵਿੱਚ ਤੈਰਾਕੀ ਕਰਨੀ ਸਿੱਖ ਲਈ ਸੀ।'' ਪੰਡਿਤ ਦੇ ਭਰਾ ਇਸ ਸਮੇਂ ਪੰਜ ਸਿਤਾਰਾ ਹੋਟਲਾਂ ਵਿੱਚ ਲਾਈਫਗਾਰਡ ਵਜੋਂ ਕੰਮ ਕਰ ਰਹੇ ਹਨ।

PHOTO • Shalini Singh
PHOTO • Shalini Singh

ਖੱਬੇ: ਦਿੱਲੀ ਦੇ ਲੋਹਾ ਪੁਲ ਬ੍ਰਿਜ ਦੇ ਰਹਿਣ ਵਾਲ਼ੇ 33 ਸਾਲਾ ਗਣੇਸ਼ ਪੰਡਿਤ, ਜੋ ਯਮੁਨਾ ਨਦੀ ਵਿੱਚ ਕਿਸ਼ਤੀ ਚਲਾਉਂਦੇ ਹਨ। ਸੱਜੇ: ਪੁਲ ' ਤੇ ਲੱਗਿਆ ਸਾਈਨ ਬੋਰਡ ਇਸ ਜਗ੍ਹਾ ਦੇ ਇਤਿਹਾਸ ‘ਤੇ ਝਾਤ ਪਵਾਉਂਦਾ ਹੈ

PHOTO • Shalini Singh
PHOTO • Shalini Singh

ਖੱਬੇ: ਗਣੇਸ਼ ਪੰਡਿਤ ਦੀ ਕਿਸ਼ਤੀ ਸਟਾਪ ' ਤੇ ਖਿਲਰੀ ਬੂਟੀ। ਸੱਜੇ: ਇੱਕ ਖਾਲੀ ਡੱਬਾ, ਜਮੁਨਾ ਨੇੜੇ ਤੰਤਰ-ਮੰਤਰ ਕਰਨ ਆਏ ਲੋਕਾਂ ਵੱਲੋਂ ਲਿਆਂਦਾ ਗਿਆ ਹੋਣਾ। ਗਣੇਸ਼ ਲੋਕਾਂ ਤੋਂ ਪੈਸੇ ਲੈਂਦੇ ਤੇ ਕਿਸ਼ਤੀ ਦੀ ਸਵਾਰੀ ਕਰਾਉਂਦੇ ਹਨ

ਨੌਜਵਾਨ ਦਾ ਕਹਿਣਾ ਹੈ ਕਿ ਅੱਜ ਲੋਕ ਆਪਣੀ ਧੀ ਦਾ ਵਿਆਹ ਕਿਸ਼ਤੀ ਚਾਲਕ ਨਾਲ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਕੰਮ ਤੋਂ ਨਾ ਤਾਂ ਕੋਈ ਆਮਦਨੀ ਹੀ ਹੁੰਦੀ ਹੈ ਤੇ ਨਾ ਹੀ ਇਸ ਕੰਮ ਪ੍ਰਤੀ ਕੋਈ ਸਨਮਾਨ ਹੀ ਬਾਕੀ ਹੈ। "ਮੈਂ ਲੋਕਾਂ ਨੂੰ ਕਿਸ਼ਤੀ ਦੀ ਸਵਾਰੀ ਕਰਾਉਂਦਿਆਂ ਦਿਹਾੜੀ ਦਾ 300-500 ਰੁਪਏ ਕਮਾਉਂਦਾ ਹਾਂ," ਉਹ ਲੋਕਾਂ ਦੀ ਮਾਨਸਿਕਤਾ ਨਾਲ਼ ਅਸਹਿਮਤ ਹੁੰਦੇ ਹੋਏ ਕਹਿੰਦੇ ਹਨ। ਪੰਡਿਤ ਦਾ ਕਹਿਣਾ ਹੈ ਕਿ ਉਹ ਨਦੀ 'ਤੇ ਫ਼ੋਟੋ ਅਤੇ ਵੀਡੀਓ ਸ਼ੂਟ ਦਾ ਪ੍ਰਬੰਧ ਕਰਕੇ ਵੀ ਥੋੜ੍ਹਾ ਬਹੁਤ ਪੈਸਾ ਕਮਾਉਂਦੇ ਹਨ।

ਦਹਾਕਿਆਂ-ਬੱਧੀ ਕਿਸ਼ਤੀ ਚਲਾਉਣ ਤੋਂ ਬਾਅਦ ਵੀ, ਉਹ ਨਦੀ ਦੇ ਪਾਣੀ ਦੇ ਪ੍ਰਦੂਸ਼ਣ ਬਾਰੇ ਗੱਲ ਕਰਦਿਆਂ ਉਦਾਸ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਯਮੁਨਾ ਉਦੋਂ ਹੀ ਸਾਫ਼ ਹੁੰਦੀ ਹੈ ਜਦੋਂ ਸਤੰਬਰ ਮਹੀਨੇ ਮਾਨਸੂਨ ਦੇ ਪਾਣੀ ਨਾਲ਼ ਹੜ੍ਹ ਆਉਂਦਾ ਹੈ ਅਤੇ ਮੌਜੂਦਾ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ।

ਯਮੁਨਾ ਨਦੀ ਦਾ ਸਿਰਫ਼ 22 ਕਿਲੋਮੀਟਰ (ਜਾਂ ਸਿਰਫ 1.6 ਪ੍ਰਤੀਸ਼ਤ) ਦਾ ਦਾਇਰਾ ਹੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੰਦਰ ਵਗਦਾ ਹੈ। ਪਰ 1,376 ਕਿਲੋਮੀਟਰ ਲੰਬੀ ਇਸ ਨਦੀ ਦੇ 80 ਪ੍ਰਤੀਸ਼ਤ ਪ੍ਰਦੂਸ਼ਣ ਦਾ ਕਾਰਨ ਇਹ ਛੋਟਾ ਜਿਹਾ ਦਾਇਰਾ ਹੀ ਬਣਦਾ ਹੈ। ਪੜ੍ਹੋ: ਯਮੁਨਾ ਨਦੀ ਬਣੀ ਦਿੱਲੀ ਦੀ ਸੀਵਰ ਲਾਈਨ

ਤਰਜਮਾ: ਕਮਲਜੀਤ ਕੌਰ

Shalini Singh

ਸ਼ਾਲਿਨੀ ਸਿੰਘ ਕਾਊਂਟਰਮੀਡਿਆ ਟਰੱਸਟ ਦੀ ਮੋਢੀ ਟਰੱਸਟੀ ਹਨ ਜੋ ਪਾਰੀ ਪ੍ਰਕਾਸ਼ਤ ਕਰਦੀ ਹੈ। ਦਿੱਲੀ ਅਧਾਰਤ ਇਹ ਪੱਤਰਕਾਰ, ਵਾਤਾਵਾਰਣ, ਲਿੰਗ ਤੇ ਸੱਭਿਆਚਾਰਕ ਮਸਲਿਆਂ 'ਤੇ ਲਿਖਦੀ ਹਨ ਤੇ ਹਾਵਰਡ ਯੂਨੀਵਰਸਿਟੀ ਵਿਖੇ ਪੱਤਰਕਾਰਤਾ ਲਈ 2017-2018 ਵਿੱਚ ਨੀਮਨ ਫ਼ੈਲੋ ਰਹੀ ਹਨ।

Other stories by Shalini Singh
Editor : PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Other stories by PARI Desk
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur