ਇਹ ਕਵਿਤਾ ਰਾਹੀਂ ਹੀ ਸੰਭਵ ਹੈ ਜਦੋਂ ਅਸੀਂ ਖੁੱਲ੍ਹ ਕੇ ਜਿਊਂਦੇ ਹਾਂ; ਸਤਰਾਂ ਮਹਿਜ ਸਤਰਾਂ ਨਹੀਂ ਸਗੋਂ ਮਨੁੱਖਤਾ ਤੇ ਸਮਾਜ ਵਿਚਾਲੇ ਵੰਡਾਂ ਦਾ ਦੁਖਦ ਅਹਿਸਾਸ ਹੈ। ਇਹ ਨਿਰਾਸ਼ਾ, ਨਿੰਦਾ, ਸਵਾਲ, ਤੁਲਨਾ, ਯਾਦਾਂ, ਸੁਪਨਿਆਂ, ਸੰਭਾਵਨਾਵਾਂ ਲਈ ਥਾਂ ਵੀ ਹੈ। ਇੱਥੋਂ ਨਿਕਲ਼ਣ ਵਾਲ਼ੀ ਪਗਡੰਡੀ ਸਾਨੂੰ ਦੋਵੇਂ ਪਾਸੀਂ ਲੈ ਜਾਂਦੀ ਹੈ- ਅੰਦਰ ਵੀ ਤੇ ਬਾਹਰ ਵੀ। ਇਸਲਈ ਜਦੋਂ ਅਸੀਂ ਕਵਿਤਾ ਸੁਣਨੀ ਬੰਦ ਕਰ ਦਿੰਦੇ ਹਾਂ ਤਾਂ ਅਸੀਂ ਬਤੌਰ ਵਿਅਕਤੀ ਤੇ ਸਮਾਜ ਦੋਵਾਂ ਲਈ ਹਮਦਰਦੀ ਰੱਖਣਾ ਤੇ ਅਹਿਸਾਸ ਪਾਲਣੇ ਗੁਆ ਬਹਿੰਦੇ ਹਾਂ।

ਅਸੀਂ ਜਤਿੰਦਰ ਵਸਾਵਾ ਦੀ ਦੇਹਵਲੀ ਭੀਲੀ ਵਿੱਚ ਲਿਖੀ ਮੂਲ਼ ਕਵਿਤਾ ਨੂੰ ਦੇਵਨਾਗਰੀ ਲਿਪੀ ਦੀ ਵਰਤੋਂ ਕਰਕੇ ਪੇਸ਼ ਕਰ ਰਹੇ ਹਾਂ।

ਜਿਤੇਂਦਰ ਵਸਾਵਾ ਨੂੰ ਦੇਹਵਲੀ ਭੀਲੀ ਵਿੱਚ ਕਵਿਤਾ ਪਾਠ ਕਰਦਿਆਂ ਸੁਣੋ

ਪ੍ਰਤਿਸ਼ਠਾ ਪਾਂਡਿਆਂ ਨੂੰ ਅੰਗਰੇਜੀ ਵਿੱਚ ਅਨੁਵਾਦ ਕੀਤੀ ਕਵਿਤਾ ਦਾ ਪਾਠ ਕਰਦਿਆਂ ਸੁਣੋ

कविता उनायां बोंद की देदोहो

मां पावुहूं! तुमुहुं सोवता पोंगा
बाठे बांअणे बोंद की लेदेहें
खोबोर नाहा काहा?
तुमां बारे हेरां मोन नाहां का
बारे ने केड़ाल माज आवां नाह द्याआ
मान लागेहे तुमुहूं कविता उनायां बोंद की देदोहो
मांय उनायोहो
दुखू पाहाड़, मयाल्या खाड़्या
इयूज वाटे रीईन निग्त्याहा
पेन मां पावुहूं! तुमुहुं सोवता पोंगा
बाठे बांअणे बोंद की लेदेहें
खोबोर नाहा काहा?
तुमां बारे हेरां मोन नाहां का
बारे ने केड़ाल माज आवां नाह द्याआ मोन
मान लागेहे तुमुहूं कविता उनायां बोंद की देदोहो

पेन मां पावुहू!
तुमुहू सौवता डोआं खुल्ला राखजा मासां होच
बास तुमुहू सोवताल ता ही सेका
जेहकी हेअतेहे वागलें लोटकीन सौवताल
तुमुहू ही सेका तुमां माजर्या दोर्याले
जो पुनवू चादू की उथलपुथल वेएत्लो
तुमुहू ही सेका का
तुमां डोआं तालाय हुकाय रियिही
मां पावुहू! तुमनेह डोगडा बी केहेकी आखूं
आगीफूंगा दोबी रेताहा तिहमे
तुमुहू कोलाहा से कोम नाहाँ
हाचो गोग्यो ना माये
किही ने बी आगीफूंगो सिलगावी सेकेह तुमनेह
पेन मां पावुहूं! तुमुहुं सोवता पोंगा
बाठे बांअणे बोंद की लेदेहें
खोबोर नाहा काहा?
तुमां बारे हेरां मोन नाहां का
बारे ने केड़ाल माज आवां नाह द्याआ मोन
मान लागेहे तुमुहूं कविता उनायां बोंद की देदोहो

तुमुहू जुगु आंदारो हेरा
चोमकुता ताराहान हेरा
चुलाते नाहां आंदारारी
सोवताला बालतेहे
तिया आह्लीपाहली दून्या खातोर
खूब ताकत वालो हाय दिही
तियाआ ताकात जोडिन राखेहे
तियाआ दुन्याल
मां डायी आजलिही जोडती रेहे
तियू डायि नोजरी की
टुटला मोतिई मोनकाहाने
आन मां याहकी खूब सितरें जोडीन
गोदड़ी बोनावेहे, पोंगा बाठा लोकू खातोर
तुमुहू आवाहा हेरां खातोर???
ओह माफ केअजा, माय विहराय गेयलो
तुमुहुं सोवता पोंगा
बाठे बांअणे बोंद की लेदेहें
खोबोर नाहा काहा?
तुमां बारे हेरां मोन नाहां का
बारे ने केड़ाल माज आवां नाह द्याआ मोन
मान लागेहे तुमुहूं कविता उनायां बोंद की देदोहो

ਕਿਉਂਕਿ ਤੂੰ ਕਵਿਤਾ ਸੁਣਨੀ ਬੰਦ ਕਰ ਦਿੱਤੀ

ਮੇਰੇ ਭਾਈ! ਤੂੰ ਆਪਣੇ ਘਰ ਦੇ ਬੂਹੇ
ਬਾਰੀਆਂ ਸਭ ਬੰਦ ਕਰ ਲਈਆਂ
ਪਤਾ ਨੀਂ ਕਿਉਂ।
ਤੂੰ ਬਾਹਰ ਦੇਖਣਾ ਨੀਂ ਚਾਹੁੰਦਾ
ਜਾਂ ਬਾਹਰੋਂ ਕਿਸੇ ਨੂੰ ਅੰਦਰ ਆਉਣ ਨੀਂ ਦੇਣਾ ਚਾਹੁੰਦਾ?
ਮੈਨੂੰ ਤਾਂ ਜਾਪਦੈ ਤੂੰ ਕਵਿਤਾ ਸੁਣਨੀ ਬੰਦ ਕਰ ਦਿੱਤੀ।
ਮੈਂ ਸੁਣਿਐਂ
ਪੀੜ੍ਹਾਂ ਦੇ ਪਹਾੜ ਉੱਥੇ ਨੇ,
ਮੁਹੱਬਤ ਦੀਆਂ ਨਦੀਆਂ ਉਸੇ ਰਾਹੋਂ ਲੰਘਦੀਆਂ ਨੇ
ਮੇਰੇ ਭਾਈ! ਤੂੰ ਆਪਣੇ ਘਰ ਦੇ ਬੂਹੇ
ਬਾਰੀਆਂ ਸਭ ਬੰਦ ਕਰ ਲਈਆਂ
ਪਤਾ ਨੀਂ ਕਿਉਂ।
ਤੂੰ ਬਾਹਰ ਦੇਖਣਾ ਨੀਂ ਚਾਹੁੰਦਾ
ਜਾਂ ਬਾਹਰੋਂ ਕਿਸੇ ਨੂੰ ਅੰਦਰ ਆਉਣ ਨੀਂ ਦੇਣਾ ਚਾਹੁੰਦਾ?
ਮੈਨੂੰ ਤਾਂ ਜਾਪਦੈ ਤੂੰ ਕਵਿਤਾ ਸੁਣਨੀ ਬੰਦ ਕਰ ਦਿੱਤੀ।
ਪਰ ਮੇਰੇ ਭਾਈ!
ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੀਂ ਮੱਛੀ ਵਾਂਗਰ,
ਤਾਂਕਿ ਤੂੰ ਆਪੇ ਨੂੰ ਦੇਖ ਸਕੇਂ,
ਜਿਓਂ ਦੇਖਦੇ ਨੇ ਉੱਲੂ ਆਪੇ ਨੂੰ ਲਮਕ ਕੇ
ਤਾਂਕਿ ਦੇਖ ਸਕੇਂ ਆਪਣੇ ਅੰਦਰ ਦਾ ਦਰਿਆ
ਜੋ ਕਦੇ ਪੂਰਨਮਾਸ਼ੀ ਦੇ ਚੰਨ ਨੂੰ ਦੇਖ ਕੇ ਹਿਜੋਕੇ ਖਾਂਦਾ ਸੀ
ਤਾਂਕਿ ਦੇਖ ਸਕੇਂ ਕਿ
ਤੇਰੀਆਂ ਅੱਖਾਂ ਦੇ ਤਲਾਅ ਸੁੱਕ ਰਹੇ ਨੇ।
ਮੇਰੇ ਭਾਈ! ਤੈਨੂੰ ਪੱਥਰ ਕਿਵੇਂ ਕਹਿ ਦਿਆਂ,
ਚਿਣਗ ਲੁਕੀ ਹੁੰਦੀ ਹੈ ਉਸ ਵਿੱਚ ਵੀ
ਤੂੰ ਕੋਲ਼ੇ ਤੋਂ ਘੱਟ ਨਹੀਂ ਹੈਂ
ਸੱਚ ਕਿਹਾ ਨਾ ਮੈਂ?
ਕਿਤਿਓਂ ਕੋਈ ਚਿਣਗ ਸਾੜ ਸਕਦੀ ਏ ਤੈਨੂੰ
ਮੇਰੇ ਭਾਈ! ਤੂੰ ਆਪਣੇ ਘਰ ਦੇ ਬੂਹੇ
ਬਾਰੀਆਂ ਸਭ ਬੰਦ ਕਰ ਲਈਆਂ
ਪਤਾ ਨੀਂ ਕਿਉਂ।
ਤੂੰ ਬਾਹਰ ਦੇਖਣਾ ਨੀਂ ਚਾਹੁੰਦਾ
ਜਾਂ ਬਾਹਰੋਂ ਕਿਸੇ ਨੂੰ ਅੰਦਰ ਆਉਣ ਨੀਂ ਦੇਣਾ ਚਾਹੁੰਦਾ?
ਮੈਨੂੰ ਤਾਂ ਜਾਪਦੈ ਤੂੰ ਕਵਿਤਾ ਸੁਣਨੀ ਬੰਦ ਕਰ ਦਿੱਤੀ।
ਤੂੰ ਅਸਮਾਨ ਦਾ ਹਨ੍ਹੇਰਾ ਦੇਖ,
ਦੇਖ ਟਿਮਟਿਮਾਉਂਦੇ ਤਾਰਿਆਂ ਨੂੰ
ਉਹ ਲੜਦੇ ਨਹੀਂ ਹਨ੍ਹੇਰੇ ਨਾਲ਼
ਖੁਦ ਨੂੰ ਸਾੜਦੇ ਨੇ
ਨੇੜੇ-ਤੇੜੇ ਦੀ ਦੁਨੀਆ ਲਈ।
ਸਭ ਤੋਂ ਸ਼ਕਤੀਸ਼ਾਲੀ ਹੈ ਸੂਰਜ।
ਉਹਦੀ ਸ਼ਕਤੀ ਜੋੜ ਕੇ ਰੱਖਦੀ ਐ
ਇਸ ਦੁਨੀਆ ਨੂੰ।
ਮੇਰੀ ਬੁੱਢੀ ਦਾਦੀ ਅਕਸਰ ਜੋੜਦੀ ਰਹਿੰਦੀ ਹੈ
ਆਪਣੀ ਧੁੰਦਲੀ ਜਿਹੀ ਨਜ਼ਰ ਨਾਲ਼,
ਮੋਤੀਆਂ ਦੀਆਂ ਟੁੱਟੀਆਂ ਗਾਨੀਆਂ ਨੂੰ।
ਤੇ ਮੇਰੀ ਮਾਂ ਕਿੰਨੀਆਂ ਹੀ ਲੀਰਾਂ ਨੂੰ ਜੋੜ ਕੇ
ਰਜਾਈ ਬਣਾਉਂਦੀ ਏ, ਸਾਡੇ ਸਾਰਿਆਂ ਲਈ।
ਤੂੰ ਆਏਂਗਾ ਦੇਖਣ?
ਹਾਏ, ਮਾਫ਼ ਕਰੀਂ, ਮੈਂ ਭੁੱਲ ਗਿਆ ਸਾਂ।
ਮੇਰੇ ਭਾਈ! ਤੂੰ ਆਪਣੇ ਘਰ ਦੇ ਬੂਹੇ
ਬਾਰੀਆਂ ਸਭ ਬੰਦ ਕਰ ਲਈਆਂ
ਪਤਾ ਨੀਂ ਕਿਉਂ।
ਤੂੰ ਬਾਹਰ ਦੇਖਣਾ ਨੀਂ ਚਾਹੁੰਦਾ
ਜਾਂ ਬਾਹਰੋਂ ਕਿਸੇ ਨੂੰ ਅੰਦਰ ਆਉਣ ਨੀਂ ਦੇਣਾ ਚਾਹੁੰਦਾ?
ਮੈਨੂੰ ਤਾਂ ਜਾਪਦੈ ਤੂੰ ਕਵਿਤਾ ਸੁਣਨੀ ਬੰਦ ਕਰ ਦਿੱਤੀ।

ਪੰਜਾਬੀ ਤਰਜਮਾ: ਕਮਲਜੀਤ ਕੌਰ

Jitendra Vasava

ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਮਹੁਪਾੜਾ ਦੇ ਰਹਿਣ ਵਾਲ਼ੇ ਜਤਿੰਦਰ ਵਸਾਵਾ ਇੱਕ ਕਵੀ ਹਨ, ਜੋ ਦੇਹਵਲੀ ਭੀਲੀ ਵਿੱਚ ਲਿਖਦੇ ਹਨ। ਉਹ ਆਦਿਵਾਸੀ ਸਾਹਿਤ ਅਕਾਦਮੀ (2014) ਦੇ ਸੰਸਥਾਪਕ ਪ੍ਰਧਾਨ ਅਤੇ ਆਦਿਵਾਸੀ ਅਵਾਜ਼ਾਂ ਨੂੰ ਥਾਂ ਦੇਣ ਵਾਲ਼ੇ ਇੱਕ ਕਵਿਤਾ ਕੇਂਦਰਤ ਰਸਾਲੇ ਲਖਾਰਾ ਦੇ ਸੰਪਾਦਕ ਹਨ। ਉਨ੍ਹਾਂ ਨੇ ਆਦਿਵਾਸੀਆਂ ਦੇ ਮੌਖਿਕ (ਜ਼ੁਬਾਨੀ) ਸਾਹਿਤ ਨੂੰ ਲੈ ਕੇ ਚਾਰ ਕਿਤਾਬਾਂ ਵੀ ਪ੍ਰਕਾਸ਼ਤ ਕੀਤੀਆਂ ਹਨ। ਉਹ ਨਰਮਦਾ ਜ਼ਿਲ੍ਹੇ ਦੇ ਭੀਲਾਂ ਦੀਆਂ ਮੌਖਿਕ ਲੋਕ-ਕਥਾਵਾਂ ਦੇ ਸੱਭਿਆਚਾਰ ਅਤੇ ਪੌਰਾਣਿਕ ਪੱਖਾਂ ‘ਤੇ ਖ਼ੋਜ਼ ਕਰ ਰਹੇ ਹਨ। ਪਾਰੀ ਵਿਖੇ ਪ੍ਰਕਾਸ਼ਤ ਕਵਿਤਾਵਾਂ ਉਨ੍ਹਾਂ ਦੇ ਆਉਣ ਵਾਲ਼ੇ ਪਹਿਲੇ ਕਾਵਿ-ਸੰਗ੍ਰਹਿ ਦਾ ਹਿੱਸਾ ਹਨ।

Other stories by Jitendra Vasava
Illustration : Manita Kumari Oraon

ਮਨੀਤਾ ਕੁਮਾਰੀ ਝਾਰਖੰਡ ਦੇ ਓਰਾਓਂ ਦੀ ਇੱਕ ਕਲਾਕਾਰ ਹੈ ਅਤੇ ਕਬਾਇਲੀ ਭਾਈਚਾਰਿਆਂ ਨਾਲ਼ ਸਬੰਧਤ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਦੇ ਮੁੱਦਿਆਂ 'ਤੇ ਮੂਰਤੀਆਂ ਅਤੇ ਪੇਂਟਿੰਗਾਂ ਬਣਾਉਂਦੀ ਹੈ।

Other stories by Manita Kumari Oraon
Editor : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur