ਪਹਿਲਾਂ ਮੀਂਹ ਦੀ ਕਮੀ, ਅਤੇ ਫਿਰ ਬੇਮੌਸਮੀ ਬਰਸਾਤ ਨੇ ਚਤਰਾ ਦੇਵੀ ਦੀਆਂ ਫ਼ਸਲਾਂ ਨੂੰ ਖਰਾਬ ਕਰ ਦਿੱਤਾ ਹੈ। “ਅਸੀਂ ਬਾਜਰੇ ਦੀ ਖੇਤੀ ਕੀਤੀ ਸੀ ਅਤੇ ਇਹ ਵਧੀਆ ਹੋ ਰਹੀ ਸੀ। ਪਰ ਜਦੋਂ ਅਸੀਂ ਇਸ ਨੂੰ ਪਾਣੀ ਲਾਉਣਾ ਸੀ, ਮੀਂਹ ਨਹੀਂ ਪਿਆ। ਫਿਰ ਵਾਢੀ ਸਮੇਂ ਮੀਂਹ ਪੈ ਗਿਆ ਅਤੇ ਫ਼ਸਲ ਖਰਾਬ ਹੋ ਗਈ,” 45 ਸਾਲਾ ਕਿਸਾਨ ਦਾ ਕਹਿਣਾ ਹੈ ਜੋ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਖੀਰਖਿੜੀ ਪਿੰਡ ਵਿੱਚ ਰਹਿੰਦੇ ਹਨ।

ਕਰੌਲੀ ਦੀ ਖੇਤੀਬਾੜੀ ਮੀਂਹ ‘ਤੇ ਨਿਰਭਰ ਕਰਦੀ ਹੈ ਅਤੇ ਜ਼ਿਆਦਾਤਰ ਸਥਾਨਕ ਲੋਕ ਜਾਂ ਤਾਂ ਕਿਸਾਨ ਹਨ ਜਾਂ ਫਿਰ ਖੇਤੀ ਮਜ਼ਦੂਰ ਹਨ (ਜਨਗਣਨਾ 2011) । ਇਤਿਹਾਸਿਕ ਤੌਰ ‘ਤੇ ਇਹ ਰਾਜ ਪਾਣੀ ਤੋਂ ਸੱਖਣਾ ਰਿਹਾ ਹੈ ਅਤੇ ਜ਼ਿਆਦਾਤਰ ਖੇਤੀ ਬਾਰਿਸ਼ ‘ਤੇ ਨਿਰਭਰ ਰਹਿੰਦੀ ਹੈ।

ਮੀਨਾ ਸਮੁਦਾਇ (ਜਿਸ ਨੂੰ ਰਾਜ ਵਿਚ ਪਛੜੀਆਂ ਜਾਤੀਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ) ਦੀ ਇਕ ਮੈਂਬਰ, ਚਤਰਾ ਦੇਵੀ ਦਾ ਕਹਿਣਾ ਹੈ ਕਿ ਓਹਨਾਂ ਨੇ ਪਿਛਲੇ 10 ਸਾਲਾਂ ਵਿੱਚ ਬਾਰਿਸ਼ ਦੇ ਪੈਟਰਨ ਵਿੱਚ ਬਦਲਾਅ ਦੇਖਿਆ ਹੈ। ਰਾਜਸਥਾਨ ਭਾਰਤ ਦਾ (ਖੇਤਰਫਲ ਅਨੁਸਾਰ) ਸਭ ਤੋਂ ਵੱਡਾ ਰਾਜ ਹੈ ਅਤੇ 70 ਫੀਸਦੀ ਅਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਅਤੇ ਪਸ਼ੂ-ਪਾਲਣ ‘ਤੇ ਨਿਰਭਰ ਹੈ।

ਦੇਖੋ ਫਿਲਮ : ਆਫਤਾਂ ਦੀ ਬਾਰਿਸ਼

ਬਾਰਿਸ਼ ਦੇ ਬਦਲਦੇ ਪੈਟਰਨ ਨੇ ਖੀਰਖਿੜੀ ਦੇ ਕਿਸਾਨਾਂ ਨੂੰ ਗੁਜ਼ਾਰੇ ਲਈ ਦੁੱਧ ਦੀ ਵਿਕਰੀ ‘ਤੇ ਨਿਰਭਰ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ। ਪਰ ਮੌਸਮ ਵਿੱਚ ਬਦਲਾਅ ਨਾਲ ਪਸ਼ੂਆਂ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਜੋ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। “ਪਿਛਲੇ 5- 10 ਦਿਨਾਂ ਤੋਂ ਮੇਰੀ ਗਾਂ ਨੇ ਚੰਗੀ ਤਰ੍ਹਾਂ ਕੁਝ ਨਹੀਂ ਖਾਧਾ,” ਚਤਰਾ ਦੇਵੀ ਕਹਿੰਦੀ ਹਨ।

ਖੀਰਖਿੜੀ ਵਿੱਚ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ, ਅਨੂਪ ਸਿੰਘ ਮੀਨਾ, 48, ਭਵਿੱਖ ਲਈ ਚਿੰਤਤ ਹਨ। “ਜਦੋਂ ਮੈਂ ਆਪਣੇ ਪਿੰਡ ਦੇ ਭਵਿੱਖ ਬਾਰੇ ਸੋਚਦੀ ਹਾਂ, ਖੇਤੀਬਾੜੀ ਜੋ ਮਾਨਸੂਨ ‘ਤੇ ਨਿਰਭਰ ਹੈ, ਵਿੱਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਦੇ ਹਨ। ਮੈਨੂੰ ਭਵਿੱਖ ਹਨ੍ਹੇਰੇ ਵਿੱਚ ਦਿਖਾਈ ਦਿੰਦਾ ਹੈ।”

ਖੀਰਖਿੜੀ ਵਿੱਚ ਬਣੀ ਇਹ ਫਿਲਮ ਖੇਤਾਂ ‘ਤੇ ਨਿਰਭਰ ਲੋਕਾਂ ਦੀ ਕਹਾਣੀ ਅਤੇ ਬਦਲਦੇ ਮੌਸਮ ਕਾਰਨ ਉਹਨਾਂ ਦੁਆਰਾ ਝੱਲੀਆਂ ਜਾਂਦੀਆਂ ਚੁਣੌਤੀਆਂ  ਨੂੰ ਦਰਸਾਉਂਦੀ ਹੈ।

ਤਰਜਮਾ: ਇੰਦਰਜੀਤ ਸਿੰਘ

Kabir Naik

ਕਬੀਰ ਨਾਇਕ ਕਲਾਈਮੇਟ ਕਮਿਊਨੀਕੇਸ਼ਨ ਵਿੱਚ ਕੰਮ ਕਰਦੇ ਹਨ ਅਤੇ Club of Rome ਵਿਖੇ 2024 ਕਮਿਊਕੇਸ਼ਨਜ਼ ਫੈਲੋ ਹਨ।

Other stories by Kabir Naik
Text Editor : Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Other stories by Sarbajaya Bhattacharya
Translator : Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।

Other stories by Inderjeet Singh