ਕੁਦਰੇਮੁਖ ਨੈਸ਼ਨਲ ਪਾਰਕ ਦੀਆਂ ਪਹਾੜੀਆਂ ਦੇ ਸੰਘਣੇ ਰੁੱਖਾਂ ਵਿੱਚ ਰਹਿ ਰਹੇ ਸਮਾਜ, ਜੋ ਸ਼ੁਰੂ ਤੋਂ ਹੀ ਇੱਥੇ ਰਹਿ ਰਹੇ ਹਨ, ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਇਹਨਾਂ ਵਿੱਚੋਂ ਇੱਕ ਮਾਲੇਕੁਡੀਆ ਭਾਈਚਾਰਾ ਹੈ ਜੋ ਕੁਥਲੁਰੂ ਪਿੰਡ ਵਿੱਚ ਰਹਿੰਦਾ ਹੈ, ਜਿੱਥੇ ਉਹਨਾਂ ਦੇ 30 ਘਰਾਂ ਨੂੰ ਅੱਜ ਵੀ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਨਹੀਂ ਮਿਲੇ ਹਨ। “ਇੱਥੇ ਲੋਕਾਂ ਦੀ ਮੁੱਖ ਮੰਗ ਬਿਜਲੀ ਹੈ,” ਸ਼੍ਰੀਧਰ ਮਾਲੇਕੁਡੀਆ ਕਹਿੰਦੇ ਹਨ ਜੋ ਕੁਥਲੁਰੂ ਦੇ ਇੱਕ ਕਿਸਾਨ ਹਨ ਜੋ ਕਰਨਾਟਕਾ ਦੇ ਦੱਖਣੀ ਕੱਨੜ ਜ਼ਿਲ੍ਹੇ ਦੇ ਬੇਲਤੰਗਡੀ ਤਾਲੁਕਾ ਵਿੱਚ ਪੈਂਦਾ ਹੈ।

ਲਗਭਗ ਅੱਠ ਸਾਲ ਪਹਿਲਾਂ ਸ਼੍ਰੀਧਰ ਨੇ ਆਪਣੇ ਘਰ ਦੀ ਬਿਜਲੀ ਲਈ ਇੱਕ ਪਿਕੋ ਹਾਈਡ੍ਰੋ ਜਨਰੇਟਰ ਖਰੀਦਿਆ ਸੀ। ਉਹ ਉਹਨਾਂ 11 ਘਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਘਰ ਦੀ ਬਿਜਲੀ ਆਪ ਪੈਦਾ ਕਰਨ ਲਈ ਖ਼ੁਦ ਨਿਵੇਸ਼ ਕੀਤਾ ਸੀ। “ਬਾਕੀ ਘਰਾਂ ਵਿੱਚ ਕੁਝ ਨਹੀਂ ਹੈ— ਨਾ ਬਿਜਲੀ, ਨਾ ਪਣ-ਬਿਜਲੀ, ਨਾ ਪਾਣੀ ਦੀ ਸਪਲਾਈ।” ਹੁਣ ਇਸ ਪਿੰਡ ਵਿੱਚ 15 ਘਰ ਪਿਕੋ ਹਾਈਡ੍ਰੋ ਮਸ਼ੀਨ ਤੋਂ ਪਣ-ਬਿਜਲੀ ਪੈਦਾ ਕਰਦੇ ਹਨ। ਪਾਣੀ ਦੀ ਛੋਟੀ ਟਰਬਾਈਨ ਲਗਭਗ ਇੱਕ ਕਿਲੋਵਾਟ ਬਿਜਲੀ ਪੈਦਾ ਕਰਦੀ ਹੈ ਜੋ ਇੱਕ ਘਰ ਵਿੱਚ ਦੋ ਕੁ ਬਲਬਾਂ ਨੂੰ ਚਲਾਉਣ ਲਈ ਕਾਫ਼ੀ ਹੈ।

ਭਾਵੇਂ ਕਿ ਜੰਗਲ ਅਧਿਕਾਰ ਕਾਨੂੰਨ (Forest Rights Act) ਨੂੰ ਪਾਸ ਹੋਏ 18 ਸਾਲ ਹੋ ਗਏ ਹਨ ਪਰ ਕੁਦਰੇਮੁਖ ਨੈਸ਼ਨਲ ਪਾਰਕ ਵਿੱਚ ਰਹਿ ਰਹੇ ਲੋਕ ਅਜੇ ਵੀ ਇਸ ਕਾਨੂੰਨ ਦੇ ਅੰਤਰਗਤ ਮਿਲਣ ਵਾਲੀਆਂ ਪਾਣੀ, ਸੜਕਾਂ, ਸਕੂਲ ਅਤੇ ਹਸਪਤਾਲ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਬਿਜਲੀ ਵੀ ਇਹਨਾਂ ਸਹੂਲਤਾਂ ਵਿੱਚੋਂ ਇੱਕ ਹੈ ਜਿਸਦੇ ਲਈ ਮਾਲੇਕੁਡੀਆ ਸਮਾਜ, ਜੋ ਕਿ ਇੱਕ ਅਨੁਸੂਚਿਤ ਕਬੀਲਾ ਹੈ, ਸੰਘਰਸ਼ ਕਰ ਰਿਹਾ ਹੈ।

ਦੇਖੋ ਵੀਡੀਓ: ‘ਬਿਜਲੀ ਤੋਂ ਬਿਨਾਂ ਰਹਿਣਾ ਮੁਸ਼ਕਿਲ ਹੈ’

ਪੋਸਟਸਕ੍ਰਿਪਟ : ਇਹ ਵੀਡੀਓ 2017 ਵਿੱਚ ਬਣਾਈ ਗਈ ਸੀ। ਕੁਥਲੁਰੂ ਵਿੱਚ ਅੱਜ ਤੱਕ ਬਿਜਲੀ ਦੀ ਸਪਲਾਈ ਨਹੀਂ ਪਹੁੰਚੀ ਹੈ।

ਤਰਜਮਾ: ਇੰਦਰਜੀਤ ਸਿੰਘ

Vittala Malekudiya

ਵਿਟਾਲਾ ਮਾਲੇਕੁੜਿਆ 2017 ਦੀ ਪਾਰੀ ਦੀ ਫ਼ੈਲੋ ਹਨ। ਦਕਸ਼ਿਨ ਕੰਨੜ ਜ਼ਿਲ੍ਹੇ ਦੇ ਬੇਲਤਾਂਗੜੀ ਤਾਲੁਕਾ ਵਿੱਚ ਕੁਦ੍ਰੇਮੁਖ ਰਾਸ਼ਟਰੀ ਪਾਰਕ ਦੀ ਨਿਵਾਸੀ, ਉਹ ਮਾਲੇਕੁੜਿਆ ਭਾਈਚਾਰੇ, ਜੰਗਲ ਵਿੱਚ ਰਹਿਣ ਵਾਲ਼ੇ ਕਬੀਲੇ ਤੋਂ ਹਨ। ਉਨ੍ਹਾਂ ਨੇ ਮੰਗਲੌਰ ਯੂਨੀਵਰਸਿਟੀ ਤੋਂ ਜਨਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ ਵਿੱਚ ਐੱਮ.ਏ. ਕੀਤੀ ਹੈ ਅਤੇ ਇਸ ਸਮੇਂ ਬੰਗਲੁਰੂ ਦੇ ਕੰਨੜਾ ਡੇਇਲੀ ਦੇ ਦਫ਼ਤਰ ‘ਪ੍ਰਜਾਵਨੀ’ ਵਿਖੇ ਕੰਮ ਕਰਦੇ ਹਨ।

Other stories by Vittala Malekudiya
Editor : Vinutha Mallya

ਵਿਨੂਤਾ ਮਾਲਿਆ ਪੱਤਰਕਾਰ ਤੇ ਸੰਪਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੰਪਾਦਕੀ ਪ੍ਰਮੁੱਖ ਸਨ।

Other stories by Vinutha Mallya
Translator : Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।

Other stories by Inderjeet Singh