19 ਅਪ੍ਰੈਲ, 2024 ਨੂੰ, ਮਨੋਹਰ ਇਲਾਵਰਤੀ, ਬੈਂਗਲੁਰੂ ਦੀ ਸਭ ਤੋਂ ਵੱਡੀ ਝੁੱਗੀ-ਬਸਤੀ ਦੇਵਾਰਾ ਜੀਵਨਹਾਲੀ ਵਿੱਚ ਤੀਜੇ ਲਿੰਗ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਤਿਆਰੀ ਕਰ ਰਹੇ ਸਨ। ਇਲਾਵਰਤੀ ਸੰਗਮਾ (Sangama) ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਜੋ ਘੱਟ ਗਿਣਤੀ ਤੀਜੇ ਲਿੰਗ ਭਾਈਚਾਰਿਆਂ ਦੇ ਅਧਿਕਾਰਾਂ ਦਾ ਇੱਕ ਸੰਗਠਨ ਹੈ। ਉਨ੍ਹਾਂ ਨੇ ਐੱਲਜੀਬੀਟੀਕਿਊਆਈਏ (LGBTQIA) + (ਲੈਸਬੀਅਨ, ਗੇ, ਬਾਈਸੈਕਸੁਅਲ, ਟਰਾਂਸਜੈਂਡਰ, ਕੁਇਅਰ, ਇੰਟਰਸੈਕਸ ਅਸੈਕਸੂਅਲ "+" ਦੇ ਮੁੱਦਿਆਂ ਦਾ ਹਵਾਲਾ ਦਿੱਤਾ ਜੋ ਇਸ ਸੰਖੇਪ ਸਥਿਤੀ ਵਿੱਚ ਨਹੀਂ ਆਉਂਦੇ) ਦੇ ਮੁੱਦਿਆਂ ਦੇ ਨਾਲ਼-ਨਾਲ਼ ਰੋਜ਼ੀ-ਰੋਟੀ ਕਮਾਉਣ, ਬੇਰੁਜ਼ਗਾਰੀ ਅਤੇ ਵਸਨੀਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਰਗੇ ਸਮਾਜਿਕ ਮੁੱਦਿਆਂ ਦੀ ਇੱਕ ਵਿਸ਼ਾਲ ਲੜੀ ਦਾ ਹਵਾਲਾ ਦਿੱਤਾ। ਉਹਨਾਂ ਨੇ ਵਿਚਾਰ-ਵਟਾਂਦਰੇ ਦੀ ਅਗਵਾਈ ਕਰਨ ਲਈ ਲਿੰਗ ਅਤੇ ਜਿਣਸੀ ਘੱਟ ਗਿਣਤੀਆਂ ਲਈ ਧਰਮ ਨਿਰਪੱਖ ਅਤੇ ਸੰਵਿਧਾਨਕ ਲੋਕਤੰਤਰ (ਜੀਐਸਐਮ) ਦੇ ਮੈਂਬਰਾਂ ਨਾਲ਼ ਮਿਲ ਕੇ ਕੰਮ ਕੀਤਾ।
ਇਤਫਾਕ ਨਾਲ਼, ਉਸੇ ਦਿਨ, ਭਾਰਤ ਦੇ ਕੁਝ ਖੇਤਰਾਂ ਵਿੱਚ 2024 ਦੀਆਂ ਆਮ ਚੋਣਾਂ ਲਈ ਵੋਟਿੰਗ ਹੋ ਰਹੀ ਸੀ ਅਤੇ ਬੈਂਗਲੁਰੂ, ਕਰਨਾਟਕ ਵਿੱਚ ਚੋਣਾਂ ਸਿਰਫ਼ ਇੱਕ ਹਫ਼ਤਾ ਦੂਰ ਸਨ।
ਜਿਓਂ ਹੀ ਇਲਾਵਰਤੀ ਨੇ ਚਰਚਾ ਸ਼ੁਰੂ ਕੀਤੀ, ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 10 ਵਿਅਕਤੀਆਂ, ਭਾਜਪਾ ਚੋਣ ਨਿਸ਼ਾਨ ਵਾਲ਼ੇ ਭਗਵਾ ਪਰਨੇ ਪਾਈ, ਨੇ ਉਨ੍ਹਾਂ ਨੂੰ ਤੇ ਮੈਨੂੰ (ਇਸ ਪੱਤਰਕਾਰ) ਦੇਵਾਰਾ ਜੀਵਨਹਾਲੀ ਦੀਆਂ ਭੀੜੀਆਂ ਗਲ਼ੀਆਂ ਵਿੱਚ ਆਣ ਘੇਰਿਆ, ਜਿਸ ਨੂੰ ਆਮ ਤੌਰ 'ਤੇ ਡੀਜੇ ਹਾਲੀ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਜ਼ਿਆਦਾਤਰ ਵੋਟਰ ਪੇਂਡੂ ਪ੍ਰਵਾਸੀ ਮਜ਼ਦੂਰ ਹਨ ਤੇ ਕਈ ਮੁਸਲਿਮ ਭਾਈਚਾਰੇ ਨਾਲ਼ ਵੀ ਸਬੰਧਤ ਹਨ।
ਭਾਜਪਾ ਦੇ ਇੱਕ ਮੈਂਬਰ ਨੇ ਚੀਕ ਕੇ ਕਿਹਾ, ''ਤੁਸੀਂ ਸਾਰੇ ਕਾਂਗਰਸ ਦੇ ਏਜੰਟ ਹੋ!'' ਬਾਅਦ ਵਿੱਚ, ਜੋ ਲੋਕ ਜੀਐੱਸਐੱਮ ਮੁਹਿੰਮ ਦਾ ਵਿਰੋਧ ਕਰਨ ਲਈ ਉੱਥੇ ਇਕੱਠੇ ਹੋਏ ਸਨ, ਉਹ ਵੀ ਇਸ ਤੋਂ ਭੜਕ ਗਏ ਸਨ। ਫਿਰ ਭਾਜਪਾ ਨੇ ਜੀਐੱਸਐੱਮ ਪਰਚੇ ਦਿਖਾਉਂਦਿਆਂ ਐਲਾਨ ਕੀਤਾ ਕਿ "ਇਹ ਗੈਰਕਾਨੂੰਨੀ ਹਨ"।











