ਨਰਾਇਣ ਕੁੰਡਲਿਕ ਹਜਾਰੇ ਬਜਟ ਸ਼ਬਦ ਜਾਂਦੇ ਹਨ ਤਾਂ ਹਨ ਪਰ ਉਹਨਾਂ ਦਾ ਆਪਣਾ ਕੋਈ ਵੱਡਾ ਬਜਟ ਨਹੀਂ ਹੈ।
“ ਆਪਲਾ ਤੇਵੜਾ ਬਜਟੇਚ ਨਾਹੀ [ਮੇਰੇ ਕੋਲ ਇਹੋ ਜਿਹਾ ਬਜਟ ਨਹੀਂ ਹੈ]!” ਸਿਰਫ਼ ਚਾਰ ਹੀ ਸ਼ਬਦਾਂ ਵਿੱਚ ਨਰਾਇਣ ਕਾਕਾ ਨੇ ਨਵੀਂ ਬਜਟ ਸਕੀਮ ਦੀ ਹਵਾ ਕੱਢ ਦਿੱਤੀ ਜਿਸ ਵਿੱਚ 12 ਲੱਖ ਤੱਕ ਆਮਦਨ ਕਰ ਮੁਕਤ ਕਰ ਦਿੱਤੀ ਗਈ ਹੈ।
ਕੇਂਦਰੀ ਬਜਟ ਬਾਰੇ ਸਵਾਲ ਇਸ 65 ਸਾਲਾ ਕਿਸਾਨ ਅਤੇ ਫ਼ਲ ਵਪਾਰੀ ਨੂੰ ਸੋਚਾਂ ਵਿੱਚ ਪਾ ਦਿੰਦਾ ਹੈ। ਉਹ ਪੂਰੇ ਭਰੋਸੇ ਨਾਲ ਜਵਾਬ ਦਿੰਦੇ ਹਨ। “ਮੈਂ ਇਸ ਬਾਰੇ ਕਦੇ ਕੁਝ ਨਹੀਂ ਸੁਣਿਆ। ਏਨੇ ਸਾਲਾਂ ਵਿੱਚ ਕਦੀ ਵੀ ਨਹੀਂ”।
ਨਰਾਇਣ ਕਾਕਾ ਨੂੰ ਇਸ ਬਾਰੇ ਪਤਾ ਹੋਣ ਦਾ ਕੋਈ ਰਾਹ ਨਹੀਂ। “ਮੇਰੇ ਕੋਲ ਮੋਬਾਈਲ ਫੋਨ ਨਹੀਂ ਹੈ। ਅਤੇ ਨਾ ਹੀ ਘਰ ਵਿੱਚ ਟੀਵੀ ਹੈ”। ਉਹਨਾਂ ਦੇ ਇੱਕ ਦੋਸਤ ਨੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਰੇਡੀਓ ਭੇਂਟ ਕੀਤਾ ਸੀ। ਪਰ ਜਨਤਕ ਪ੍ਰਸਾਰਣ ਸੇਵਾ ਤੇ ਇਸ ਸਲਾਨਾ ਵਾਰਤਾ ਦੀ ਸੂਚਨਾ ਆਉਣੀ ਹਾਲੇ ਬਾਕੀ ਹੈ। “ ਆਮਚਾ ਅਦਾਨੀ ਮਨਾਸਾਚਾ ਕਾਇ ਸੰਬੰਧ, ਤੁਮਿਚ ਸਾਂਗਾ [ਸਾਡੇ ਵਰਗੇ ਅਨਪੜ ਲੋਕਾਂ ਦੀ ਕਿ ਪਹੁੰਚ ਹੈ?]” ਉਹ ਪੁੱਛਦੇ ਹਨ। ਨਰਾਇਣ ਹਜਾਰੇ ‘ਕਿਸਾਨ ਕ੍ਰੈਡਿਟ ਕਾਰਡ’ ਜਾਂ ‘ਵਧੀ ਹੋਈ ਲੋਨ ਲਿਮਿਟ’ ਵਰਗੇ ਸ਼ਬਦਾਂ ਤੋਂ ਬਿਲਕੁਲ ਅਨਜਾਣ ਹਨ।
![](/media/images/2-1738822924148-MK-I_just_dont_have_that_k.max-1400x1120.jpg)
ਨਰਾਇਣ ਹਜਾਰੇ ਮਹਾਰਸ਼ਟਰ ਦੇ ਤੁਲਜਾਪੁਰ ਦੇ ਕਿਸਾਨ ਅਤੇ ਫ਼ਲ ਵਪਾਰੀ ਹਨ ਜਿਨ੍ਹਾਂ ਨੂੰ ਬਜਟ ਬਾਰੇ ਕੁਝ ਨਹੀਂ ਪਤਾ। ‘ਏਨੇ ਸਾਲਾਂ ਵਿੱਚ ਕਦੇ ਵੀ ਨਹੀਂ,’ 65 ਸਾਲਾ ਨਰਾਇਣ ਜੀ ਦਾ ਕਹਿਣਾ ਹੈ
ਨਰਾਇਣ ਕਾਕਾ ਆਪਣੀ ਹੱਥ ਰੇਹੜੀ ਤੇ ਮੌਸਮੀ ਫ਼ਲ ਵੇਚਦੇ ਹਨ। “ਇਹ ਅਮਰੂਦਾਂ ਦਾ ਆਖਰੀ ਬੈਚ ਹੈ। ਅਗਲੇ ਹਫ਼ਤੇ ਤੁਹਾਨੂੰ ਅੰਗੂਰ ਅਤੇ ਅੰਬ ਮਿਲਣਗੇ”। ਧਾਰਾਸ਼ਿਵ (ਪਹਿਲਾਂ ਉਸਮਾਨਾਬਾਦ) ਜਿਲ੍ਹੇ ਦੇ ਤੁਲਜਾਪੁਰ ਕਸਬੇ ਦੇ ਧਕਾਟਾ ਤੁਲਜਾਪੁਰ (ਮਤਲਬ ‘ਛੋਟਾ ਭਰਾ’) ਦੇ ਵਸਨੀਕ ਕਾਕਾ ਤਿੰਨ ਦਹਾਕਿਆਂ ਤੋਂ ਫ਼ਲ ਵੇਚ ਰਹੇ ਹਨ। ਵਧੀਆ ਦਿਨ ਵਿੱਚ ਦਿਹਾੜੀ ਦੇ 8-10 ਘੰਟੇ ਕੰਮ ਕਰ ਕੇ 25-30 ਕਿਲੋ ਫ਼ਲ ਵੇਚ ਕੇ 300-400 ਰੁਪਏ ਦੀ ਕਮਾਈ ਹੋ ਜਾਂਦੀ ਹੈ।
ਪਰ ਨਰਾਇਣ ਹਜਾਰੇ ਨੂੰ ਬਜਟ ਤੋਂ ਪਾਰ ਕੁਝ ਗੱਲਾਂ ਦੀ ਸਮਝ ਹੈ। “ਕਦੇ ਪੈਸੇ ਦੀ ਫ਼ਿਕਰ ਨਾ ਕਰੋ। ਜੋ ਮਨ ਕਰਦਾ ਖਰੀਦੋ। ਮੈਨੂੰ ਪੈਸੇ ਬਾਅਦ ਵਿੱਚ ਦੇ ਸਕਦੇ ਹੋ,” ਉਹ ਮੈਨੂੰ ਇਹ ਗੱਲ ਕਹਿੰਦੇ ਵਿਦਾ ਲੈਂਦੇ ਹਨ।
ਤਰਜਮਾ: ਨਵਨੀਤ ਕੌਰ ਧਾਲੀਵਾਲ