ਕੋਲ੍ਹਾਪੁਰ ਇੱਕ ਪ੍ਰਗਤੀਸ਼ੀਲ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਪਿਛੋਕੜ ਸ਼ਾਹੂ, ਫੂਲੇ ਅਤੇ ਅੰਬੇਡਕਰ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਵਿਰਸੇ ਦੀ ਪਿਛੋਕੜ ਨਾਲ਼ ਲਬਰੇਜ਼ ਹੈ। ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਅਜੇ ਵੀ ਵੱਖ-ਵੱਖ ਸਭਿਆਚਾਰਾਂ ਵਿੱਚ ਸਤਿਕਾਰ ਅਤੇ ਦੋਸਤੀ ਅਤੇ ਪ੍ਰਗਤੀਸ਼ੀਲ ਸੋਚ ਦੀ ਇਸ ਪਰੰਪਰਾ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ ਹਨ।
ਪਰ ਇਸ ਸਭ ਦੇ ਬਾਵਜੂਦ ਇਸ ਸਦਭਾਵਨਾ ਵਾਲ਼ੇ ਸਮਾਜ ਨੂੰ ਖ਼ਰਾਬ ਕਰਨ ਲਈ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਵਿਚਾਰਾਂ ਦਾ ਸਾਹਮਣਾ ਵਿਚਾਰਾਂ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧ ਵਿੱਚ ਸ਼ਰਫੂਦੀਨ ਦੇਸਾਈ ਅਤੇ ਸੁਨੀਲ ਮਾਲੀ ਵਰਗੇ ਨਾਗਰਿਕ ਸਮਾਜ ਵਿੱਚ ਸਦਭਾਵਨਾ ਬਣਾਈ ਰੱਖਣ ਲਈ ਪੱਬਾ ਭਾਰ ਹੋ ਰਹੇ ਹਨ।
ਸ਼ਰਫੂਦੀਨ ਦੇਸਾਈ ਅਤੇ ਸੁਨੀਲ ਮਾਲੀ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਤਰਾਦਲ ਪਿੰਡ ਦੇ ਰਹਿਣ ਵਾਲ਼ੇ ਹਨ। ਇੱਥੇ ਸ਼ਰਫੂਦੀਨ ਦੇਸਾਈ ਇੱਕ ਹਿੰਦੂ ਗੁਰੂ ਨਾਲ਼ ਜੁੜੇ ਹੋਏ ਹਨ ਜਦੋਂ ਕਿ ਸੁਨੀਲ ਮਾਲੀ ਇੱਕ ਮੁਸਲਿਮ ਗੁਰੂ ਦੇ ਪੈਰੋਕਾਰ ਹਨ।
ਤਰਜਮਾ: ਕਮਲਜੀਤ ਕੌਰ