"ਹੁਣੇ ਹੁਣੇ ਮੈਂ ਓਰੀਐਂਟਲ ਸ਼ਮਾ ਪੰਛੀ ਦੀ ਕੂਕ ਸੁਣੀ।"

ਮੀਕਾਹ ਰਾਈ ਉਤਸਾਹਤ ਹਨ। ਉਹ ਉਹਦੀ ਕੂਕ ਨੂੰ ਚਹਿਕਣ ਦੀ ਮਧੁਰ ਲੜੀ ਦੇ ਹਿੱਸੇ ਵਜੋਂ ਦੱਸਦੇ ਹਨ।

ਇਸ ਕਾਲ਼ੇ, ਚਿੱਟੇ ਅਤੇ ਪੀਲੇ ਛੋਟੇ-ਛੋਟੇ ਖੰਭਾਂ ਵਾਲ਼ੇ ਜੀਵ ਬਾਰੇ ਉਨ੍ਹਾਂ ਦਾਇਹ ਉਤਸਾਹ ਛੇਤੀ ਹੀਚਿੰਤਾ ਨਾਲ਼ ਭਰ ਗਿਆ। "ਇਹ ਪੰਛੀ ਆਮ ਤੌਰ 'ਤੇ [900 ਮੀਟਰ] ਹੇਠਾਂ ਦੇਖਿਆ ਜਾਂਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ, ਮੈਂ ਇਹਦੀ ਕੂਕ ਇੱਥੇ (2,000 ਮੀਟਰ) ਜਿਹੇ ਸੁਣ ਰਿਹਾ ਹਾਂ," 30 ਸਾਲਾ ਫੀਲਡ ਵਰਕਰ ਕਹਿੰਦੇ ਹਨ, ਜੋ ਪਿਛਲੇ 10 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਈਗਲਨੇਸਟ ਵਾਈਲਡਲਾਈਫ ਸੈਂਚੁਰੀ ਦੇ ਪੰਛੀਆਂ ਦਾ ਨਿਰੀਖਣ ਕਰਦੇ ਰਹੇ ਹਨ।

ਮੀਕਾਹ ਇੱਥੋਂ ਦੇ ਰਹਿਣ ਵਾਲ਼ੇ ਹਨ ਅਤੇ ਵਿਗਿਆਨੀਆਂ, ਖੋਜਾਰਥੀਆਂ ਅਤੇ ਫੀਲਡ ਵਰਕਰਾਂ ਦੀ ਉਸ ਟੀਮ ਦਾ ਹਿੱਸਾ ਹਨ ਜੋ ਪਿਛਲੇ 10 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਗਰਮ ਪਹਾੜੀ ਖੇਤਰ ਦੇ ਜੰਗਲਾਂ ਵਿੱਚ ਪਾਏ ਜਾਣ ਵਾਲ਼ੇ ਪੰਛੀਆਂ ਦੀਆਂ ਪ੍ਰਜਾਤੀਆਂ ਦਾ ਅਧਿਐਨ ਕਰ ਰਹੇ ਹਨ।

ਆਪਣੇ ਹੱਥ ਵਿੱਚ ਗੂੜ੍ਹਾ ਨੀਲਾ, ਕਾਲ਼ਾ ਤੇ ਧਾਰੀਦਾਰ ਪੰਛੀ ਫੜ੍ਹੀ ਡਾਕਟਰ ਉਮੇਸ਼ ਸ਼੍ਰੀਨਿਵਾਸਨ ਕਹਿੰਦੇ ਹਨ,''ਇਹ ਚਿੱਟੀ ਪੂਛ ਵਾਲ਼ਾ ਰੌਬਿਨ ਪੰਛੀ ਹੈ। ਇਹਦੀ ਉਡਾਰੀ ਵੱਧ ਤੋਂ ਵੱਧ 1800 ਮੀਟਰ ਰਹੀ ਹੈ, ਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹ ਪੰਛੀ 2000 ਮੀਟਰ ਤੋਂ ਉੱਚੇ ਦੇਖੇ ਜਾ ਰਹੇ ਹਨ।"

ਅਰੁਣਾਚਲ ਪ੍ਰਦੇਸ਼ ਵਿਖੇ ਟੀਮ ਦੇ ਮੁਖੀ ਸ੍ਰੀਨਿਵਾਸਨ, ਪੰਛੀ ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਬੰਗਲੌਰ ਵਿਖੇ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, "ਪਿਛਲੇ 12 ਸਾਲਾਂ ਤੋਂ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਰਹਿਣ ਵਾਲ਼ੇ ਇਨ੍ਹਾਂ ਪੰਛੀਆਂ ਨੇ ਆਪਣੇ ਨਿਵਾਸ ਸਥਾਨਾਂ ਨੂੰ ਬਦਲ ਲਿਆ ਹੈ ਅਤੇ ਵੱਖ-ਵੱਖ ਉਚਾਈਆਂ 'ਤੇ ਰਹਿਣ ਲੱਗੇ ਹਨ।"

Left: The White-tailed Robin’s upper limit used to be 1,800 metres, but over the last three to four years, it has been found at 2,000 metres.
PHOTO • Binaifer Bharucha
Right: A Large Niltava being released by a team member after it has been ringed and vital data has been recorded
PHOTO • Binaifer Bharucha

ਖੱਬੇ ਪਾਸੇ: ਚਿੱਟੀ ਪੂਛ ਵਾਲ਼ੇ ਰੌਬਿਨ ਪੰਛੀਆਂ ਦੀ ਉਡਾਰੀ ਵੱਧ ਤੋਂ ਵੱਧ 1,800 ਮੀਟਰ ਰਹੀ ਹੈ, ਪਰ ਪਿਛਲੇ ਤਿੰਨ-ਚਾਰ ਸਾਲਾਂ ਵਿੱਚ, ਉਹ 2,000 ਮੀਟਰ ਦੀ ਉਚਾਈ 'ਤੇ ਵੀ ਦੇਖੇ ਗਏ ਹਨ। ਸੱਜੇ ਪਾਸੇ: ਟੀਮ ਦਾ ਇੱਕ ਮੈਂਬਰ ਇੱਕ ਵੱਡੇ ਨੀਲਾਟਾਵਾ ਪੰਛੀ ਨੂੰ ਛੱਡਦਾ ਹੋਇਆ, ਪਰ ਛੱਡੇ ਜਾਣ ਤੋਂ ਪਹਿਲਾਂ ਇਹਦੇ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਪੈਰ ਵਿੱਚ ਛੱਲਾ ਪਾਇਆ ਗਿਆ

Left: The team is trying to understand how habitat degradation and rising temperatures alter the behaviour of birds and their survival rates.
PHOTO • Binaifer Bharucha
Left: Dr. Umesh Srinivasan is a Professor at the Indian Institute of Science (IISc) in Bangalore and heads the team working in Arunachal Pradesh
PHOTO • Binaifer Bharucha

ਖੱਬੇ ਪਾਸੇ: ਟੀਮ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਿਵਾਸ ਸਥਾਨਾਂ ਵਿੱਚ ਵਿਗਾੜ (ਨਿਘਾਰ) ਆਉਣ ਅਤੇ ਵੱਧ ਰਹੇ ਤਾਪਮਾਨ ਕਾਰਨ ਪੰਛੀਆਂ ਦੇ ਵਿਵਹਾਰ ਅਤੇ ਉਨ੍ਹਾਂ ਦੇ ਬਚਾਅ ਦੀ ਦਰ ਕਿਵੇਂ ਬਦਲਦੀ ਹੈ। ਸੱਜੇ ਪਾਸੇ: ਮੀਕਾਹ ਰਾਈ ਨੇ ਸਲੇਟੀ-ਗਲ਼ੇ ਵਾਲ਼ੇ ਲੁਤਰੇ ਪੰਛੀ ਨੂੰ ਫੜ੍ਹਿਆ ਹੋਇਆ ਹੈ, ਫੜ੍ਹਨ ਦੇ ਇਸ ਤਰੀਕੇ ਨੂੰ'ਫੋ਼ਟੋਗ੍ਰਾਫਰ ਦੀ ਪਕੜ' ਕਿਹਾ ਜਾਂਦਾ ਹੈ

ਟੀਮ ਵਿੱਚ ਸਥਾਨਕ ਲੋਕਾਂ ਦੀ ਮੌਜੂਦਗੀ ਨੇ ਉਨ੍ਹਾਂ ਭਾਈਚਾਰਿਆਂ ਦੇ ਮਨੋਬਲ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ ਜੋ ਖੇਤਰ ਦੇ ਤਾਪਮਾਨ ਵਿੱਚ ਤਬਦੀਲੀ ਤੋਂ ਚਿੰਤਤ ਹਨ ਤੇ ਸਮੱਸਿਆ ਦੇ ਹੱਲ ਤਲਾਸ਼ ਰਹੇ ਹਨ।

ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ ਕੰਮ ਕਰਨ ਵਾਲ਼ੀ ਟੀਮ ਵਿੱਚ ਛੇ ਮੈਂਬਰ ਸ਼ਾਮਲ ਹਨ – ਸਥਾਨਕ ਅਤੇ ਵਿਗਿਆਨੀ ਦੋਨੋਂ–ਜੋ ਪੰਛੀਆਂ ਦੇ ਨਿਵਾਸ ਸਥਾਨਾਂ ਵਿੱਚ ਨਿਘਾਰ ਆਉਣ ਅਤੇ ਵੱਧ ਰਹੇ ਤਾਪਮਾਨ ਕਾਰਨ ਉਨ੍ਹਾਂ ਦੇ ਵਿਵਹਾਰ ਵਿੱਚ ਆਉਂਦੀਆਂ ਤਬਦੀਲੀਆਂ ਦੇ ਪਿੱਛੇ ਦੇ ਉਨ੍ਹਾਂ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ (ਕਾਰਨ) ਪੰਛੀਆਂ ਨੂੰ ਵਧੇਰੇ ਉਚਾਈ ਵਾਲ਼ੇ ਨਿਵਾਸ ਸਥਾਨਾਂ ਵੱਲ ਪ੍ਰਵਾਸ ਕਰਨ ਲਈ ਮਜ਼ਬੂਰ ਕਰ ਰਹੇ ਹਨ। ਘੱਟ ਉਚਾਈ'ਤੇ ਰਹਿਣ ਵਾਲ਼ੇ ਪੰਛੀ ਜੋ ਵੱਧ ਉਚਾਈਆਂ ਵੱਲ ਨੂੰ ਪ੍ਰਵਾਸ ਕਰ ਰਹੇ ਹਨ ਉਨ੍ਹਾਂ ਵਿੱਚਕੌਮਨ ਗ੍ਰੀਨ-ਮੈਗਪੀ, ਲੰਬੀ ਪੂਛ ਵਾਲ਼ੇ ਬਰੌਡਬਿਲ ਅਤੇ ਸੁਲਤਾਨ ਟਿਟ ਸ਼ਾਮਲ ਹਨ। ਪੰਛੀਆਂ ਵਿਚਾਲੇ ਇਹ ਰੁਝਾਨ ਉਨ੍ਹਾਂ ਦੇ ਜੀਵਨ ਪੱਧਰ ਤੇ ਬਚਣ-ਬਚਾਉਣ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।

ਪੰਛੀ ਵਿਗਿਆਨੀਚਿਤਾਉਂਦਿਆਂ ਕਹਿੰਦੇ ਹਨ, "ਇਹ ਪੰਛੀਆਂ ਦਾ ਪ੍ਰਵਾਸ ਨਹੀਂ ਹੈ, ਉਹ ਤਾਂ ਵੱਧ ਰਹੇ ਤਾਪਮਾਨ ਕਾਰਨ ਵੱਧ ਉਚਾਈਆਂ 'ਤੇ ਜਾਣ ਲਈ ਮਜਬੂਰ ਹਨ।'' ਇਨ੍ਹਾਂ ਬੱਦਲਾਂ ਵਾਲ਼ੇ ਜੰਗਲਾਂ (ਤਟਵਰਤੀ ਪਹਾੜੀ ਖੇਤਰਾਂ ਦੇ ਜੰਗਲ) ਵਿੱਚ ਸਿਰਫ਼ ਖੰਭਾਂ ਵਾਲ਼ੇ ਜੀਵ ਹੀ ਗਰਮੀ ਮਹਿਸੂਸ ਨਹੀਂ ਕਰ ਰਹੇ। "ਹਕੀਕਤ ਤਾਂ ਇਹ ਹੈ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਪਹਾੜੀ ਇਲਾਕੇ ਵੀ ਤਪਣ ਲੱਗੇ ਹਨ," ਆਇਤੀ ਥਾਪਾ ਕਹਿੰਦੀ ਹਨ।

20 ਸਾਲਾ, ਜੋ ਹਾਲ ਹੀ ਵਿੱਚ ਟੀਮ ਵਿੱਚ ਸ਼ਾਮਲ ਹੋਇਆ ਸੀ, ਨੇੜਲੇ ਰਾਮਲਿੰਗਮ ਪਿੰਡ ਵਿੱਚ ਹੈ। ਇਹ ਪਿੰਡ ਪੱਛਮੀ ਕਾਮੇਂਗ ਜ਼ਿਲ੍ਹੇ ਦੀ ਸਿੰਗਚੁੰਗ ਤਹਿਸੀਲ ਵਿੱਚ ਸਥਿਤ ਹੈ। ਰਾਮਲਿੰਗਮ ਵਿੱਚ, ਉਸਦਾ ਪਰਿਵਾਰ ਟਮਾਟਰ, ਗੋਭੀ ਅਤੇ ਮਟਰਾਂ ਦੀ ਕਾਸ਼ਤ ਕਰਦਾ ਹੈ। ਉਹ ਕਹਿੰਦੇ ਹਨ, "ਵਰਖਾ ਦੇ ਪੈਟਰਨ ਵਿੱਚ ਤਬਦੀਲੀ ਨੇ ਇਨ੍ਹਾਂ ਫਸਲਾਂ ਦੀ ਕਾਸ਼ਤ ਕਰਨਾ ਮੁਸ਼ਕਿਲ ਬਣਾ ਦਿੱਤਾ ਹੈ ਅਤੇ ਫਸਲਾਂ ਦੀ ਭਵਿੱਖਬਾਣੀ ਕਰਨਾ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ ਅਜਿਹਾ ਬਿਲਕੁਲ ਨਹੀਂ ਸੀ। "

ਵਾਈਡਸਪ੍ਰੈਡ ਕਲਾਇਮੈਟ ਚੇਂਜ ਇਨ ਦਿ ਹਿਮਾਲਿਆਸ ਐਂਡ ਐਸੋਸੀਏਟਡ ਚੇਂਜੇਸ ਇਨ ਲੋਕਲ ਈਕੋ ਸਿਸਟਮ ਨਾਮਕ ਲਿਖੇ ਖੋਜ-ਪੱਤਰ ਵਿੱਚ ਕਿਹਾ ਗਿਆ ਹੈ ਕਿ ਹਿਮਾਲਿਆ ਵਿੱਚ ਸਲਾਨਾ ਔਸਤ ਤਾਪਮਨ 1.5 ਡਿਗਰੀ ਸੈਲਸੀਅਸ ਤੱਕ ਵਧਿਆ ਹੈ। ''ਹਿਮਾਲਿਆ ਵਿੱਚ ਤਾਪਮਾਨ ਵਾਧੇ ਦੀ ਦਰ ਦੁਨੀਆ ਦੇ ਔਸਤ ਨਾਲ਼ੋਂ ਵੱਧ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਹਿਮਾਲਿਆ ਜਲਵਾਯੂ ਤਬਦੀਲੀ ਦੇ ਮਾਮਲੇ ਵਿੱਚ ਸਭ ਤੋਂ ਸੰਵੇਦਨਸ਼ੀਲ ਖਿੱਤਿਆਂ ਵਿੱਚੋਂ ਇੱਕ ਹੈ।'' ਇਹ ਪਹਾੜ ਦੁਨੀਆ ਦੀ 85 ਫ਼ੀਸਦ ਥਲੀ ਜੈਵ-ਵਿਭਿੰਨਤਾ ਦਾ ਇਲਾਕਾ ਵੀ ਹੈ, ਇਸਲਈ ਇੱਥੇ ਸੰਰਖਣ ਦਾ ਕੰਮ ਬੇਹੱਦ ਲਾਜ਼ਮੀ ਹੈ।

ਪੰਛੀ ਮੁਕਾਬਲਤਨ ਗਤੀਸ਼ੀਲ ਸਮੂਹ ਵਾਲ਼ੇ ਪ੍ਰਾਣੀ ਹੁੰਦੇ ਹਨ। ਇੰਝ ਦੇਖੀਏ ਤਾਂ ਉਹ ਸੰਕੇਤ ਦੀ ਤਰ੍ਹਾਂ ਹਨ ਕਿ ਜਲਵਾਯੂ ਤਬਦੀਲੀ ਊਸ਼ਣਕਟੀਬੰਦੀ ਪਹਾੜਾਂ ਦੀ ਜੈਵ-ਵਿਭਿੰਨਤਾ 'ਤੇ ਕਿਵੇਂ ਅਸਰ ਪਾਵੇਗੀ

ਦੇਖੋ ਵੀਡੀਓ: ਪੂਰਬੀ ਹਿਮਾਲਿਆਈ ਖਿੱਤੇ ਵਿੱਚ ਵੱਧਦੀ ਗਰਮੀ ਕਾਰਨ ਵੱਧ ਉਚਾਈਆਂ ਵੱਲ ਜਾਂਦੇ ਪੰਛੀ

ਉਮੇਸ਼ ਕਹਿੰਦੇ ਹਨ, "ਹਿਮਾਲਿਆ ਦੇ ਪਹਾੜਾਂ ਵਿੱਚ ਜੈਵ ਵਿਭਿੰਨਤਾ ਦੀ ਬਦਲਦੀ ਦਰ ਦਾ ਅੰਦਾਜ਼ਾ ਦੁਨੀਆ ਭਰ ਵਿੱਚ ਮਨੁੱਖੀ ਨਸਲ ਉੱਤੇ ਇਸ ਦੇ ਪ੍ਰਭਾਵ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ 218-ਵਰਗ ਕਿਲੋਮੀਟਰ ਦੇ ਈਗਲਨੇਸਟ ਵਾਈਲਡਲਾਈਫ ਸੈਂਚੁਰੀ ਕੰਪਲੈਕਸ ਦੇ ਅੰਦਰ ਨੈਸ਼ਨਲ ਪਾਰਕ ਵਿੱਚ ਬੋਂਗਪੂ ਬਲੋਂਗਸਾ ਕੈਂਪ ਦੇ ਬਾਹਰ ਇੱਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ।

ਇਹ ਅਸਥਾਨ ਸਮੁੰਦਰ ਤਲ ਤੋਂ 500 ਤੋਂ 3,250 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਦੁਨੀਆ ਦੀ ਇੱਕਲੌਤੀ ਜਗ੍ਹਾ ਹੈ ਜਿੱਥੇ ਹਾਥੀ ਇੰਨੀ ਉਚਾਈ 'ਤੇ ਰਹਿੰਦੇ ਹਨ। ਇਸ ਵਿੱਚ ਚੀਤੇ, ਚਿੱਟੀਆਂ ਜੰਗਲੀ ਬਿੱਲੀਆਂ, ਸੁਨਹਿਰੀ ਰੰਗ ਦੀਆਂ ਬਿੱਲੀਆਂ ਅਤੇ ਤੇਂਦੂਆ ਬਿੱਲੀਆਂ ਵੀ ਹਨ। ਇਸ ਜੰਗਲ ਵਿੱਚ ਅਲੋਪ ਹੋ ਚੁੱਕੇ ਪੰਛੀ ਵੀ ਰਹਿੰਦੇ ਹਨ ਜਿਵੇਂ ਕਿ ਕੈਪਡ ਲੰਗੂਰ, ਲਾਲ ਪਾਂਡਾ, ਏਸ਼ੀਆਈ ਕਾਲ਼ੇ ਰਿੱਛ, ਅਤੇ ਦੁਰਲੱਭ ਅਰੁਣਾਚਲ ਮਕਾਕ ਪੰਛੀ ਅਤੇ ਗੌੜ।

ਆਇਤੀ ਅਤੇ ਦੇਮਾ ਤਮਾਂਗ ਆਪਣੀ ਉਮਰ ਦੇ 20ਵੇਂ ਵਰ੍ਹੇ ਨੂੰ ਪਾਰ ਕਰ ਚੁੱਕੀਆਂ ਹਨ ਤੇ ਆਪਣੇ ਪਿੰਡ, ਰਾਮਲਿੰਗਮ, ਸਗੋਂ ਪੂਰੇ ਰਾਜ ਵਿੱਚ ਪੰਛੀਆਂ ਦੀਆਂ ਹਰਕਤਾਂ ਦਾ ਅਧਿਐਨ ਕਰਨ ਅਤੇ ਅੰਕੜਿਆਂ ਨੂੰ ਦਸਤਾਵੇਜ਼ਬੱਧ ਕਰਨ ਵਾਲ਼ੀਆਂ ਪਹਿਲੀਆਂ ਔਰਤਾਂ ਹਨ। ਪਹਿਲਾਂ ਤਾਂ ਜਦੋਂ ਉਹ ਇਹ ਕੰਮ ਕਰਨ ਲਈ ਘਰੋਂ ਨਿਕਲ਼ੀਆਂ ਤਾਂ ਪਰਿਵਾਰ ਦੇ ਬਜ਼ੁਰਗ ਉਨ੍ਹਾਂ ਨੂੰ ਉੱਥੇ ਭੇਜਣ ਤੋਂ ਝਿਜਕ ਰਹੇ ਸਨ। ਉਨ੍ਹਾਂ ਵਿੱਚੋਂ ਕੁਝ ਪੁੱਛ ਰਹੇ ਸਨ, "ਤੁਸੀਂ ਉਨ੍ਹਾਂ ਨੂੰ ਜੰਗਲ ਵਿੱਚ ਕਿਉਂ ਲਿਜਾਣਾ ਚਾਹੁੰਦੇ ਹੋ? ਇਹ ਕੁੜੀਆਂ ਦਾ ਕੰਮ ਨਹੀਂ ਹੈ।"

ਉਸੇ ਪਿੰਡ ਰਾਮਲਿੰਗਮ ਦੇ ਮੀਕਾਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਦੁਨੀਆ ਹੁਣ ਉਸ ਤਰੀਕੇ ਨਾਲ਼ ਨਹੀਂ ਚੱਲਦੀ।'' ਮੀਕਾਹ ਨੂੰ ਨਾ ਸਿਰਫ਼ ਇੱਥੇ ਸਗੋਂ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਜੰਗਲਾਂ ਵਿੱਚ ਪੰਛੀਆਂ ਦੇ ਦਸਤਾਵੇਜੀਕਰਨ ਦਾ ਤਜ਼ਰਬਾ ਹੈ। ''ਕਿਸੇ ਵੀ ਕੰਮ ਨੂੰ ਕੁੜੀਆਂ ਤੇ ਮੁੰਡੇ ਦੋਵੇਂ ਹੀ ਕਰ ਸਕਦੇ ਹਨ।''

ਆਇਤੀ ਵਰਗੇ ਫੀਲਡ ਵਰਕਰ 18,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ ਅਤੇ ਇਸ ਕਮਾਈ 'ਤੇ ਆਪਣਾ ਪਰਿਵਾਰ ਪਾਲ਼ਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮੁਜਾਰੇ ਕਿਸਾਨ ਹਨ।

ਹਾਲਾਂਕਿ ਖੋਜ ਲਈ ਬਹੁਤ ਮਿਹਨਤ ਦੀ ਲੋੜ ਹੈ, "ਪੰਛੀਆਂ ਦਾ ਅੰਗਰੇਜ਼ੀ ਨਾਮ ਸਿੱਖਣਾ ਮੁਸ਼ਕਲ ਹੈ," ਆਇਤੀ ਮੁਸਕਰਾਉਂਦੇ ਹੋਏ ਕਹਿੰਦੀ ਹਨ।

Left: Dr. Umesh Srinivasan is a Professor at the Indian Institute of Science (IISc) in Bangalore and heads the team working in Arunachal Pradesh
PHOTO • Binaifer Bharucha
Right: Left to Right: The team members, Rahul Gejje, Kaling Dangen, Umesh Srinivasan, Dambar Pradhan and Aiti Thapa at work
PHOTO • Binaifer Bharucha

ਖੱਬੇ ਪਾਸੇ: ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਵਿੱਚ ਪ੍ਰੋਫੈਸਰ ਡਾ. ਉਮੇਸ਼ ਸ਼੍ਰੀਨਿਵਾਸਨ ਅਰੁਣਾਚਲ ਪ੍ਰਦੇਸ਼ ਵਿੱਚ ਕੰਮ ਕਰਨ ਵਾਲ਼ੀ ਟੀਮ ਦੇ ਮੁਖੀ ਹਨ। ਸੱਜੇ ਪਾਸੇ: ਖੱਬਿਓਂ ਸੱਜੇ: ਵਰਕਿੰਗ ਟੀਮ ਦੇ ਮੈਂਬਰ ਰਾਹੁਲ ਗੇਜੇ, ਕਲਿੰਗ ਡਾਂਗੇਨ, ਉਮੇਸ਼ ਸ਼੍ਰੀਨਿਵਾਸਨ, ਡੁੰਬਰ ਪ੍ਰਧਾਨ ਅਤੇ ਆਇਤੀ ਥਾਪਾ

Aiti Thapa (left) and Dema Tamang (right), in their early twenties, are the first women from their village Ramalingam, and in fact from Arunachal Pradesh, to document and study birds via mist-netting
PHOTO • Binaifer Bharucha
Aiti Thapa (left) and Dema Tamang (right), in their early twenties, are the first women from their village Ramalingam, and in fact from Arunachal Pradesh, to document and study birds via mist-netting
PHOTO • Binaifer Bharucha

ਆਇਤੀ ਥਾਪਾ (ਖੱਬੇ) ਅਤੇ ਦੇਮਾ ਤੇਮਾਂਗ (ਸੱਜੇ) ਦੀ ਉਮਰ 20 ਸਾਲ ਦੇ ਕਰੀਬ ਹੈ। ਦੋਵੇਂ ਹੀ ਪੰਛੀਆਂ ਦੇ ਅੰਕੜਿਆਂ ਦਾ ਅਧਿਐਨ ਕਰਨ ਅਤੇ ਰਿਕਾਰਡ ਕਰਨ ਵਾਲ਼ੀਆਂ ਪਹਿਲੀਆਂ ਔਰਤਾਂ ਹਨ, ਜਿਨ੍ਹਾਂ ਨੇ ਮਿਸਟ ਨੈਟਿੰਗ ਜ਼ਰੀਏ ਪੰਛੀਆਂ ਦਾ ਦਸਤਾਵੇਜੀਕਰਨ ਅਤੇ ਅਧਿਐਨ ਕੀਤਾ ਹੈ

*****

19ਵੀਂ ਸਦੀ ਵਿੱਚ ਕੋਲ਼ਾ ਖਾਨਾਂ ਵਿੱਚ ਕੰਮ ਕਰਦੇ ਵੇਲ਼ੇ ਕਿਰਤੀਆਂ ਨੇ ਕੈਨਰੀ ਪੰਛੀਆਂ ਨੂੰ ਅਸਧਾਰਣ ਖ਼ਤਰੇ ਦਾ ਸੰਕੇਤ ਦੇਣ ਵਾਲ਼ੇ ਪੰਛੀਆਂ ਵਜੋਂ ਵਰਤਿਆ। ਇਹ ਛੋਟੇ ਪੰਛੀ ਖ਼ਾਸ ਕਰਕੇ ਕਾਰਬਨ ਮੋਨੋਆਕਸਾਈਡ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ਤੇ ਖਣਨ ਦੁਰਘਟਨਾਵਾਂ ਰੋਕ ਸਕਦੇ ਹਨ। ਇਹਦੇ ਸੰਪਰਕ ਵਿੱਚ ਆ ਕੇ ਮੌਤ ਹੋ ਜਾਂਦੀ ਹੈ। ਸੰਭਾਵਤ ਖ਼ਤਰੇ ਦੇ ਸ਼ੁਰੂਆਤੀ ਸੰਕੇਤਾਂ ਦਾ ਜ਼ਿਕਰ ਕਰਨ ਲਈ 'ਏ ਕੈਨਰੀ ਇਨ ਦਾ ਕੋਲ਼ਮਾਈਨ' ਇੱਕ ਮਸ਼ਹੂਰ ਕਹਾਵਤ ਬਣ ਗਈ।

ਪੰਛੀ ਮੁਕਾਬਲਤਨ ਗਤੀਸ਼ੀਲ ਸਮੂਹ ਵਾਲ਼ੇ ਪ੍ਰਾਣੀ ਹੁੰਦੇ ਹਨ। ਇੰਝ ਦੇਖੀਏ ਤਾਂ ਉਹ ਸੰਕੇਤ ਦੀ ਤਰ੍ਹਾਂ ਹਨ ਕਿ ਜਲਵਾਯੂ ਤਬਦੀਲੀ ਊਸ਼ਣਕਟੀਬੰਦੀ ਪਹਾੜਾਂ ਦੀ ਜੈਵ-ਵਿਭਿੰਨਤਾ 'ਤੇ ਕਿਵੇਂ ਅਸਰ ਪਾਵੇਗੀ। ਇਸੇਲਈ ਬੋਂਗਪੁ ਟੀਮ ਦਾ ਕੰਮ ਅਹਿਮ ਹੈ।

ਈਗਲਨੈਸਟ 600 ਦੇ ਕਰੀਬ ਪੰਛੀਆਂ ਦਾ ਅਵਾਸ ਹੈ। ਉਮੇਸ਼ ਕਹਿੰਦੇ ਹਨ, ''ਇੱਥੇ ਤੁਹਾਨੂੰ ਸੈਂਕੜੇ ਛੋਟੇ ਇੰਦਰਧਨੁਖੀ ਪੰਛੀ ਮਿਲ਼ਣਗੇ, ਜਿਨ੍ਹਾਂ ਦਾ ਵਜ਼ਨ 10 ਗ੍ਰਾਮ ਜਾਂ ਇੱਕ ਚਮਚਾ ਖੰਡ ਤੋਂ ਵੀ ਘੱਟ ਹੈ।'' ਇਸ ਤੋਂ ਇਲਾਵਾ ਕੁਝ ਦੁਰਲਭ ਖੰਭਾਂ ਵਾਲ਼ੇ ਜੀਵ ਇਨ੍ਹਾਂ ਬੱਦਲਾਂ ਵਿੱਚ ਵੱਸੇ ਜੰਗਲ ਨੂੰ ਆਪਣਾ ਘਰ ਮੰਨਦੇ ਹਨ, ਜਿਵੇਂ ਗੂੜ੍ਹੇ ਲਾਲ ਰੰਗ ਵਾਲ਼ਾ ਵਾਈਸ ਟ੍ਰੋਗਨ, ਵੱਡੇ ਤਿੱਤਰ ਜਿਓਂ ਬਲਿਥਸ ਟ੍ਰੈਗੋਪੈਨ, ਰੇਸ਼ਮੀ ਨੀਲਾ-ਸਲੇਟੀ ਸੁੰਦਰ ਨਟਹੈਚ ਅਤੇ ਸ਼ਾਇਦ ਇਨ੍ਹਾਂ ਸਾਰਿਆਂ ਵਿੱਚ ਸਭ ਤੋਂ ਮਸ਼ਹੂਰ ਬੜੀ ਮੁਸ਼ਕਲ ਨਾਲ਼ ਨਜ਼ਰੀਂ ਪੈਣ ਵਾਲ਼ਾ ਬੁਗੁਨ ਲਿਓਸਿਚਲਾ।

ਚੁਣੌਤੀ ਭਰੇ ਹਾਲਾਤਾ, ਕਠੋਰ ਮੌਸਮ ਤੇ ਊਬੜ-ਖਾਬੜ ਇਲਾਕੇ ਦੇ ਬਾਵਜੂਦ ਇਸ ਜੰਗਲੀ ਜੀਵ ਸੈਂਚੁਰੀ ਵਿੱਚ ਮਿਲ਼ਣ ਵਾਲ਼ੇ ਪੰਛੀ ਦੁਨੀਆ ਭਰ ਦੇ ਪੰਛੀ ਪ੍ਰੇਮੀਆਂ ਨੂੰ ਆਕਰਸ਼ਤ ਕਰਦੇ ਹਨ।

Some of the rarest birds call these cloud forests their home, like the elusive Bugun Liocichla (left) and the large pheasant-like Blyth's Tragopan (right)
PHOTO • Micah Rai
PHOTO • Micah Rai

ਕੁਝ ਦੁਰਲਭ ਪੰਛੀ ਇਨ੍ਹਾਂ ਬੱਦਲ-ਜੰਗਲਾਂ ਨੂੰ ਆਪਣਾ ਘਰ ਮੰਨਦੇ ਹਨ, ਜਿਵੇਂ ਮੁਸ਼ਕਲ ਨਾਲ਼ ਨਜ਼ਰੀਂ ਪੈਣ ਵਾਲ਼ਾ ਬੁਗੁਨ ਲਿਓਸਿਚਲਾ (ਖੱਬੇ) ਅਤੇ ਬਲਿਥਸ ਟ੍ਰੈਗੋਪੈਨ ਵਰਗੇ ਵੱਡੇ ਤਿੱਤਰ (ਸੱਜੇ)

The scarlet-bellied Ward's trogon (left) and a Bluethroat (right) photographed by field staff, Micah Rai
PHOTO • Micah Rai
Some of the rarest birds call these cloud forests their home, like the elusive Bugun Liocichla (left) and the large pheasant-like Blyth's Tragopan (right)
PHOTO • Micah Rai

ਗੂੜ੍ਹੇ ਲਾਲ ਢਿੱਡ ਵਾਲ਼ਾ ਵਾਰਡਸ ਟ੍ਰੋਗਨ (ਖੱਬੇ)  ਅਤੇ ਬਲੂਥ੍ਰੋਟ/ਨੀਲ਼ੀ ਹਿੱਕ ਵਾਲ਼ਾ (ਸੱਜੇ) ਜਿਹਦੀ ਫ਼ੋਟੋ ਫੀਲਡ ਸਟਾਫ ਮੀਕਾਹ ਰਾਈ ਨੇ ਖਿੱਚੀ ਹੈ

ਖੋਜਾਰਥੀਆਂ ਦੀ ਟੀਮ ਜੰਗਲ ਦੇ ਕਾਫ਼ੀ ਅੰਦਰ ਰਹਿ ਕੇ ਕੰਮ ਕਰਦੀ ਹੈ, ਜਿੱਥੇ ਉਹ ਬਿਨਾ ਬਿਜਲੀ-ਪਾਣੀ ਜਾਂ ਢੁੱਕਵੀਂ ਛੱਤ ਵਾਲ਼ੇ ਕਮਰੇ ਵਿੱਚ ਗੁਜ਼ਾਰਾ ਕਰਦੇ ਹਨ। ਬੋਂਗਪੁ ਬਲਾਂਗਸਾ ਵਿਖੇ ਆਪਣਾ ਕੈਂਪ ਰੱਖੀ ਰੱਖਣ ਵਾਸਤੇ ਹਰੇਕ ਮੈਂਬਰ ਭੋਜਨ ਬਣਾਉਣ ਤੇ ਭਾਂਡੇ ਮਾਂਜਣ ਤੋਂ ਲੈ ਕੇ ਨੇੜਲੇ ਝਰਨੇ ਤੋਂ ਪਾਣੀ ਦੇ ਡਰੰਮ ਭਰ ਲਿਆਉਣ ਜਿਹੇ ਕੰਮ ਕਰਦਾ ਹੈ। ਸਥਾਨਕ ਲੋਕ ਕਰੀਬ ਦੋ ਘੰਟੇ ਦੀ ਦੂਰੀ 'ਤੇ ਰਾਮਲਿੰਗਮ ਪਿੰਡ ਤੋਂ ਆਉਂਦੇ ਹਨ, ਜਦੋਂਕਿ ਓਮੇਸ਼ ਤੇ ਖੋਜਾਰਥੀ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ।

ਹੁਣ ਖਾਣਾ ਪਕਾਉਣ ਦੀ ਜ਼ਿੰਮੇਦਾਰੀ ਆਇਤੀ ਦੀ ਹੈ ਤੇ ਉਹ ਬਲ਼ ਰਹੀ ਅੱਗ 'ਤੇ ਰੱਖੇ ਭਾਂਡਿਆਂ ਵਿੱਚ ਦਾਲ ਰਿੰਨ੍ਹ ਰਹੀ ਹਨ। ''ਮੈਨੂੰ ਖ਼ੁਸ਼ੀ ਹੈ ਕਿ ਮੇਰੇ ਕੰਮ ਨਾਲ਼ ਲੋਕਾਂ ਦੀ ਜਾਨਵਰਾਂ ਬਾਰੇ ਸਮਝ ਬਿਹਤਰ ਹੁੰਦੀ ਹੈ।'' ਉਹ ਇੱਥੇ ਦੋ ਸਾਲਾਂ ਤੋਂ ਕੰਮ ਕਰ ਰਹੀ ਹਨ।

ਟੀਮ ਹਰ ਰਾਤੀਂ ਇੱਕ ਛੋਟਾ ਜਿਹੀ ਖੇਡ ਖੇਡਦੀ ਹੈ। ਉਹ ਉਨ੍ਹਾਂ ਪੰਛੀਆਂ 'ਤੇ ਦਾਅ ਲਾਉਂਦੇ ਹਨ ਜਿਨ੍ਹਾਂ ਨੂੰ ਉਹ ਫੜ੍ਹਨਗੇ ਤੇ ਇਸ ਗੱਲ ਦਾ ਅਧਾਰ ਹੁੰਦਾ ਹੈ ਸਾਲਾਂ ਤੋਂ ਫੜ੍ਹੇ ਗਏ ਪੰਛੀ। ਹਰ ਕੋਈ ਇਸ ਵਿੱਚ ਹਿੱਸਾ ਪਾਉਂਦਾ ਹੈ। ਉਨ੍ਹਾਂ ਦੇ ਹੈਂਡਲੈਂਪ ਹਝੋਕੇ ਖਾਣ ਲੱਗਦੇ ਹਨ, ਕਿਉਂਕਿ ਤਿਰਪਾਲ ਦੀ ਛੱਤ 'ਤੇ ਮੀਂਹ ਦੀਆਂ ਕਣੀਆਂ ਜ਼ੋਰ ਨਾਲ਼ ਵੱਜਣ ਲੱਗਦੀ ਹਨ।

''ਕੱਲ੍ਹ ਤੜਕੇ ਕਿਹੜਾ ਪਰਿੰਦਾ ਜਾਲ਼ ਵਿੱਚ ਫਸੇਗਾ?'' ਆਇਤੀ ਉਨ੍ਹਾਂ ਤੋਂ ਪੁੱਛਦੀ ਹਨ।

''ਮੇਰੇ ਖ਼ਿਆਲ ਨਾਲ਼ ਸੁਨਿਹਰੀ ਛਾਤੀ ਵਾਲ਼ਾ ਫੁਲਵੇਟਾ,'' ਯਕੀਨ ਭਰੀ ਅਵਾਜ਼ ਵਿੱਚ ਆਪੇ ਹੀ ਜਵਾਬ ਦਿੰਦਿਆਂ ਕਿਹਾ।

ਮੀਕਾਹ ਜ਼ੋਰ ਨਾਲ਼ ਚੀਕਦੇ ਹਨ,''ਚਿੱਟੀ ਐਨਕ ਵਾਲ਼ਾ ਵਾਰਬਲਰ।'' ਦੰਬਰ ਪੂਰਾ ਵਾਹ ਲਾ ਕੇ ''ਨਹੀਂ'' ਇੰਨਾ ਕਹਿ ਕੇ ਗੱਲ ਰੱਦ ਕਰਦਿਆਂ ਕਹਿੰਦੇ ਹਨ,''ਪੀਲ਼ੇ ਗਲ਼ੇ ਵਾਲ਼ਾ ਫੁਲਵੇਟਾ।''

ਮੀਕਾਹ ਤੇ ਦੰਬਰ ਜ਼ਿਆਦਾ ਅਨੁਭਵੀ ਹਨ, ਕਿਉਂਕਿ ਉਮੇਸ਼ ਨੇ ਉਨ੍ਹਾਂ ਨੂੰ ਪਹਿਲਾਂ ਭਰਤੀ ਕੀਤਾ ਸੀ ਜੋ ਵੀਹ ਸਾਲ ਦੀ ਉਮਰੇ ਬੋਂਗਪੁ ਕੈਂਪ ਵਿੱਚ ਸ਼ਾਮਲ ਹੋਏ ਸਨ। ਦੋਵੇਂ ਰਾਮਲਿੰਗਮ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ। ਜਿੱਥੇ ਦੰਬਰ ਨੇ 11ਵੀਂ ਤੱਕ ਪੜ੍ਹਾਈ ਕੀਤੀ, ਓਧਰ ਮੀਕਾਹ ਨੇ 5ਵੀਂ ਜਮਾਤ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ। ਉਹ ਅਫ਼ਸੋਸ ਜਤਾਉਂਦੇ ਹਨ,''ਮੈਨੂੰ ਪੜ੍ਹਾਈ ਦੀ ਰਤਾ ਪਰਵਾਹ ਨਹੀਂ ਸੀ।''

The team on their way back (left) from field work
PHOTO • Binaifer Bharucha
In the camp in Bongpu Blangsa, Umesh, Dorjee Bachung, Micah and Dambar having their evening tea (right)
PHOTO • Vishaka George

ਫੀਲਡ ਵਰਕ ਤੋਂ ਪਰਤਦੀ ਟੀਮ (ਖੱਬੇ)। ਬੋਂਗਪੁ ਬਲਾਂਗਸਾ ਦੇ ਕੈਂਪ ਵਿਖੇ ਓਮੇਸ਼, ਦੋਰਜੀ ਬਾਚੁੰਗ, ਮੀਕਾਹ ਤੇ ਦੰਬਰ ਸ਼ਾਮ ਦੀ ਚਾਹ ਦਾ ਮਜ਼ਾ ਲੈਂਦੇ ਹੋਏ (ਸੱਜੇ)

Left: From left to right, Dema, Aiti, Dambar and Micah outside their camp in Bongpu Blangsa.
PHOTO • Vishaka George
Right: Kaling Dangen holding a Whistler’s Warbler
PHOTO • Binaifer Bharucha

ਖੱਬੇ ਪਾਸੇ : ਖੱਬਿਓਂ ਸੱਜੇ, ਬੋਂਗਪੁ ਬਲਾਂਗਸਾ ਵਿਖੇ ਆਪਣੇ ਕੈਂਪ ਦੇ ਬਾਹਰ ਦੇਮਾ, ਆਇਤੀ, ਦੰਬਰ ਅਤੇ ਮੀਕਾਹ। ਸੱਜੇ ਪਾਸੇ : ਵਿਹਸਲਰ ਵਾਰਬਲਰ ਨੂੰ ਫੜ੍ਹੀ ਕਲਿੰਗ ਡੰਗੇਨ

ਇਹ ਲੋਕ ਛੇਤੀ ਹੀ ਸੌਣ ਚਲੇ ਜਾਂਦੇ ਹਨ ਕਿਉਂਕਿ ਪੰਛੀਆਂ ਨੂੰ ਫੜ੍ਹਨਾ ਤੇ ਜ਼ਰੂਰੀ ਅੰਕੜੇ ਦਰਜ ਕਰਨ ਲਈ ਸਵੇਰ ਦਾ ਸਮਾਂ ਸਭ ਤੋਂ ਸਾਜਗਾਰ ਰਹਿੰਦਾ ਹੈ। ਕਲਿੰਗ ਡੰਗੇਨ ਦੱਸਦੇ ਹਨ''ਅਸੀਂ ਸਵੇਰੇ 3:30 ਵਜੇ ਤੱਕ ਜਾਗ ਸਕਦੇ ਹਾਂ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਸੈਂਪਲਿੰਗ ਪਲਾਟ ਕਿੰਨੀ ਕੁ ਦੂਰ ਹੈ।'' ਆਈਆਈਐੱਸਸੀ ਵਿਖੇ ਪੀਐੱਚਡੀ ਕਰ ਰਹੇ 27 ਸਾਲਾ ਕਲਿੰਗ ਪੰਛੀਆਂ ਦੇ ਸਰੀਰ 'ਤੇ ਤਣਾਓ ਦਾ ਅਧਿਐਨ ਕਰ ਰਹੇ ਹਨ। ਉਹ ਵੀ ਛੇਤੀ ਹੀ ਟੀਮ ਦੇ ਨਾਲ਼ ਸਰਘੀ ਵੇਲ਼ੇ ਸੈਂਪਲਿੰਗ ਪਲਾਟ ਲਈ ਰਵਾਨਾ ਹੋਣਗੇ।

*****

ਪੂਰਬੀ ਹਿਮਾਲਿਆਈ ਹਿੱਸੇ ਦੀ ਉੱਚਾਈ ਅਤੇ ਦੂਰੀ ਦੇ ਬਾਵਜੂਦ ਇੱਥੋਂ ਦੇ ਬੱਦਲਾਂ ਵਾਲ਼ੇ ਜੰਗਲ ਖ਼ਾਸ ਕਰਕੇ ਰੁੱਖਾਂ ਦੀ ਕਟਾਈ ਦੇ ਕਾਰਨ ਪੰਛੀਆਂ ਦੇ ਘੱਟਦੇ ਅਵਾਸ ਕਾਰਨ ਦਬਾਅ ਵਿੱਚ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਤਿੰਨ ਦਹਾਕੇ ਪਹਿਲਾਂ ਕਟਾਈ 'ਤੇ ਰੋਕ ਲਾ ਦਿੱਤੀ ਸੀ, ਪਰ ਵਿਗਿਆਨਕਾਂ ਦਾ ਕਹਿਣਾ ਹੈ ਕਿ ਜੰਗਲੀ-ਵਾਤਾਵਰਣ ਨੂੰ ਜੋ ਨੁਕਸਾਨ ਹੋ ਸਕਦਾ ਸੀ, ਹੋ ਚੁੱਕਿਆ ਹੈ।

ਖੋਜਾਰਥੀ ਕਲਿੰਗ ਕਹਿੰਦੇ ਹਨ,''ਵੱਢੇ ਹੋਏ ਰੁੱਖਾਂ ਵਾਲ਼ੇ ਜੰਗਲ ਵਿੱਚ ਜਲਵਾਯੂ ਤਬਦੀਲੀ ਦਾ ਅਸਰ ਹੋਰ ਵੀ ਜਟਿਲ ਹੁੰਦਾ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਸਿੱਧੇ ਅੰਦਰ ਤੱਕ ਪਹੁੰਚ ਰਹੀਆਂ ਹਨ। ਜੰਗਲ ਕੱਟਦੇ ਜਾਂਦੇ ਹਨ ਤਾਂ ਸਾਰਾ ਕੁਝ ਬਦਲਦਾ ਜਾਂਦਾ ਹੈ।'' ਕੱਟੇ ਹੋਏ ਰੁੱਖਾਂ ਵਾਲ਼ੇ ਜੰਗਲ ਵਿੱਚ ਤਾਪਮਾਨ ਪ੍ਰਾਇਮਰੀ (ਬੁਨਿਆਦੀ) ਜੰਗਲਾਂ ਦੇ ਮੁਕਾਬਲੇ 6 ਡਿਗਰੀ ਸੈਲਸੀਅਸ ਤੱਕ ਜ਼ਿਆਦਾ ਹੋ ਸਕਦਾ ਹੈ।

ਕਲਿੰਗ ਕਹਿੰਦੇ ਹਨ,''ਗਰਮੀ ਹੋਣ 'ਤੇ ਪੰਛੀ ਛਾਂ ਵਿੱਚ ਜ਼ਿਆਦਾ ਰਹਿੰਦੇ ਹਨ ਤੇ ਉਨ੍ਹਾਂ ਕੋਲ਼ ਭੋਜਨ ਭੋਜਨ ਲਈ ਸਮਾਂ ਘੱਟ ਬੱਚਦਾ ਹੈ। ਇਸਲਈ ਸਰੀਰ ਦੀ ਹਾਲਤ, ਉਨ੍ਹਾਂ ਦਾ ਵਜੂਦ ਤੇ ਜੀਵਨਕਾਲ਼ ਘੱਟ ਜਾਂਦਾ ਹੈ। ਇਨ੍ਹਾਂ ਸਾਰੇ ਕਾਰਨਾਂ ਦਾ ਨਤੀਜਾ ਇਹ ਨਿਕਲ਼ਦਾ ਹੈ ਕਿ ਉਨ੍ਹਾਂ ਨੂੰ ਜੋ ਭੋਜਨ ਲੋੜੀਂਦਾ ਰਹਿੰਦਾ ਹੈ, ਉਹ ਲੌਗ ਜੰਗਲਾਂ ਵਿੱਚ ਕਾਫ਼ੀ ਘੱਟ ਮਿਲ਼ਦਾ ਹੈ।'' ਉਹ ਭਾਰ ਤੇ ਖੰਭਾਂ ਦੇ ਫਲਾਅ ਦੇ ਅੰਕੜੇ ਦਰਜ ਕਰਦੇ ਹਨ ਤੇ ਜਲਵਾਯੂ ਤਬਦੀਲੀ ਕਾਰਨ ਪੰਛੀਆਂ ਦੇ ਤਣਾਅ ਨੂੰ ਸਮਝਣ ਵਾਸਤੇ ਉਨ੍ਹਾਂ ਦੇ ਖ਼ੂਨ ਦੇ ਨਮੂਨਿਆਂ ਤੇ ਵਿੱਠਾਂ ਦਾ ਵਿਸ਼ਲੇਸ਼ਣ ਕਰਦੇ ਹਨ।

ਉਮੇਸ਼ ਦੱਸਦੇ ਹਨ,''ਚਿੱਟੀ ਪੂਛ ਵਾਲ਼ੇ ਰੌਬਿਨ ਸੁੰਡੀ (ਕੈਟਰਪਿਲਰ) ਅਤੇ 'ਟ੍ਰੂ ਬਗ', ਹੇਮਿਪਟੇਰਨ ਖਾਂਦੇ ਹਨ। ਇੰਝ ਕਟਾਈ ਦੀ ਮਾਰ ਹੇਠਲੇ ਜੰਗਲਾਂ ਵਿੱਚ ਕੀੜੇ ਵੀ ਘੱਟ ਮਿਲ਼ਦੇ ਹਨ।'' ਉਨ੍ਹਾਂ ਦਾ ਕਹਿਣਾ ਹੈ ਕਿ ਚਿੱਟੀ ਪੂਛ ਵਾਲ਼ੇ ਰੌਬਿਨ ਦੀ ਗਿਣਤੀ ਵਿੱਚ ਗਿਰਾਵਟ ਦੀ ਤੁਲਨਾ, ਰੁੱਖਾਂ ਦੀ ਕਟਾਈ ਦੇ ਬਾਅਦ ਹੋਏ ਅਸਰ ਤੋਂ ਕੀਤੀ ਜਾ ਸਕਦੀ ਹੈ। ''ਇਹ ਪੰਛੀ ਦੇ ਸਰੀਰ 'ਤੇ ਸਿੱਧਾ ਤਣਾਅ ਪੈਦਾ ਕਰ ਸਕਦਾ ਹੈ ਕਿਉਂਕਿ ਇਹ ਗਰਮ ਹੈ।''

Despite the elevation and remoteness of this part of the eastern Himalayas, cloud forests here in West Kameng are under pressure from habitat degradation, in particular, logging
PHOTO • Vishaka George
Despite the elevation and remoteness of this part of the eastern Himalayas, cloud forests here in West Kameng are under pressure from habitat degradation, in particular, logging
PHOTO • Binaifer Bharucha

ਪੂਰਬੀ ਹਿਮਾਲਿਆਈ ਹਿੱਸੇ ਦੀ ਉਚਾਈ ਅਤੇ ਦੂਰੀ ਦੇ ਬਾਵਜੂਦ ਵੇਸਟ ਕਮੇਂਗ ਵਿੱਚ ਬੱਦਲ ਵਾਲ਼ੇ ਜੰਗਲ ਪੰਛੀਆਂ ਦੇ ਨਿਵਾਸ ਨੂੰ ਹੋਏ ਨੁਕਸਾਨ ਅਤੇ ਖ਼ਾਸ ਕਰਕੇ ਰੁੱਖਾਂ ਦੀ ਕਟਾਈ ਦੇ ਕਾਰਨ ਦਬਾਅ ਹੇਠ ਹਨ

Eaglenest Wildlife Sanctuary covers 218 square kilometres in Arunachal Pradesh’s West Kameng district
PHOTO • Binaifer Bharucha
Eaglenest Wildlife Sanctuary covers 218 square kilometres in Arunachal Pradesh’s West Kameng district
PHOTO • Binaifer Bharucha

ਈਗਲਨੈਸਟ ਵਾਈਡਲਾਈਫ ਸੈਂਚੁਰੀ ਅਰੁਣਾਚਲ ਪ੍ਰਦੇਸ਼ ਦੇ ਵੈਸਟ ਕਮੇਂਗ ਜ਼ਿਲ੍ਹੇ ਦੇ 218 ਵਰਗ ਕਿਲੋਮੀਟਰ ਵਿੱਚ ਫੈਲੀ ਹੈ

ਵੱਧਦੇ ਤਾਪਮਾਨ ਕਾਰਨ ਹਿਮਾਲਿਆ ਵਿੱਚ ਪੌਦੇ ਵੀ ਉੱਪਰ ਵੱਲ ਵਧਣ ਲੱਗੇ ਹਨ। ਇਹ ਮੰਨਿਆ ਜਾਂਦਾ ਹੈ ਕਿ ਪੰਛੀ ਰੁੱਖਾਂ ਅਤੇ ਪੌਦਿਆਂ ਵਿੱਚ ਤਬਦੀਲੀਆਂ 'ਤੇ ਵੀ ਨਜ਼ਰ ਰੱਖਦੇ ਹਨ। ਉਮੇਸ਼ ਕਹਿੰਦੇ ਹਨ, "ਇਤਿਹਾਸਕ ਤੌਰ 'ਤੇ 1,000-2,000 ਮੀਟਰ ਦੀ ਉਚਾਈ 'ਤੇ ਪਾਈਆਂ ਜਾਣ ਵਾਲ਼ੀਆਂ ਪ੍ਰਜਾਤੀਆਂ ਹੁਣ ਜਿਉਂਦੇ ਰਹਿਣ ਲਈ 1,200-2,200 ਮੀਟਰ ਤੱਕ ਪਹੁੰਚ ਗਈਆਂ ਹਨ।'' ਪਾਪੂਆ ਨਿਊ ਗਿਨੀ ਅਤੇ ਅੰਡੀਜ਼ ਜਿਹੇ ਦੂਸਰੇ ਊਸ਼ਣਕਟੀਬੰਦੀ ਇਲਾਕਿਆਂ ਵਿਖੇ ਪੰਛੀਆਂ ਦੇ ਉੱਚਾਈ 'ਤੇ ਜਾਣ ਨੂੰ ਲੈ ਕੇ ਅਧਿਐਨ ਕੀਤੇ ਗਏ ਹਨ।

ਵਿਗਿਆਨੀ ਚਿੰਤਤ ਹਨ ਕਿ ਜਿਵੇਂ-ਜਿਵੇਂ ਪ੍ਰਜਾਤੀਆਂ ਉੱਪਰ ਵੱਲ ਵਧਦੀਆਂ ਹਨ, ਉਨ੍ਹਾਂ ਨੂੰ ਪਹਾੜਾਂ ਦੀਆਂ ਚੋਟੀਆਂ 'ਤੇ ਪਹੁੰਚਣ ਦਾ ਖ਼ਤਰਾ ਹੋ ਜਾਵੇਗਾ, ਉਹ ਆਪਣੀ ਥਾਂ ਛੱਡ ਦੇਣਗੀਆਂ ਤੇ ਬਾਹਰ ਨਿਕਲ਼ ਕੇ ਅਲੋਪ ਹੋ ਜਾਣਗੀਆਂ, ਕਿਉਂਕਿ ਉਨ੍ਹਾਂ ਕੋਲ਼ ਉੱਪਰ ਜਾਣ ਲਈ ਹੋਰ ਜਗ੍ਹਾ ਨਹੀਂ ਹੋਵੇਗੀ।

ਈਗਲਨੇਸਟ ਸੈਂਕਚੂਰੀ ਵਿੱਚ ਘੱਟ ਉਚਾਈ 'ਤੇ ਸਦਾਬਹਾਰ ਜੰਗਲ, ਮੱਧ ਉਚਾਈ 'ਤੇ ਚੌੜੇ ਪੱਤੇ ਅਤੇ ਸਭ ਤੋਂ ਉੱਚੀਆਂ ਚੋਟੀਆਂ 'ਤੇ ਕੋਨੀਫਰਸ ਅਤੇ ਬੁਰਾਂਸ਼ ਜੰਗਲ ਹਨ। ਇਸ ਸਭ ਦੇ ਜ਼ਰੀਏ, ਉਮੇਸ਼ ਕਹਿੰਦੇ ਹਨ, "ਸਾਨੂੰ ਇਸ ਸਮੇਂ ਜਲਵਾਯੂ ਕਨੈਕਟੀਵਿਟੀ ਦੀ ਲੋੜ ਹੈ। ਪ੍ਰਜਾਤੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਯੋਗ ਹੋਣਾ ਚਾਹੀਦਾ ਹੈ।'' ਉਹ ਪੰਛੀਆਂ ਦੇ ਸਿਖਲਾਇਕ ਡਾਕਟਰ ਵੀ ਹਨ। ਪੰਛੀਆਂ ਲਈ ਉਨ੍ਹਾਂ ਦੇ ਪਿਆਰ ਨੇ ਉਨ੍ਹਾਂ ਨੂੰ ਆਪਣਾ ਪੇਸ਼ਾ ਬਦਲਣ ਲਈ ਮਜਬੂਰ ਕੀਤਾ।

"ਜੇ ਪਹਾੜਾਂ ਦੇ ਵਿਚਕਾਰ ਖੇਤੀ ਜਾਂ ਸ਼ਹਿਰੀਕਰਨ ਹੋ ਰਿਹਾ ਹੈ, ਤਾਂ ਇੰਝ ਨਹੀਂ ਹੋ ਪਾਵੇਗਾ," ਉਹ ਅੱਗੇ ਕਹਿੰਦੇ ਹਨ, "ਸਾਨੂੰ ਇਨ੍ਹਾਂ ਪ੍ਰਜਾਤੀਆਂ ਨੂੰ ਬਚਾਉਣ ਲਈ ਵੱਧ ਉਚਾਈਆਂ ਤੱਕ ਫੈਲੇ ਗਲਿਆਰਿਆਂ ਦੀ ਲੋੜ ਹੈ।''

*****

ਮੀਕਾਹ ਰਾਈ, ਦੰਬਰ ਪ੍ਰਧਾਨ, ਈਟੀ ਥਾਪਾ ਅਤੇ ਦੇਮਾ ਤਮਾਂਗ ਵਰਗੇ ਸਥਾਨਕ ਫੀਲਡ ਸਟਾਫ ਇਸ ਅਧਿਐਨ ਲਈ ਮਹੱਤਵਪੂਰਨ ਹਨ। ਉਹ ਲੋੜੀਂਦਾ ਡਾਟਾ ਇਕੱਤਰ ਕਰ ਰਹੇ ਹਨ ਅਤੇ ਕਈ ਅਧਿਐਨਾਂ ਵਿੱਚ ਉਨ੍ਹਾਂ ਨੂੰ ਸਹਿ-ਲੇਖਕ ਵਜੋਂ ਰੱਖਿਆ ਗਿਆ ਹੈ।

ਫੀਲਡ ਸਟਾਫ ਨੂੰ ਜਾਲ਼ ਸੌਂਪੇ ਗਏ ਹਨ ਅਤੇ ਉਹ ਮਿਸਟ ਨੈਟਿੰਗ ਨਾਮਕ ਤਕਨੀਕ ਰਾਹੀਂ ਪੰਛੀਆਂ ਨੂੰ ਫੜ੍ਹਦੇ ਹਨ। ਇਸ ਵਿੱਚ ਸੰਘਣੇ ਰੁੱਖਾਂ ਅਤੇ ਪੌਦਿਆਂ ਵਾਲ਼ੇ ਖੇਤਰਾਂ ਵਿੱਚ ਲੱਕੜ ਦੇ ਖੰਭਿਆਂ ਵਿਚਾਲੇ ਬਰੀਕ ਜਾਲ਼ ਲਗਾਉਣਾ ਸ਼ਾਮਲ ਹੈ ਜਿਨ੍ਹਾਂ ਜਾਲ਼ਾਂ ਨੂੰ ਪੰਛੀ ਨਹੀਂ ਦੇਖ ਸਕਦੇ। ਜਿਵੇਂ ਹੀ ਪੰਛੀ ਜਾਲ ਵਿੱਚੋਂ ਉੱਡ ਕੇ ਲੰਘਣ ਲੱਗਦੇ ਹਨ, ਫਸ ਜਾਂਦੇ ਹਨ.

Left: Dema gently untangling a White-gorgeted Flycatcher from the mist-nets. These are fine nets set up in areas of dense foliage. Birds cannot see them and hence, fly into them, getting caught.
PHOTO • Binaifer Bharucha
Right: Dambar holding a White-browed Piculet that he delicately released from the mist-net
PHOTO • Vishaka George

ਖੱਬੇ ਪਾਸੇ: ਦੇਮਾ ਮਿਸਟ ਨੈੱਟ ਤੋਂ ਇੱਕ ਚਿੱਟੇ-ਗੌਰਜੇਟ ਫਲਾਈਕੈਚਰ ਨੂੰ ਕੱਢ ਰਹੀ ਹਨ। ਇਹ ਵਧੀਆ ਜਾਲ ਸੰਘਣੇ ਪੱਤਿਆਂ ਵਾਲ਼ੀ ਜਗ੍ਹਾ 'ਤੇ ਲਗਾਏ ਗਏ ਹਨ। ਪੰਛੀ ਉਨ੍ਹਾਂ ਨੂੰ ਨਹੀਂ ਦੇਖ ਸਕਦੇ ਅਤੇ ਉਨ੍ਹਾਂ ਨੂੰ ਪਾਰ ਨਹੀਂ ਕਰ ਸਕਦੇ ਅਤੇ ਉਹ ਫੜ੍ਹੇ ਜਾਂਦੇ ਹਨ. ਸੱਜੇ ਪਾਸੇ: ਦੰਬਰ ਦੇ ਹੱਥ ਵਿੱਚ ਇੱਕ ਚਿੱਟਾ-ਭੂਰਾ ਪਿਕੂਲੇਟ ਹੈ, ਜਿਸ ਨੂੰ ਉਨ੍ਹਾਂ ਨੇ ਧਿਆਨ ਨਾਲ਼ ਮਿਸਟ ਨੈੱਟ ਤੋਂ ਮੁਕਤ ਕੀਤਾ

Left: Micah adjusting and checking the nets
PHOTO • Vishaka George
Right: Aiti gently releasing a Rufous-capped Babbler from the nets
PHOTO • Binaifer Bharucha

ਖੱਬੇ ਪਾਸੇ: ਮੀਕਾਹ ਜਾਲ਼ ਨੂੰ ਦਰੁੱਸਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਸੱਜੇ ਪਾਸੇ: ਆਇਤੀ ਹੌਲ਼ੀ ਹੌਲ਼ੀ ਰੂਫ਼ਸ-ਕੈਪਡ ਬੈਬਲਰ ਨੂੰ ਜਾਲ ' ਚੋਂ ਕੱਢ ਰਹੀ ਹਨ

ਆਪਣੇ ਜਾਲ਼ ਵੱਲ ਜਾਂਦਿਆਂ ਚਿੱਕੜ ਭਰੀ ਢਲਾਣ ਫ਼ਿਸਲਦਿਆਂ ਖ਼ੁਦ ਨੂੰ ਬਚਾਉਂਦੇ 28 ਸਾਲਾ ਦੰਬਰ ਕਹਿੰਦੇ ਹਨ,"ਸਾਨੂੰ ਸਾਰਿਆਂ ਨੂੰ 8-10 ਜਾਲ ਦਿੱਤੇ ਗਏ ਹਨ।" ਆਪਣੀ ਥਾਂ ਪਹੁੰਚਣ 'ਤੇ, ਉਹ ਬੜੇ ਪਿਆਰ ਨਾਲ਼ ਜਾਲ਼ ਵਿੱਚ ਫਸੇ ਛੋਟੇ ਪੰਛੀਆਂ ਨੂੰ ਕੱਢ ਕੇ ਉਨ੍ਹਾਂ ਨੂੰ ਹਰੇ ਸੂਤੀ ਕੱਪੜੇ ਦੇ ਥੈਲਿਆਂ ਵਿੱਚ ਪਾ ਦਿੰਦੇ ਹਨ।

ਪੰਛੀਆਂ ਨੂੰ ਕਦੇ ਵੀ 15 ਮਿੰਟਾਂ ਤੋਂ ਵੱਧ ਸਮੇਂ ਲਈ ਜਾਲ਼ ਵਿੱਚ ਨਹੀਂ ਛੱਡਿਆ ਜਾਂਦਾ। ਜੇ ਮੀਂਹ ਪੈਣ ਦੀ ਥੋੜ੍ਹੀ ਜਿਹੀ ਵੀ ਸੰਭਾਵਨਾ ਹੁੰਦੀ ਹੈ, ਤਾਂ ਟੀਮ ਦੇ ਮੈਂਬਰ ਪਲਾਟਾਂ ਵਿੱਚ ਫੈਲ ਜਾਂਦੇ ਹਨ ਅਤੇ ਜੀਵਾਂ ਦੇ ਤਣਾਅ ਨੂੰ ਘੱਟ ਕਰਨ ਲਈ ਉਨ੍ਹਾਂ ਨੂੰ ਤੁਰੰਤ ਛੱਡ ਦਿੰਦੇ ਹਨ।

ਪੰਛੀ ਦੀ ਛਾਤੀ ਦੇ ਦੁਆਲ਼ੇ ਬੰਨ੍ਹੇ ਕੋਮਲ ਰਿੰਗਰ ਦੀ ਪਕੜ ਪੰਛੀ ਨੂੰ ਬੈਗ ਤੋਂ ਮੁਕਤ ਕਰਦੀ ਹੈ. ਉਨ੍ਹਾਂ ਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ, ਕਿਉਂਕਿ ਥੋੜ੍ਹਾ ਜਿਹਾ ਦਬਾਅ ਵੀ ਇੱਕ ਛੋਟੇ ਜਿਹੇ ਜੀਵ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦਾ ਹੈ। ਫਿਰ ਪੰਛੀਆਂ ਨੂੰ ਮਾਪਿਆ-ਤੋਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਰਿੰਗ (ਛੱਲੇ) ਪਾਏ ਜਾਂਦੇ ਹਨ।

"ਮੈਂ ਇਸ ਕੰਮ ਨੂੰ ਹਲਕੇ ਵਿੱਚ ਨਹੀਂ ਲੈਂਦਾ। ਮੈਨੂੰ ਪੰਛੀਆਂ ਨਾਲ਼ ਕੰਮ ਕਰਨਾ ਪਸੰਦ ਹੈ। ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਹਨ ਅਤੇ ਕੋਸ਼ਿਸ਼ ਕਰਿਆਂ ਵੱਧ ਤੋਂ ਵੱਧ ਉਹ ਦੂਰਬੀਨ ਨਾਲ਼ ਹੀ ਉਨ੍ਹਾਂ ਨੂੰ ਦੇਖ ਸਕਦੇ ਹਨ। ਮੈਂ ਉਨ੍ਹਾਂ ਨੂੰ ਫੜ੍ਹ ਪਾਉਂਦੀ ਹਾਂ।''

"ਜੇ ਮੈਂ 2021 ਵਿੱਚ ਕੰਮ ਕਰਨ ਵਾਲ਼ੀ ਇਸ ਟੀਮ ਵਿੱਚ ਸ਼ਾਮਲ ਨਾ ਹੋਈ ਹੁੰਦੀ, ਤਾਂ ਮੈਂ ਆਪਣੇ ਪਰਿਵਾਰ ਨਾਲ਼ ਕਿਰਾਏ ਦੇ ਖੇਤ ਵਿੱਚ ਕੰਮ ਕਰ ਰਹੀ ਹੁੰਦੀ," ਆਇਤੀ ਕਹਿੰਦੀ ਹਨ, ਜਿਨ੍ਹਾਂ ਨੇ 10ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ। ਦੇਮਾ ਅਤੇ ਆਇਤੀ ਵਰਗੀਆਂ ਜਵਾਨ ਔਰਤਾਂ ਮੀਕਾਹ ਦੇ ਕੰਮ ਤੋਂ ਪ੍ਰੇਰਿਤ ਹਨ ਅਤੇ ਨੌਜਵਾਨ ਮੁੰਡੇ ਹੁਣ ਇਨ੍ਹਾਂ ਜੰਗਲਾਂ ਵਿੱਚ ਸ਼ਿਕਾਰ ਦੀ ਪਰੰਪਰਾ ਨੂੰ ਚੁਣੌਤੀ ਦੇ ਰਹੇ ਹਨ।

Umesh measuring the tarsus of a White-throated-fantail (left) and the wing of a Chestnut-crowned laughingthrush (right)
PHOTO • Binaifer Bharucha
Umesh measuring the tarsus of a White-throated-fantail (left) and the wing of a Chestnut-crowned laughing thrush (right)
PHOTO • Binaifer Bharucha

ਉਮੇਸ਼ ਚਿੱਟੇ-ਗਲ਼ੇ ਵਾਲ਼ੇ ਫੈਨਟੇਲ (ਖੱਬੇ) ਦੇ ਗੋਡਿਆਂ ਅਤੇ ਚੈਸਟਨਟ-ਕ੍ਰਾਊਨ ਲਾਫ਼ਿੰਗਗਥ੍ਰਸ਼ (ਸੱਜੇ) ਦੇ ਖੰਭਾਂ ਨੂੰ ਮਾਪ ਰਹੇ ਹਨ

Micah holding up a photo of a Rufous-necked Hornbill he shot on his camera.
PHOTO • Binaifer Bharucha
Right: Dema says she doesn’t take this work for granted. 'People come here from all over the world and, at best, can only see them from a distance with binoculars. I get to hold them'
PHOTO • Vishaka George

ਮੀਕਾਹ ਦੀ ਆਪਣੇ ਕੈਮਰੇ ਨਾਲ਼ ਲਈ ਗਈ ਰੂਫ਼ਸ-ਨੇਕਡ ਹਾਰਨਬਿਲ ਦੀ ਤਸਵੀਰ। ਸੱਜੇ ਪਾਸੇ: ਦੇਮਾ ਅਨੁਸਾਰ , ਉਹ ਇਸ ਕੰਮ ਨੂੰ ਹਲਕੇ ਵਿੱਚ ਨਹੀਂ ਲੈਂਦੀ। ਉਨ੍ਹਾਂ ਕਿਹਾ, ' ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਹਨ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਦੂਰਬੀਨ ਨਾਲ਼ ਹੀ ਉਨ੍ਹਾਂ ਨੂੰ ਦੇਖ ਪਾਉਂਦੇ ਹਨ। ਮੈਨੂੰ ਉਨ੍ਹਾਂ ਨੂੰ ਫੜ੍ਹਨ ਦਾ ਮੌਕਾ ਮਿਲਦਾ ਹੈ '

"ਮੁੰਡੇ ਗੁਲੇਲ ਨਾਲ਼ ਪੰਛੀਆਂ 'ਤੇ ਨਿਸ਼ਾਨਾ ਬੰਨ੍ਹਣ ਅਤੇ ਉਨ੍ਹਾਂ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਦੇ ਸਨ। ਜਦੋਂ ਉਹ ਸਕੂਲ ਤੋਂ ਬਾਅਦ ਜੰਗਲ ਜਾਂਦੇ ਸਨ ਤੇ ਸਮਾਂ ਬਿਤਾਉਣ ਲਈ ਇਹੀ ਸਭ ਕਰਿਆ ਕਰਦੇ ਸਨ।'' ਇਨ੍ਹਾਂ ਪੰਛੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਮੇਸ਼ ਨੇ ਜਦੋਂ ਤੋਂ ਮੀਕਾਹ ਨੂੰ ਕੰਮ 'ਤੇ ਰੱਖਿਆ ਹੈ, ਉਦੋਂ ਤੋਂ ਮੀਕਾਹ ਨੇ ਬੱਚਿਆਂ ਨੂੰ ਰਾਮਲਿੰਗਮ ਦੇ ਜੰਗਲਾਂ ਅਤੇ ਇਸ ਦੇ ਜੰਗਲੀ ਜੀਵਾਂ ਦੀਆਂ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। "ਮੇਰੇ ਨੌਜਵਾਨ ਚਚੇਰੇ ਭਰਾ ਅਤੇ ਦੋਸਤ ਹੁਣ ਸ਼ਿਕਾਰ ਅਤੇ ਸੰਭਾਲ਼ ਨੂੰ ਵੱਖਰੇ ਤਰੀਕੇ ਨਾਲ਼ ਵੇਖਣ ਲੱਗੇ ਹਨ," ਉਹ ਕਹਿੰਦੇ ਹਨ।

ਮੀਕਾਹ ਈਗਲਨੇਸਟ ਸੈਂਚੁਰੀ ਦੇ ਕੋਨੇ-ਕੋਨੇ ਤੋਂ ਜਾਣੂ ਹਨ। ਉਨ੍ਹਾਂ ਦੀ ਸਹਿਜ ਯੋਗਤਾ ਦੇ ਕਾਰਨ, ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਮਨੁੱਖੀ ਜੀਪੀਐੱਸ ਕਹਿੰਦੇ ਹਨ। "ਜਦੋਂ ਮੈਂ ਛੋਟਾ ਸਾਂ, ਹਮੇਸ਼ਾਂ ਸ਼ਹਿਰ ਵਿੱਚ ਰਹਿਣਾ ਚਾਹੁੰਦਾ ਸਾਂ। ਇਹ ਇੱਛਾ ਉਸ ਪੰਛੀ ਪਾਲਣ ਵਾਲ਼ੇ ਵਰਗੀ ਸੀ ਜੋ ਪੰਛੀਆਂ ਦੀ ਇੱਕ ਨਵੀਂ ਪ੍ਰਜਾਤੀ ਦੇਖਣਾ ਚਾਹੁੰਦਾ ਹੈ। ਪਰ ਭਾਰਤ ਦੇ ਹੋਰ ਹਿੱਸਿਆਂ ਦੀ ਯਾਤਰਾ ਕਰਨ ਤੋਂ ਬਾਅਦ, ਮੇਰੀ ਇੱਕੋ ਇੱਛਾ ਸੀ ਕਿ ਮੈਂ ਅਰੁਣਾਚਲ ਪ੍ਰਦੇਸ਼ ਦੇ ਜੰਗਲਾਂ ਵਿੱਚ ਵਾਪਸ ਜਾਵਾਂ।''

ਘਾਟੀਆਂ ਤੇ ਹਰੇ-ਭਰੇ ਪਹਾੜੀ ਜੰਗਲਾਂ 'ਤੇ ਤਣੇ ਇੱਕ ਜਾਲ਼ ਤੱਕ ਪਹੁੰਚ ਕੇ ਉਹ ਕਹਿੰਦੇ ਹਨ,"ਭਾਵੇਂ ਮੈਂ ਇੱਥੇ ਕਿੰਨੀ ਹੀ ਵਾਰ ਵਾਪਸ ਆਵਾਂ, ਜੰਗਲ ਹਮੇਸ਼ਾ ਮੈਨੂੰ ਹੈਰਾਨੀ ਨਾਲ਼ ਭਰ ਦਿੰਦਾ ਹੈ।"

ਇਸ ਸਟੋਰੀ ਦੇ ਭਾਗ 2 ਵਿੱਚ ਪੜ੍ਹੋਗੇ ਕਿ ਸਥਾਨਕ ਲੋਕ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਕਿਵੇਂ ਕੰਮ ਕਰ ਰਹੇ ਹਨ।

ਤਰਜਮਾ: ਕਮਲਜੀਤ ਕੌਰ

Vishaka George

ਵਿਸ਼ਾਕਾ ਜਾਰਜ ਪਾਰੀ ਵਿਖੇ ਸੀਨੀਅਰ ਸੰਪਾਦਕ ਹੈ। ਉਹ ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਬਾਰੇ ਰਿਪੋਰਟ ਕਰਦੀ ਹੈ। ਵਿਸ਼ਾਕਾ ਪਾਰੀ ਦੇ ਸੋਸ਼ਲ ਮੀਡੀਆ ਫੰਕਸ਼ਨਾਂ ਦੀ ਮੁਖੀ ਹੈ ਅਤੇ ਪਾਰੀ ਦੀਆਂ ਕਹਾਣੀਆਂ ਨੂੰ ਕਲਾਸਰੂਮ ਵਿੱਚ ਲਿਜਾਣ ਅਤੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੇ ਮੁੱਦਿਆਂ ਨੂੰ ਦਸਤਾਵੇਜ਼ਬੱਧ ਕਰਨ ਲਈ ਐਜੁਕੇਸ਼ਨ ਟੀਮ ਵਿੱਚ ਕੰਮ ਕਰਦੀ ਹੈ।

Other stories by Vishaka George
Photographs : Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Other stories by Binaifer Bharucha
Photographs : Vishaka George

ਵਿਸ਼ਾਕਾ ਜਾਰਜ ਪਾਰੀ ਵਿਖੇ ਸੀਨੀਅਰ ਸੰਪਾਦਕ ਹੈ। ਉਹ ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਬਾਰੇ ਰਿਪੋਰਟ ਕਰਦੀ ਹੈ। ਵਿਸ਼ਾਕਾ ਪਾਰੀ ਦੇ ਸੋਸ਼ਲ ਮੀਡੀਆ ਫੰਕਸ਼ਨਾਂ ਦੀ ਮੁਖੀ ਹੈ ਅਤੇ ਪਾਰੀ ਦੀਆਂ ਕਹਾਣੀਆਂ ਨੂੰ ਕਲਾਸਰੂਮ ਵਿੱਚ ਲਿਜਾਣ ਅਤੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੇ ਮੁੱਦਿਆਂ ਨੂੰ ਦਸਤਾਵੇਜ਼ਬੱਧ ਕਰਨ ਲਈ ਐਜੁਕੇਸ਼ਨ ਟੀਮ ਵਿੱਚ ਕੰਮ ਕਰਦੀ ਹੈ।

Other stories by Vishaka George
Editor : Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Other stories by Priti David
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur