ਨਰੇਨ ਹਜ਼ਾਰਿਕਾ ਲਿਸ਼ਕਾਂ ਮਾਰਦੇ ਹਰੇ ਝੋਨੇ ਦੇ ਖੇਤ ਵਿੱਚ ਖੜ੍ਹੇ ਹੋ ਕੇ ਪਿਆਰ ਨਾਲ਼ ਗੀਤ ਸੁਣਾਉਂਦੇ ਹਨ, ਜੋ ਕੁਝ ਕੁ ਦਿਨਾਂ ਵਿੱਚ ਪੱਕ ਕੇ ਸੁਨਹਿਰੀ ਹੋ ਜਾਵੇਗੀ। ਢੋਲ ਦੀ ਥਾਪ 'ਤੇ 70 ਸਾਲਾ ਨਰੇਨ ਦਾ ਸਾਥ 82 ਸਾਲਾ ਜਿਤੇਨ ਹਜ਼ਾਰਿਕਾ ਅਤੇ 60 ਸਾਲਾ ਰੋਬਿਨ ਹਜ਼ਾਰਿਕਾ ਦੇ ਰਹੇ ਹਨ। ਇਹ ਤਿੰਨੋਂ ਤੀਤਾਬਰ ਸਬ-ਡਵੀਜ਼ਨ ਦੇ ਬਲੀਜਾਨ ਪਿੰਡ ਦੇ ਸੀਮਾਂਤ ਕਿਸਾਨ ਹਨ। ਉਹ ਆਪਣੀ ਜਵਾਨੀ ਵੇਲ਼ੇ ਸਭ ਤੋਂ ਵਧੀਆ ਬਿਹੂਵਾ (ਬਿਹੂ ਕਲਾਕਾਰ) ਹੋਇਆ ਕਰਦੇ ਸਨ।
" ਤੁਸੀਂ ਗੱਲਾਂ ਕਰਦੇ ਰਹਿ ਸਕਦੇ ਹੋ , ਪਰ ਰੰਗਾਲੀ (ਬਸੰਤ ਦਾ ਤਿਉਹਾਰ) ਬਿਹੂ ਦੀਆਂ ਕਹਾਣੀਆਂ ਅਣਗਿਣਤ ਹਨ!"
ਜਿਵੇਂ-ਜਿਵੇਂ ਵਾਢੀ ਦਾ ਮੌਸਮ (ਨਵੰਬਰ-ਦਸੰਬਰ) ਨੇੜੇ ਆਉਂਦਾ ਹੈ ਅਤੇ ਝੋਨੇ ਦੀ ਫ਼ਸਲ ਪੱਕ ਚੁੱਕੀ ਹੁੰਦੀ ਹੈ, ਸਥਾਨਕ ਅਨਾਜ ਭੰਡਾਰ ਇੱਕ ਵਾਰ ਫਿਰ ਬੋਰਾ, ਜੋਹਾ ਅਤੇ ਆਈਜੰਗ (ਚੌਲਾਂ ਦੀਆਂ ਸਥਾਨਕ ਕਿਸਮਾਂ) ਨਾਲ਼ ਭਰ ਜਾਂਦੇ ਹਨ। ਉਪਜ ਦੇ ਨਾਲ਼ ਸੁਤਿਆ ਭਾਈਚਾਰੇ ਦੀ ਸੰਤੁਸ਼ਟੀ ਦੀ ਭਾਵਨਾ ਬਿਹੂ ਨਾਮ (ਗੀਤ)ਵਿੱਚ ਬਿਆਨ ਹੁੰਦੀ ਹੈ, ਜੋ ਅਸਾਮ ਦੇ ਜੋਰਹਾਟ ਜ਼ਿਲ੍ਹੇ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲੇ ਆ ਰਹੇ ਵਿਰਸੇ ਦਾ ਅਹਿਮ ਹਿੱਸਾ ਹਨ। ਸੁਤਿਆ ਮੂਲ਼ ਵਾਸੀ ਹਨ ਜੋ ਵੱਡੇ ਪੱਧਰ 'ਤੇ ਖੇਤੀਬਾੜੀ 'ਤੇ ਨਿਰਭਰ ਹਨ ਅਤੇ ਮੁੱਖ ਤੌਰ 'ਤੇ ਅਸਾਮ ਦੇ ਉਪਰਲੇ ਇਲਾਕਿਆਂ ਵਿੱਚ ਰਹਿੰਦੇ ਹਨ।
ਅਸਾਮੀ ਵਿੱਚ, ਥੋਕ ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕੋਈ ਵਸਤੂ ਭਰਪੂਰ ਮਾਤਰਾ ਵਿੱਚ ਹੁੰਦੀ ਹੈ, ਜਿਵੇਂ ਕਿ ਕਿੰਨੀ ਸਾਰੀ ਸੁਪਾਰੀ, ਨਾਰੀਅਲ ਅਤੇ ਕੇਲੇ ਦੇ ਢੇਰ ਸਾਰੇ ਰੁੱਖ। ਗਾਣਿਆਂ ਵਿੱਚ 'ਮਰਮਰ ਥੋਕ' ਅਤੇ 'ਮਰਮ' ਵਰਗੇ ਵਾਕਾਂਸ਼ਾਂ ਦਾ ਮਤਲਬ ਪਿਆਰ ਹੈ - ਉਹ ਜੋ ਪਿਆਰ ਬਦਲੇ ਮਿਲ਼ਦਾ ਹੈ। ਪਿਆਰ ਦੀ ਇਹ ਬਹੁਲਤਾ ਇਸ ਕਿਸਾਨ ਭਾਈਚਾਰੇ ਲਈ ਵੀ ਬਹੁਤ ਕੀਮਤੀ ਹੈ ਅਤੇ ਖੇਤਾਂ ਦੇ ਵਿਚਕਾਰ ਤੈਰਦੇ ਸੰਗੀਤਕਾਰਾਂ ਦੀਆਂ ਆਵਾਜ਼ਾਂ ਇਹੀ ਕਹਿੰਦੀਆਂ ਹਨ।
" ਮਾਫ਼ ਕਰਨਾ ਜੇ ਮੇਰੀ ਆਵਾਜ਼ ਲਰਜ਼ ਗਈ ਤਾਂ। ''
ਉਹ ਚਾਹੁੰਦੇ ਹਨ ਕਿ ਨੌਜਵਾਨ ਪੀੜ੍ਹੀ ਇਸ ਸੰਗੀਤਕ ਪਰੰਪਰਾ ਨੂੰ ਅਪਣਾਵੇ ਤਾਂ ਜੋ ਇਹ ਵਿਰਾਸਤ ਮਰ ਨਾ ਜਾਵੇ।
“ਐ ਦਿਲਬਰ,
ਸੂਰਜ ਤਾਂ
ਆਪਣੀ ਰਾਹ ਤਿਆਰ ਖੜ੍ਹਾ...”
ਪੰਜਾਬੀ ਤਰਜਮਾ: ਕਮਲਜੀਤ ਕੌਰ