ਉਹ ਆਪਣੇ ਪ੍ਰੇਮੀ ਤੋਂ ਦੂਰ ਹੈ ਪਰ ਉਹਦੀ ਖ਼ਾਤਰ ਉਹ ਸਮੁੰਦਰ ਪਾਰ ਕਰਨ ਨੂੰ ਵੀ ਤਿਆਰ ਹੈ। ਉਹ ਉਸ ਨਾਲ਼ ਮਿਲ਼ਣ ਨੂੰ ਤਰਸ ਰਹੀ ਹੈ। ਇਹ ਇੱਕ ਗੀਤ ਹੀ ਨਹੀਂ ਬਲਕਿ ਇੱਕ ਫ਼ਰਿਆਦ ਹੈ:

કુંજલ ન માર વીરા કુંજલ ન માર , હી કુંજલ વેધી દરિયા પાર
ਕੁੰਜਲ ਨਾ ਮਾਰ ਵੇ ਵੀਰਾ ਕੁੰਜਲ ਨੂੰ ਮਾਰ, ਇਹਨੇ ਹੀ ਤਾਂ ਜਾਣਾ ਏ ਜਾਣਾ ਏ ਸਮੁੰਦਰੋਂ ਪਾਰ

ਉਹ ਨਹੀਂ ਚਾਹੁੰਦੀ ਸੀ ਕਿ ਉਹ ਉਸ ਨੂੰ ਭੁੱਲ ਜਾਵੇ। ਇਹ ਵਿਸਾਰਨਾ  ਕੂੰਜ ਨੂੰ ਮਾਰਨ ਦੇ ਤੁੱਲ ਹੈ ਜੋ ਹਰ ਸਰਦੀਆਂ ਵਿੱਚ ਦੂਰ ਸਾਈਬੇਰੀਆ ਤੋਂ ਕੱਛ ਦੇ ਖ਼ੁਸ਼ਕ ਘਾਹ ਦੇ ਖੇਤਰ ਵਿੱਚ ਪ੍ਰਵਾਸ ਕਰਦਾ ਹੈ। ਕੂੰਜ, ਜਿਸ ਨਾਲ਼ ਉਹ ਆਪਣੇ ਪਿਆਰ ਦੀ ਤੁਲਨਾ ਕਰਦੀ ਹੈ, ਨੂੰ ਕੱਛ ਖੇਤਰ ਦੇ ਲੋਕ ਸਭਿਆਚਾਰ ਦੁਆਰਾ ਬਹੁਤ ਪਿਆਰ ਕੀਤਾ ਜਾਂਦਾ ਹੈ। ਇਹ ਪੰਛੀ ਅਸਾਨੀ ਨਾਲ਼ ਔਰਤਾਂ ਦੀ ਦੁਨੀਆ ਵਿੱਚ ਇੱਕ ਦੋਸਤ, ਸਲਾਹਕਾਰ, ਭਰੋਸੇਮੰਦ ਸਾਥੀ ਅਤੇ ਕਈ ਵਾਰ ਉਹਦੀ ਆਪਣੀ ਪਛਾਣ ਬਣ ਕੇ ਇਛਾਵਾਂ ਦੇ ਰੂਪਕ ਵਜੋਂ ਦਾਖ਼ਲ ਹੁੰਦਾ ਹੈ।

ਉਹ ਸੁਪਨਾ ਦੇਖਦੀ ਹੈ ਕਿ ਜਦੋਂ ਉਹ ਆਵੇਗਾ ਤਾਂ ਉਸਦੇ ਲਈ ਕੋਕਾ, ਗਾਨੀ, ਝਾਂਜਰਾਂ, ਟਿੱਕੇ/ਸੱਗੀ ਫੁੱਲ ਤੇ ਅੰਗੂਠੀਆਂ ਲਿਆਵੇਗਾ ਤੇ ਹਰੇਕ ਗਹਿਣੇ 'ਤੇ ਕੂੰਜਾਂ ਦੇ ਜੋੜੇ ਦੀ ਤਸਵੀਰ ਉਕਰੀ ਹੋਵੇਗੀ ਜੋ ਉਨ੍ਹਾਂ ਦੇ ਮਿਲਾਪ ਨੂੰ ਦਰਸਾਵੇਗੀ। ਮੁੰਦਰਾ ਤਾਲੁਕਾ ਦੀ ਜੁਮਾ ਵਾਘੇਰ ਦੁਆਰਾ ਖੂਬਸੂਰਤੀ ਨਾਲ਼ ਪੇਸ਼ ਕੀਤਾ ਗਿਆ, ਇਹ ਗੀਤ ਇਸ ਲੜੀ ਵਿੱਚ ਸ਼ਾਮਲ 'ਪੰਛੀ ਗੀਤਾਂ' ਦੇ ਸਿਲਸਿਲੇ ਵਿੱਚ ਇੱਕ ਹੋਰ ਸੁੰਦਰ ਲੋਕਗੀਤ ਹੈ।

ਭਦਰੇਸਰ ਦੇ ਜੁਮਾ ਵਾਘੇਰ ਦੁਆਰਾ ਗਾਇਆ ਲੋਕ ਗੀਤ ਸੁਣੋ

કરછી

કુંજલ ન માર વીરા કુંજલ ન માર, હી કુંજલ વેધી દરિયા પાર
કડલાર રે ઘડાય દે વીરા કડલા ઘડાય દે, કાભીયે જે જોડ તે કુંજ કે વીરાય
કુંજલ ન માર વીરા કુંજલ ન માર, હી કુંજલ વેધી દરિયા પાર
મુઠીયા રે ઘડાય દે વીરા મુઠીયા રે ઘડાય, બગલીયે જે જોડ તે કુંજ કે વીરાય
કુંજલ ન માર વીરા કુંજલ ન માર, હી કુંજલ વેધી દરિયા પાર
હારલો ઘડાય દે વીરા હારલો ઘડાય, દાણીએ જે જોડ તે કુંજ કે વીરાય
ન માર વીરા કુંજલ ન માર, હી કુંજલ વેધી દરિયા પાર
નથડી ઘડાય દે વીરા નથડી ઘડાય, ટીલડી જી જોડ તે કુંજ કે વીરાય
કુંજલ ન માર વીરા કુંજલ ન માર, હી કુંજલ વેધી દરિયા પાર
કુંજલ ન માર વીરા કુંજલ ન માર, હી કુંજલ વેધી દરિયા પાર

ਪੰਜਾਬੀ

ਕੁੰਜਲ ਨਾ ਮਾਰ ਵੇ ਵੀਰਾ ਕੁੰਜਲ ਨਾ ਮਾਰ, ਇਹਨੇ ਹੀ ਤਾਂ ਜਾਣਾ ਏ ਜਾਣਾ ਏ ਸਮੁੰਦਰੋਂ ਪਾਰ
ਕਡਾਲਾ ਦਵਾ ਦੇ ਵੇ ਕਡਾਲਾ, ਪੈਰਾਂ ਮੇਰਿਆਂ ਨੂੰ ਝਾਂਜਰ ਕਰਾ ਦੇ,
ਉਨ੍ਹਾਂ 'ਤੇ ਕਢਾ ਦੇ ਕਢਾ ਦੇ ਵੇ ਕੂੰਜਾਂ ਦਾ ਇੱਕ ਜੋੜਾ।
ਕੁੰਜਲ ਨਾ ਮਾਰ ਵੇ ਵੀਰਾ ਕੁੰਜਲ ਨਾ ਮਾਰ, ਇਹਨੇ ਹੀ ਤਾਂ ਜਾਣਾ ਏ ਜਾਣਾ ਏ ਸਮੁੰਦਰੋਂ ਪਾਰ
ਮੁਠਿਆ ਦਵਾ ਦੇ ਵੇ ਮੁਠੀਆ, ਉਂਗਲਾਂ ਮੇਰੀਆਂ ਨੂੰ ਵੇ ਮੁਠੀਆ ਕਰਾ ਦੇ,
ਬਾਹਾਂ ਮੇਰੀਆਂ ਨੂੰ ਗਜਰੇ ਦਵਾ ਦੇ ਵੇ ਗਜਰੇ,
ਉਨ੍ਹਾਂ 'ਤੇ ਕਢਾ ਦੇ ਕਢਾ ਦੇ ਵੇ ਕੂੰਜਾਂ ਦਾ ਇੱਕ ਜੋੜਾ।
ਕੁੰਜਲ ਨਾ ਮਾਰ ਵੇ ਵੀਰਾ ਕੁੰਜਲ ਨੂੰ ਨਾ ਮਾਰ, ਇਹਨੇ ਹੀ ਤਾਂ ਜਾਣਾ ਏ ਜਾਣਾ ਏ ਸਮੁੰਦਰੋਂ ਪਾਰ
ਗਾਨੀ ਤਾਂ ਦਵਾ ਦੇ ਹਾਰ ਤਾਂ ਦਵਾ ਦੇ, ਗਲ਼ੇ ਮੇਰੇ ਨੂੰ ਗਾਨੀ ਨਾਲ਼ ਦੇ ਸਜਾ,
ਉਨ੍ਹਾਂ 'ਤੇ ਕਢਾ ਦੇ ਕਢਾ ਦੇ ਵੇ ਕੂੰਜਾਂ ਦਾ ਇੱਕ ਜੋੜਾ।
ਕੁੰਜਲ ਨਾ ਮਾਰ ਵੇ ਵੀਰਾ ਕੁੰਜਲ ਨੂੰ ਨਾ ਮਾਰ, ਇਹਨੇ ਹੀ ਤਾਂ ਜਾਣਾ ਏ ਜਾਣਾ ਏ ਸਮੁੰਦਰੋਂ ਪਾਰ
ਕੋਕਾ ਦਵਾ ਦੇ ਵੇ ਕੋਕਾ, ਨੱਕ ਨੂੰ ਮੇਰੇ ਕੋਕੇ ਨਾਲ਼ ਦੇ ਸਜਾ,
ਟਿੱਕਾ ਦਵਾ ਦੇ ਵੇ ਟਿੱਕਾ, ਕੂੰਜ ਦਾ ਜੋੜਾ ਉਸ ‘ਤੇ ਕਢਾ ਦੇ
ਕੁੰਜਲ ਨਾ ਮਾਰ ਵੇ ਵੀਰਾ ਕੁੰਜਲ ਨੂੰ ਨਾ ਮਾਰ, ਇਹਨੇ ਹੀ ਤਾਂ ਜਾਣਾ ਏ ਜਾਣਾ ਏ ਸਮੁੰਦਰੋਂ ਪਾਰ
ਕੁੰਜਲ ਨਾ ਮਾਰ ਵੇ ਵੀਰਾ ਕੁੰਜਲ ਨੂੰ ਨਾ ਮਾਰ, ਇਹਨੇ ਹੀ ਤਾਂ ਜਾਣਾ ਏ ਜਾਣਾ ਏ ਸਮੁੰਦਰੋਂ ਪਾਰ

PHOTO • Priyanka Borar

ਗੀਤ ਦੀ ਸ਼ੈਲੀ : ਰਵਾਇਤੀ ਲੋਕ ਗੀਤ

ਸ਼੍ਰੇਣੀ : ਪਿਆਰ ਅਤੇ ਲਾਲਸਾ ਦੇ ਗੀਤ

ਗੀਤ : 12

ਗੀਤ ਦਾ ਸਿਰਲੇਖ : ਕੁੰਜਲ ਨਾ ਮਾਰ ਵੀਰ ਕੁੰਜਲ ਨਾ ਮਾਰ

ਸੰਗੀਤ ਨਿਰਦੇਸ਼ਕ : ਦੇਵਲ ਮਹਿਤਾ

ਗਾਇਕ : ਮੁੰਦਰਾ ਤਾਲੁਕਾ ਦੇ ਭਦਰੇਸਰ ਪਿੰਡ ਦੀ ਜੁਮਾ ਵਾਘੇਰ

ਵਰਤੀਂਦੇ ਸਾਜ਼ : ਡ੍ਰਮ, ਹਾਰਮੋਨੀਅਮ, ਬੈਂਜੋ

ਰਿਕਾਰਡ ਕਰਨ ਦਾ ਵਰ੍ਹਾ : 2012, ਕੇਐਮਵੀਐਸ ਸਟੂਡੀਓ

ਭਾਈਚਾਰੇ ਦੁਆਰਾ ਚਲਾਏ ਜਾ ਰਹੇ ਰੇਡੀਓ ਸੁਰਵਾਨੀ ਦੁਆਰਾ ਰਿਕਾਰਡ ਕੀਤੇ ਗਏ 341 ਗੀਤ ਕੱਛ ਮਹਿਲਾ ਵਿਕਾਸ ਸੰਗਠਨ ( ਕੇਐਮਵੀਐਸ ) ਰਾਹੀਂ ਪਾਰੀ ਕੋਲ਼ ਆਏ ਹਨ। ਗੀਤ ਸੁਣਨ ਲਈ ਇਸ ਪੰਨੇ ' ਤੇ ਜਾਓ : ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ

ਪ੍ਰੀਤੀ ਸੋਨੀ , ਕੇਐੱਮਵੀਐੱਸ ਸਕੱਤਰ ਅਰੁਣਾ ਢੋਲਕੀਆ , ਕੇਐੱਮਵੀਐੱਸ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਅਤੇ ਭਾਰਤੀਬੇਨ ਗੋਰੇ ਦਾ ਗੁਜਰਾਤੀ ਅਨੁਵਾਦ ਵਿੱਚ ਆਪਣੀ ਅਨਮੋਲ ਮਦਦ ਲਈ ਵਿਸ਼ੇਸ਼ ਧੰਨਵਾਦ।

ਤਰਜਮਾ: ਕਮਲਜੀਤ ਕੌਰ

Series Curator : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Illustration : Priyanka Borar

ਪ੍ਰਿਯੰਗਾ ਬੋਰਾਰ ਨਵੇਂ ਮੀਡਿਆ ਦੀ ਇੱਕ ਕਲਾਕਾਰ ਹਨ ਜੋ ਅਰਥ ਅਤੇ ਪ੍ਰਗਟਾਵੇ ਦੇ ਨਵੇਂ ਰੂਪਾਂ ਦੀ ਖੋਜ ਕਰਨ ਲਈ ਤਕਨੀਕ ਦੇ ਨਾਲ਼ ਪ੍ਰਯੋਗ ਕਰ ਰਹੀ ਹਨ। ਉਹ ਸਿੱਖਣ ਅਤੇ ਖੇਡ ਲਈ ਤਜਰਬਿਆਂ ਨੂੰ ਡਿਜਾਇਨ ਕਰਦੀ ਹਨ, ਇੰਟਰੈਕਟਿਵ ਮੀਡਿਆ ਦੇ ਨਾਲ਼ ਹੱਥ ਅਜਮਾਉਂਦੀ ਹਨ ਅਤੇ ਰਵਾਇਤੀ ਕਲਮ ਅਤੇ ਕਾਗਜ਼ ਦੇ ਨਾਲ਼ ਵੀ ਸਹਿਜ ਮਹਿਸੂਸ ਕਰਦੀ ਹਨ।

Other stories by Priyanka Borar
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur