ਇਹ ਵਿਹੜਾ ਚੇਤੇ ਆਊਗਾ; ਤੇਰਾ ਰਸਤਾ ਚੇਤੇ ਆਊਗਾ।
ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।

ਵਿਆਹ ਤੋਂ ਬਾਅਦ ਵਿਦਾ ਹੋ ਕੇ ਆਪਣੇ ਸਹੁਰੇ ਘਰ ਜਾਂਦੀ ਇੱਕ ਮੁਟਿਆਰ ਉਦਾਸੀ ਭਰਿਆ ਗੀਤ ਗਾਉਂਦੀ ਹੈ। ਇਸ ਗੀਤ ਦੇ ਬੋਲ਼ ਤੇ ਇਹਦੀ ਧੁਨ ਮੁਟਿਆਰ ਨੂੰ ਆਪਣੇ ਪਰਿਵਾਰ ਤੇ ਸਹੇਲੀਆਂ ਨਾਲ਼ ਵਿਛੜ ਜਾਣ ਦੇ ਦਰਦ ਨੂੰ ਦਿਲ ਵਲੂੰਧਰੂ ਢੰਗ ਨਾਲ਼ ਪੇਸ਼ ਕਰਦੇ ਹਨ। ਵਿਦਾਈ ਦੀ ਪਰੰਪਰਾ ਦੇਸ਼ ਦੇ ਕਈ ਸੱਭਿਆਚਾਰਾਂ ਵਿੱਚ ਆਮ ਰਹੀ ਹੈ। ਵਿਆਹ ਮੌਕੇ ਗਾਏ ਜਾਣ ਵਾਲ਼ੇ ਇਹ ਗੀਤ ਜ਼ੁਬਾਨੀ ਜ਼ਿੰਦਾ ਪਰੰਪਰਾਵਾਂ ਦੀ ਖ਼ੁਸ਼ਹਾਲ ਵਿਰਾਸਤ ਦਾ ਇੱਕ ਅਹਿਮ ਹਿੱਸਾ ਹਨ।

ਇਹ ਗੀਤ, ਆਪਣੇ ਰੂਪ ਅਤੇ ਵਿਸ਼ਾ-ਵਸਤੂ ਵਿੱਚ ਸਰਲ ਪ੍ਰਤੀਤ ਹੁੰਦੇ ਹਨ ਤੇ ਅੱਡੋ-ਅੱਡ ਪੀੜ੍ਹੀਆਂ ਵੱਲੋਂ ਇੱਕ ਦੂਜੇ ਦੇ ਸਪੁਰਦ ਕੀਤੇ ਜਾਂਦੇ ਹਨ ਤੇ ਸਾਂਭ ਕੇ ਰੱਖੇ ਜਾਂਦੇ ਹਨ। ਪਛਾਣ ਦੀ ਸਮਾਜਿਕ ਉਸਾਰੀ ਵਿੱਚ ਵੀ ਇਨ੍ਹਾਂ ਦਾ ਅਹਿਮ ਰੋਲ਼ ਹੁੰਦਾ ਹੈ, ਖ਼ਾਸ ਕਰਕੇ ਜੈਂਡਰ (ਲਿੰਗ) ਦੇ ਮਾਮਲੇ ਵਿੱਚ। ਪਿਤਾ ਪੁਰਖੀ ਸਮਾਜ ਵਿੱਚ, ਵਿਆਹ ਕਿਸੇ ਔਰਤ ਦੇ ਜੀਵਨ ਵਿੱਚ ਘਟਣ ਵਾਲ਼ੀ ਇੱਕ ਖ਼ਾਸ ਘਟਨਾ ਹੀ ਨਹੀਂ ਹੁੰਦਾ, ਸਗੋਂ ਉਹਦੀ ਪਛਾਣ ਦੀ ਉਸਾਰੀ ਵਿੱਚ ਵੀ ਉਹਦਾ ਕਾਫ਼ੀ ਮਹੱਤਵਪੂਰਨ ਦਖ਼ਲ ਹੁੰਦਾ ਹੈ। ਵਿਹੜੇ ਵਿੱਚ ਜੋ ਔਰਤਾਂ ਦੀਆਂ ਯਾਦਾਂ, ਪਰਿਵਾਰਾਂ, ਸਹੇਲਪੁਣੇ ਤੇ ਉਨ੍ਹਾਂ ਦੀ ਅਜ਼ਾਦੀ ਦਾ ਪ੍ਰਤੀਕ ਹੁੰਦੇ ਹਨ, ਵਿਦਾ ਹੋਣ ਬਾਅਦ ਉਹਦੇ ਵਾਸਤੇ ਓਬੜ ਜਿਹੇ ਹੋ ਜਾਂਦੇ ਹਨ। ਸੱਭਿਆਚਾਰਾਂ ਦੇ ਇਸ਼ਾਰੇ 'ਤੇ ਹੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਨੇੜਿਓਂ ਜੁੜੀਆਂ ਰਹੀਆਂ ਸਾਰੀਆਂ ਚੀਜ਼ਾਂ ਗੁਆਚ ਜਾਂਦੀਆਂ ਹਨ। ਇਸ ਨਾਲ਼ ਉਨ੍ਹਾਂ ਅੰਦਰ ਭਾਵਨਾਵਾਂ ਦੀ ਤੇਜ਼ ਲਹਿਰ ਉੱਠਦੀ ਹੈ।

ਮੁੰਦਰਾ ਤਾਲੁਕਾ ਵਿਖੇ ਸਥਿਤ ਭਦ੍ਰੇਸਰ ਪਿੰਡ ਦੇ ਮੁਸਲਿਮ ਭਾਈਚਾਰੇ ਨਾਲ਼ ਤਾਅਲੁਕ ਰੱਖਣ ਵਾਲ਼ੇ ਮਛੇਰੇ ਜੁਮਾ ਵਾਘੇਰ ਦੁਆਰਾ ਗਾਇਆ ਇਹ ਗੀਤ, ਸਾਲ 2008 ਵਿੱਚ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਸੀ) ਵੱਲੋਂ ਸ਼ੁਰੂ ਕੀਤੇ ਗਏ ਭਾਈਚਾਰਕ ਰੇਡਿਓ ਸਟੇਸ਼ਨ ਸੁਰਵਾਣੀ ਦੁਆਰਾ ਰਿਕਾਰਡ ਕੀਤੇ ਗਏ 341 ਗੀਤਾਂ ਵਿੱਚੋਂ ਇੱਕ ਹੈ। ਕੇਐੱਮਵੀਐੱਸ ਜ਼ਰੀਏ ਇਹ ਸੰਗ੍ਰਹਿ ਪਾਰੀ ਕੋਲ਼ ਆਇਆ ਹੈ। ਇਨ੍ਹਾਂ ਗੀਤਾਂ ਰਾਹੀਂ ਸਾਨੂੰ ਇਸ ਖੇਤਰ ਦੇ ਸੱਭਿਆਚਾਰ, ਭਾਸ਼ਾ ਤੇ ਸੰਗੀਤ ਨਾਲ਼ ਜੁੜੀ ਵੰਨ-ਸੁਵੰਨਤਾ ਦਾ ਪਤਾ ਚੱਲ਼ਦਾ ਹੈ। ਇਹ ਸੰਗ੍ਰਹਿ ਕੱਛ ਦੀ ਸੰਗੀਤ ਪਰੰਪਰਾ ਨੂੰ ਸਾਂਭੀ ਰੱਖਣ ਵਿੱਚ ਮਦਦ ਕਰਦਾ ਹੈ, ਜੋ ਕਿ ਹੁਣ ਢਲ਼ਾਣ ਵੱਲ ਨੂੰ ਲੱਥਦੀ ਜਾ ਰਹੀ ਹੈ ਤੇ ਰੇਗਿਸਤਾਨੀ ਦਲਦਲ ਵਿੱਚ ਗੁਆਚਦੀ ਜਾ ਰਹੀ ਹੈ।

ਪੇਂਡੂ ਔਰਤਾਂ ਵਾਸਤੇ ਗੀਤਾਂ ਜ਼ਰੀਏ ਆਪਣੀਆਂ ਚਿੰਤਾਵਾਂ ਤੇ ਡਰ ਨੂੰ ਬਿਆਨ ਕਰਨਾ ਸੁਰੱਖਿਅਤ ਰਹਿੰਦਾ ਹੈ, ਨਹੀਂ ਤਾਂ ਉਹ ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ਸੁਤੰਤਰ ਰੂਪ ਵਿੱਚ ਪ੍ਰਗਟ ਨਹੀਂ ਕਰ ਪਾਉਂਦੀਆਂ।

ਭਦ੍ਰੇਸਰ ਦੇ ਜੁਮਾ ਵਾਘੇਰ ਦੀ ਅਵਾਜ਼ ਵਿੱਚ ਇਹ ਲੋਕਗੀਤ ਸੁਣੋ

કરછી

અંઙણ જાધ પોંધા મૂકે વલણ જાધ પોંધા (૨)
આંઊ ત પરડેસણ ઐયા મેમાણ. જીજલ મૂકે અંઙણ જાધ પોંધા
અંઙણ જાધ પોંધા,મિઠડા ડાડા જાધ પોંધા (૨)
આઊ ત પરડેસણ ઐયા મેમાણ, માડી મૂકે અંઙણ જાધ પોંધા
આઊ ત વિલાતી ઐયા મેમાણ, માડી મૂકે અંઙણ જાધ પોંધા
અંઙણ જાધ પોંધા મિઠડા બાવા જાધ પોંધા (૨)
આઊ તા રે પરડેસણ બાવા મેમાણ, માડી મૂકે અંઙણ જાધ પોંધા
આઊ તા વિલાતી ઐયા મેમાણ, જીજલ મૂકે અંઙણ જાધ પોંધા
અંઙણ જાધ પોંધા મિઠડા કાકા જાધ પોંધા (૨)
આઊ તા પરડેસણ કાકા મેમાણ,માડી મૂકે અંઙણ જાધ પોંધા
અંઙણ જાધ પોંધા મિઠડા મામા જાધ પોંધા (૨)
આઊ તા રે ઘડી જી મામા મેમાણ, માડી મૂકે અંઙણ જાધ પોંધા (૨)
આઊ તા વિલાતી ઐયા મેમાણ, માડી મૂકે અંઙણ જાધ પોંધા
અંઙણ જાધ પોંધા મિઠડા વીરા જાધ પોંધા (૨)
આઊ તા રે પરડેસી મેમાણ, વીરા મૂકે અંઙણ જાધ પોંધા
અંઙણ જાધ પોંધા મૂકે વલણ જાધ પોંધા (૨)
આઊ તા રે પરડેસણ ઐયા મેમાણ, માડી મૂકે અંઙણ જાધ પોંધા
આઊ તા વિલાતી ઐયા મેમાણ, જીજલ મૂકે અંઙણ જાધ પોંધા
આઊ તા રે ઘડી જી ઐયા મેમાણ,માડી મૂકે અંઙણ જાધ પોંધા (૨)
અંગણ યાદ પોધા મુકે વલણ યાદ પોધ

ਪੰਜਾਬੀ

ਇਹ ਵਿਹੜਾ ਚੇਤੇ ਆਊਗਾ; ਤੇਰਾ ਰਸਤਾ ਚੇਤੇ ਆਊਗਾ।
ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਇਹ ਵਿਹੜਾ ਚੇਤੇ ਆਊਗਾ; ਪਿਆਰਾ ਦਾਦਾ , ਮੇਰਾ ਬਾਬਾ ਚੇਤੇ ਆਊਗਾ (2)
ਓ ਬਾਬਾ ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਇਹ ਵਿਹੜਾ ਚੇਤੇ ਆਊਗਾ; ਪਿਆਰਾ ਬਾਵਾ , ਮੇਰਾ ਬਾਬੁਲ ਚੇਤੇ ਆਊਗਾ (2)
ਬਾਬੁਲ, ਮੈਂ ਤਾਂ ਹੋਈ ਪਰਾਈ ਇੱਥੋਂ ਲਈ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਮੈਂ ਚਿੜੀ, ਮੈਂ ਪ੍ਰਾਹੁਣੀ। ਜੀਜਲ, ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਇਹ ਵਿਹੜਾ ਚੇਤੇ ਆਊਗਾ; ਪਿਆਰਾ ਕਾਕਾ, ਮੇਰਾ ਚਾਚਾ ਚੇਤੇ ਆਊਗਾ (2)
ਓ ਚਾਚਾ ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਇਹ ਵਿਹੜਾ ਚੇਤੇ ਆਊਗਾ; ਪਿਆਰਾ ਮਾਮਾ, ਮੇਰਾ ਮਾਮਾ ਚੇਤੇ ਆਊਗਾ (2)
ਓ ਮਾਮਾ, ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ
ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਓ ਵੀਰਾ, ਮੈਂ ਚਿੜੀ, ਮੈਂ ਪ੍ਰਾਹੁਣੀ। ਮੈਨੂੰ ਆਪਣਾ ਘਰ ਚੇਤੇ ਆਊਗਾ
ਇਹ ਵਿਹੜਾ ਚੇਤੇ ਆਊਗਾ, ਤੇਰਾ ਰਸਤਾ ਚੇਤੇ ਆਊਗਾ। ਮੈਨੂੰ ਸਾਰਾ ਕੁਝ
ਚੇਤੇ ਆਊਗਾ (2)
ਮੈਂ ਚਿੜੀ, ਮੈਂ ਪ੍ਰਾਹੁਣੀ। ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ।
ਮੈਂ ਚਿੜੀ, ਮੈਂ ਪ੍ਰਾਹੁਣੀ, ਜੀਜਲ, ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ
ਮੇਰਾ ਸਮਾਂ ਰਹਿ ਗਿਆ ਥੋੜ੍ਹਾ ਇੱਥੇ, ਓ ਮੇਰੀਏ ਮਾਏਂ, ਮੈਨੂੰ ਆਪਣਾ ਘਰ ਚੇਤੇ ਆਊਗਾ (2)
ਇਹ ਵਿਹੜਾ ਚੇਤੇ ਆਊਗਾ, ਤੇਰਾ ਰਸਤਾ ਚੇਤੇ ਆਊਗਾ।
ਮੈਨੂੰ ਸਾਰਾ ਕੁਝ ਚੇਤੇ ਆਊਗਾ।

PHOTO • Priyanka Borar

ਗੀਤ ਦੀ ਕਿਸਮ : ਰਵਾਇਤੀ ਲੋਕ ਗੀਤ

ਸ਼੍ਰੇਣੀ : ਵਿਆਹ ਦੇ ਗੀਤ

ਗੀਤ : 4

ਗੀਤ ਦਾ ਸਿਰਲੇਖ : ਅਨਗਣ ਯਾਦ ਪੋਦਾ ਮੂਕੇ, ਵਲਣ ਯਾਦ ਪੋਦਾ

ਧੁਨ : ਦੇਵਲ ਮਹਿਤਾ

ਗਾਇਕ : ਜੁਮਾ ਵਾਘੇਰ (ਭਦ੍ਰੇਸਰ ਦੇ ਮੁੰਦਰਾ ਪਿੰਡ ਦੇ)। ਉਹ 40 ਸਾਲਾ ਮਛੇਰੇ ਹਨ

ਵਰਤੀਂਦੇ ਸਾਜ : ਹਰਮੋਨੀਅਮ, ਡਰੰਮ, ਬੈਂਜੋ

ਰਿਕਾਰਡਿੰਗ ਦਾ ਵਰ੍ਹਾ : ਸਾਲ 2012, ਕੇਐੱਮਵੀਐੱਸ ਸਟੂਡੀਓ

ਗੁਜਰਾਤੀ ਅਨੁਵਾਦ : ਅਮਦ ਸਮੇਜਾ, ਭਾਰਤੀ ਗੌਰ


ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਉਨ੍ਹਾਂ ਦੇ ਸਹਿਯੋਗ ਵਾਸਤੇ ਖ਼ਾਸ ਸ਼ੁਕਰੀਆ। ਮੂਲ਼ ਕਵਿਤਾ ਦੇ ਗੁਜਰਾਤੀ ਅਨੁਵਾਦ ਵਿੱਚ ਮਦਦ ਵਾਸਤੇ ਭਾਰਤੀਬੇਨ ਗੋਰ ਦਾ ਦਿਲੋਂ ਸ਼ੁਕਰੀਆ।

ਤਰਜਮਾ: ਕਮਲਜੀਤ ਕੌਰ

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Illustration : Priyanka Borar

ਪ੍ਰਿਯੰਗਾ ਬੋਰਾਰ ਨਵੇਂ ਮੀਡਿਆ ਦੀ ਇੱਕ ਕਲਾਕਾਰ ਹਨ ਜੋ ਅਰਥ ਅਤੇ ਪ੍ਰਗਟਾਵੇ ਦੇ ਨਵੇਂ ਰੂਪਾਂ ਦੀ ਖੋਜ ਕਰਨ ਲਈ ਤਕਨੀਕ ਦੇ ਨਾਲ਼ ਪ੍ਰਯੋਗ ਕਰ ਰਹੀ ਹਨ। ਉਹ ਸਿੱਖਣ ਅਤੇ ਖੇਡ ਲਈ ਤਜਰਬਿਆਂ ਨੂੰ ਡਿਜਾਇਨ ਕਰਦੀ ਹਨ, ਇੰਟਰੈਕਟਿਵ ਮੀਡਿਆ ਦੇ ਨਾਲ਼ ਹੱਥ ਅਜਮਾਉਂਦੀ ਹਨ ਅਤੇ ਰਵਾਇਤੀ ਕਲਮ ਅਤੇ ਕਾਗਜ਼ ਦੇ ਨਾਲ਼ ਵੀ ਸਹਿਜ ਮਹਿਸੂਸ ਕਰਦੀ ਹਨ।

Other stories by Priyanka Borar
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur