ਜੈਸਮੀਨ (ਚਮੇਲੀ) ਇੱਕ ਸ਼ੋਰ-ਸ਼ਰਾਬੇ ਕਰਨ ਵਾਲ਼ਾ ਫੁੱਲ ਹੈ। ਇਹ ਸਵੇਰੇ ਤੜਕੇ ਇੱਥੋਂ ਦੇ ਬਾਜ਼ਾਰਾਂ ਵਿੱਚ ਪਹੁੰਚ ਜਾਂਦਾ ਹੈ। ਇੱਥੇ ਹੰਗਾਮੇ ਦਾ ਕਾਰਨ ਮੋਤੀਨੁਮਾ ਚਮੇਲੀ ਦੀਆਂ ਕਲ਼ੀਆਂ ਦੇ ਉਹ ਥੈਲੇ ਬਣਦੇ ਹਨ ਜੋ ਮਦੁਰਈ ਮਟਾਥਵਾਨੀ ਬਾਜ਼ਾਰ ਵਿੱਚ ਆਉਂਦੇ ਹਨ। "ਵਲੀ, ਵਲੀ!" ਆਦਮੀ ਫੁੱਲ ਪਾਉਣ ਵੇਲ਼ੇ ਚੀਕਦੇ ਹਨ। ਇੱਕ ਪਲਾਸਟਿਕ ਦੀ ਚਾਦਰ 'ਤੇ ਇੱਕ ਫੁੱਲ ਪਾਉਣ ਤੋਂ ਬਾਅਦ, ਇਸਨੂੰ ਵਿਕਰੇਤਾਵਾਂ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਅਤੇ ਤੋਲਿਆ ਜਾਂਦਾ ਹੈ। ਗਾਹਕ ਦੇ ਬੈਗ ਵਿੱਚ ਇੱਕ ਕਿਲੋ ਫੁੱਲ ਪਾਇਆ ਜਾਂਦਾ ਹੈ। ਉੱਥੇ ਕੋਈ ਹੋਰ ਚੀਕਾਂ ਮਾਰਦਾ ਹੋਇਆ ਨਵੇਂ-ਨਵੇਂ ਭਾਅ ਦੱਸ ਰਿਹਾ ਹੈ। ਭੀੜ ਵਿਚਲੇ ਲੋਕ ਤਰਪਾਲ 'ਤੇ ਬਾਕੀ ਰਹਿ ਗਏ ਫੁੱਲਾਂ ਨੂੰ ਮਧੋਲ਼ਦੀ ਹੋਈ ਅੱਗੇ ਵੱਧਦੇ ਜਾਂਦੇ ਹਨ। ਏਜੰਟ ਖਰੀਦਣ ਅਤੇ ਵੇਚਣ ਉੱਤੇ ਧਿਆਨ ਕੇਂਦਰਿਤ ਕਰਦੇ ਹਨ। ਉਹ ਵਿੰਨ੍ਹ ਸੁੱਟਣ ਵਾਲ਼ੀ ਨਜ਼ਰ ਨਾਲ਼ ਨੋਟਬੁੱਕ 'ਤੇ ਜਲਦੀ ਨਾਲ਼ ਕੁਝ ਝਰੀਟਦਾ ਜਾਂਦਾ ਹੈ। ਇਨ੍ਹਾਂ ਵਿਚੋਂ ਇੱਕ ਵਿਅਕਤੀ ਭੀੜ ਵਿਚੋਂ ਚੀਕਦਾ ਹੈ, "ਮੈਨੂੰ ਪੰਜ ਕਿੱਲੋ ਚਾਹੀਦੇ ਹਨ।''
ਔਰਤਾਂ ਇੱਕ ਚੰਗੇ ਫੁੱਲ ਲਈ ਪੂਰਾ ਬਾਜ਼ਾਰ ਗਾਹ ਮਾਰਦੀਆਂ ਹਨ। ਉਹ ਕਲ਼ੀ ਨੂੰ ਆਪਣੇ ਹੱਥਾਂ ਵਿੱਚ ਚੁੱਕਦੀਆਂ ਹੋਈਆਂ ਗੁਣਵੱਤਾ ਜਾਂਚਦੀਆਂ ਹਨ ਤੇ ਇਸਨੂੰ ਵਾਪਸ ਢੇਰ ਵਿੱਚ ਸੁੱਟ ਦਿੰਦੇ ਹਨ। ਉਨ੍ਹਾਂ ਦੇ ਹੱਥ ਤੋਂ ਕਲ਼ੀਆਂ ਦਾ ਡਿੱਗਣਾ ਫੁੱਲਾਂ ਦੀ ਵਰਖਾ ਵਰਗਾ ਲੱਗਦਾ ਹੈ। ਇੱਕ ਫੁੱਲ ਵਿਕਰੇਤਾ ਔਰਤ ਗੁਲਾਬ ਅਤੇ ਗੇਂਦੇ ਦੇ ਫੁੱਲ ਨੂੰ ਕਲਿਪ ਵਿੱਚ ਪਰੋਣ ਵਾਸਤੇ ਸਿਰ ਦੀ ਸੂਈ ਨੂੰ ਦੰਦਾਂ ਦੇ ਸਹਾਰੇ ਖੋਲ੍ਹਦੀ ਹੋਈ ਕੇ ਅਖੀਰ ਫੁੱਲ ਨੂੰ ਆਪਣੇ ਸਿਰ 'ਤੇ ਸਜਾ ਲੈਂਦੀ ਹੈ। ਫਿਰ ਉਹ ਗੇਂਦੇ ਦੇ ਫੁੱਲਾਂ, ਚਮੇਲੀ ਅਤੇ ਗੁਲਾਬਾਂ ਨਾਲ਼ ਭਰੀ ਆਪਣੀ ਟੋਕਰੀ ਚੁੱਕਦੀ ਹੋਈ ਹੌਲੀ-ਹੌਲੀ ਬਾਜ਼ਾਰ ਤੋਂ ਬਾਹਰ ਚਲੀ ਜਾਂਦੀ ਹੈ।
ਉਹ ਸੜਕ ਦੇ ਕਿਨਾਰੇ ਇੱਕ ਛਤਰੀ ਹੇਠ ਬੈਠ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੇਚਣਾ ਸ਼ੁਰੂ ਕਰ ਦਿੰਦੀ ਹੈ। ਜੈਸਮੀਨ ਦੀਆਂ ਕਲ਼ੀਆਂ, ਹਰੇ ਰੰਗ ਦੇ ਧਾਗੇ ਵਿੱਚ ਪਰੋਈਆਂ ਹੋਈਆਂ, ਆਪਣੀਆਂ ਪੱਤੀਆਂ ਦੇ ਅੰਦਰ ਦੀ ਖੁਸ਼ਬੂ ਨੂੰ ਛੁਪਾ ਲੈਂਦੀਆਂ ਹਨ। ਫਿਰ ਜਦੋਂ ਉਨ੍ਹਾਂ ਨੂੰ ਖਰੀਦ ਕੇ ਲਿਜਾਣ ਵਾਲ਼ੇ ਆਪਣੇ ਦੇਵਤੇ ਦੀ ਕਿਸੇ ਮੂਰਤੀ ਅੱਗੇ ਪਲੇਟ ਵਿੱਚ ਇਨ੍ਹਾਂ ਫੁੱਲਾਂ ਨੂੰ ਸਜਾਉਂਦੇ ਹਨ ਤਾਂ ਇਨ੍ਹਾਂ ਦੀ ਖ਼ੁਸ਼ਬੂ ਡੁੱਲ੍ਹ-ਡੁੱਲ੍ਹ ਪੈਂਦੀ ਹੈ- ਇਹ ਖ਼ੁਸ਼ਬੂ ਹੈ ਮਦੁਰਈ ਮੱਲੀ ਦੀ।
ਪਾਰੀ ਨੇ ਤਿੰਨ ਸਾਲਾਂ ਵਿੱਚ ਮਟੂਤਾਵਾਨੀ ਵਿਖੇ ਕੁੱਲ ਤਿੰਨ ਵਾਰ ਬਾਜ਼ਾਰ ਦਾ ਦੌਰਾ ਕੀਤਾ। ਪਹਿਲੀ ਮੀਟਿੰਗ ਸਤੰਬਰ 2021 ਵਿੱਚ ਹੋਈ ਸੀ। ਗਣੇਸ਼ ਚਤੁਰਥੀ ਨੂੰ ਚਾਰ ਦਿਨ ਬਾਕੀ ਸਨ। ਇਹ ਉਹ ਸਮਾਂ ਸੀ ਜਦੋਂ ਕੋਵਿਡ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ। ਉਸ ਸਮੇਂ ਬਾਜ਼ਾਰ ਅਸਥਾਈ ਤੌਰ 'ਤੇ ਮਟੂਤਵਾਨੀ ਬੱਸ ਅੱਡੇ ਦੇ ਪਿੱਛੇ ਕੰਮ ਕਰ ਰਿਹਾ ਸੀ। ਇਸ ਦੇ ਪਿੱਛੇ ਦਾ ਵਿਚਾਰ ਭੀੜ ਨੂੰ ਨਿਯੰਤਰਿਤ ਕਰਨਾ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਸੀ। ਪਰ ਬਾਜ਼ਾਰ ਵਿੱਚ ਹਲਚਲ ਮਚੀ ਹੋਈ ਸੀ।
ਇਸ ਤੋਂ ਪਹਿਲਾਂ ਕਿ ਉਹ ਮੇਰੀ ਪਹਿਲੀ ਕਲਾਸ ਸ਼ੁਰੂ ਕਰਦੇ, ਮਦੁਰਈ ਫਲਾਵਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਪਣੇ ਨਾਂ ਦਾ ਐਲਾਨ ਕੀਤਾ: "ਮੈਂ ਪੁੱਕੜਦਾਈ ਰਾਮਚੰਦਰਨ ਹਾਂ ਅਤੇ ਇਹ ਮੇਰੀ ਯੂਨੀਵਰਸਿਟੀ ਹੈ," ਉਨ੍ਹਾਂ ਨੇ ਫੁੱਲਾਂ ਦੀ ਮੰਡੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ।






























