ਜਿੱਥੇ ਪ੍ਰਵੀਨ ਕੁਮਾਰ ਫੌੜੀ (ਫੌਹੜੀ) ਲਈ ਸਕੂਟਰ 'ਤੇ ਬੈਠੇ ਹਨ ਅਤੇ ਇੱਕ ਹੱਥ ਵਿੱਚ ਬੁਰਸ਼ ਫੜ੍ਹੀ ਆਪਣੇ ਨੇੜੇ-ਤੇੜੇ ਦੇ ਲੋਕਾਂ ਨਾਲ਼ ਗੱਲ ਕਰ ਰਹੇ ਹਨ, ਉੱਥੇ ਨੇੜੇ ਹੀ ਕਰੀਬ 18 ਫੁੱਟ ਦਾ ਵੱਡਾ ਸਾਰਾ ਕੈਨਵਸ- ਜਿਸ 'ਤੇ ਉਨ੍ਹਾਂ ਨੇ ਸਿੰਘੂ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੁਝ ਚਿੱਤਰ ਬਣਾਏ ਹਨ।
ਪ੍ਰਵੀਨ ਲੁਧਿਆਣਾ ਤੋਂ ਕਰੀਬ 300 ਕਿਲੋਮੀਟਰ ਦੀ ਯਾਤਰਾ ਕਰਕੇ ਸਿੰਘੂ ਪਹੁੰਚੇ ਹਨ, ਜਿੱਥੇ ਉਹ ਕਲਾ ਦੇ ਅਧਿਆਪਕ ਅਤੇ ਕਲਾਕਾਰ ਹਨ। ਉਹ ਦੱਸਦੇ ਹਨ ਕਿ ਆਪਣਾ ਯੋਗਦਾਨ ਦੇਣ ਵਾਸਤੇ, ਮਜ਼ਬੂਰੀ-ਵੱਸ, ਉਹ 10 ਜਨਵਰੀ ਨੂੰ ਹਰਿਆਣਾ-ਦਿੱਲੀ ਸੀਮਾ ਦੇ ਇਸ ਧਰਨਾ-ਸਥਲ 'ਤੇ ਅੱਪੜੇ।
"ਮੈਂ ਆਪਣਾ ਪ੍ਰਚਾਰ ਨਹੀਂ ਕਰ ਰਿਹਾ ਹਾਂ, ਭਗਵਾਨ ਨੇ ਮੈਨੂੰ ਬੜਾ ਕੁਝ ਦਿੱਤਾ ਹੈ, ਮੈਨੂੰ ਇਹਦੀ ਕੋਈ ਚਿੰਤਾ ਨਹੀਂ ਹੈ। ਮੇਰੇ ਵਾਸਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਮੈਂ ਹੁਣ ਇਸ ਅੰਦੋਲਨ ਦਾ ਹਿੱਸਾ ਹਾਂ," ਉਹ ਕਹਿੰਦੇ ਹਨ।
"ਮੈਂ 70 ਪ੍ਰਤੀਸ਼ਤ ਵਿਕਲਾਂਗ ਹਾਂ," ਉਹ ਆਪਣੇ ਪੈਰ ਵੱਲੋਂ ਇਸ਼ਾਰਾ ਕਰਦਿਆਂ ਕਹਿੰਦੇ ਹਨ, ਜੋ ਤਿੰਨ ਸਾਲ ਦੀ ਉਮਰ ਵਿੱਚ ਪੋਲਿਓ ਨਾਲ਼ ਅਪਾਹਜ਼ ਹੋ ਗਿਆ ਸਾਂ। ਪ੍ਰਵੀਨ ਦਾ ਨਾ ਤਾਂ ਅਪਾਹਜ਼ਪੁਣਾ ਅਤੇ ਨਾ ਹੀ ਉਹਦੇ ਪਰਿਵਾਰ ਦੀ ਸ਼ੁਰੂਆਤੀ ਨਰਾਜ਼ਗੀ ਉਹਨੂੰ ਸਿੰਘੂ ਆਉਣ ਤੋਂ ਰੋਕ ਸਕੀ।
ਪ੍ਰਵੀਨ, ਉਮਰ 43 ਸਾਲ, ਨੇ ਲੁਧਿਆਣਾ ਵਿੱਚ ਹੀ ਵੱਡੇ ਕੈਨਵਾਸ 'ਤੇ ਪੇਟਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਉਹਨੂੰ ਸਿੰਘੂ ਤੱਕ ਲੈ ਆਏ, ਜਿੱਥੇ ਉਹ- ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਸੜਕ 'ਤੇ ਬੈਠੇ ਹੋਏ- ਉਸ 'ਤੇ ਉਦੋਂ ਤੱਕ ਕੰਮ ਕਰਦੇ ਰਹੇ ਜਦੋਂ ਤੱਕ ਕਿ ਉਹ ਤਿਆਰ ਨਹੀਂ ਹੋ ਗਿਆ।



