ਸੱਤਿਆਜੀਤ ਮੋਰਾਂਗ ਮੱਝਾਂ ਦੇ ਆਪਣੇ ਝੁੰਡ ਦੇ ਨਾਲ਼ ਅਸਾਮ ਦੀ ਬ੍ਰਹਮਪੁਤਰ ਨਦੀ ਦੇ ਟਾਪੂਆਂ ਦੀ ਯਾਤਰਾ ਕਰਦੇ ਹਨ। ਉਹ ਕਹਿੰਦੇ ਹਨ,"ਇੱਕ ਮੱਝ ਹਾਥੀ ਜਿੰਨਾ ਖਾ ਸਕਦੀ ਹੁੰਦੀ ਹੈ!" ਉਹ ਉਨ੍ਹਾਂ ਆਜੜੀਆਂ ਵਿੱਚੋਂ ਹਨ ਜੋ ਲਗਾਤਾਰ ਤੁਰਦੇ ਹੀ ਰਹਿੰਦੇ ਹਨ।

ਇਹ ਸੰਗੀਤ ਹੀ ਹੈ ਜੋ ਉਨ੍ਹਾਂ ਤੇ ਉਨ੍ਹਾਂ ਦੇ ਡੰਗਰਾਂ ਨੂੰ ਆਪਸ ਵਿੱਚ ਜੋੜੀ ਰੱਖਦਾ ਹੈ।

" ਮੇਰੇ ਦੋਸਤ, ਮੈਂ ਮੱਝਾਂ ਨੂੰ ਚਰਾਉਣ ਕਿਉਂ ਜਾਵਾਂ,
ਜੇ ਤੂੰ ਮੈਨੂੰ ਦਿੱਸਣਾ ਹੀ ਨਹੀਂ ?"

ਸੰਗੀਤ ਦੀ ਓਨੀਟੋਮ ਸ਼ੈਲੀ ਵਿੱਚ ਗਾਉਂਦੇ ਰਹਿਣਾ ਇੱਕ ਪਰੰਪਰਾ ਹੈ। ਉਨ੍ਹਾਂ ਨੇ ਆਪਣੇ ਅਜਿਹੇ ਵਿਲੱਖਣ ਬੋਲ ਘੜ੍ਹੇ ਹਨ ਜੋ ਕਾਰੇਂ ਚਾਪਰੀ ਦੇ ਪਿੰਡ ਰਹਿੰਦੇ ਆਪਣੇ ਘਰ ਅਤੇ ਪਰਿਵਾਰ ਤੋਂ ਦੂਰ ਰਹਿੰਦੇ ਹੋਇਆਂ ਲਈ ਪਿਆਰ ਅਤੇ ਲਗਾਓ ਦੀ ਤਸਵੀਰ ਨੂੰ ਪੇਂਟ ਕਰਦੇ ਹਨ। ਇਸ ਵੀਡੀਓ ਵਿੱਚ ਉਹ ਕਹਿੰਦੇ ਹਨ, "ਸਾਨੂੰ ਇਹ ਯਕੀਨ ਨਹੀਂ ਹੋ ਪਾਉਂਦਾ ਕਿ ਘਾਹ ਕਿੱਥੇ ਹੋ ਸਕਦਾ ਹੈ ਇਸਲਈ ਅਸੀਂ ਆਪਣੀਆਂ ਮੱਝਾਂ ਨੂੰ ਤੋਰਦੇ ਹੀ ਰਹਿੰਦੇ ਹਾਂ। ਜੇ ਅਸੀਂ ਇੱਥੇ 10 ਦਿਨਾਂ ਲਈ 100 ਮੱਝਾਂ ਨੂੰ ਰੱਖਦੇ ਵੀ ਹਾਂ ਤਾਂ ਆਉਣ ਵਾਲ਼ੇ 10 ਦਿਨਾਂ ਬਾਅਦ ਇੱਥੇ ਕਿਤੇ ਕੋਈ ਘਾਹ ਨਹੀਂ ਬਚੇਗਾ ਅਤੇ ਇੰਝ ਸਾਨੂੰ ਬਾਰ ਬਾਰ ਨਵੀਂ ਚਰਾਂਦ ਲੱਭਦੇ ਰਹਿਣਾ ਪੈਂਦਾ ਹੈ।"

ਓਨੀਟੋਮ ਇੱਕ ਅਜਿਹੀ ਸੰਗੀਤਕ ਸ਼ੈਲੀ ਹੈ ਜੋ ਮਿਸਿੰਗ ਭਾਈਚਾਰੇ 'ਚੋਂ ਆਉਂਦੀ ਹੈ, ਜੋ ਅਸਾਮ ਦਾ ਇੱਕ ਕਬੀਲਾ ਹੈ। ਰਾਜ ਦੇ ਦਸਤਾਵੇਜਾਂ ਅੰਦਰ, ਮਿਸਿੰਗ ਭਾਈਚਾਰੇ ਨੂੰ 'ਮਿਰੀ' ਵੀ ਲਿਖਿਆ ਗਿਆ ਅਤੇ ਇਹ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਇੱਕ ਅਜਿਹਾ ਨਾਮ ਜਿਹਨੂੰ ਭਾਈਚਾਰੇ ਅੰਦਰ ਕਾਫ਼ੀ ਅਪਮਾਨਜਨਕ ਸਮਝਿਆ ਜਾਂਦਾ ਹੈ।

ਸਤਿਆਜੀਤ ਦਾ ਪਿੰਡ ਅਸਾਮ ਦੇ ਜੋਰਹਾਟ ਦੇ ਬਲਾਕ ਦੇ ਉੱਤਰ ਪੱਛਮੀ ਪਾਸੇ ਸਥਿਤ ਹੈ। ਉਹ ਬਚਪਨ ਤੋਂ ਹੀ ਮੱਝਾਂ ਚਰਾਉਂਦੇ ਰਹੇ ਹਨ। ਉਹ ਬ੍ਰਹਮਪੁੱਤਰ ਦੇ ਵੱਖ-ਵੱਖ ਰੇਤੀਲੇ ਕੰਢਿਆਂ ਅਤੇ ਟਾਪੂਆਂ ਦੇ ਵਿਚਕਾਰ ਘੁੰਮਦੇ ਹੈ। ਜਿੱਥੇ ਇਲਾਕੇ ਦੇ 1,94,413 ਵਰਗ ਕਿਲੋਮੀਟਰ ਦੇ ਦਾਇਰੇ ਅੰਦਰ ਨਦੀ ਅਤੇ ਇਹਦੀਆਂ ਸਹਾਇਕ ਨਦੀਆਂ ਅੰਦਰ ਟਾਪੂ ਬਣਦੇ ਹਨ, ਅਲੋਪ ਹੁੰਦੇ ਰਹਿੰਦੇ ਹਨ ਅਤੇ ਮੁੜ ਬਣਦੇ ਰਹਿੰਦੇ ਹਨ।

ਇਸ ਵੀਡਿਓ ਅੰਦਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਾਰੇ ਬੋਲਦਿਆਂ ਤੇ ਗਾਉਂਦਿਆਂ ਦੇਖੋ।

ਤਰਜਮਾ: ਕਮਲਜੀਤ ਕੌਰ

Himanshu Chutia Saikia

ਹਿਮਾਂਸ਼ੂ ਚੁਟਿਆ ਸੇਕਿਆ ਜੋਰਹਾਟ, ਆਸਾਮ ਅਧਾਰਤ ਇੱਕ ਸੁਤੰਤਰ ਡਾਕਿਊਮੈਂਟਰੀ ਫਿਲਮ ਨਿਰਮਾਤਾ, ਸੰਗੀਤ ਨਿਰਮਾਤਾ, ਫ਼ੋਟੋਗਰਾਫ਼ਰ ਅਤੇ ਵਿਦਿਆਰਥੀ ਕਾਰਕੁੰਨ ਹਨ। ਉਹ 2021 ਤੋਂ ਪਾਰੀ ਦੇ ਫੈਲੋ ਹਨ।

Other stories by Himanshu Chutia Saikia
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur