''ਜਦੋਂ ਵੀ ਕੋਈ ਤਿਓਹਾਰ ਹੁੰਦਾ ਹੈ, ਮੈਂ ਗੀਤ ਬਣਾਉਣੇ ਸ਼ੁਰੂ ਕਰ ਦਿੰਦੀ ਹਾਂ।''

ਕੋਹਿਨੂਰ ਬੇਗ਼ਮ ਇਕੱਲਿਆਂ ਹੀ ਸਾਰਾ ਕੁਝ ਕਰਦੀ ਹਨ- ਉਹ ਸੰਗੀਤ ਤਿਾਰ ਕਰਦੀ ਹਨ ਤੇ ਢੋਲ਼ ਵਜਾਉਂਦੀ ਹਨ। ''ਮੇਰੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਹਨ ਤੇ ਅਸੀਂ ਮਿਲ਼ ਕੇ ਗੀਤ ਗਾਉਂਦੇ ਹਾਂ।'' ਆਪਣੇ ਜੋਸ਼ੀਲੇ ਗੀਤਾਂ ਵਿੱਚ ਉਹ ਮਜ਼ਦੂਰੀ, ਖੇਤੀ ਤੇ ਰੋਜ਼ਮੱਰਾ ਦੇ ਜੀਵਨ ਨਾਲ਼ ਜੁੜੇ ਕੰਮਾਂ ਨੂੰ ਸ਼ਾਮਲ ਕਰਦੀ ਹਨ।

ਕੋਹਿਨੂਰ ਆਪਾ ਨੂੰ ਮੁਰਸ਼ਿਦਾਬਾਦ ਜ਼ਿਲ੍ਹੇ ਵਿਖੇ ਇੱਕ ਤਜ਼ਰਬੇਕਾਰ ਮਜ਼ਦੂਰ ਅਧਿਕਾਰ ਕਾਰਕੁੰਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜੋ ਬੇਲਡਾਂਗਾ-1 ਬਲਾਕ ਵਿਖੇ ਜਾਨਕੀ ਨਗਰ ਪ੍ਰਾਇਮਰੀ ਸਕੂਲ ਵਿੱਚ ਰਸੋਈਏ ਦਾ ਕੰਮ ਕਰਦੀ ਹਨ, ਜਿਨ੍ਹਾਂ ਦਾ ਕੰਮ ਦੁਪਹਿਰ ਦਾ ਭੋਜਨ ਤਿਆਰ ਕਰਨਾ ਹੁੰਦਾ ਹੈ।

ਹੁਣ ਤੱਕ ਕਈ ਗੀਤ ਤਿਆਰ ਕਰ ਚੁੱਕੀ 55 ਸਾਲਾ ਕੋਹਿਨੂਰ ਕਹਿੰਦੀ ਹਨ,''ਬਚਪਨ ਤੋਂ ਹੀ ਮੈਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਪਰ ਭੁੱਖ ਤੇ ਕੰਗਾਲੀ ਵੀ ਮੈਨੂੰ ਤੋੜ ਨਾ ਸਕੀ।'' ਪੜ੍ਹੋ: ਬੀੜੀ ਮਜ਼ਦੂਰ: ਜ਼ਿੰਦਗੀ ਅਤੇ ਮਿਹਨਤਾਂ ਦੇ ਗੀਤ

ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਖੇ, ਜ਼ਿਆਦਾਤਰ ਔਰਤਾਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਤੋਰਨ ਵਾਸਤੇ ਬੀੜੀ ਲਪੇਟਣ ਦਾ ਕੰਮ ਕਰਦੀਆਂ ਹਨ। ਭੀੜੀ ਥਾਵੇਂ ਇੱਕੋ ਮੁਦਰਾ ਵਿੱਚ ਕਈ-ਕਈ ਘੰਟੇ ਬੈਠ ਕੇ ਕੰਮ ਕਰਨ ਕਾਰਨ ਉਨ੍ਹਾਂ ਦੀ ਸਿਹਤ 'ਤੇ ਬਹੁਤ ਹੀ ਬੁਰਾ ਅਸਰ ਪੈਂਦਾ ਹੈ। ਖ਼ੁਦ ਇੱਕ ਬੀੜੀ ਮਜ਼ਦੂਰ ਹੋਣ ਨਾਤੇ, ਕੋਹਿਨੂਰ ਆਪਾ ਇਨ੍ਹਾਂ ਮਜ਼ਦੂਰਾਂ ਦੇ ਪੱਖ ਵਿੱਚ ਕੰਮ ਕਰਨ ਦੀਆਂ ਬਿਹਤਰ ਹਾਲਤਾਂ ਅਤੇ ਕਿਰਤ ਅਧਿਕਾਰਾਂ ਲਈ ਅਵਾਜ਼ ਚੁੱਕਣ ਵਿੱਚ ਸਭ ਤੋਂ ਮੋਹਰੀ ਰਹਿੰਦੀ ਹਨ। ਪੜ੍ਹੋ: ਜਿੱਥੇ ਬੀੜੀ ਦੇ ਧੂੰਏਂ ਨਾਲ਼ੋਂ ਸਸਤੀ ਹੋਈ ਔਰਤ ਮਜ਼ਦੂਰਾਂ ਦੀ ਸਿਹਤ

ਜਾਨਕੀ ਨਗਰ ਵਿਖੇ ਆਪਣੇ ਘਰ ਸਾਡੇ ਨਾਲ਼ ਗੱਲ ਕਰਦਿਆਂ ਉਹ ਕਹਿੰਦੀ ਹਨ,''ਮੇਰੇ ਕੋਲ਼ ਜ਼ਮੀਨ ਨਹੀਂ ਹੈ। ਦੁਪਹਿਰ ਦਾ ਭੋਜਨ ਤਿਆਰ ਕਰਨ ਲਈ ਬਤੌਰ ਰਸੋਈਆ ਮੈਂ ਜਿੰਨਾ ਕਮਾਉਂਦੀ ਹਾਂ, ਉਸ ਬਾਰੇ ਚੁੱਪ ਰਹਿਣਾ ਹੀ ਠੀਕ ਹੈ, ਕਿਉਂਕਿ ਇਹ ਸਭ ਤੋਂ ਘੱਟ ਦਿਹਾੜੀ 'ਤੇ ਕੰਮ ਕਰਨ ਵਾਲ਼ੇ ਮਜ਼ਦੂਰ ਦੀ ਦਿਹਾੜੀ ਨਾਲ਼ ਵੀ ਮੇਲ਼ ਨਹੀਂ ਖਾਂਦਾ। ਮੇਰੇ ਪਤੀ (ਜਮਾਲੂਦੀਨ ਸ਼ੇਖ) ਇੱਕ ਕਬਾੜੀਏ ਹਨ। ਅਸੀਂ ਆਪਣੇ ਤਿੰਨਾਂ ਬੱਚਿਆਂ ਨੂੰ ਬੜੀਆਂ ਮੁਸਬੀਤਾਂ ਝੱਲ ਕੇ ਪਾਲ਼ਿਆ ਹੈ।''

ਅਚਾਨਕ ਇੱਕ ਛੋਟੀ ਜਿਹੀ ਬੱਚੀ ਪੌੜੀਆਂ ਤੋਂ ਰਿੜ੍ਹਦੇ-ਰਿੜ੍ਹਦੇ ਛੱਤ 'ਤੇ ਆ ਜਾਂਦੀ ਹੈ, ਜਿੱਥੇ ਅਸੀਂ ਬੈਠੇ ਹੋਏ ਸਾਂ। ਬੱਚੀ ਨੂੰ ਦੇਖ ਉਨ੍ਹਾਂ ਚਿਹਰਾ ਚਮਕ ਉੱਠਦਾ ਹੈ। ਇਹ ਕੋਹਿਨੂਰ ਆਪਾ ਦੀ ਪੋਤੀ ਹੈ, ਜੋ ਅਜੇ ਮਸਾਂ ਸਾਲ ਕੁ ਦੀ ਹੀ ਹੈ। ਬੱਚੀ ਆਉਂਦਿਆਂ ਹੀ ਦਾਦੀ ਦੀ ਗੋਦੀ ਵਿੱਚ ਬਹਿ ਜਾਂਦੀ ਹੈ ਜਿਹਦੇ ਕਾਰਨ ਉਹਦੀ ਦਾਦੀ ਦੇ ਚਿਹਰੇ 'ਤੇ ਵੱਡੀ ਸਾਰੀ ਮੁਸਕਾਨ ਪਸਰ ਜਾਂਦੀ ਹੈ।

ਉਹਦੇ ਛੋਟੇ-ਛੋਟੇ ਹੱਥਾਂ ਨੂੰ ਆਪਣੇ ਖੁਰਦੁਰੇ ਹੱਥਾਂ ਵਿੱਚ ਫੜ੍ਹੀ ਉਹ ਕਹਿੰਦੀ ਹਨ,''ਜੀਵਨ ਵਿੱਚ ਸੰਘਰਸ਼ ਤਾਂ ਰਹੇਗਾ ਹੀ। ਉਸ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ। ਜਿੱਥੋਂ ਤੱਕ ਕਿ ਮੇਰੀ ਬੱਚੀ ਵੀ ਇਹ ਜਾਣਦੀ ਹੈ। ਹਾਂ ਮਾਂ ?''

ਅਸੀਂ ਪੁੱਛਦੇ ਹਾਂ,''ਆਪਾ ਤੁਹਾਡੇ ਸੁਪਨੇ ਕੀ ਹਨ?''

ਉਹ ਜਵਾਬ ਵਿੱਚ ਕਹਿੰਦੀ ਹਨ,''ਮੇਰੇ ਸੁਪਨਿਆਂ ਨੂੰ ਜਾਣਨਾ ਹੈ ਤਾਂ ਇਹ ਗੀਤ ਸੁਣੋ।''

ਵੀਡਿਓ ਦੇਖੋ: ਕੋਹਿਨੂਰ ਆਪਾ ਦੇ ਸੁਪਨੇ

ছোট ছোট কপির চারা
জল বেগরে যায় গো মারা
ছোট ছোট কপির চারা
জল বেগরে যায় গো মারা

চারিদিকে দিব বেড়া
ঢুইকবে না রে তোমার ছাগল ভেড়া
চারিদিকে দিব বেড়া
ঢুইকবে না তো তোমার ছাগল ভেড়া

হাতি শুঁড়ে কল বসাব
ডিপকলে জল তুলে লিব
হাতি শুঁড়ে কল বসাব
ডিপকলে জল তুলে লিব

ছেলের বাবা ছেলে ধরো
দমকলে জল আইনতে যাব
ছেলের বাবা ছেলে ধরো
দমকলে জল আইনতে যাব

এক ঘড়া জল বাসন ধুব
দু ঘড়া জল রান্না কইরব
এক ঘড়া জল বাসন ধুব
দু ঘড়া জল রান্না কইরব

চাঁদের কোলে তারা জ্বলে
মায়ের কোলে মাণিক জ্বলে
চাঁদের কোলে তারা জ্বলে
মায়ের কোলে মাণিক জ্বলে

ਛੋਟੇ-ਛੋਟੇ ਬੂਟੇ
ਧਰਤੀ ਦੀ ਹਿੱਕ 'ਤੇ ਮੁਰਝਾ ਰਹੇ
ਬੰਦਗੋਭੀ ਤੇ ਫੁੱਲਗੋਭੀ
ਪਾਣੀ ਨੂੰ ਨੇ ਤਰਸ ਰਹੇ

ਖੇਤਾਂ ਨੂੰ ਵਾੜ ਲਾਊਂਗੀ
ਤਾਂਕਿ ਤੇਰੀਆਂ ਬੱਕਰੀਆਂ ਦੂਰ ਰਹਿਣ
ਖੇਤਾਂ ਨੂੰ ਵਾੜ ਲਾਊਂਗੀ
ਤੇ ਤੇਰੀ ਭੇਡ ਭਜਾਊਂਗੀ

ਹਾਥੀ ਦੀ ਸੁੰਡ ਨੂੰ ਬਣਾ ਨਲ਼ਕਾ
ਧਰਤੀ ਦਾ ਪਾਣੀ ਖਿਚੂੰਗੀ
ਹਾਥੀ ਦੀ ਸੁੰਡ ਨੂੰ ਬਣਾ ਨਲ਼ਕਾ
ਧਰਤੀ ਦਾ ਪਾਣੀ ਖਿਚੂੰਗੀ

ਓ ਮੁੰਨਾ ਦੇ ਪਾਪਾ, ਜ਼ਰਾ ਬੇਟੇ ਨੂੰ ਸੰਭਾਲ਼ਿਓ
ਮੈਂ ਨਲ਼ਕੇ ਤੋਂ ਪਾਣੀ ਭਰਨ ਚੱਲੀ ਆਂ
ਓ ਮੁੰਨਾ ਦੇ ਪਾਪਾ, ਜ਼ਰਾ ਬੇਟੇ ਨੂੰ ਸੰਭਾਲ਼ਿਓ
ਮੈਂ ਨਲ਼ਕੇ ਤੋਂ ਪਾਣੀ, ਭਰਨ ਚੱਲੀ ਆਂ

ਭਾਂਡੇ ਮਾਂਜਣ ਨੂੰ ਇੱਕ ਘੜਾ ਪਾਣੀ ਚਾਹੀਦਾ
ਖਾਣਾ ਪਕਾਉਣ ਨੂੰ ਦੋ ਘੜੇ ਪਾਣੀ ਚਾਹੀਦਾ
ਭਾਂਡੇ ਮਾਂਜਣ ਨੂੰ ਇੱਕ ਘੜਾ ਪਾਣੀ ਚਾਹੀਦਾ
ਖਾਣਾ ਪਕਾਉਣ ਨੂੰ ਦੋ ਘੜੇ ਪਾਣੀ ਚਾਹੀਦਾ

ਚੰਨ ਰੂਪੀ ਪੰਘੂੜੇ ਵਿੱਚ ਤਾਰਾ ਪਿਆ ਚਮਕੇ
ਮਾਂ ਦੀ ਗੋਦੀ ਵਿੱਚ ਬੱਚਾ ਵੱਡਾ ਹੁੰਦਾ ਜਿਓਂ
ਚੰਨ ਰੂਪੀ ਪੰਘੂੜੇ ਵਿੱਚ ਤਾਰਾ ਪਿਆ ਚਮਕੇ
ਮਾਂ ਦੀ ਗੋਦੀ ਵਿੱਚ ਬੱਚਾ ਵੱਡਾ ਹੁੰਦਾ ਜਿਓਂ


*ਡਿਪਕੋਲ: ਨਲ਼ਕਾ
**ਡਮਕੋਲ: ਨਲ਼ਕਾ

ਗੀਤ ਦਾ ਯਸ਼ :

ਬੰਗਾਲੀ ਗੀਤ : ਕੋਹਿਨੂਰ ਬੇਗ਼ਮ

ਤਰਜਮਾ: ਕਮਲਜੀਤ ਕੌਰ

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Other stories by Smita Khator
Text Editor : Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Other stories by Priti David
Video Editor : Sinchita Maji

ਸਿੰਚਿਤਾ ਮਾਜੀ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਇੱਕ ਸੀਨੀਅਰ ਵੀਡੀਓ ਸੰਪਾਦਕ ਅਤੇ ਇੱਕ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਅਤੇ ਦਸਤਾਵੇਜ਼ੀ ਫਿ਼ਲਮ ਨਿਰਮਾਤਾ ਹਨ।

Other stories by Sinchita Maji
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur