''ਸਰ, ਕੁਝ ਗਾਹਕ ਆਏ ਹਨ। ਕੀ ਮੈਂ ਉਨ੍ਹਾਂ ਨੂੰ ਅਟੈਂਡ ਕਰ ਸਕਦਾ ਹਾਂ? ਮੇਰੇ ਏਅਰਫ਼ੋਨ ਲੱਗੇ ਹੋਏ ਹਨ ਅਤੇ ਮੈਂ ਨਾਲ਼ੋਂ-ਨਾਲ਼ ਤੁਹਾਡੀ ਗੱਲ ਸੁਣਦਾ ਰਹਾਂਗਾ।'' ਥੋੜ੍ਹੀ ਦੇਰ ਵਾਸਤੇ ਖ਼ੁਦ ਨੂੰ ਅਨਮਿਊਟ ਕਰਦੇ ਮੁਜ਼ੱਫ਼ਰ ਨੇ ਝਿਜਕਦੇ ਹੋਏ ਆਪਣੇ ਅਧਿਆਪਕ ਪਾਸੋਂ ਠੇਲੇ 'ਤੇ ਸਬਜ਼ੀ ਲੈਣ ਵਾਸਤੇ ਉਡੀਕ ਕਰਦੇ ਗਾਹਕਾਂ ਨੂੰ ਅਟੈਂਡ ਕਰਨ ਦੀ ਆਗਿਆ ਮੰਗੀ। ''ਤਾਜ਼ੀ... ਸਬਜ਼ੀ ਲੇ ਲੋ...'' ਦਾ ਹੌਕਾ ਲਾਇਆ ਅਤੇ ਆਪਣੇ ਸਮਾਰਟਫ਼ੋਨ 'ਤੇ ਵਿਗਿਆਨ ਦੀ ਕਲਾਸ ਵਿੱਚ ਦੋਬਾਰਾ ਮੁੜ ਆਇਆ।
ਇਹ ਮੁਜ਼ੱਫ਼ਰ ਸ਼ੇਖ ਨਾਂਅ ਦੇ ਇੱਕ ਵਿਦਿਆਰਥੀ ਦੀ ਪਹਿਲੀ ਜਮਾਤ ਸੀ, ਜਿੱਥੇ ਉਹ ਪਹਿਲੀ ਵਾਰ 15 ਜੂਨ ਨੂੰ ਆਨਲਾਈਨ ਕਲਾਸ ਵਿੱਚ ਸ਼ਾਮਲ ਹੋਇਆ। ਅੱਠਵੀਂ ਜਮਾਤ ਵਿੱਚ ਪੜ੍ਹਨ ਵਾਲ਼ੇ ਮੁਜ਼ੱਫ਼ਰ ਨੇ ਦੱਸਿਆ,''ਮੈਂ ਹਰ ਸਮਾਂ ਬੈਕਗਰਾਉਂਡ ਵਿੱਚ ਟ੍ਰੈਫ਼ਿਕ ਜਾਂ ਮੋਲ-ਭਾਵ ਕਰਨ ਵਾਲ਼ੇ ਗਾਹਕਾਂ ਦੇ ਸ਼ੇਰ ਨੂੰ ਸੁਣਦਾ ਰਹਿੰਦਾ ਸੀ। ਮੇਰੇ ਲਈ ਇਹ ਤੈਅ ਕਰਨਾ ਮੁਸ਼ਕਲ ਸੀ ਕਿ ਮੈਂ ਜਮਾਤ ਵਿੱਚ ਧਿਆਨ ਲਗਾਵਾਂ ਜਾਂ ਸਬਜ਼ੀਆਂ ਵੇਚਣ 'ਤੇ ਧਿਆਨ ਦਿਆਂ।'' ਮੁਜ਼ੱਫ਼ਰ ਆਨਲਾਈਨ ਸੇਸ਼ਨ ਵਿੱਚ 'ਸ਼ਾਮਲ' ਤਾਂ ਹੋਇਆ, ਪਰ ਉਹਦੇ ਨਾਲ਼ ਹੀ ਉਹਨੂੰ ਸਵੇਰੇ 10 ਵਜੇ ਦੇ ਆਸਪਾਸ ਆਪਣੇ ਠੇਲ੍ਹੇ 'ਤੇ ਬੈਂਗਨ, ਚਕੁੰਦਰ, ਖੀਰੇ ਅਤੇ ਗੋਭੀ ਦੇ ਨਾਲ਼ ਨਾਲ਼ ਹੋਰ ਸਬਜ਼ੀਆਂ ਵੀ ਵੇਚਣੀਆਂ ਪਈਆਂ। ਉਹਨੂੰ ਸਬਜ਼ੀ ਵੇਚਣ ਵਾਸਤੇ ਮਲਾਡ ਦੇ ਮਾਲਵਨੀ ਇਲਾਕੇ ਦੇ ਸਭ ਤੋਂ ਚਹਿਲ-ਪਹਿਲ ਵਾਲ਼ੇ ਬਜ਼ਾਰ ਵਿੱਚ ਆਪਣਾ ਠੇਲ੍ਹਾ ਘੁਮਾਉਣਾ ਪਿਆ। ਇਹ ਥਾਂ ਉੱਤਰੀ ਮੁੰਬਈ ਵਿੱਚ ਆਉਂਦੀ ਹੈ।
ਮੁਜ਼ੱਫ਼ਰ ਨੇ ਆਨਲਾਈਨ ਕਲਾਸ ਵਿੱਚ ਸ਼ਾਮਲ ਹੋਣ ਲਈ, ਕੁਝ ਘੰਟਿਆਂ ਲਈ ਇੱਕ ਦੋਸਤ ਕੋਲ਼ੋਂ ਫ਼ੋਨ ਉਧਾਰ ਲਿਆ ਸੀ। ਉਹਦੇ ਕੋਲ਼ ਖ਼ੁਦ ਦਾ ਸਮਾਰਟਫ਼ੋਨ ਨਹੀਂ ਹੈ। ਮੁਜ਼ੱਫ਼ਰ ਨੇ ਦੱਸਿਆ ਕਿ ''ਠੀਕ ਉਸੇ ਸਮੇਂ, ਮੇਰੇ ਵੱਡੇ ਭਰਾ ਮੁਬਾਰਕ (ਨੌਵੀਂ ਜਮਾਤ ਦਾ ਵਿਦਿਆਰਥੀ) ਨੇ ਵੀ ਕਲਾਸ ਜੁਆਇਨ ਕਰਨੀ ਸੀ। ਇਸ ਕਾਰਨ ਉਨ੍ਹਾਂ ਨੂੰ ਆਪਣੇ ਦੋਸਤ ਘਰ ਜਾਣਾ ਪਿਆ। ਪਾਪਾ ਕੰਮ 'ਤੇ ਗਏ ਹੋਏ ਸਨ। ਇਸਲਈ, ਮੈਨੂੰ ਠੇਲ੍ਹੇ 'ਤੇ ਸਬਜ਼ੀ ਵੇਚਣੀ ਪਈ। ਅਸੀਂ ਤਿੰਨ ਮਹੀਨਿਆਂ ਬਾਅਦ 10 ਜੂਨ ਨੂੰ ਦੋਬਾਰਾ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ।''
ਲੜਕਿਆਂ ਦੇ ਪਿਤਾ, ਇਸਲਾਮ ਨੇ ਜਨਵਰੀ ਮਹੀਨੇ ਵਿੱਚ ਇੱਕ ਕਿਰਾਏ ਦਾ ਠੇਲ੍ਹਾ ਲਿਆ। ਪਰਿਵਾਰ ਦੇ ਖ਼ਰਚੇ ਵੱਧ ਰਹੇ ਸਨ ਅਤੇ ਉਨ੍ਹਾਂ ਨੂੰ ਆਮਦਨੀ ਦੇ ਦੂਸਰੇ ਵਸੀਲਿਆਂ ਦੀ ਲੋੜ ਸੀ। ਕਰੀਬ 40 ਸਾਲ ਦੇ ਇਸਲਾਮ, ਬਤੌਰ ਇੱਕ ਟਰੱਕ ਚਾਲਕ ਕੰਮ ਕਰਦੇ ਸਨ, ਪਰ ਘੱਟ ਆਮਦਨੀ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਹਾਲਾਂਕਿ, ਉਨ੍ਹਾਂ ਨੂੰ ਜੂਨ ਵਿੱਚ ਇਸੇ ਕੰਮ ਨੂੰ ਦੋਬਾਰਾ ਕਰਨਾ ਪਿਆ। ਲੜਕਿਆਂ ਦੀ ਮਾਂ, 35 ਸਾਲਾ ਮੋਮਿਨਾ ਹਨ, ਜੋ ਹੇਅਰ ਕਲਿਪ ਬਣਾਉਂਦੀ ਹਨ ਅਤੇ ਗਾਊਨ ਸਿਓਂਦੀ ਹਨ। ਸੱਤ ਲੋਕਾਂ ਦੇ ਇਸ ਪਰਿਵਾਰ ਵਿੱਚ ਇਨ੍ਹਾਂ ਲੋਕਾਂ ਤੋਂ ਇਲਾਵਾ ਤਿੰਨ ਹੋਰ ਕੁੜੀਆਂ ਹਨ। ਇੱਕ ਦੋ ਸਾਲਾ ਕੁੜੀ ਹੈ, ਜਿਹਦਾ ਨਾਮ ਹਸਨੈਨ ਹੈ। ਇਸ ਤੋਂ ਇਲਾਵਾ, 13 ਸਾਲਾ ਕੁੜੀ ਫ਼ਰਜਾਨਾ ਹੈ, ਜੋ ਸੱਤਵੀਂ ਜਮਾਤ ਵਿੱਚ ਪੜ੍ਹਦੀ ਹਨ। 2 ਭਰਾ ਅਤੇ 2 ਭੈਣਾਂ ਤੋਂ ਇਲਾਵਾ ਤੀਸਰੀ ਭੈਣ ਵੀ ਹੈ, ਜਿਹਦਾ ਨਾਮ ਅਫ਼ਸਾਨਾ ਹੈ। ਅਫ਼ਸਾਨਾ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ।
ਪਰ ਠੇਲ੍ਹਾ ਕਿਰਾਏ 'ਤੇ ਲਿਆਂ ਅਜੇ ਬਾਮੁਸ਼ਕਲ ਦੋ ਮਹੀਨੇ ਹੋਏ ਸਨ ਕਿ 25 ਮਾਰਚ ਨੂੰ ਕੋਵਿਡ-19 ਤਾਲਾਬੰਦੀ ਲੱਗ ਗਈ। ਇਹਦੇ ਕਾਰਨ ਕਰਕੇ ਉਨ੍ਹਾਂ ਨੂੰ ਸਬਜ਼ੀ ਦੀ ਆਪਣੀ ਨਵੀਂ-ਨਵੀਂ ਦੁਕਾਨ ਬੰਦ ਕਰਨੀ ਪਈ। ਮੁਜ਼ੱਫ਼ਰ ਨੇ ਦੱਸਿਆ,''ਪਹਿਲਾਂ ਪਹਿਲ ਪਾਪਾ ਰੇੜੀ ਸੰਭਾਲ਼ਦੇ ਸਨ। ਉਸ ਸਮੇਂ, ਉਹ ਅਤੇ ਉਨ੍ਹਾਂ ਦਾ 17 ਸਾਲਾ ਭਰਾ ਮੁਬਾਰਕ ਸਵੇਰੇ 7 ਵਜੇ ਤੋਂ ਦੁਪਹਿਰ ਤੱਕ ਸਕੂਲ ਵਿੱਚ ਹੀ ਹੁੰਦੇ। ਸਕੂਲ ਤੋਂ ਬਾਅਦ ਦੋਵੇਂ ਭਰਾ ਬਜ਼ਾਰ ਵਿੱਚ ਸਬਜ਼ੀ ਵੇਚਣ ਦੇ ਕੰਮ ਵਿੱਚ ਪਿਤਾ ਦੀ ਮਦਦ ਕਰਦੇ।











