rural-ballot-2024-pa

Jul 03, 2024

2024 ਦੀਆਂ ਆਮ ਚੋਣਾਂ ਦਾ ਅੱਖੀਂ ਡਿੱਠਾ ਹਾਲ

ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਨਵੀਂ ਸਰਕਾਰ ਲਈ ਵੋਟਾਂ ਪਾ ਰਿਹਾ ਹੈ। ਇਹ ਚੋਣਾਂ 19 ਅਪ੍ਰੈਲ ਤੋਂ 1 ਜੂਨ 2024 ਤੱਕ ਪੈਣੀਆਂ ਹਨ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਸਾਡਾ ਧਿਆਨ ਪੇਂਡੂ ਭਾਰਤ ਵੱਲ ਵੱਧ ਰਹਿੰਦਾ ਹੈ, ਸੋ ਪਾਰੀ ਨੇ ਮੁਲਕ ਭਰ ਦੇ ਅੱਡ-ਅੱਡ ਚੋਣ ਹਲਕਿਆਂ ਦੀ ਯਾਤਰਾ ਕਰਦਿਆਂ ਹਰ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨਾਂ, ਖੇਤ ਮਜ਼ਦੂਰਾਂ, ਜੰਗਲੀ ਉਤਪਾਦਾਂ 'ਤੇ ਨਿਰਭਰ ਬਾਸ਼ਿੰਦਿਆਂ, ਪ੍ਰਵਾਸੀ ਮਜ਼ਦੂਰਾਂ ਨੇ ਸਾਡੇ ਰਿਪੋਰਟਰਾਂ ਸਾਹਵੇਂ ਆਪਣੇ ਦਿਲ ਖੋਲ੍ਹ ਕੇ ਰੱਖ ਦਿੱਤੇ ਤੇ ਦੱਸਿਆ ਕਿ ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਵਿੱਚ ਕੀ-ਕੀ ਦਿੱਕਤਾਂ ਹਨ, ਉਨ੍ਹਾਂ ਨੇ ਪੀਣ ਵਾਲ਼ੇ ਪਾਣੀ, ਘਰਾਂ ਤੇ ਖੇਤਾਂ ਲਈ ਬਿਜਲੀ ਤੇ ਸਿੰਚਾਈ ਬਾਰੇ ਵੀ ਦੱਸਿਆ, ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਬੇਰੁਜ਼ਗਾਰੀ ਵਿੱਚ ਧਸਦੇ ਜਾਂਦੇ ਭਵਿੱਖ ਨੂੰ ਲੈ ਕੇ ਵੀ ਚਿੰਤਾ ਹੈ। ਓਧਰ ਕੁਝ ਅਜਿਹੇ ਵੋਟਰ ਵੀ ਮਿਲ਼ੇ ਜਿਨ੍ਹਾਂ ਨੂੰ ਹਰ ਸਮੱਸਿਆ ਨਾਲ਼ੋਂ ਵੱਧ ਖੋਅ ਆਪਣੀ ਜਾਨ ਦਾ ਹੈ, ਜਿਸ ਤਰੀਕੇ ਨਾਲ਼ ਦੇਸ਼ ਅੰਦਰ ਫਿਰਕੂ ਅੱਗ ਭੜਕ-ਭੜਕ ਜਾਂਦੀ ਹੈ, ਉਨ੍ਹਾਂ ਲਈ ਨਾਜੁਕ ਸਮਾਂ ਚੱਲ ਰਿਹਾ ਹੈ। ਇਸ ਪੂਰੇ ਸਮੇਂ ਦੌਰਾਨ ਸਾਡੀ ਮੁਕੰਮਲ ਕਵਰੇਜ 'ਤੇ ਇੱਕ ਨਜ਼ਰ ਮਾਰਦੇ ਹਾਂ

Want to republish this article? Please write to [email protected] with a cc to [email protected]

Author

PARI Contributors

Translator

PARI Translations, Punjabi