living-with-disability-in-rural-india-pa

Sep 09, 2025

ਪੇਂਡੂ ਭਾਰਤ ਵਿੱਚ ਅਪਾਹਜ ਲੋਕਾਂ ਦਾ ਜੀਵਨ

ਪੇਂਡੂ ਭਾਰਤ ਵਿੱਚ ਕਈ ਲੋਕੀਂ ਅਪੰਗਤਾ ਤੇ ਹੋਰ ਕਮਜ਼ੋਰੀਆਂ-ਚੁਣੌਤੀਆਂ ਭਰਿਆ ਜੀਵਨ ਬਿਤਾ ਰਹੇ ਹਨ। ਇਹ ਅਪੰਗਤਾ ਕਿਸੇ ਨੂੰ ਜਮਾਂਦਰੂ ਹੁੰਦੀ ਜਾਂ ਕਈ ਵਾਰੀਂ ਸਮਾਜਿਕ ਜਾਂ ਸਰਕਾਰੀ ਕਾਰਵਾਈ ਕਾਰਨ ਵੀ ਹੋ ਸਕਦੀ ਹੁੰਦੀ ਹੈ- ਉਦਾਹਰਣ ਲਈ ਝਾਰਖੰਡ ਵਿਖੇ ਯੂਰੇਨਿਅਮ ਦੀਆਂ ਖਾਨਾਂ ਕੋਲ਼ ਰਹਿਣ ਵਾਲ਼ੇ ਲੋਕਾਂ ਨੂੰ ਹੋਣ ਵਾਲ਼ੀ ਸਰੀਰਕ ਅਪੰਗਤਾ ਜਾਂ ਫਿਰ ਮਰਾਠਵਾੜਾ ਵਿੱਚ ਬਾਰ-ਬਾਰ ਸੋਕੇ ਨੂੰ ਰੋਕਣ ਵਿੱਚ ਸਰਕਾਰ ਦੀ ਅਸਫ਼ਲਤਾ ਕਾਰਨ ਲੋਕਾਂ ਨੂੰ ਜ਼ਮੀਨਦੋਜ਼ ਫਲੋਰਾਇਡ ਰਲ਼ੇ ਪਾਣੀ ਨੂੰ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੋਵੇ। ਕਈ ਵਾਰੀਂ ਇਹ ਅਪੰਗਤਾ ਬੀਮਾਰ ਪੈਣ ਜਾਂ ਮੈਡੀਕਲ ਲਾਪਰਵਾਹੀ ਕਾਰਨ ਵੀ ਹੁੰਦੀ ਹੈ- ਲਖਨਊ ਦੀ ਕੂੜਾ ਚੁਗਣ ਵਾਲ਼ੀ ਪਾਰਵਤੀ ਦੇਵੀ ਦੀਆਂ ਉਂਗਲਾਂ ਕੋਹੜ ਨਾਲ਼ ਖ਼ਰਾਬ ਹੋ ਗਈਆਂ ਹਨ, ਜਦੋਂਕਿ ਚੇਚਕ ਨੇ ਮਿਜੋਰਮ ਦੇ ਡਿਬਹਾਲਾ ਚਕਮਾ ਦੀਆਂ ਅੱਖਾਂ ਦੀ ਰੋਸ਼ਨੀ ਹੀ ਖੋਹ ਲਈ ਅਤੇ ਪ੍ਰਤਿਭਾ ਹੀਲੀਮ ਨੇ ਗੈਗਰੀਨ ਕਾਰਨ ਆਪਣੀਆਂ ਦੋਵੇਂ ਲੱਤਾਂ ਤੇ ਹੱਥ ਗੁਆ ਲਏ। ਕੁਝ ਲੋਕਾਂ ਲਈ ਇਹ ਅਪੰਗਤਾ ਮਾਨਸਿਕ ਹੈ-ਸ਼੍ਰੀਨਗਰ ਦਾ ਛੋਟਾ ਬੱਚਾ ਮੋਹਸਿਨ ਦਿਮਾਗ਼ੀ/ਮਾਨਸਿਕ ਪਾਲਸੀ ਦਾ ਸ਼ਿਕਾਰ ਹੈ, ਜਦੋਂਕਿ ਮਹਾਰਾਸ਼ਟਰ ਨਾਲ਼ ਤਾਅਲੁੱਕ ਰੱਖਣ ਵਾਲ਼ਾ ਪ੍ਰਤੀਕ 'ਡਾਊਨ ਸਿੰਡ੍ਰੋਮ' ਤੋਂ ਪੀੜਤ ਹੈ। ਇਹੋ ਜਿਹੇ ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਗ਼ਰੀਬੀ, ਅਸਮਾਨਤਾ, ਸਿਹਤ ਸੇਵਾਵਾਂ ਵਿੱਚ ਘਾਟ ਅਤੇ ਪੱਖਪਾਤ ਕਾਰਨ ਅਪੰਗਤਾ ਵਿਅਕਤੀਆਂ ਨੂੰ ਹੋਰ ਵੱਧ ਚੁਣੌਤੀਆਂ ਵੱਲ ਧੱਕ ਦਿੰਦੀ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਕਵਰ ਕਰਦਿਆਂ ਪਾਰੀ ਦੀਆਂ ਇਨ੍ਹਾਂ ਸਟੋਰੀਆਂ ਵੱਲ ਜ਼ਰਾ ਝਾਤ ਮਾਰੀਏ

Want to republish this article? Please write to [email protected] with a cc to [email protected]

Author

PARI Contributors

Translator

PARI Translations, Punjabi