everyday-lives-of-queer-people-pa

Jan 15, 2024

ਕੁਇਅਰ ਭਾਈਚਾਰੇ ਦੇ ਲੋਕਾਂ ਲਈ ਹਰ ਨਵਾਂ ਦਿਨ, ਨਵੀਂ ਚੁਣੌਤੀ

ਕੁਇਅਰ ਲੋਕਾਂ ਦੀ ਪਛਾਣ ਹੀ ਲਿੰਗ ਸਮੀਕਰਨ, ਲਿੰਗਕਤਾ ਤੇ ਜਿਣਸੀ ਰੁਝਾਨ ਦੇ ਸਪੈਕਟ੍ਰਮ 'ਤੇ ਟਿਕੀ ਹੋਈ ਹੈ। ਉਨ੍ਹਾਂ ਨੂੰ ਅਕਸਰ LGBTQIA+ਭਾਈਚਾਰੇ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ ਤੇ ਇਨ੍ਹਾਂ ਅੰਦਰ ਲੈਸਬੀਅਨ, ਗੇਅ, ਸਮਲਿੰਗੀ, ਟ੍ਰਾਂਸਜੈਂਡਰ, ਕੁਅਸ਼ਚਨਿੰਗ/ਕੁਇਅਰ, ਇੰਟਰਸੈਕਸ, ਅਸੈਕਸ਼ੁਅਲ ਤੇ ਹੋਰ ਵੀ ਕਈ ਕੁਝ ਸ਼ਾਮਲ ਮੰਨਿਆ ਜਾਂਦਾ ਹੈ। ਸਮਾਜਿਕ ਤੇ ਕਨੂੰਨੀ ਖੇਤਰਾਂ ਅੰਦਰ ਪੂਰਨ ਪ੍ਰਵਾਨਗੀ ਲਈ ਵਿੱਢੀ ਉਨ੍ਹਾਂ ਦੀ ਯਾਤਰਾ ਸੰਘਰਸ਼ਾਂ ਨਾਲ਼ ਭਰੀ ਹੋਈ ਹੈ। ਸਾਡੇ ਇਸ ਭੰਡਾਰ ਅੰਦਰਲੀਆਂ ਸਟੋਰੀਆਂ ਸਮਲਿੰਗਕ ਭਾਈਚਾਰੇ ਦੇ ਮੁੱਢਲੇ ਅਧਿਕਾਰਾਂ ਤੱਕ ਪਹੁੰਚ ਦੀ ਘਾਟ ਨੂੰ ਉਜਾਗਰ ਕਰਦੀਆਂ ਹਨ। ਨਿੱਜੀ ਜੀਵਨ ਦੇ ਨਾਲ਼-ਨਾਲ਼ ਪੇਸ਼ੇਵਰ ਜੀਵਨ ਵਿੱਚ, ਭਾਵ ਦੋਵਾਂ ਥਾਵਾਂ 'ਤੇ ਹੀ ਸਮਾਜਿਕ ਪ੍ਰਵਾਨਗੀ, ਨਿਆ, ਪਛਾਣ ਤੇ ਇੱਕ ਸਥਿਰ ਭਵਿੱਖ ਲਈ ਲਗਾਤਾਰ ਸੰਘਰਸ਼ ਚੱਲਦਾ ਹੀ ਰਹਿੰਦਾ ਹੈ, ਕਦੇ ਰੁਕਦਾ ਨਹੀਂ। ਇੱਥੇ ਅਸੀਂ ਭਾਰਤ ਭਰ ਵਿੱਚੋਂ ਅਜਿਹੀਆਂ ਸਟੋਰੀਆਂ ਲਿਆਏਂ ਹਾਂ ਜਿਨ੍ਹਾਂ ਅੰਦਰ ਸੰਘਰਸ਼ਾਂ ਭਰੇ ਆਪਣੇ ਜੀਵਨ ਦੇ ਬਾਵਜੂਦ ਵੀ ਕੁਇਅਰ ਲੋਕ ਕਦੇ ਇਕੱਲੇ-ਇਕੱਲੇ ਤੇ ਕਦੇ ਸਾਂਝੇ ਤੌਰ 'ਤੇ ਜਸ਼ਨ ਮਨਾਉਂਦੇ ਨਜ਼ਰੀਂ ਪੈਂਦੇ ਹਨ

Want to republish this article? Please write to [email protected] with a cc to [email protected]

Author

PARI Contributors

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।